ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ 438 ਕਰੋੜ ਰੁਪਏ ਦਾ ਬਜਟ ਪ੍ਰਵਾਨ

Posted On March - 21 - 2017

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਮਾਰਚ

ਯੂਨੀਵਰਸਿਟੀ ਦਾ ਬਜਟ ਪੇਸ਼ ਕਰਨ ਸਮੇਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਪ ਕੁਲਪਤੀ ਅਜੈਬ ਸਿੰਘ ਬਰਾੜ ਅਤੇ ਰਜਿਸਟਰਾਰ।

ਯੂਨੀਵਰਸਿਟੀ ਦਾ ਬਜਟ ਪੇਸ਼ ਕਰਨ ਸਮੇਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਪ ਕੁਲਪਤੀ ਅਜੈਬ ਸਿੰਘ ਬਰਾੜ ਅਤੇ ਰਜਿਸਟਰਾਰ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਵੱਲੋਂ ਅੱਜ ਵਿੱਤੀ ਸਾਲ 2017-18 ਦੇ 438 ਕਰੋੜ 87 ਲੱਖ 81 ਹਜ਼ਾਰ ਰੁਪਏ ਦੇ ਬਜਟ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਯੂਨੀਵਰਸਿਟੀ ਇਸ ਬਜਟ ਵਿੱਚੋਂ 51.99 ਫੀਸਦ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਖਰਚ ਕਰੇਗੀ। ਯੂਨੀਵਰਸਿਟੀ ਵੱਲੋਂ ਇਸ ਵਰ੍ਹੇ ਵੀ ਵਿਦਿਆਰਥੀ ਵਰਗ ਉੱਤੇ ਫੀਸਾਂ ਨੂੰ ਵਧਾਉਣ ਸਬੰਧੀ ਵਿਤੀ ਬੋਝ ਨਹੀਂ ਪਾਇਆ ਗਿਆ।
ਦੋਵਾਂ ਸਦਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤੀ ਅਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਏਜੰਡਾ ਪੇਸ਼ ਕੀਤਾ। ਮੈਂਬਰਾਂ ਨੇ ਪ੍ਰੋ. ਬਰਾੜ ਅਤੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਸੰਤੁਲਿਤ ਤੇ ਵਧੀਆ ਬਜਟ ਪੇਸ਼ ਕਰਨ ਉੱਤੇ ਵਧਾਈ ਦਿੱਤੀ।
ਪ੍ਰੋ. ਬਰਾੜ ਨੇ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਕੁੱਝ ਨਿੱਜੀ ਕਾਰਨਾਂ ਕਰਕੇ ਮਾਨਯੋਗ ਰਾਜਪਾਲ ਪੰਜਾਬ ਨੂੰ ਵਾਈਸ-ਵਾਂਸਲਰ ਦੇ ਪਦ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ ਅਤੇ ਇਹ ਉਨ੍ਹਾਂ ਦੀ ਆਖਰੀ ਮੀਟਿੰਗ ਹੈ। ਉਨ੍ਹਾਂ ਸੈਨੇਟ-ਸਿੰਡੀਕੇਟ ਮੈਂਬਰਾਂ ਅਤੇ ਸਮੂਹ ਯੂਨੀਵਰਸਿਟੀ ਭਾਈਚਾਰੇ ਦਾ ਯੂਨੀਵਰਸਿਟੀ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਅਤੇ ਹੋਰ ਵਿਕਾਸ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।
ਦੋਵਾਂ ਸਦਨਾਂ ਦੇ ਮੈਂਬਰਾਂ ਨੇ ਪ੍ਰੋ. ਬਰਾੜ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਦੇ ਹੋਏ ਵਿਕਾਸ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮੈਂਬਰਾਂ ਵੱਲੋਂ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਅਤੇ ਸੈਨੇਟ ਦੇ ਕਾਰਜ ਕਾਲ ਸਮਾਪਤ ਮੈਂਬਰਾਂ  ਦਾ ਯੂਨੀਵਰਸਿਟੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ।
ਬਜਟ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਬਰਾੜ ਨੇ ਦੱਸਿਆ ਕਿ 2016-17 ਦਾ ਮੂਲ ਬਜਟ 75 ਕਰੋੜ 7 ਲੱਖ 84 ਹਜ਼ਾਰ ਰੁਪਏ ਦੀ ਵਾਫਰ ਰਕਮ ਨਾਲ ਸ਼ੁਰੂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2017-18 ਦੀ ਤਨਖਾਹ ਦਾ ਅਨੁਮਾਨਿਤ ਖਰਚਾ 207  ਕਰੋੜ ਰੁਪਏ ਸਲਾਨਾ ਦਾ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਮਹਿੰਗਾਈ ਭੱਤੇ ਅਤੇ ਹੋਰ ਭੱਤਿਆਂ ਵਿਚ ਹੋਣ ਵਾਲੇ ਵਾਧੇ ਲਈ 12 ਕਰੋੜ ਰੁਪਏ ਅਤੇ 30 ਕਰੋੜ ਰੁਪਏ ਦੀ ਰਾਸ਼ੀ ਸੋਧੇ ਜਾਣ ਵਾਲੇ ਤਨਖਾਹ ਸਕੇਲਾਂ ਲਈ ਬਜਟ ਵਿਚ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਲ ਮਿਲਾ ਕੇ ਖਰਚੇ ਦੀ ਰਕਮ 438 ਕਰੋੜ 87 ਲੱਖ 81 ਹਜ਼ਾਰ ਰੁਪਏ ਹੋਵੇਗੀ।
ਪ੍ਰੋਫੈਸਰ ਬਰਾੜ ਨੇ ਕਿਹਾ ਕਿ ਸਾਲ 2017-18 ਦੌਰਾਨ ਪੰਜਾਬ ਸਰਕਾਰ ਵੱਲੋਂ ਬਤੌਰ ਨਿਰਬਾਹ ਗਰਾਂਟ ਸਮੇਤ ਕਾਂਸਟੀਚਿਊਟ ਕਾਲਜਾਂ ਲਈ 49 ਕਰੋੜ 54 ਲੱਖ 85 ਹਜ਼ਾਰ ਰੁਪਏ ਪ੍ਰਾਪਤ ਹੋਣ ਦੀ ਆਸ ਹੈ। ਫੀਸਾਂ ਆਦਿ ਤੋਂ ਪ੍ਰਾਪਤ ਹੋਣ ਵਾਲੀ 185 ਕਰੋੜ 50  ਲੱਖ 84 ਹਜ਼ਾਰ ਰੁਪਏ ਦੀ ਆਮਦਨ ਨੂੰ ਮਿਲਾ ਕੇ ਕੁਲ 235 ਕਰੋੜ 5 ਲੱਖ 69 ਹਜ਼ਾਰ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ 2017-18 ਦਾ ਬਜਟ 177 ਕਰੋੜ 41 ਲੱਖ 4 ਹਜ਼ਾਰ ਰੁਪਏ ਦੇ ਘਾਟੇ ਨਾਲ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਸ ਘਾਟੇ ਦੀ ਪੂਰਤੀ ਹਿਤ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਵੱਖ-ਵੱਖ ਮਦਾਂ ਅਧੀਨ ਖਰਚਾ ਇਸ ਦੌਰਾਨ ਪ੍ਰਾਪਤ ਹੋਣ ਵਾਲੀ ਆਮਦਨ ਦੀ ਅਸਲ ਰਕਮ ਨੂੰ ਸਾਹਮਣੇ ਰੱਖ ਕੇ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ 2017-18 ਦੇ ਬਜਟ ਅਨੁਮਾਨ ਦਾ ਕੁੱਲ ਰਾਸ਼ੀ ਵਿੱਚੋਂ ਅਧਿਆਪਨ, ਅਲਾਇਡ ਅਧਿਆਪਨ, ਖੋਜ ਅਤੇ ਸਿੱਖਿਆ ਦੇ ਸੁਧਾਰ ‘ਤੇ 51.99 ਫੀਸਦ; ਨਾਨ-ਟੀਚਿੰਗ ਵਿਭਾਗਾਂ ‘ਤੇ 12.17 ਫੀਸਦ, ਜਨਰਲ ਐਡਮਨਿਸਟਰੇਸ਼ਨ ਤੇ 10.29  ਫੀਸਦ, ਪ੍ਰੀਖਿਆਵਾਂ ਦਾ ਸੰਚਾਲਨ 4.51 ਫੀਸਦ, ਆਮ ਮੱਦਾਂ (ਟੀਚਿੰਗ ਅਤੇ ਨਾਨ-ਟੀਚਿੰਗ ਅਤੇ ਹੋਰ) 14.06 ਫੀਸਦ ਅਤੇ ਇਮਾਰਤਾਂ ਦੀ ਉਸਾਰੀ ‘ਤੇ 6.98 ਫੀਸਦ ਖਰਚ ਕੀਤੇ ਜਾਣਗੇ।
ਇਸ ਤੋਂ ਛੁੱਟ ਪੋਸਟ ਮੈਟ੍ਰਿਕ ਸਕਾਲਰਸ਼ਿਪ ਟੂ ਮਨਿਓਰਟੀ ਕਮਿਊਨਟੀ ਐਂਡ ਮੈਰਿਟ ਕਮ ਮੀਨਜ਼ ਸਕੀਮ ਅਧੀਨ ਲਗਪਗ 200 ਵਿਦਿਆਰਥੀਆਂ ਦੇ ਫਾਰਮ ਆਨ-ਲਾਈਨ ਸਰਕਾਰ ਪਾਸ ਭੇੇਜੇ ਜਾ ਚੁੱਕੇ ਹਨ। ਯੂਨੀਵਰਸਿਟੀ ਵੱਲੋਂ ਗਰੀਬ ਵਰਗ ਦੇ ਵਿਦਿਆਰਥੀਆਂ ਦੀ ਹਰ ਪੱਖ ਤੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਉਚੇਰੀ ਸਿਖਿਆ ਹਾਸਲ ਕਰਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ।     ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਯੂ.ਪੀ.ਈ. ਦਾ ਮਾਣ ਪ੍ਰਾਪਤ ਹੋਣ ਕਰਕੇ ਇਸ ਵੇਲੇ ਲਗਪਗ 240 ਫੁਲ ਟਾਈਮ ਨਾਨ-ਨੈੱਟ ਪੀ.ਐਚ.ਡੀ. ਖੋਜਾਰਥੀਆਂ, ਜਿਨ੍ਹਾਂ ਨੂੰ ਕਿਸੇ ਹੋਰ ਸੋਮੇ ਤੋਂ ਫੈਲੋਸ਼ਿਪ ਨਹੀਂ ਮਿਲ ਰਹੀ, ਨੂੰ 8000 ਰੁਪਏ ਪ੍ਰਤੀ ਮਹੀਨਾ ਅਤੇ 10 ਹਜ਼ਾਰ ਰੁਪਏ ਸਾਇੰਸ ਵਿਸ਼ੇ ਅਤੇ 8 ਹਜ਼ਾਰ  ਰੁਪਏ ਆਰਟਸ ਵਿਸ਼ੇ ਲਈ ਪ੍ਰਤੀ ਸਾਲ ਕੰਟਨਜੈਂਸੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਅਧਿਆਪਕ ਸਾਹਿਬਾਨਾਂ ਨੂੰ ਵੱਖ-ਵੱਖ ਏਜੰਸੀਆਂ ਵੱਲੋਂ ਪ੍ਰੋਜੈਕਟਾਂ ਲਈ ਸਾਲ 2016-17 ਦੌਰਾਨ 24 ਕਰੋੜ 2 ਲੱਖ 46 ਹਜ਼ਾਰ ਰੁਪਏ ਦੀ ਗਰਾਂਟ ਪ੍ਰਾਪਤ ਹੋਈ ਸੀ।
ਉਨ੍ਹਾਂ ਦੱਸਿਆ ਕਿ ਸਥਾਨਕ ਯੂਨੀਵਰਸਿਟੀ ਕੈਂਪਸ ਵਿਖੇ ਇਸ ਸਮੇਂ ਲੜਕੇ ਅਤੇ ਲੜਕੀਆ ਦਾ ਹੋਸਟਲ, ਲਾਇਬ੍ਰੇਰੀ ਇਮਾਰਤ ਦੀ ਰੈਨੋਵੇਸ਼ਨ, ਏਸ਼ੀਆਂ ਹਾਊਸ ਵਿਖੇ ਕਲਾਸ ਰੂਮ ਨੂੰ ਬਣਾਉਣ ਆਦਿ ਦੇ ਕੰਮ ਉਸਾਰੀ ਅਧੀਨ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਬਿਲਡਿੰਗ ਦੀ ਉਸਾਰੀ ਦਾ ਕੰਮ ਆਰੰਭਿਆ ਜਾ ਚੁੱਕਾ ਹੈ। ਯੂਨੀਵਰਸਿਟੀ ਵਿਖੇ ਮੁਲਾਂਕਣ ਸੈਂਟਰ ਦੀ ਇਮਾਰਤ, ਲੜਕੇ ਅਤੇ ਲੜਕੀਆਂ ਦੇ ਹੋਸਟਲ ਦੀ ਇਮਾਰਤ (ਐੱਸ.ਸੀ.) ਅਤੇ ਯੂਨੀਵਰਸਿਟੀ ਕੈਂਪਸ ਵਿਖੇ ਨਵੇਂ ਸਬ-ਸਟੇਸ਼ਨ ਨੂੰ ਸਥਾਪਤ ਕਰਨ ਦਾ ਕੰਮ ਵੀ ਅਰੰਭਿਆ ਜਾਣਾ ਹੈ।

ਅਪਾਹਜ ਵਿਦਿਆਰਥੀਆਂ ਦੀ ਮਦਦ ਹਿਤ 11 ਲੱਖ 86 ਹਜ਼ਾਰ: ਬਰਾੜ
2016-17 ਦੌਰਾਨ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਲਈ 4 ਕਰੋੜ 79 ਲੱਖ 44 ਹਜ਼ਾਰ ਰੁਪਏ ਦੀ ਟਿਊਸ਼ਨ ਫੀਸ ਮੁਆਫ ਕੀਤੀ ਗਈ ਸੀ। ਇਸ ਤੋਂ ਇਲਾਵਾ ਸਕਾਲਰਸ਼ਿਪ ਵਜੋਂ ਅਤੇ ਅਪਾਹਜ ਵਿਦਿਆਰਥੀਆਂ ਦੀ ਮਦਦ ਹਿਤ 11 ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ.ਸੀ. ਸਟੂਡੈਂਟ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ 1092 ਵਿਦਿਆਰਥੀਆਂ ਦਾ 6 ਕਰੋੜ 16 ਲੱਖ 81 ਹਜ਼ਾਰ ਰੁਪਏ ਦਾ ਫੀਸ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਓ.ਬੀ.ਸੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਵਜੀਫੈ ਦੇ ਕੁੱਲ 55 ਵਿਦਿਆਰਥੀਆਂ ਦਾ 35 ਲੱਖ 13 ਹਜ਼ਾਰ ਰੁਪਏ ਦਾ ਕੁਲ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ।


Comments Off on ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ 438 ਕਰੋੜ ਰੁਪਏ ਦਾ ਬਜਟ ਪ੍ਰਵਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.