ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਘੁੰਡ ਵੀ ਗਏ, ਘੁੰਡ ਵਾਲੀਆਂ ਵੀ ਗਈਆਂ…

Posted On March - 4 - 2017

ਗਗਨਜੀਤ ਕੌਰ ਮਸਤੂਆਣਾ

12202cd _ghund 1ਪੁਰਾਤਨ ਸਮਿਆਂ ਤੋਂ ਹੀ ਘੁੰਡ ਨੂੰ ਔਰਤ ਵਾਸਤੇ ਸ਼ਰਮ ਅਤੇ ਸਲੀਕੇ ਦੀ ਨਿਸ਼ਾਨੀ ਸਮਝਿਆ ਜਾਂਦਾ ਰਿਹਾ ਹੈ। ਸਹੁਰੇ ਪਿੰਡ ਸ਼ਰੀਕੇ ਦੇ ਵੱਡੀ ਉਮਰ ਦੇ ਪੁਰਸ਼ਾਂ ਨਾਲ ਬਿਨਾਂ ਘੁੰਡ ਕੱਢੇ ਗੱਲ ਕਰਨ ਵਾਲੀ ਜਨਾਨੀ ਨੂੰ ਸ਼ਰਮ-ਸਲੀਕੇ ਤੋਂ ਸੱਖਣੀ ਔਰਤ ਸਮਝਿਆ ਜਾਂਦਾ ਸੀ। ਇਸ ’ਤੇ ਬਹੁਤ ਬੋਲੀਆਂ ਅਤੇ ਗੀਤ ਲਿਖੇ ਗਏ ਹਨ ਜਿਵੇਂਂ-
* ਘੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ
  ਰਾਤੀਂ ਅੰਬਰਾਂ ’ਤੇ ਜਿਵੇਂ ਟਹਿਕਦੇ ਤਾਰੇ
* ਘੁੰਡ ਕੱਢ ਕੇ ਖੈਰ ਨਾ ਪਾਈਏ,
  ਨੀ ਜੋਗੀ ਹੁੰਦੇ ਰੱਬ ਵਰਗੇ।
* ਨਵੀਂ ਬਹੂ ਮੁਕਲਾਵੇ ਆਈ,
  ਬਹਿ ਗਈ ਪੀਹੜਾ ਡਾਹ ਕੇ,
ਪਿੰਡ ਦੀਆਂ ਕੁੜੀਆਂ ਵੇਖਣ ਘੁੰਡ ਚੁਕਾ ਕੇ।
ਆਪਣੇ ਸੁਹੱਪਣ ’ਤੇ ਮਾਣ ਕਰਨ ਵਾਲੀਆਂ ਸੁਨੱਖੀਆਂ ਮੁਟਿਆਰਾਂ ਘੁੰਡ ਨੂੰ ਅੜਿੱਕਾ ਮੰਨਦਿਆਂ ਕਹਿੰਦੀਆਂ ਸਨ:
* ਕੀਹਦੇ ਵਾਸਤੇ ਗੁੰਦਾਈਆਂ ਮੀਢੀਆਂ,
  ਅਸਾਂ ਨਹੀਂਓ ਘੁੰਡ ਕੱਢਣਾ।
* ਗੋਰਾ ਰੰਗ ਤੇ ਸ਼ਰਬਤੀ ਅੱਖੀਆਂ,
  ਘੁੰਡ ਵਿੱਚ ਕੈਦ ਕੀਤੀਆਂ।
ਸ਼ੌਕੀਨ ਮੁਟਿਆਰ ਘੁੰਡ ਕੱਢ ਕੇ ਵੀ ਆਪਣੀ ਸ਼ੌਕੀਨੀ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੀ ਸੀ:
* ਘੁੰਡ ਕੱਢਣਾ ਕਲਿੱਪ ਨੰਗਾ ਰੱਖਣਾ,
ਛੜਿਆਂ ਦੀ ਹਿੱਕ ਲੂਹਣ ਨੂੰ।
* ਬਾਰੀ ਬਰਸੀ ਖੱਟਣ ਗਿਆ ਸੀ,
ਖਟ ਕੇ ਲਿਆਂਦਾ ਪਤਾਸਾ।
ਨੀਂ ਸਹੁਰੇ ਕੋਲੋਂ ਘੁੰਡ ਕੱਢਦੀ,
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।
ਗੱਭਰੂ ਕਿਸੇ ਮੁਟਿਆਰ ਦੀ ਤਾਰੀਫ਼ ਕਰਦਾ ਘੁੰਡ ਬਾਰੇ ਕਹਿੰਦਾ ਹੈ:
ਘੁੰਡ ਕੱਢ ਲੈ ਪੱਤਣ ’ਤੇ ਖੜ੍ਹੀਏ,
ਨੀਂ ਪਾਣੀਆਂ ਨੂੰ ਅੱਗ ਲੱਗ ਜੂ
ਪਹਿਲੇ ਸਮਿਆਂ ਵਿੱਚ ਗੱਭਰੂ ਜਦੋਂ ਆਪਣੀ ਸਜ-ਵਿਆਹੀ ਨੂੰ ਸਹੁਰਿਆਂ ਤੋਂ ਲੈ ਕੇ ਆਉਂਦਾ ਤਾਂ ਪਿੰਡ ਦੀ  ਜੂਹ ਵੜਦਿਆਂ ਹੀ ਕਹਿੰਦਾ:
ਘੁੰਡ ਕੱਢ ਲੈ ਪਤਲੀਏ ਨਾਰੇ
ਨੀਂ ਸਹੁਰਿਆਂ ਦਾ ਪਿੰਡ ਆ ਗਿਆ।
ਤੇਰੇ ਰੂਪ ਦੇ ਪੈਣ ਲਿਸ਼ਕਾਰੇ
ਨੀਂ ਸਹੁਰਿਆਂ ਦਾ ਪਿੰਡ ਆ ਗਿਆ।
ਸਜ-ਵਿਆਹੀ ਘੁੰਡ ਤੋਂ ਤੰਗ ਆਈ ਇਸ ਤਰ੍ਹਾਂ ਵੀ ਕਹਿੰਦੀ ਸੀ:
* ਕੋਰੇ-ਕੋਰੇ ਕੂੰਡੇ ਵਿੱਚ ਮਿਰਚਾਂ ਮੈਂ ਰਗੜਾਂ,
  ਸਹੁਰੇ ਦੀਆਂ ਅੱਖਾਂ ਵਿੱਚ ਪਾ ਦਿੰਨੀ ਆ।
  ਘੁੰਡ ਕੱਢਣੇ ਦੀ ਅਲਖ ਮੁਕਾ ਦਿੰਨੀ ਆਂ।
* ਨੀਂ ਸਹੁਰੀਂ ਜਾ ਕੇ ਦੋ-ਦੋ ਪਿੱਟਣੇ,
  ਘੁੰਡ ਕੱਢਣਾ, ਮੜਕ ਨਾਲ ਤੁਰਨਾ
ਸੰਗ-ਸ਼ਰਮ ਤੇ ਝਿਜਕ ਦਾ ਅਹਿਸਾਸ ਕਰਵਾਉਂਦਾ ਅਤੇ ਛੋਟੇ-ਵੱਡੇ ਦੀ ਅਹਿਮੀਅਤ ਦਰਸਾਉਂਦਾ ਘੁੰਡ ਅੱਜਕੱਲ੍ਹ ਅਲੋਪ ਹੁੰਦਾ ਜਾ ਰਿਹਾ ਹੈ।
‘ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ’ ਗੁਰਦਾਸ ਮਾਨ ਦੇ ਗੀਤ ਦੀਆਂ ਸਤਰਾਂ ਅਲੋਪ ਹੋ ਰਹੇ ਵਿਰਸੇ ਦੀ ਸਾਹਦੀ ਭਰਦੀਆਂ ਹਨ। ਜਿੱਥੇ ਅੱਜ ਔਰਤ, ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਕਰਤੱਵਾਂ ਦੇ ਪਾਲਣ ਵਿੱਚ ਮੋਹਰੀ ਹੈ, ਉੱਥੇ ਬਰਾਬਰ ਅਧਿਕਾਰਾਂ ਦੀ ਮੰਗ ਵੀ ਕਰਦੀ ਹੈ। ਘੁੰਡ ਕੱਢਣਾ ਹੁਣ ਉਸ ਵਾਸਤੇ ਬੀਤੇ ਦੀ ਗੱਲ ਹੋ ਗਈ ਹੈ।


Comments Off on ਘੁੰਡ ਵੀ ਗਏ, ਘੁੰਡ ਵਾਲੀਆਂ ਵੀ ਗਈਆਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.