ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਚੰਡੀਗੜ੍ਹ ਪੁਲੀਸ ਦਾ ਖੁਫ਼ੀਆ ਵਿੰਗ ਵੀ ਰੱਖੇਗਾ ਡਰੱਗ ਮਾਫ਼ੀਆ ’ਤੇ ਅੱਖ

Posted On March - 20 - 2017

ਤਰਲੋਚਨ ਸਿੰਘ
ਚੰਡੀਗੜ੍ਹ, 20 ਮਾਰਚ
ਚੰਡੀਗੜ੍ਹ ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀ) ਤਜਿੰਦਰ ਸਿੰਘ ਲੂਥਰਾ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਡਰੱਗ ਤੋਂ ਮੁਕਤ ਕਰਨ ਲਈ ਹੁਣ ਪੁਲੀਸ ਦੇ ਖੁਫੀਆ ਵਿੰਗ (ਸੀਆਈਡੀ) ਨੂੰ ਵੀ ਡਰੱਗ ਮਾਫੀਆ ਉਪਰ ਅੱਖ ਰੱਖਣ ਲਈ ਤਾਇਨਾਤ ਕੀਤਾ ਹੈ।     ਦੱਸਣਯੋਗ ਹੈ ਕਿ ਪਿਛਲੇ ਸਮੇਂ ਤੋਂ ਸ਼ਹਿਰ ਵਿਚ ਨਿਰੰਤਰ ਡਰੱਗ ਦੀ ਸਪਲਾਈ ਹੋਣ ਦੀਆਂ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲੀਸ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਡੀਜੀ ਸ੍ਰੀ ਲੂਥਰਾ ਵੱਲੋਂ ਐਸਪੀ ਆਪ੍ਰੇਸ਼ਨ ਆਰ.ਕੇ. ਸਿੰਘ ਦੀ ਅਗਵਾਈ ਹੇਠ ਸ਼ਹਿਰ ’ਚ ਡਰੱਗ ਮਾਫੀਆ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਤੋਂ ਇਲਾਵਾ ਡਰੱਗ ਦੇ ਸਬੰਧ ਵਿਚ ਵਿਸ਼ੇਸ਼ ਹੈਲਪਲਾਈਨ ਚਲਾਉਣ ਦੀ ਯੋਜਨਾ ਵੀ ਹੈ। ਹੁਣ ਸੀਆਈਡੀ ਵਿੰਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵੀ ਸ਼ਹਿਰ ਦੇ ਨਾਜ਼ੁਕ ਥਾਵਾਂ ’ਤੇ ਖੁਫੀਆ ਢੰਗ ਨਾਲ ਡਰੱਗ ਮਾਫੀਆ ਦੀ ਸੂਹ ਲੈਣ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤਹਿਤ ਉਥੇ ਪੁਲੀਸ ਦੇ ਉਤਰੀ, ਦੱਖਣੀ ਅਤੇ ਕੇਂਦਰੀ ਖੇਤਰਾਂ ਵਿਚ ਸੀਆਈਡੀ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਪੁਲੀਸ ਹੈਡਕੁਆਰਟਰ ਨੂੰ ਅਜਿਹੀਆਂ ਸੂਚਨਾਵਾਂ ਵੀ ਮਿਲ ਰਹੀਆਂ ਸਨ ਕਿ ਕੁਝ ਖੇਤਰਾਂ ਵਿਚ ਥਾਣਿਆਂ ਦੀ ਪੁਲੀਸ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਡਰੱਗ ਦਾ ਧੰਦਾ ਚੱਲ ਰਿਹਾ ਹੈ। ਇਸ ਤੋਂ ਇਲਾਵਾ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਵੀ ਸਮੇਂ ਸਮੇਂ ਚੰਡੀਗੜ੍ਹ ਪੁਲੀਸ ਨੂੰ ਸ਼ਹਿਰ ਵਿਚ ਪਨਪ ਰਹੇ ਡਰੱਗ ਮਾਫੀਆ ਬਾਰੇ ਸੁਚੇਤ ਕੀਤਾ ਜਾਂਦਾ ਰਿਹਾ ਹੈ। ਸਿਆਸੀ ਖੇਤਰ ਵਿਚ ਵੀ ਸੰਸਦ ਮੈਂਬਰ ਕਿਰਨ ਖੇਰ ਅਤੇ ਸਾਬਕਾ ਮੇਅਰ ਤੇ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਪੂਨਮ ਸ਼ਰਮਾ ਵੀ ਡਰੱਗ ਦਾ ਮੁੱਦਾ ਪ੍ਰਸ਼ਾਸਨ ਕੋਲ ਉਠਾਉਂਦੀ ਰਹੀ ਹੈ। ਹੁਣ ਸੀਆਈਡੀ ਦੇ ਮੁਲਾਜ਼ਮ ਗੁਪਤ ਢੰਗ ਨਾਲ ਡਰੱਗ ਮਾਫੀਆ ਦੇ ਸਮੁੱਚੇ ਤੰਤਰ ਉਪਰ ਅੱਖ ਰੱਖਣਗੇ। ਸ਼ਹਿਰ ਦੇ ਸਮੂਹ 16 ਥਾਣਿਆਂ ਵਿਚ ਸੀਆਈਡੀ ਵਿੰਗ ਦੇ ਹੌਲਦਾਰ ਤੋਂ ਲੈ ਕੇ ਸਬ ਇੰਸਪੈਕਟਰ ਤੱਕ ਦੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪੁਲੀਸ ਹੈਡਕੁਆਰਟਰ ਵੱਲੋਂ ਸੀਆਈਡੀ ਦੀਆਂ ਟੀਮਾਂ ਕੋਲੋਂ ਡਰੱਗ ਮਾਫੀਆ ਬਾਰੇ ਹਰੇਕ ਤਰ੍ਹਾਂ ਦੀ ਰਿਪੋਰਟ ਹਾਸਲ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਡਰੱਗ ਮਾਫੀਆ ਨਾਲ ਕਿਸੇ ਤਰ੍ਹਾਂ ਵੀ ਪੁਲੀਸ ਦੀ ਮਿਲੀਭੁਗਤ ਨੂੰ ਖ਼ਤਮ ਕਰਨ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਜਿਹੜੇ ਖੇਤਰਾਂ ਵਿਚ ਡਰੱਗ ਦੀ ਸਪਲਾਈ ਅਤੇ ਖਪਤ ਵੱਧ ਹੋ ਰਹੀ ਹੈ ਉਥੇ ਵਿਸ਼ੇਸ਼ ਤੌਰ ’ਤੇ ਸੀਆਈਡੀ ਦੇ ਮੁਲਾਜ਼ਮ ਤਾਇਨਾਤ ਕੀਤੇ ਹਨ। ਸੂਤਰਾਂ ਅਨੁਸਾਰ ਕੁਝ ਥਾਣਾ ਖੇਤਰਾਂ ਵਿਚ ਡਰੱਗ ਸਮੇਤ ਸ਼ਰਾਬ ਦੀ ਨਾਜਾਇਜ਼ ਢੰਗ ਨਾਲ ਵਿਕਰੀ ਹੋਣ ਦੀਆਂ ਰਿਪੋਰਟ ਵੀ ਹੈਡਕੁਆਰਟਰ ਨੂੰ ਮਿਲੀਆਂ ਹਨ।  ਜਿਸ ਤੋਂ ਬਾਅਦ ਇਹ ਸਖ਼ਤ ਕਦਮ ਚੁੱਕੇ ਗਏ ਹਨ। ਖਾਸ ਕਰਕੇ ਬਾਪੂਧਾਮ ਕਲੋਨੀ ਸੈਕਟਰ 26, ਸਨਅਤੀ ਖੇਤਰ ਸਥਿਤ ਕਲੋਨੀ ਨੰਬਰ 4, ਮਨੀਮਾਜਰਾ, ਡੱਡੂਮਾਜਰਾ ਅਤੇ ਪਲਸੌਰਾ ਆਦਿ ਵਿਚ ਡਰੱਗ ਮਾਫੀਆ ਉਪਰ ਵਿਸ਼ੇਸ਼ ਗੁਪਤ ਅੱਖ ਰੱਖੀ ਜਾ ਰਹੀ ਹੈ। ਐਨਸੀਬੀ ਦੇ ਚੰਡੀਗੜ੍ਹ ਸਥਿਤ ਜ਼ੋਨਲ ਦਫਤਰ ਦੀਆਂ ਟੀਮਾਂ ਵੱਲੋਂ  ਸਮੇਂ ਸਮੇਂ ਚੰਡੀਗੜ੍ਹ ਵਿਚੋਂ ਵੱਡੇ ਪੱਧਰ ’ਤੇ ਡਰੱਗ ਫੜੀ ਜਾਂਦੀ ਰਹੀ ਹੈ। ਡੀਜੀ ਸ੍ਰੀ ਲੂਥਰਾ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਣ ਤੋਂ ਬਾਅਦ ਡਰੱਗ ਮਾਫੀਆ ਵਿਰੁੱਧ ਵਿਸ਼ੇਸ਼ ਟੀਮ ਅਤੇ ਸੀਆਈਡੀ ਰਾਹੀਂ ਇਹ ਮੁਹਿੰਮ ਚਲਾਈ ਗਈ ਹੈ। ਇਸ ਸਮੁੱਚੀ ਪ੍ਰਕਿਰਿਆ ਉਪਰ ਐਸਐਸਪੀ ਈਸ਼ ਸਿੰਘਲ ਸਿੱਧੀ ਨਜ਼ਰ ਰੱਖ ਰਹੇ ਹਨ। ਹੈਡਕੁਆਰਟਰ ਵੱਲੋਂ ਇਹ ਸਖ਼ਤ ਕਦਮ ਚੁੱਕਣ ਤੋਂ ਬਾਅਦ ਹੁਣ ਥਾਣਾ ਪੁਲੀਸ ਅਤੇ ਪੁਲੀਸ ਚੌਕੀਆਂ ਵੱਲੋਂ ਵੀ ਨਿੱਤ ਦਿਨ ਡਰੱਗ ਬਰਾਮਦ ਕੀਤੀ ਜਾ ਰਹੀ ਹੈ।

ਮਾਫੀਆ ਨਾਲ ਮਿਲੀਭੁਗਤ ਕਰਨ ਵਾਲੇ ਨਹੀਂ ਬਖਸ਼ਾਂਗੇ: ਐਸਐਸਪੀ
ਐਸਐਸਪੀਐਸਐਸਪੀ ਈਸ਼ ਸਿੰਘਲ ਨੇ ਕਿਹਾ ਕਿ ਜੇ ਡਰੱਗ ਮਾਫੀਆ ਨਾਲ ਕਿਸੇ ਵੀ ਪੱਧਰ ’ਤੇ ਪੁਲੀਸ ਦੀ ਮਿਲੀਭੁਗਤ ਦੀ ਜਾਣਕਾਰੀ ਮਿਲੀ ਤਾਂ ਸਬੰਧਤ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸੀਆਈਡੀ ਇਸ ਮਿਸ਼ਨ ਲਈ ਤਾਇਨਾਤ ਕਰਨ ਦੇ ਬੜੇ ਵਧੀਆ ਨਤੀਜੇ ਨਿਕਲੇ ਹਨ ਅਤੇ ਕਈ ਥਾਵਾਂ ਤੋਂ ਮਾਫੀਆ ਨੂੰ ਖਦੇੜਿਆ ਗਿਆ ਹੈ।


Comments Off on ਚੰਡੀਗੜ੍ਹ ਪੁਲੀਸ ਦਾ ਖੁਫ਼ੀਆ ਵਿੰਗ ਵੀ ਰੱਖੇਗਾ ਡਰੱਗ ਮਾਫ਼ੀਆ ’ਤੇ ਅੱਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.