ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਛੋਟਾ ਪਰਦਾ

Posted On March - 4 - 2017
ਵਿੱਕੀ ਆਹੂਜਾ ਬਾਲ ਕਲਾਕਾਰ ਅਨੰਨਿਆ ਅਗਰਵਾਲ ਨਾਲ

ਵਿੱਕੀ ਆਹੂਜਾ ਬਾਲ ਕਲਾਕਾਰ ਅਨੰਨਿਆ ਅਗਰਵਾਲ ਨਾਲ

ਧਰਮਪਾਲ
ਅਨੰਨਿਆ ਲਈ ਵਿੱਕੀ ਆਹੂਜਾ ਬਣੇ ਅਧਿਆਪਕ
ਸਟਾਰ ਪਲੱਸ ਦੇ ਨਵੇਂ ਸ਼ੋਅ ‘ਮੇਰੀ ਦੁਰਗਾ’ ਵਿੱਚ ਯਸ਼ਪਾਲ ਚੌਧਰੀ ਦਾ ਕਿਰਦਾਰ ਨਿਭਾ ਰਹੇ ਸੀਨੀਅਰ ਫ਼ਿਲਮ ਅਤੇ ਟੀਵੀ ਕਲਾਕਾਰ ਵਿੱਕੀ ਆਹੂਜਾ ਨੇ ਪਰਦੇ ’ਤੇ ਆਪਣੀ ਬੇਟੀ ਦਾ ਕਿਰਦਾਰ ਨਿਭਾ ਰਹੀ ਬਾਲ ਕਲਾਕਾਰ ਅਨੰਨਿਆ ਅਗਰਵਾਲ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਦਾ ਇੱਕ ਵਿਲੱਖਣ ਤਰੀਕਾ ਕੱਢਿਆ ਹੈ। ਵਿੱਕੀ ਆਹੂਜਾ ਅਨੰਨਿਆ ਲਈ ਸ਼ੋਅ ਦੇ ਸੈੱਟ ’ਤੇ ਅਧਿਆਪਕ ਦੀ ਭੂਮਿਕਾ ਵਿੱਚ ਆ ਗਏ ਹਨ। ਅਨੰਨਿਆ ਦੀ ਮਾਂ ਵੀ ਅਨੰਨਿਆ ਦੇ ਸਕੂਲ ਤੋਂ ਮਿਲੇ ਕੰਮ ਸਬੰਧੀ ਪੂਰੀ ਖ਼ਬਰ ਰੱਖਦੀ ਹੈ, ਇਸ ਦੇ ਬਾਵਜੂਦ ਅਸੀਂ ਸੁਣਿਆ ਹੈ ਕਿ ਵਿੱਕੀ ਨੇ ਸ਼ੂਟਿੰਗ ਦੇ ਦੌਰਾਨ ਸਮਾਂ ਮਿਲਣ ’ਤੇ ਅਨੰਨਿਆ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ।
ਵਿੱਕੀ ਨੇ ਦੱਸਿਆ, ‘ਅਨੰਨਿਆ ਆਪਣੇ ਸਕੂਲ ਦਾ ਕੰਮ ਅਤੇ ਸ਼ੂਟਿੰਗ ਦੋਨਾਂ ਨੂੰ ਬਿਹਤਰ ਢੰਗ ਨਾਲ ਸੰਤੁਲਿਤ ਕਰਦੀ ਹੈ। ਉਸ ਦੀ ਪ੍ਰਾਥਮਿਕਤਾ ਸਪੱਸ਼ਟ ਹੈ, ਪਰ ਫਿਰ ਵੀ ਮੈਂ ਆਪਣੇ ਪਹਿਲਾਂ ਤੋਂ ਮਜ਼ਬੂਤ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਸ ਦੀ ਸਕੂਲ ਦੀ ਪੜ੍ਹਾਈ ਵਿੱਚ ਨਿਯਮਿਤ ਮਦਦ ਕਰਨੀ ਸ਼ੁਰੂ ਕੀਤੀ ਹੈ। ਉਹ ਹਮੇਸ਼ਾਂ ਮੈਨੂੰ ਹੈਰਾਨ ਕਰਦੀ ਹੈ ਅਤੇ ਹੁਣ ਜਦੋਂ ਮੈਂ ਉਸ ਨੂੰ ਅਸਲ ਜ਼ਿੰਦਗੀ ਵਿੱਚ ਪੜ੍ਹਾ ਰਿਹਾ ਹਾਂ ਤਾਂ ਹੁਣ ਮੈਨੂੰ ਸਮਝ ਆ ਰਿਹਾ ਹੈ ਕਿ ਉਸ ਵਿੱਚ ਸਮਰਪਣ ਅਤੇ ਕੰਮ ਪ੍ਰਤੀ ਸ਼ਰਧਾ ਅਤੇ ਧਿਆਨ ਕਿੱਥੋਂ ਆਉਂਦਾ ਹੈ।’’

12102cd _mita 2‘ਕੋਈ ਲੌਟ ਕੇ ਆਇਆ ਹੈ’ ਵਿੱਚ ਮੀਤਾ ਵਸ਼ਿਸ਼ਟ
ਸਟਾਰ ਪਲੱਸ ਦਾ ਨਵਾਂ ਸ਼ੋਅ ‘ਕੋਈ ਲੌਟ ਕੇ ਆਇਆ ਹੈ’ ਆਪਣੀ ਬਿਹਤਰੀਨ ਕਹਾਣੀ ਅਤੇ ਸੀਨੀਅਰ ਕਲਾਕਾਰਾਂ ਕਾਰਨ ਚਰਚਾ ਵਿੱਚ ਹੈ। ਸ਼ੋਅ ਦੇ ਪ੍ਰੋਮੋ ਦਰਸ਼ਕਾਂ ਨੂੰ ਰੁਮਾਂਚਿਤ ਕਰ ਰਹੇ ਹਨ ਅਤੇ ਸ਼ੋਅ ਦੇ ਚਿਹਰਿਆਂ ਵਿੱਚ ਇੱਕ ਹੋਰ ਪ੍ਰਸਿੱਧ ਕਲਾਕਾਰ ਸ਼ਾਮਿਲ ਹੋ ਰਿਹਾ ਹੈ। ਆਪਣੇ ਕਿਰਦਾਰਾਂ ਨਾਲ ਜਾਦੂ ਕਰਨ ਵਾਲੀ ਪ੍ਰਸਿੱਧ ਅਦਾਕਾਰਾ ਮੀਤਾ ਵਸ਼ਿਸ਼ਟ ਸ਼ੋਅ ਵਿੱਚ ਇੱਕ ਪ੍ਰਮੁੱਖ ਕਿਰਦਾਰ ਨਿਭਾਉਣ ਵਾਲੀ ਹੈ। ਉਹ ਇੱਕ ਰਹੱਸਮਈ ਕਿਰਦਾਰ ਨਿਭਾਏਗੀ। ਜਿਸ ਕੋਲ ਅਲੌਕਿਕ ਸ਼ਕਤੀਆਂ ਨੂੰ ਸਮਝਣ ਦੀ ਸਮਰੱਥਾ ਹੈ। ਉਸ ਦਾ ਕਿਰਦਾਰ ਰਹੱਸਮਈ ਅੰਦਾਜ਼ ਵਿੱਚ ਸਾਹਮਣੇ ਆਏਗਾ ਅਤੇ ਸੱਚਾਈ ਦੇ ਬਾਰੇ ਵਿੱਚ ਦਰਸ਼ਕ ਬਿਲਕੁਲ ਅੰਦਾਜ਼ਾ ਨਹੀਂ ਲਗਾ ਸਕਣਗੇ। ਆਪਣੀ ਸਮਰੱਥਾ ਸਾਬਤ ਕਰ ਚੁੱਕੀ ਪੁਰਸਕਾਰ ਜੇਤੂ ਅਭਿਨੇਤਰੀ ਮੀਤਾ ਸ਼ੋਅ ਦੇ ਰੁਮਾਂਚ ਨੂੰ ਹੋਰ ਵਧਾਏਗੀ।

ਅਸਲੀ ਅਤੇ ਅਦਾਕਾਰੀ ਦੀ ਦੁਨੀਆਂ ਵਿੱਚ ਅਰਚਨਾ ਮਿੱਤਲ ਦਾ ਕੈਫੇ

ਅਰਚਨਾ ਮਿੱਤਲ ਆਪਣੇ ਕੈਫੇ ਵਿੱਚ

ਅਰਚਨਾ ਮਿੱਤਲ ਆਪਣੇ ਕੈਫੇ ਵਿੱਚ

ਬਹੁਤ ਸਾਰੇ ਟੀਵੀ ਕਲਾਕਾਰਾਂ ਨੇ ਅਦਾਕਾਰੀ ਤੋਂ ਇਲਾਵਾ ਆਪਣੇ ਲਈ ਬਦਲਵਾਂ ਪੇਸ਼ਾ ਚੁਣ ਰੱਖਿਆ ਹੈ ਅਤੇ ਜਦੋਂ ਕਿਸੇ ਅਦਾਕਾਰ ਨੂੰ ਆਪਣੀ ਅਸਲ ਜ਼ਿੰਦਗੀ ਦਾ ਉਹ ਕਿਰਦਾਰ ਨਿਭਾਉਣ ਦਾ ਮੌਕਾ ਮਿਲੇ ਤਾਂ ਇਸ ਨੂੰ ਸੰਯੋਗ ਹੀ ਕਹਾਂਗੇ। ਜ਼ੀ ਟੀਵੀ ’ਤੇ ਹਾਲ ਹੀ ਵਿੱਚ ਸ਼ੁਰੂ ਹੋਏ ਸ਼ੋਅ ‘ਬਿਨ ਕੁਝ ਕਹੇ’ ਵਿੱਚ ਮਾਇਰਾ ਦੀ ਮਾਂ ਮਿਸੇਜ਼ ਕੋਹਲੀ ਦਾ ਕਿਰਦਾਰ ਨਿਭਾ ਰਹੀ ਅਰਚਨਾ ਮਿੱਤਲ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਇਸ ਸ਼ੋਅ ਵਿੱਚ ਉਹ ਆਪਣੀਆਂ ਤਿੰਨ ਬੇਟੀਆਂ ਨਾਲ ਮਿਲ ਕੇ ਕੋਹਲੀ ਕੈਂਟੀਨ ਚਲਾਉਂਦੀ ਹੈ। ਇਤਫਾਕ ਨਾਲ ਉਹ ਆਫ ਸਕਰੀਨ ਵੀ ਬੰਗਲੁਰੂ ਵਿੱਚ ਇੱਕ ਕੈਫੇ ਚਲਾਉਂਦੀ ਹੈ। ਇਹ ਅਭਿਨੇਤਰੀ ਆਪਣੇ ਕੈਫੇ ਅਤੇ ਅਦਾਕਾਰੀ ਦੇ ਕਰੀਅਰ ਦੇ ਵਿਚਕਾਰ ਖ਼ੂਬ ਸੰਤੁਲਨ ਬਣਾ ਰਹੀ ਹੈ।
ਅਰਚਨਾ ਕਹਿੰਦੀ ਹੈ, ‘ਮੈਨੂੰ ਖ਼ੁਸ਼ੀ ਹੈ ਕਿ ਮੈਂ ਇੱਕ ਅਜਿਹੀ ਮਾਂ ਦਾ ਕਿਰਦਾਰ ਨਿਭਾ ਰਹੀ ਹਾਂ ਜੋ ਆਪਣੀ ਬੇਟੀ ਨਾਲ ਮਿਲ ਕੇ ਕੋਹਲੀ ਕੈਂਟੀਨ ਚਲਾਉਂਦੀ ਹੈ। ਆਫ ਸਕਰੀਨ ਵੀ ਮੈਂ ਇਸ ਕੰਮ ਵਿੱਚ ਹਾਂ ਅਤੇ ਮੇਰਾ ਬੰਗਲੁਰੂ ਵਿੱਚ ਇੱਕ ਕੈਫੇ ਹੈ। ਇਸ ਤੋਂ ਜ਼ਿਆਦਾ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਦੋਨੋਂ ਸ਼ੌਕ ਪੂਰੇ ਕਰਨ ਨੂੰ ਮਿਲ ਜਾਣ? ਉਮੀਦ ਹੈ ਦਰਸ਼ਕਾਂ  ਨੂੰ ਵੀ ਇਹ ਸ਼ੋਅ ਅਤੇ ਮੇਰੀ ਅਦਾਕਾਰੀ ਪਸੰਦ ਆਏਗੀ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.