ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਛੋਟਾ ਪਰਦਾ

Posted On March - 11 - 2017

12802cd _shiwangiਧਰਮਪਾਲ
ਹਲਦੀ ਲਈ ਸ਼ਿਵਾਂਗੀ ਦੀ ਮਾਂ ਨੇ ਕੀਤੀ ਮਦਦ
ਟੀਵੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਸਟਾਰ ਪਲੱਸ ਦੇ ਸਭ ਤੋਂ ਲੰਬੇ ਸਮੇਂ ਤੋਂ ਚਲ ਰਹੇ ਸ਼ੋਅ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਿੱਚ ਨਾਇਰਾ ਦਾ ਕਿਰਦਾਰ ਨਿਭਾ ਰਹੀ ਹੈ। ਹਾਲ ਹੀ ਵਿੱਚ ਸ਼ਿਵਾਂਗੀ ਬੇਹੱਦ ਭਾਵੁਕ ਹੋ ਗਈ ਜਦੋਂ ਉਸ ਦੀ ਮਾਂ ਨੇ ਸ਼ੋਅ ਵਿੱਚ ਹੋਣ ਵਾਲੇ ਉਸ ਦੇ ਹਲਦੀ ਸਮਾਰੋਹ ਵਿੱਚ ਉਸ ਦੀ ਮਦਦ ਕੀਤੀ।
ਸ਼ੋਅ ਵਿੱਚ ਫਿਲਹਾਲ ਕਾਰਤਿਕ ਅਤੇ ਨਾਇਰਾ ਦਾ ਵਿਆਹ ਪੂਰੇ ਰੀਤੀ ਰਿਵਾਜਾਂ ਨਾਲ ਹੋਣ ਵਾਲਾ ਹੈ। ਕਲਾਕਾਰਾਂ ਨੇ ਨਾਇਰਾ ਦੀ ਹਲਦੀ ਲਈ ਸ਼ੂਟਿੰਗ ਕੀਤੀ ਅਤੇ ਸੈੱਟ ’ਤੇ ਸਭ ਤੋਂ ਜ਼ਿਆਦਾ ਜੋਸ਼ ਨਾਲ ਕੰਮ ਵਿੱਚ ਮਦਦ ਕਰਨ ਵਾਲੀ ਸ਼ਿਵਾਂਗੀ ਦੀ ਅਸਲੀ ਮਾਂ ਸੀ।
ਇਸ ਬਾਰੇ ਸ਼ਿਵਾਂਗੀ ਨੇ ਦੱਸਿਆ, ‘ਮੈਂ ਸ਼ੂਟਿੰਗ ਕਰ ਰਹੀ ਹੁੰਦੀ ਹਾਂ ਤਾਂ ਮੇਰੀ ਮਾਂ ਨੂੰ ਸੈੱਟ ’ਤੇ ਰਹਿਣਾ ਚੰਗਾ ਲੱਗਦਾ ਹੈ। ਹਾਲ ਹੀ ਵਿੱਚ ਜਦੋਂ ਵਿਆਹ ਵਾਲਾ ਦ੍ਰਿਸ਼ ਚਲ ਰਿਹਾ ਸੀ ਤਾਂ ਉਹ ਨਾਲ ਹੀ ਸਨ ਅਤੇ ਜਿੰਨਾ ਵੀ ਸੰਭਵ ਹੋਇਆ, ਉਨ੍ਹਾਂ ਨੇ ਸਾਡੀ ਮਦਦ ਕੀਤੀ। ਜਦੋਂ ਅਸੀਂ ਹਲਦੀ ਵਾਲੇ ਦ੍ਰਿਸ਼ ਦੀ ਸ਼ੂਟਿੰਗ ਕੀਤੀ ਤਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਉਨ੍ਹਾਂ ਨੇ ਮੇਰੇ ਇਸ ਦ੍ਰਿਸ਼ ਦੀ ਤਿਆਰੀ ਵੀ ਕਰ ਦਿੱਤੀ ਸੀ। ਪਹਿਲਾਂ ਮੈਂ ਹੈਰਾਨ ਹੋਈ ਪਰ ਬਾਅਦ ਵਿੱਚ ਸਮਝ ਆਈ ਜਦੋਂ ਮੈਂ ਦ੍ਰਿਸ਼ ਲਈ ਉਨ੍ਹਾਂ ਨੂੰ ਲੜੀਵਾਰ ਦੇ ਅਮਲੇ ਦੇ ਮੈਂਬਰਾਂ ਦੀ ਮਦਦ ਕਰਦੇ ਦੇਖਿਆ।’’
ਵਿਦਾ ਹੋਏ ‘ਜਮਾਈ ਰਾਜਾ’

‘ਜਮਾਈ ਰਾਜਾ’ ਦੇ ਕਲਾਕਾਰ

‘ਜਮਾਈ ਰਾਜਾ’ ਦੇ ਕਲਾਕਾਰ

ਸਾਲ 2014 ਵਿੱਚ ਸ਼ੁਰੂ ਹੋਏ ਜ਼ੀ ਟੀਵੀ ਦੇ ਸ਼ੋਅ ‘ਜਮਾਈ ਰਾਜਾ’ ਨੇ ਆਪਣੇ ਅਨੂਠੇ ਵਿਸ਼ੇ ਨਾਲ ਸਾਰੇ ਦੇਸ਼ ਦਾ ਧਿਆਨ ਆਪਣੀ ਤਰਫ਼ ਖਿੱਚ ਲਿਆ ਸੀ। ਇਸ ਵਿੱਚ ਜਵਾਈ ਸਿੱਡ ਖੁਰਾਣਾ (ਰਵੀ ਦੁਬੇ) ਨੂੰ ਆਪਣੀ ਪਤਨੀ ਰੌਸ਼ਨੀ (ਨਿਆ ਸ਼ਰਮਾ) ਅਤੇ ਸੱਸ ਦੁਰਗਾ ਦੇਵੀ (ਅਚਿੰਤ ਕੌਰ) ਦੇ ਰਿਸ਼ਤੇ ਵਿੱਚ ਆਈ ਕੜਵਾਹਟ ਦੂਰ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਦਿਖਾਇਆ ਗਿਆ। ਇਸ ਸ਼ੋਅ ਨੇ ਔਰਤਾਂ ਦੀ ਪ੍ਰਧਾਨਗੀ ਵਾਲੇ ਖੇਤਰ ਵਿੱਚ ਇੱਕ ਪੁਰਸ਼ ਕਿਰਦਾਰ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਬੇਹੱਦ ਘੱਟ ਸਮੇਂ ਵਿੱਚ ਸਿੱਡ ਖੁਰਾਣਾ ਇੱਕ ਅਜਿਹੇ ਆਦਰਸ਼ ਜਵਾਈ ਦੇ ਰੂਪ ਵਿੱਚ ਉੱਭਰੇ ਜਿਸ ਨੂੰ ਹਰ ਲੜਕੀ ਦੀ ਮਾਂ ਆਪਣਾ ਜਵਾਈ ਬਣਾਉਣ ਦੀ ਇੱਛਾ ਰੱਖਣ ਲੱਗੀ। ਗ੍ਰੇਜਿੰਗ ਗੋਟਸ ਅਤੇ ਸਾਗਰ ਪਿਕਚਰਜ਼ ਦੇ ਨਿਰਮਾਣ ਵਿੱਚ ਬਣੇ ‘ਜਮਾਈ ਰਾਜਾ’ ਨੇ ਆਪਣੀ ਦਿਲਚਸਪ ਕਹਾਣੀ ਦੇ ਨਾਲ ਨਾਲ ਰਵੀ ਦੁਬੇ, ਨਿਆ ਸ਼ਰਮਾ, ਅਚਿੰਤ ਕੌਰ, ਮੌਲੀ ਗਾਂਗੁਲੀ, ਅਪਰਾ ਮਹਿਤਾ ਅਤੇ ਸ਼ਾਇਨੀ ਦੋਸ਼ੀ ਵੱਲੋਂ ਨਿਭਾਏ ਗਏ ਪ੍ਰਭਾਵਸ਼ਾਲੀ ਕਿਰਦਾਰਾਂ ਦੇ ਜ਼ਰੀਏ ਢਾਈ ਸਾਲ ਤਕ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਹੁਣ 3 ਮਾਰਚ ਨੂੰ ਆਪਣੇ 700ਵੇਂ ਐਪੀਸੋਡ ਨਾਲ ਇਸ ਸ਼ੋਅ ਨੇ ਆਪਣੇ ਦਰਸ਼ਕਾਂ ਤੋਂ ਵਿਦਾਈ ਲੈ ਲਈ ਹੈ।
ਇਸ ਸ਼ੋਅ ਵਿੱਚ ਅਭਿਨੇਤਾ ਰਵੀ ਦੁਬੇ ਨੇ ਪਹਿਲਾਂ ਸਿਡ ਦੇ ਕਿਰਦਾਰ ਵਿੱਚ ਅਤੇ ਫਿਰ ਲੀਪ ਤੋਂ ਬਾਅਦ ਆਪਣੇ ਬੇਟੇ ਸੱਤਿਆ ਦੇ ਕਿਰਦਾਰ ਨਾਲ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਇਸ ਸ਼ੋਅ ਦੇ ਢਾਈ ਸਾਲ ਦੌਰਾਨ ਉਹ ਅਲੱਗ ਅਲੱਗ ਅਵਤਾਰਾਂ ਵਿੱਚ ਨਜ਼ਰ ਆਏ। ਇਸ ਵਿੱਚ ਉਹ 20 ਤਰ੍ਹਾਂ ਦੀ ਦਿੱਖ ਵਿੱਚ ਨਜ਼ਰ ਆ ਚੁੱਕੇ ਹਨ।
ਮਿਸਟਰ ਐਕਸ ਨੇ ਕੀਤਾ ਮੁੰਬਈ ਦਾ ਮੌਸਮ ਕੰਟਰੋਲ
12802cd _mr xਸਬ ਚੈਨਲ ਦੇ ਸ਼ੋਅ ‘ਯਾਰੋਂ ਕਾ ਟਸ਼ਨ’ ਦੇ ਆਉਣ ਵਾਲੇ ਇੱਕ ਟਰੈਕ ਵਿੱਚ ਮਿਸਟਰ ਐਕਸ (ਅਜੇ ਸ਼ਰਮਾ) ਆਪਣੀ ਚਾਲਬਾਜ਼ੀ ਨਾਲ ਸ਼ਹਿਰ ਨੂੰ ਕੰਟਰੋਲ ਕਰ ਰਿਹਾ ਹੈ। ਉਹ ਇੱਕ ਨਵੀਂ ਮਸ਼ੀਨ ਬਣਾਉਂਦਾ ਹੈ ਜੋ ਕਿਸੇ ਵੀ ਜਗ੍ਹਾ ਦੇ ਮੌਸਮ ਨੂੰ ਅਚਾਨਕ ਬਦਲ ਸਕਦੀ ਹੈ। ਬਰਫ਼ ਦਾ ਤੁਫ਼ਾਨ ਲਿਆਉਣ ਵਾਲੀ ਇਸ ਮਸ਼ੀਨ ਨਾਲ ਉਹ ਮਿੰਟਾਂ ਵਿੱਚ ਮੁੰਬਈ ਨੂੰ ਬਹੁਤ ਠੰਢਾ ਕਰ ਸਕਦਾ ਹੈ।
ਅਜੇ ਸ਼ਰਮਾ ਉਰਫ਼ ਮਿਸਟਰ ਐਕਸ ਨੇ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਮੁੰਬਈ ਵਿੱਚ ਬਰਫ਼ ਪੈਣ ਲੱਗੇ, ਪਰ ਮਿਸਟਰ ਐਕਸ ਦੇ ਤਰੀਕਿਆਂ ਨਾਲ ਨਹੀਂ। ਇਸ ਟਰੈਕ ਦੀ ਸ਼ੂਟਿੰਗ ਕਰਨ ਵਿੱਚ ਬਹੁਤ ਮਜ਼ਾ ਆਇਆ,ਹਾਲਾਂਕਿ ਇਸ ਦੇ ਕੁਝ ਹਿੱਸੇ ਗ੍ਰਾਫਿਕਸ ਨਾਲ ਤਿਆਰ ਕੀਤੇ ਹਨ। ਚੰਗੀ ਗੱਲ ਇਹ ਹੈ ਕਿ ਮਿਸਟਰ ਐਕਸ ਮੁੰਬਈ ਦੇ ਮੌਸਮ ਨੂੰ ਕੰਟਰੋਲ ਕਰ ਲੈਂਦਾ ਹੈ। ਮੈਨੂੰ ਇਹ ਸੋਚ ਕੇ ਬਹੁਤ ਚੰਗਾ ਲੱਗ ਰਿਹਾ ਹੈ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.