ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਛੋਟਾ ਪਰਦਾ

Posted On March - 18 - 2017

ਧਰਮਪਾਲ

ਜਦੋਂ ਬੋਮਨ ਇਰਾਨੀ ਨੇ ਕੀਤੀ ਆਪਣੇ ਪ੍ਰਿੰਸੀਪਲ ਦੀ ਨਕਲ
10703cd _boman irani 382165ਬੋਮਨ ਇਰਾਨੀ ਨੇ ਇੱਕ ਤੋਂ ਬਾਅਦ ਇੱਕ ਬਿਹਤਰੀਨ ਪੇਸ਼ਕਾਰੀਆਂ ਦੇ ਕੇ ਹਿੰਦੀ ਫ਼ਿਲਮ ਉਦਯੋਗ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ। ਹਾਲਾਂਕਿ ਉਸਨੂੰ ਦਰਸ਼ਕਾਂ ਅੱਗੇ ਆਪਣੀ ਸਮਰੱਥਾ ਦਿਖਾਉਣ ਲਈ ਕਾਫ਼ੀ ਲੰਬਾ ਇੰਤਜ਼ਾਰ ਕਰਨਾ ਪਿਆ ਜਦੋਂ ਕਿ ਉਸਨੇ ਛੋਟੀ ਉਮਰ ਵਿੱਚ ਹੀ ਇਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਹਾਲ ਹੀ ਵਿੱਚ ਸੋਨੀ ਐਂਟਰਟੇਨਮੈਂਟ ਟੈਲੀਵੀਜ਼ਨ ਦੇ ਆਗਾਮੀ ਕਿਡਜ਼ ਰਿਐਲਿਟੀ ਸ਼ੋਅ ‘ਸਬਸੇ ਬੜਾ ਕਲਾਕਾਰ’ ਦੇ ਫੋਟੋਸ਼ੂਟ ਦੌਰਾਨ ਬੋਮਨ ਨੇ ਇਹ ਖੁਲਾਸਾ ਕੀਤਾ ਕਿ ਉਹ ਆਪਣੇ ਸਕੂਲ ਦੇ ਦਿਨਾਂ ਵਿੱਚ ਇੱਕ ਵਧੀਆ ਮਿਮਿਕਰੀ ਕਲਾਕਾਰ ਸੀ। ਦਿਲਚਸਪ ਗੱਲ ਇਹ ਹੈ ਕਿ ਆਪਣੀ ਮਿਮਿਕਰੀ ਵਿੱਚ ਉਸਨੇ ਆਪਣੇ ਸਕੂਲ ਦੇ ਪ੍ਰਿੰਸੀਪਲ ਦੀ ਨਕਲ ਕੀਤੀ ਸੀ। ਬੋਮਨ ਨੇ ਦੱਸਿਆ ਕਿ ਬਰੇਕ ਦੌਰਾਨ ਉਹ ਸਕੂਲ ਦੇ ਪ੍ਰਿੰਸੀਪਲ ਦੀ ਨਕਲ ਕਰਨ ਵਿੱਚ ਰੁੱਝਿਆ ਰਹਿੰਦਾ ਸੀ ਅਤੇ ਪੂਰੀ ਕਲਾਸ ਹੱਸ ਹੱਸ ਕੇ ਲੋਟਪੋਟ ਹੋ ਜਾਂਦੀ ਸੀ। ਹਾਲਾਂਕਿ ਇੱਕ ਦਿਨ ਉਸਨੂੰ ਇਹ ਨਹੀਂ ਪਤਾ ਲੱਗਿਆ ਕਿ ਉਸ ਦੇ ਪ੍ਰਿੰਸੀਪਲ ਦਰਵਾਜ਼ੇ ਦੇ ਬਾਹਰ ਖੜ੍ਹੇ ਉਸਨੂੰ ਦੇਖ ਰਹੇ ਸਨ। ਜਦੋਂ ਉਹ ਕਲਾਸ ਵਿੱਚ ਦਾਖਲ ਹੋਏ ਤਾਂ ਬੋਮਨ ਡਰ ਗਿਆ, ਪਰ ਪ੍ਰਿੰਸੀਪਲ ਨੇ ਉਸ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਜਾਰੀ ਰੱਖਣ ਲਈ ਕਿਹਾ। ਇਹ ਉਸ ਲਈ ਸਭ ਤੋਂ ਵੱਡਾ ਪ੍ਰੋਤਸਾਹਨ ਸੀ। ਉਸਨੇ ਕਿਹਾ ਕਿ ਉਹ ‘ਸਬਸੇ ਬੜਾ ਕਲਾਕਾਰ’ ਵਿੱਚ ਜੱਜ ਦੇ ਰੂਪ ਵਿੱਚ ਸਾਰੇ ਬੱਚਿਆਂ ਨੂੰ ਇਸ ਤਰ੍ਹਾਂ ਹੀ ਬਰਾਬਰ ਪ੍ਰੋਤਸਾਹਨ ਦੇਣਗੇ।

10703cd _sonia singh‘ਸ਼ੇਰ-ਏ-ਪੰਜਾਬ:ਮਹਾਰਾਜਾ ਰਣਜੀਤ ਸਿੰਘ’ ਵਿੱਚ ਸੋਨੀਆ ਸਿੰਘ

‘ਦਿਲ ਮਿਲ ਗਏ’ ਵਿੱਚ ਡਾ. ਕੀਰਤੀ ਦੇ ਕਿਰਦਾਰ ਨਾਲ ਮਸ਼ਹੂਰ ਹੋਈ ਅਦਾਕਾਰਾ ਸੋਨੀਆ ਸਿੰਘ ਨੂੰ ਲਾਈਡ ਓਕੇ ਦੇ ਆਗਾਮੀ ਇਤਿਹਾਸਕ ਡਰਾਮਾ ‘ਸ਼ੇਰ-ਏ-ਪੰਜਾਬ : ਮਹਾਰਾਜਾ ਰਣਜੀਤ’ ਸਿੰਘ ਲਈ ਚੁਣਿਆ ਗਿਆ ਹੈ। ਇਸ ਰਾਹੀਂ ਉਹ ਫਿਰ ਤੋਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਸ਼ੋਅ ਵਿੱਚ ਉਹ ਮਹਿਤਾਬ ਦੀ ਮਾਂ ਸਦਾ ਕੌਰ ਦਾ ਪ੍ਰਮੁੱਖ ਕਿਰਦਾਰ ਨਿਭਾਉਂਦੀ ਦਿਖੇਗੀ। ਮਹਿਤਾਬ ਸ਼ੋਅ ਵਿੱਚ ਰਣਜੀਤ ਸਿੰਘ ਦੀ ਪਤਨੀ ਹੈ ਤਾਂ ਇਸ ਲਿਹਾਜ ਨਾਲ ਸਦਾ ਕੌਰ ਰਣਜੀਤ ਸਿੰਘ ਦੀ ਸੱਸ ਦਾ ਕਿਰਦਾਰ ਨਿਭਾਏਗੀ। ਉਹ ਬੇਹੱਦ ਪ੍ਰਭਾਵਸ਼ਾਲੀ ਮਹਿਲਾ ਹੈ। ਸਦਾ ਅਜਿਹੀ ਮਹਿਲਾ ਹੈ ਜੋ ਕਿਸੇ ਨੂੰ ਵੀ ਕਿਸੇ ਵੀ ਗੱਲ ’ਤੇ ਰਾਜ਼ੀ ਕਰ ਸਕਦੀ ਹੈ। ਸੋਨੀਆ ਨੇ ਦੱਸਿਆ, ਮੈਂ ਸ਼ੋਅ ਲਈ ਹਾਂ ਇਸ ਲਈ ਕੀਤੀ ਕਿਉਂਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ’ਤੇ ਆਧਾਰਿਤ ਹੈ ਅਤੇ ਪਹਿਲੀ ਵਾਰ ਸਿੱਖ ਭਾਈਚਾਰੇ ਨੂੰ ਲੈ ਕੇ ਕੋਈ ਸ਼ੋਅ ਬਣ ਰਿਹਾ ਹੈ। ਮੈਂ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹਾਂ, ਮੈਨੂੰ ਕਿਰਦਾਰ ਅਹਿਮ ਅਤੇ ਸ਼ੋਅ ਬਿਹਤਰ ਲੱਗਿਆ ਅਤੇ ਮੇਰੇ ਮਾਂ-ਬਾਪ ਵੀ ਚਾਹੁੰਦੇ ਸਨ ਕਿ ਮੈਂ ਇਹ ਸ਼ੋਅ ਕਰਾਂ।’

ਗਾਇਕ ਕੇ.ਕੇ. ‘ਇੰਡੀਅਨ ਆਈਡਲ 9’ ਦੇ ਜੱਜਾਂ ਅਤੇ ਪ੍ਰਤੀਭਾਗੀਆਂ ਨਾਲ

ਗਾਇਕ ਕੇ.ਕੇ. ‘ਇੰਡੀਅਨ ਆਈਡਲ 9’ ਦੇ ਜੱਜਾਂ ਅਤੇ ਪ੍ਰਤੀਭਾਗੀਆਂ ਨਾਲ

ਕੇ.ਕੇ. ਨੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ

ਸੋਨੀ ਐਂਟਰਟੇਨਮੈਂਟ ਟੈਲੀਵੀਜ਼ਨ ਦਾ ‘ਇੰਡੀਅਨ ਆਈਡਲ 9’ ਸੰਗੀਤ ਪ੍ਰੇਮੀਆਂ ਨੂੰ ਰੁਮਾਂਚਿਤ ਕਰ ਰਿਹਾ ਹੈ। ਇਸ ਸ਼ੋਅ ਵਿੱਚ ਹੁਣ ਤਕ ਕਈ ਸੈਲੇਬ੍ਰਿਟੀਜ਼ ਜੱਜ ਆ ਚੁੱਕੇ ਹਨ ਅਤੇ ਉਨ੍ਹਾਂ ਨੇ ਪ੍ਰਤਿਭਾਸ਼ਾਲੀ ਪ੍ਰਤੀਭਾਗੀਆਂ ਦੀ ਸ਼ਾਨਦਾਰ ਪ੍ਰਸਤੁਤੀ ਦਾ ਆਨੰਦ ਉਠਾਇਆ ਹੈ। ਇਸ ਦੌਰਾਨ ਪਿੱਠਵਰਤੀ ਗਾਇਕ ਕੇ.ਕੇ. ਨੇ ਵੀ ਇਸ ਸ਼ੋਅ ਵਿੱਚ ਹਾਜ਼ਰੀ ਲਵਾਈ। ਉਸਨੇ ‘ਯਾਰੋਂ’ ਗੀਤ ਗਾ ਕੇ 5 ਮੁੱਖ ਪ੍ਰਤੀਭਾਗੀਆਂ ਨੂੰ ਆਪਣੀ ਜਾਣ ਪਛਾਣ ਕਰਵਾਈ। ਇਸ ਗੀਤ ਵਿੱਚ ਦੋਸਤੀ ਦੇ ਜਜ਼ਬੇ ਨੂੰ ਬਿਆਨ ਕੀਤਾ ਗਿਆ ਹੈ। ਦਿਲਚਸਪ ਹੈ ਕਿ ਜੱਜ ਸੋਨੂ ਨਿਗਮ, ਫਰਾਹ ਖ਼ਾਨ ਅਤੇ ਅਨੁ ਮਲਿਕ ਇਸ ਗੀਤ ਨੂੰ ਸੁਣਕੇ ਪੁਰਾਣੀਆਂ ਯਾਦਾਂ ਵਿੱਚ ਖੋ ਗਏ ਕਿਉਂਕਿ ਜਦੋਂ ‘ਇੰਡੀਅਨ ਆਈਡਲ’ ਸ਼ੋਅ ਪਹਿਲੀ ਵਾਰ ਬਣਾਇਆ ਗਿਆ ਸੀ ਤਾਂ ਕੇ.ਕੇ.  ਦਾ ਇਹ ਗੀਤ ਸ਼ੋਅ ਦਾ ‘ਐਂਥਮ’ ਹੋਇਆ ਕਰਦਾ ਸੀ। ਇਸ ਵਾਰ ਵੀ ਕੇਕੇ ਨੇ ਆਪਣੀਆਂ ਸੁਖਦ ਯਾਦਾਂ ਨੂੰ ਤਰੋਤਾਜ਼ਾ ਕੀਤਾ ਅਤੇ ਜੱਜਾਂ ਨੂੰ ਪੁਰਾਣੇ ਦਿਨਾਂ ਦੀ ਯਾਦ ਦਿਵਾ ਦਿੱਤੀ। ਅਨੁ ਮਲਿਕ ਇਸ ਗੀਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਕੇ.ਕੇ. ਨੂੰ ਕਹਿ ਹੀ ਦਿੱਤਾ ਕਿ ਉਸ ਨੂੰ ਪੁਰਾਣੇ ਦਿਨ ਫਿਰ ਤੋਂ ਯਾਦ ਆ ਗਏ ਹਨ। .


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.