ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਜਦੋਂ ਦਿਲ ਤੇ ਜਿਗਰ ਚੰਡੀਗੜ੍ਹ ਤੋਂ ਦਿੱਲੀ ਗਏ…

Posted On March - 21 - 2017
ਪੀਜੀਆਈ ਤੋਂ ਹਵਾਈ ਜਹਾਜ਼ ਰਾਹੀਂ ਦਿਲ ਅਤੇ ਜਿਗਰ ਲਿਜਾ ਰਿਹਾ ਸਿਹਤ ਅਮਲਾ।

ਪੀਜੀਆਈ ਤੋਂ ਹਵਾਈ ਜਹਾਜ਼ ਰਾਹੀਂ ਦਿਲ ਅਤੇ ਜਿਗਰ ਲਿਜਾ ਰਿਹਾ ਸਿਹਤ ਅਮਲਾ।

ਕਮਲਜੀਤ ਸਿੰਘ ਬਨਵੈਤ
ਚੰਡੀਗੜ੍ਹ, 20 ਮਾਰਚ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੀ ਵੀਨਾ ਦੇਵੀ ਦੀ ਚੰਗੀ-ਭਲੀ ਚੱਲਦੀ ਜ਼ਿੰਦਗੀ ਲੀਹੋਂ ਉੱਤਰ ਗਈ ਪਰ ਉਸ ਨੇ ਆਪਣੇ ਪਤੀ ਦੀ ਮੌਤ ਮਗਰੋਂ ਅੰਗ ਦਾਨ ਕਰਕੇ ਤਿੰਨ ਜਣਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਸ ਦੇ ਪਤੀ ਪਰਦੀਪ ਦੇ ਦਿਲ ਤੇ ਜਿਗਰ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪੁੱਜਦੇ ਕੀਤੇ ਗਏ ਜਦੋਂਕਿ ਗੁਰਦਾ ਪੀਜੀਆਈ ਵਿੱਚ ਇੱਕ ਲੋੜਵੰਦ ਨੂੰ ਦਿੱਤਾ ਗਿਆ। ਪੀਜੀਆਈ ਤੋਂ ਦਿੱਲੀ ਦੇ ਦੋ ਵੱਖ ਵੱਖ ਹਸਪਤਾਲਾਂ ਨੂੰ ਬਰੇਨ ਡੈੱਡ ਮਰੀਜ਼ ਦੇ ਅੰਗ ਹਵਾਈ ਜਹਾਜ਼ ਰਾਹੀਂ ਦਿੱਲੀ ਭੇਜਣ ਦੇ ਇਸ ਕਾਰਜ ਨੂੰ ਦੂਜੀ ਵਾਰ ਸਫਲ ਬਣਾਇਆ ਗਿਆ ਹੈ।
ਮ੍ਰਿਤਕ ਪਰਦੀਪ ਦਾ ਦਿਲ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਮੇਦਾਂਤਾ ਸਿਟੀ ਹਸਪਤਾਲ ਪਹੁੰਚਾਇਆ ਗਿਆ। ਇਕ ਹੋਰ ਵਿਸ਼ੇਸ਼ ਜਹਾਜ਼ ਰਾਹੀਂ ਜਿਗਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਪਹੁੰਚਾਇਆ ਗਿਆ ਹੈ। ਪੀਜੀਆਈ ਤੋਂ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਦੋਵੇਂ ਅੰਗ ਵੀਹ ਮਿੰਟਾਂ ਵਿੱਚ ਪੁੱਜਦੇ ਕੀਤੇ ਗਏ, ਜਿਸ ਲਈ ਇੱਕ ਵਿਸ਼ੇਸ਼ ਕਾਰੀਡੋਰ ਬਣਾਇਆ ਜਾਂਦਾ ਹੈ। ਚੰਡੀਗੜ੍ਹ ਪੁਲੀਸ ਦੇ ਸਹਿਯੋਗ ਨਾਲ ਅਜਿਹੇ ਬੰਦੋਬਸਤ ਕੀਤੇ ਜਾਂਦੇ ਹਨ ਕਿ ਰਸਤੇ ਵਿੱਚ ਪੀਜੀਆਈ ਤੋਂ ਹਵਾਈ ਅੱਡੇ ’ਤੇ ਖੜ੍ਹੇ ਵਿਸ਼ੇਸ਼ ਜਹਾਜ਼ ਤੱਕ  ਐਂਬੂਲੈਂਸ ਨੂੰ ਕਿਧਰੇ ਕੋਈ ਰੁਵਾਵਟ ਨਾ ਆਵੇ। ਪੂਰੇ ਅਮਲ ਨੂੰ ਸਿਰੇ ਚਾੜ੍ਹਣ ਵਾਸਤੇ ਸਿਰਫ਼ ਵੀਹ ਮਿੰਟ ਲੱਗੇ ਹਨ। ਪਰਦੀਪ ਦਾ ਗੁਰਦਾ ਪੀਜੀਆਈ ਵਿੱਚ ਦਾਖ਼ਲ ਇੱਕ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇ ਗਿਆ ਹੈ। ਪਤਾ ਲੱਗਾ ਹੈ ਕਿ ਪੀਜੀਆਈ ਵਿੱਚ ਦਿਲ ਜਾਂ ਜਿਗਰ ਦੇ ਲੋੜਵੰਦ ਮਰੀਜ਼ਾਂ ਵਿਚੋਂ ਕਿਸੇ ਨਾਲ ਪਰਦੀਪ ਦਾ ਖ਼ੂਨ ਮੇਲ ਨਹੀਂ ਖਾ ਰਿਹਾ ਸੀ, ਜਿਸ ਕਾਰਨ ਪ੍ਰਸ਼ਾਸਨ ਨੇ ਦਿੱਲੀ ਦੇ ਮੇਦਾਂਤਾ ਅਤੇ ਏਮਜ਼ ਨਾਲ ਸੰਪਰਕ ਕੀਤਾ, ਜਿੱਥੇ ਇਹ ਦੋਵੇਂ ਅੰਗ ਮਰੀਜ਼ਾਂ ਦੇ ਕੰਮ ਆ ਗਏ ਹਨ।
ਪਰਦੀਪ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। 17 ਮਾਰਚ ਦੀ ਸਵੇਰ ਨੂੰ ਆਪਣੇ ਦੋ ਛੋਟੇ ਬੱਚਿਆਂ ਨੂੰ ਆਮ ਦੀ ਤਰ੍ਹਾਂ ਸਕੂਲ ਤੋਰ ਕੇ ਦੁਕਾਨ ਖੋਲ੍ਹਣ ਲਈ ਘਰੋਂ ਸਾਈਕਲ ’ਤੇ ਨਿਕਲ ਪਿਆ। ਰਸਤੇ ’ਚ ਉਹ ਆਪਣੇ ਸਾਈਕਲ ਸਮੇਤ ਸੜਕ ਨਾਲ ਲਗਦੀ ਡੂੰਘੀ ਖਾਈ ਵਿੱਚ ਡਿੱਗ ਗਿਆ। ਘਟਨਾ ਦਾ ਪਤਾ ਲੱਗਣ ’ਤੇ ਪਰਦੀਪ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ  ਪਰ ਬਾਅਦ ’ਚ ਹਾਲਤ ਵਿਗੜਦਿਆਂ ਦੇਖ ਕੇ  ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ। ਪੀਜੀਆਈ ਦੇ ਡਾਕਟਰਾਂ ਨੇ ਉਸ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਪਰ ਉਹ ਦਮ ਤੋੜ ਗਿਆ।
ਪੀਜੀਆਈ ਦੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਆਪਣੇ ਪਤੀ ਦੇ ਅੰਗਦਾਨ ਕਰਨ ਲਈ ਪਰੇਰਿਆ, ਤਾਂ ਉਹ ਰਾਜ਼ੀ ਹੋ ਗਈ ਸੀ। ਪਰਦੀਪ ਦਾ ਦਿਲ, ਜਿਗਰ ਅਤੇ ਗੁਰਦੇ ਪੂਰੀ ਤਰ੍ਹਾਂ ਤੰਦਰੁਸਤ ਸਨ। ਵੀਨਾ ਦੇਵੀ ਨੇ ਕਿਹਾ ਕਿ ਇਸ ਉਮਰ ’ਚ ਉਸ ਦੇ ਬੱਚਿਆਂ ਨੂੰ ਬਾਪ ਦੀ ਜ਼ਰੂਰਤ ਸੀ ਪਰ ਉਨ੍ਹਾਂ ਦੇ ਸਿਰ ਤੋਂ ਸਾਇਆ ਉਠ ਗਿਆ ਹੈ। ਉਸ ਨੇ ਕਿਹਾ ਕਿ ਉਸ ਦੇ ਪਤੀ ਦੇ ਦਾਨ ਕੀਤੇ ਅੰਗਾਂ ਨਾਲ ਹੋਰ ਮਾਸੂਮਾਂ ਦੇ ਸਿਰ ’ਤੇ ਬਾਪ ਦਾ ਹੱਥ ਬਣਿਆ ਰਹਿ ਸਕਦਾ ਹੈ। ਮ੍ਰਿਤਕ ਦੇ ਭਰਾ ਸੁਖਦੇਵ ਰਾਜ ਦਾ ਕਹਿਣਾ ਹੈ ਕਿ ਦੁੱਖ ਦੀ ਘੜੀ ਇਕ-ਦੂਜੇ ਕੰਮ ਆਉਣਾ ਚਾਹੀਦਾ ਹੈ।


Comments Off on ਜਦੋਂ ਦਿਲ ਤੇ ਜਿਗਰ ਚੰਡੀਗੜ੍ਹ ਤੋਂ ਦਿੱਲੀ ਗਏ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.