ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਜਸਟਿਸ ਬੈਜੰਤਰੀ ਵੱਲੋਂ ਮੁਕਤਸਰ ਦੀਆਂ ਅਦਾਲਤਾਂ ਦਾ ਨਿਰੀਖਣ

Posted On March - 20 - 2017

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਮਾਰਚ

ਮੁਕਤਸਰ ਵਿੱਚ ਨਿਆਂ ਅਧਿਕਾਰੀਆਂ ਦੇ ਰਿਹਾਇਸ਼ੀ ਮਕਾਨਾਂ ਦਾ ਨੀਂਹ ਪੱਥਰ ਰੱਖਦੇ ਹੋਏ ਜਸਟਿਸ ਪੀ.ਬੀ. ਬੈਜੰਤਰੀ ਤੇ ਹੋਰ ਅਧਿਕਾਰੀ।

ਮੁਕਤਸਰ ਵਿੱਚ ਨਿਆਂ ਅਧਿਕਾਰੀਆਂ ਦੇ ਰਿਹਾਇਸ਼ੀ ਮਕਾਨਾਂ ਦਾ ਨੀਂਹ ਪੱਥਰ ਰੱਖਦੇ ਹੋਏ ਜਸਟਿਸ ਪੀ.ਬੀ. ਬੈਜੰਤਰੀ ਤੇ ਹੋਰ ਅਧਿਕਾਰੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਪੀ.ਬੀ. ਬੈਜੰਤਰੀ ਨੇ ਜ਼ਿਲ੍ਹੇ ਦਾ ਦੌਰਾ ਕਰ ਕੇ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ ਦੀਆਂ ਅਦਾਲਤਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜੱਜਾਂ ਲਈ ਉਸਾਰੇ ਜਾਣ ਵਾਲੇ ਰਿਹਾਇਸ਼ੀ ਮਕਾਨਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਵੀ ਹਾਜ਼ਰ ਸਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਪੀ.ਬੀ. ਬੈਜੰਤਰੀ ਨੇ ਸਭ ਤੋਂ ਪਹਿਲਾਂ ਮਲੋਟ ਅਤੇ ਗਿੱਦੜਬਾਹਾ ਦੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਅਤੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਜ਼ਿਲ੍ਹਾ ਸੁਧਾਰ ਘਰ ਦਾ ਦੌਰਾ ਕਰ ਕੇ ਇੱਥੇ ਬੰਦੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਨੇ ਬੰਦੀ ਗ੍ਰਹਿ ਦੀ ਰਸੋਈ ਵਿੱਚ ਜਾ ਕੇ ਬੰਦੀਆਂ ਲਈ ਬਣਿਆ ਖਾਣਾ ਖੁਦ ਖਾ ਕੇ ਚੈੱਕ ਕੀਤਾ ਅਤੇ ਇੱਥੇ ਬਣੇ ਹਸਪਤਾਲ ਦੀ ਵੀ ਜਾਇਜ਼ਾ ਲਿਆ।
ਇਸ ਉਪਰੰਤ ਉਨ੍ਹਾਂ ਥਾਂਦੇਵਾਲਾ ਰੋਡ ਵਿਖੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਜੱਜਾਂ ਲਈ ਬਣਨ ਵਾਲੇ ਮਕਾਨਾਂ ਦਾ ਨੀਂਹ ਪੱਥਰ ਰੱਖਿਆ। ਇੱਥੇ ਸੈਸ਼ਨ ਹਾਊਸ ਸਮੇਤ ਕੁੱਲ 12 ਰਿਹਾਇਸ਼ੀ ਘਰ ਬਣਾਏ ਜਾਣੇ ਹਨ। ਇਸ ਦਾ ਕੁੱਲ ਰਕਬਾ 37 ਕਨਾਲ ਹੈ ਜਿਸ ਵਿੱਚ ਦੋ ਐਡੀਸ਼ਨਲ ਸੈਸ਼ਨ ਜੱਜ ਹਾਊਸ, 3 ਸੀ.ਜੇ.ਐੱਮ. ਸੀਨੀਅਰ ਡਿਵੀਜ਼ਨ ਅਤੇ 6 ਸੀ.ਜੇ.ਐੱਮ. ਜੂਨੀਅਰ ਡਿਵੀਜ਼ਨ ਲਈ ਘਰ ਉਸਾਰੇ ਜਾਣਗੇ। ਇਸ ‘ਤੇ ਕੋਈ 8.5 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਉਪਰੰਤ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਦੀਆਂ ਜ਼ਿਲ੍ਹਾ ਅਦਾਲਤਾਂ ਦਾ ਨਿਰੀਖਣ ਕੀਤਾ। ਇਸ ਮੌਕੇ ਜਸਟਿਸ ਬੈਜੰਤਰੀ ਵਕੀਲਾਂ ਨੂੰ ਵੀ ਮਿਲੇ। ਉਨ੍ਹਾਂ ਬਾਰ ਰੂਮ ਵਿੱਚ ਗੱਲਬਾਤ ਕੀਤੀ ਤੇ ਦੁਪਹਿਰ ਦਾ ਭੋਜਨ ਦੀ ਵਕੀਲਾਂ ਨਾਲ ਸਾਂਝਾ ਕੀਤਾ।
ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਰਿੰਦਰ ਅਗਰਵਾਲ ਅਤੇ ਡੀ. ਪੀ. ਸਿੰਗਲਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਵੰਤ ਸਿੰਘ, ਐਸ.ਡੀ.ਐਮ. ਰਾਮ ਸਿੰਘ, ਸਿਵਲ ਜੱਜ ਸੀਨੀਅਰ ਡਿਵੀਜ਼ਨ  ਅਰਚਨਾ ਕੰਬੋਜ, ਸੀ.ਜੇ.ਐਮ.  ਵਿਸ਼ੇਸ਼, ਹਰਗੁਰਜੀਤ ਕੌਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ  ਮਹੇਸ਼ ਕੁਮਾਰ ਮੌਜੂਦ ਹਨ।
ਲੱਖੇਵਾਲੀ ਪੁਲੀਸ ਸਟੇਸ਼ਨ ਦਾ ਫ਼ੌਜਦਾਰੀ ਕੰਮ ਮੁਕਤਸਰ ਦੇਣ ਦੀ ਮੰਗ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਚੜ੍ਹੇਵਾਨ, ਸੰਯੁਕਤ ਸਕੱਤਰ ਅਰੁਣਜੀਤ ਕੌਰ, ਸਰਵਰਿੰਦਰ ਸਿੰਘ ਢਿੱਲੋਂ, ਖ਼ਜ਼ਾਨਚੀ ਐਡਵੋਕੇਟ ਸਤਵਿੰਦਰ ਸਿੰਘ ਧਨੋਆ ਅਤੇ ਸਕੱਤਰ ਐਡਵੋਕੇਟ ਗੌਤਮ ਅਰੋੜਾ ਨੇ ਮੰਗ ਕੀਤੀ ਕਿ ਲੱਖੇਵਾਲੀ ਪੁਲੀਸ ਸਟੇਸ਼ਨ ਦਾ ਫੌਜਦਾਰੀ ਕੰਮ ਮੁਕਤਸਰ ਦੇ ਦਿੱਤਾ ਜਾਵੇ ਕਿਉਂਕਿ ਇਸ ਖੇਤਰ ਦਾ ਸਿਵਲ ਦਾ ਕੰਮ ਪਹਿਲਾਂ ਹੀ ਮੁਕਤਸਰ ਦੀਆਂ ਅਦਾਲਤਾਂ ‘ਚ ਚੱਲਦਾ ਹੈ। ਇਸ ਨਾਲ ਲੋਕਾਂ ਅਤੇ ਵਕੀਲਾਂ ਨੂੰ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ। ਜ਼ਿਲ੍ਹਾ ਬਾਰ ਕਲਰਕ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਬਬਲੂ, ਸੈਕਟਰੀ ਵਿਜੈਪਾਲ, ਮੁਨੀਸ਼ ਕੁਮਾਰ, ਭਾਰਤ ਭੂਸ਼ਨ ਅਤੇ ਪਰਵਿੰਦਰ ਸਿੰਘ ਵੜਿੰਗ ਨੇ ਹਾਈ ਕੋਰਟ ਦੇ ਜੱਜ ਪਾਸੋਂ ਮੰਗ ਕੀਤੀ ਕਿ ਮੁਕਤਸਰ ਵਿੱਚ ਕੰਮ ਕਰਦੇ ਕਰੀਬ 150 ਕਲਰਕਾਂ ਨੂੰ ਬੈਠਕ ਤੇ ਹੋਰ ਸਾਂਝੇ ਮਸਲਿਆਂ ਵਾਸਤੇ ਮਿਲਣ ਲਈ ਸਾਂਝੇ ਕਮਰੇ ਦਾ ਪ੍ਰਬੰਧ ਕੀਤਾ ਜਾਵੇ।


Comments Off on ਜਸਟਿਸ ਬੈਜੰਤਰੀ ਵੱਲੋਂ ਮੁਕਤਸਰ ਦੀਆਂ ਅਦਾਲਤਾਂ ਦਾ ਨਿਰੀਖਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.