ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਜ਼ਿੰਦਗੀਆਂ ਬਚਾਉਣਾ ਹੀ ਮਕਸਦ ਹੈ ਵਿਜੇ ਦਾ

Posted On March - 18 - 2017

ਮਾਲਵਿੰਦਰ ਤਿਉਣਾ ਪੁਜਾਰੀਆਂ

ਬਠਿੰਡਾ ਸ਼ਹਿਰ ਵਿੱਚ ਰੰਗਾਂ ਦੀ ਦੁਕਾਨ ਚਲਾ ਰਿਹਾ ਵਿਜੇ ਭੱਟ ਇਨਸਾਨਾਂ ਦੀਆਂ ਬੇਰੰਗ ਹੋ ਰਹੀਆਂ ਜ਼ਿੰਦਗੀਆਂ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਰੰਗ ਭਰ ਰਿਹਾ ਹੈ। ਉਸ ਨੂੰ ਜਦੋਂ ਵੀ ਮਿਲੋ ਤਾਂ ਉਸ ਕੋਲ ਇੱਕ ਹੀ ਗੱਲ ਹੁੰਦੀ ਹੈ ਕਿ ਉਸ ਮਰੀਜ਼ ਨੂੰ ਫਲਾਣਾ ਬਲੱਡ ਗਰੁੱਪ ਚਾਹੀਦਾ ਹੈ। ਫਲਾਣੇ ਪਿੰਡ ਖ਼ੂਨਦਾਨ ਕੈਂਪ ਲੱਗ ਰਿਹਾ ਹੈ। ਵਿਜੇ ਭੱਟ ਦੀ ਹਰੇਕ ਸ਼ਰਟ ਦੀ ਜੇਬ ਉੱਪਰ ਖ਼ੂਨ ਦਾ ਤੁਪਕਾ ਬਣਿਆ ਹੁੰਦਾ ਹੈ। ਉਹ ਖ਼ੂਨਦਾਨੀਆਂ ਦੇ ਨਾਮ ਦੇ ਨਾਲ ਉਨ੍ਹਾਂ ਦੇ ਬਲੱਡ ਗਰੁੱਪ ਵੀ ਯਾਦ ਰੱਖਦਾ ਹੈ। ਵਿਜੇ ਭੱਟ ਉਨ੍ਹਾਂ ਵਿਅਕਤੀਆਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਮਾਲਵਾ ਖਿੱਤੇ ਦੇ ਵੱਡੇ ਭਾਗ ਵਿੱਚ ਖ਼ੂਨਦਾਨ ਕਰਨ ਨੂੰ ਇੱਕ ਲੋਕ ਲਹਿਰ ਵਜੋਂ ਚਲਾਇਆ ਹੋਇਆ ਹੈ। ਉਨ੍ਹਾਂ ਦੀ ਸੰਸਥਾ ਨਾਲ ਜੁੜੇ ਲੋਕ ਆਪਣੇ ਸਕੇ-ਸਬੰਧੀਆਂ ਦੇ ਜਨਮ ਦਿਨ, ਮੌਤ ਦੇ ਭੋਗ, ਬਰਾਤ ਦਾ ਸਵਾਗਤ, ਬਰਾਤ ਦੀ ਰਵਾਨਗੀ, ਨਵੇਂ ਘਰ ਵਿੱਚ ਪ੍ਰਵੇਸ਼ ਅਤੇ ਨੌਕਰੀ ਮਿਲਣ ਵਰਗੇ ਖੁਸ਼ੀ-ਗ਼ਮੀ ਦੇ ਮੌਕੇ ਖ਼ੂਨਦਾਨ ਕੈਂਪ ਲਗਾ ਕੇ ਨਿਵੇਕਲਾ ਸੰਦੇਸ਼ ਦੇ ਰਹੇ ਹਨ।
ਉਨੰਜਾ ਬਸੰਤ ਵੇਖ ਚੁੱਕੇ ਇਸ ਸ਼ਖ਼ਸ ਨੇ ਆਪਣੇ ਮੁਹੱਲੇ ਦੇ ਨੌਜਵਾਨਾਂ ਨਾਲ ਮਿਲ ਕੇ ‘ਜੈ ਦੁਰਗਾ’ ਨਾਮ ਦੀ ਸੰਸਥਾ ਬਣਾਈ ਜੋ ਮੁਹੱਲੇ ਵਿੱਚ ਸਫ਼ਾਈ ਮੁਹਿੰਮ, ਗ਼ਰੀਬ ਵਿਦਿਆਰਥੀਆਂ ਦੀ ਫੀਸ ਭਰਨੀ ਵਰਗੇ ਸਮਾਜ ਸੇਵੀ ਕੰਮ ਕਰਦੀ ਹੈ। ਬਾਅਦ ਵਿੱਚ ਇਸ ਸੰਸਥਾ ਦਾ ਨਾਮ ਯੂਨਾਈਟਿਡ ਵੈਲਫੇਅਰ ਸੁਸਾਇਟੀ ਰੱਖਿਆ ਗਿਆ। ਸੰਸਥਾ ਨੇ ਨੌਜਵਾਨ ਵਰਗ ਨੂੰ ਖ਼ੂਨਦਾਨ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਤੰਬਰ ਮਹੀਨੇ ਵਿੱਚ ‘ਮੇਲਾ ਖ਼ੂਨਦਾਨੀਆਂ ਦਾ’ ਨਾਂ ਹੇਠ ਬਠਿੰਡਾ ਸ਼ਹਿਰ ਵਿੱਚ ਮੇਲਾ ਕਰਵਾਉਣਾ ਸ਼ੁਰੂ ਕੀਤਾ। ਇਸ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਲੋਕਾਂ ਦਾ ਸਨਮਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਸੰਸਥਾ ਵਿੱਚੋਂ ਸਭ ਤੋਂ ਜ਼ਿਆਦਾ ਵਾਰ ਖ਼ੂਨਦਾਨ ਕੀਤਾ ਹੁੰਦਾ ਹੈ। ਕੌਮੀ ਖ਼ੂਨਦਾਨ ਦਿਵਸ ਮੌਕੇ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਰੈਲੀਆਂ, ਜਾਗੋ ਕੱਢਕੇ ਅਤੇ ਪੇਟਿੰਗ ਮੁਕਾਬਲੇ ਆਦਿ ਕਰਵਾਏ ਜਾਂਦੇ ਹਨ। ਵਿਜੇ ਭੱਟ ਦੀ ਇਹ ਖਾਸੀਅਤ ਹੈ ਕਿ ਉਹ ਜਿਹੜਾ ਕੰਮ ਸੰਸਥਾ ਵਿੱਚ ਸ਼ੁਰੂ ਕਰਨਾ ਚਾਹੁੰਦਾ ਹੈ, ਪਹਿਲਾਂ ਆਪਣੇ ਪਰਿਵਾਰ ਵਿੱਚ ਉਸ ਨੂੰ ਅਮਲੀ ਰੂਪ ਵਿੱਚ ਲਾਗੂ ਕਰਦਾ ਹੈ। ਮਿਸਾਲ ਵਜੋਂ ਉਸ ਦੀ ਤਾਈ ਦੀ ਮੌਤ ਹੋਈ ਤਾਂ ਉਸ ਨੇ ਉਸ ਦੇ ਭੋਗ ਮੌਕੇ ਖ਼ੂਨਦਾਨ ਕੈਂਪ ਲਗਾਇਆ। ਇਸੇ ਤਰ੍ਹਾਂ ਹੋਰ ਕਈ ਬਾਰ ਅਜਿਹੇ ਕੈਂਪ ਲਗਾ ਕੇ ਨਵੀਆਂ ਪੈੜਾਂ ਪਾਈਆਂ। ਉਸਨੂੰ ਕਈ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ, ਪਰ ਉਸ ਦਾ ਕਹਿਣਾ ਹੈ ਕਿ ਜਦੋਂ ਕਿਸੇ ਮਰੀਜ਼ ਦੀ ਜ਼ਿੰਦਗੀ ਉਨ੍ਹਾਂ ਦੀ ਸੰਸਥਾ ਵੱਲੋਂ ਦਿੱਤੇ ਖ਼ੂਨ ਕਾਰਨ ਫਿਰ ਤੋਂ ਲੀਹ ’ਤੇ ਚੜ੍ਹ ਜਾਂਦੀ ਹੈ ਤਾਂ ਇਹ ਉਨ੍ਹਾਂ ਲਈ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ। .


Comments Off on ਜ਼ਿੰਦਗੀਆਂ ਬਚਾਉਣਾ ਹੀ ਮਕਸਦ ਹੈ ਵਿਜੇ ਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.