ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਜੇਲ੍ਹਾਂ ’ਚ ਨਸ਼ੇ ਫੜੇ ਜਾਣ ’ਤੇ ਹੁਣ ਗਾਰਦ ਦੀ ਆਵੇਗੀ ਸ਼ਾਮਤ

Posted On March - 21 - 2017

ਇਟੈਲੀਜੈਂਸ ਵੱਲੋਂ ਐਸਐਸਪੀਜ਼ ਨੂੰ ਪੱਤਰ ਜਾਰੀ;  ਸ਼ੱਕੀ ਮੁਲਾਜ਼ਮ ਆਏ ਹੁਣ ਨਿਸ਼ਾਨੇ ’ਤੇ

ਸੰਗਰੂਰ ਜੇਲ੍ਹ ਦੀ ਬਾਹਰੀ ਝਲਕ।

ਸੰਗਰੂਰ ਜੇਲ੍ਹ ਦੀ ਬਾਹਰੀ ਝਲਕ।

ਚਰਨਜੀਤ ਭੁੱਲਰ
ਬਠਿੰਡਾ, 20 ਮਾਰਚ
ਪੰਜਾਬ ਦੀਆਂ ਜੇਲ੍ਹਾਂ ਦੇ ਸ਼ੱਕੀ ਮੁਲਾਜ਼ਮ ਹੁਣ ਨਿਸ਼ਾਨੇ ’ਤੇ ਆ ਗਏ ਹਨ। ਹਕੂਮਤ ਬਦਲੀ ਮਗਰੋਂ ਜੇਲ੍ਹਾਂ ’ਚੋਂ ਹੁਣ ਕੋਈ ਨਸ਼ਾ/ਮੋਬਾਈਲ ਫੋਨ ਫੜਿਆ ਗਿਆ ਤਾਂ ਇਨ੍ਹਾਂ ਮੁਲਾਜ਼ਮਾਂ ਦੀ ਸ਼ਾਮਤ ਆਏਗੀ। ਐਡੀਸ਼ਨਲ ਡਾਇਰੈਕਟਰ ਜਨਰਲ (ਇੰਟੈਲੀਜੈਂਸ) ਨੇ ਜ਼ਿਲ੍ਹਾ ਪੁਲੀਸ ਕਪਤਾਨਾਂ ਨੂੰ ਪੱਤਰ ਜਾਰੀ ਕਰਕੇ ਤਾੜਨਾ ਅਤੇ ਚੌਕਸ ਕਰ ਦਿੱਤਾ ਹੈ। ਇਸ ਪੱਤਰ ਅਨੁਸਾਰ ਜੇਲ੍ਹ ’ਚੋਂ ਫੜੇ ਹਰ ਨਸ਼ੇ ਅਤੇ ਮੋਬਾਈਲ ਫੋਨ ਦੀ ਡੂੰਘਾਈ ਨਾਲ ਪੜਤਾਲ ਕਰਨੀ ਹੋਵੇਗੀ। ਆਮ ਤੌਰ ਤੇ ਜਦੋਂ ਜੇਲ੍ਹ ’ਚੋਂ ਨਸ਼ਾ ਜਾਂ ਮੋਬਾਈਲ ਫੋਨ ਫੜਿਆ ਜਾਂਦਾ ਹੈ ਤਾਂ ਬੰਦੀ ਖ਼ਿਲਾਫ਼ ਪੁਲੀਸ ਕਾਰਵਾਈ ਕਰਕੇ ਮਾਮਲਾ ਠੱਪ ਹੋ ਜਾਂਦਾ ਹੈ। ਪੁਲੀਸ ਦੇ ਤਫ਼ਤੀਸ਼ੀ ਅਫਸਰਾਂ ’ਤੇ ਵੀ ਹੁਣ ਉਂਗਲ ਉੱਠੀ ਹੈ।
ਐਡੀਸ਼ਨਲ ਡਾਇਰੈਕਟਰ ਜਨਰਲ ਨੇ ਆਖਿਆ ਹੈ ਕਿ ਜਦੋਂ ਵੀ ਜੇਲ੍ਹਾਂ ’ਚੋਂ ਨਸ਼ੀਲੇ ਪਦਾਰਥ ਜਾਂ ਮੋਬਾਈਲ ਫੋਨ ਫੜੇ ਜਾਂਦੇ ਹਨ ਤਾਂ ਤਫ਼ਤੀਸ਼ੀ ਅਫਸਰ ਵਲੋਂ ਜੇਲ੍ਹ ਗਾਰਦ ਦੀ ਮਿਲੀਭੁਗਤ ਤਾਂ ਆਖੀ ਜਾਂਦੀ ਹੈ ਪ੍ਰੰਤੂ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਜੇਲ੍ਹ ਸਟਾਫ ਸਾਫ ਬਰੀ ਹੋ ਜਾਂਦਾ ਹੈ।
ਸੂਤਰ ਦੱਸਦੇ ਹਨ ਕਿ ਚੋਣਾਂ ਦੌਰਾਨ ਜੇਲ੍ਹਾਂ ’ਚੋਂ ਵੋਟਰਾਂ ਨੂੰ ਵੀ ਫੋਨ ਖੜਕਦੇ ਰਹੇ ਹਨ। ਇਵੇਂ ਹੀ ਨਸ਼ਾ ਜੇਲ੍ਹ ਵਿਚ ਪੁੱਜਣ ਦੀ ਸੂਰਤ ਵਿਚ ਡੂੰਘਾਈ ਨਾਲ ਪੜਤਾਲ ਕਰਨ ਵਾਸਤੇ ਆਖਿਆ ਗਿਆ ਹੈ। ਨਸ਼ਾ ਕਿਥੋਂ ਆਇਆ ਅਤੇ ਕਿਸ ਨੇ ਸਪਲਾਈ ਕੀਤਾ, ਤਲਾਸ਼ੀ ਲੈਣ ਵਾਲਾ ਕਿਹੜਾ ਮੁਲਾਜ਼ਮ ਸੀ ,ਆਦਿ ਨੁਕਤਿਆਂ ਨੂੰ ਵੀ ਹੁਣ ਧਿਆਨ ਵਿਚ ਰੱਖਣਾ ਪਏਗਾ।


Comments Off on ਜੇਲ੍ਹਾਂ ’ਚ ਨਸ਼ੇ ਫੜੇ ਜਾਣ ’ਤੇ ਹੁਣ ਗਾਰਦ ਦੀ ਆਵੇਗੀ ਸ਼ਾਮਤ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.