ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਜੇ ਮੈਨੂੰ ‘ਮੁੰਨਾਭਾਈ 3’ ਵਿੱਚ ਨਾ ਲਿਆ ਤਾਂ ਹਿਰਾਨੀ ਦੇਖੇਗਾ ਮੇਰੀ ਗਾਂਧੀਗਿਰੀ: ਬੋਮਨ

Posted On March - 19 - 2017

ਮੁੰਬਈ, 19 ਮਾਰਚ
01ਅਦਾਕਾਰ ਬੋਮਨ ਇਰਾਨੀ ‘ਮੁੰਨਾਭਾਈ’ ਲੜੀ ਦੀ ਅਗਲੀ ਫਿਲਮ ਉਤੇ ਨਜ਼ਰ ਟਿਕਾਈ ਬੈਠਾ ਹੈ। ਉਸ ਦਾ ਕਹਿਣਾ ਹੈ ਕਿ ਜੇ ਉਸ ਨੂੰ ਇਸ ਫਿਲਮ ਵਿੱਚ ਕੋਈ ਕਿਰਦਾਰ ਨਾ ਮਿਲਿਆ ਤਾਂ ਉਹ ਫਿਲਮਸਾਜ਼ ਰਾਜਕੁਮਾਰ ਹਿਰਾਨੀ ਮਗਰ ਪੈ ਜਾਵੇਗਾ।
57 ਸਾਲਾ ਬੋਮਨ ਇਰਾਨੀ, ਹਿਰਾਨੀ ਦੀ ਪਹਿਲੀ ਫਿਲਮ ‘ਮੁੰਨਾਭਾਈ ਐਮਬੀਬੀਐਸ’ ਵਿੱਚ ਨਜ਼ਰ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਇਸ ਡਾਇਰੈਕਟਰ ਨਾਲ ‘ਲਗੇ ਰਹੋ ਮੁੰਨਾਭਾਈ’, ‘3 ਇਡੀਅਟਸ’ ਅਤੇ ‘ਪੀਕੇ’ ਵਰਗੀਆਂ ਫਿਲਮਾਂ ਕੀਤੀਆਂ। ਹਾਲ ਹੀ ਵਿੱਚ ਹਿਰਾਨੀ ਨੇ ਐਲਾਨ ਕੀਤਾ ਹੈ ਕਿ ਉਹ ਮੁੰਨਾਭਾਈ ਸੀਰੀਜ਼ ਦੀ ਤੀਜੀ ਫਿਲਮ ਬਣਾਏਗਾ ਅਤੇ ਬੋਮਨ ਨੂੰ ਇਸ ਲਈ ਜ਼ਿਆਦਾ ਉਤਸ਼ਾਹਤ ਨਹੀਂ ਹੋਣਾ ਚਾਹੀਦਾ।
ਬੋਮਨ ਨੇ ਕਿਹਾ ਕਿ ‘‘ਮੇਰੀ ਨਜ਼ਰ ਇਸ ਫਿਲਮ ਉਤੇ ਹੈ। ਸਰਕਿਟ ਤੇ ਮੁੰਨਾ ਇਸ ਫਿਲਮ ਲਈ ਸਹਿਜ ਚੋਣ ਹਨ ਪਰ ਮੈਂ ਨਹੀਂ। ਤੀਜਾ ਕਿਰਦਾਰ ਹਮੇਸ਼ਾ ਦਿਲ ਨੂੰ ਧੂਹ ਪਾਉਣ ਵਾਲਾ ਜਾਂ ਨਵਾਂ ਹੋਣਾ ਚਾਹੀਦਾ ਹੈ। ਮੇਰੇ ਲਈ ਵੀ ਕੋਈ ਭੂਮਿਕਾ ਹੋਣੀ ਚਾਹੀਦੀ ਹੈ ਪਰ ਜੇ ਮੈਨੂੰ ਕੋਈ ਕਿਰਦਾਰ ਨਾ ਮਿਲਿਆ ਤਾਂ ਮੈਂ ਹਿਰਾਨੀ ਨੂੰ ਭੈਅਭੀਤ ਕਰ ਦਿਆਂਗਾ।’’ ਇਸ ਸਮੇਂ ਉਹ (ਹਿਰਾਨੀ) ਸੰਜੈ ਦੱਤ ਦੀ ਜੀਵਨੀ ਉਤੇ ਬਣ ਰਹੀ ਫਿਲਮ        ਵਿੱਚ ਮਸਰੂਫ਼ ਹੈ। ਉਸ ਨੇ ਕਿਹਾ ਕਿ    ਜਦੋਂ ਇਹ ਫਿਲਮ ਮੁਕੰਮਲ ਹੋ ਗਈ ਤਾਂ ਉਹ ‘ਮੁੰਨਾਭਾਈ’ ਲੜੀ ਦੀ ਫਿਲਮ ਕਰੇਗਾ।       -ਪੀਟੀਆਈ


Comments Off on ਜੇ ਮੈਨੂੰ ‘ਮੁੰਨਾਭਾਈ 3’ ਵਿੱਚ ਨਾ ਲਿਆ ਤਾਂ ਹਿਰਾਨੀ ਦੇਖੇਗਾ ਮੇਰੀ ਗਾਂਧੀਗਿਰੀ: ਬੋਮਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.