ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਡਾਕਟਰਾਂ ਦੇ ਧਰਨੇ ਬਾਅਦ ਮਰੀਜ਼ ਦੇ ਵਾਰਸਾਂ ਖ਼ਿਲਾਫ਼ ਕੇਸ ਦਰਜ

Posted On March - 20 - 2017

ਜਤਿੰਦਰ ਸਿੰਘ ਬੈਂਸ
ਗੁਰਦਾਸਪੁਰ, 20 ਮਾਰਚ

ਸਿਵਲ ਹਸਪਤਾਲ ਵਿੱਚ ਧਰਨਾ ਲਾਈ ਬੈਠੇ ਡਾਕਟਰ।

ਸਿਵਲ ਹਸਪਤਾਲ ਵਿੱਚ ਧਰਨਾ ਲਾਈ ਬੈਠੇ ਡਾਕਟਰ।

ਸਿਵਲ ਹਸਪਤਾਲ ਵਿੱਚ ਸ਼ਨਿਚਰਵਾਰ ਰਾਤ ਡਾਕਟਰਾਂ ਅਤੇ ਮਰੀਜ਼ ਦੇ ਵਾਰਸਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਸ਼ੁਰੂ ਵਿਵਾਦ ਨੂੰ ਸੁਲਹਾ-ਸਫ਼ਾਈ ਨਾਲ ਨਿਪਟਾਉਣ ਲਈ ਪੁਲੀਸ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ। ਆਖ਼ਰ ਪੁਲੀਸ ਨੂੰ ਡਾਕਟਰਾਂ ਦੇ ਦਬਾਅ ਅੱਗੇ ਝੁਕਦਿਆਂ ਚਾਰ ਜਣਿਆਂ ਦੇ ਖਿਲਾਫ਼ ਕੇਸ ਦਰਜ ਕਰਨ ਲਈ ਮਜ਼ਬੂਰ ਹੋਣਾ ਪਿਆ। ਡਾਕਟਰਾਂ ਨੇ ਦੂਜੀ ਧਿਰ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਹੜਤਾਲ ਕਰਕੇ ਹਸਪਤਾਲ ਕੰਪਲੈਕਸ ਅੰਦਰ ਧਰਨੇ ਉੱਤੇ ਬੈਠ ਗਏ ਸਨ ਜਿਸ ਕਾਰਨ ਓਪੀਡੀ ਦੇ ਨਾਲ-ਨਾਲ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਡਾਕਟਰਾਂ ਨੇ ਸਵੇਰੇ ਕਰੀਬ 9 ਵਜੇ ਸਿਵਲ ਹਸਪਤਾਲ ਆਉਂਦਿਆਂ ਸਾਰ ਹੀ ਓਪੀਡੀ ਅਤੇ ਐਮਰਜੈਂਸੀ ਸੇਵਾਵਾਂ ਠੱਪ ਕਰਕੇ ਧਰਨੇ ਉੱਤੇ ਬੈਠਣ ਦਾ ਫੈਸਲਾ ਲੈ ਲਿਆ। ਸਥਿੱਤੀ ਦੀ ਗੰਭੀਰਤਾ ਨੂੰ ਵੇਖਦਿਆਂ ਦੁਪਹਿਰ ਕਰੀਬ 12 ਵਜੇ ਸਿਵਲ ਸਰਜਨ ਡਾ.ਹਰਦੀਪ ਸਿੰਘ ਘਈ ਅਤੇ ਥਾਣਾ ਸਦਰ ਦੇ ਐੱਸਐੱਚਓ ਹਰਜਿੰਦਰ ਕੁਮਾਰ ਮੌਕੇ ਉੱਤੇ ਪੁੱਜੇ ਅਤੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਦੀ ਕਾਰਵਾਈ ਤੋਂ ਅਸਤੁੰਸ਼ਟ ਧਰਨਾਕਾਰੀ ਡਾਕਟਰਾਂ ਨੇ ਵੇਖਦਿਆਂ ਪੰਜਾਬ ਪੁਲੀਸ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਹੀ ਐੱਸਐੱਚਓ ਦੇ ਧਰਨੇ ਨੇੜੇ ਪੁੱਜਣ ਮੌਕੇ ਨਾਅਰੇ ਰੁਕੇ ਤਾਂ ਪੁਲੀਸ ਅਧਿਕਾਰੀ ਵੱਲੋਂ ਕੀਤਾ ਵਿਅੰਗ ਕਿ ‘ਬਸ ਏਨਾ ਹੀ’ ਨੇ ਅੱਗ ਉੱਤੇ ਘਿਓ ਦਾ ਕੰਮ ਕੀਤਾ। ਪੁਲੀਸ ਅਧਿਕਾਰੀ ਦੇ ਮੂੰਹੋ ਵਿਅੰਗ ਸੁਣ ਕੇ ਡਾਕਟਰਾਂ ਨੇ ਮੁੜ ਤੋਂ ਪੁਲੀਸ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਥਾਣਾ ਮੁਖੀ ਨੇ ਡਾਕਟਰਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਚਾਰ ਜਣਿਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੰਗਲਵਾਰ ਸ਼ਾਮ ਤੱਕ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਇਸ ਮਾਮਲੇ ਵਿੱਚ ਬਹਿਰਾਮਪੁਰ ਰੋਡ ਵਾਸੀ ਸੁਨੀਲ ਕੁਮਾਰ ਪੁੱਤਰ ਚਮਨ ਲਾਲ ਤੋ ਇਲਾਵਾ ਤਿੰਨ ਹੋਰਨਾਂ ਦੇ ਖਿਲਾਫ਼ ਧਾਰਾ 353, 323, 186 ਅਤੇ 34 ਤਹਿਤ ਕੇਸ ਦਰਜ ਕੀਤਾ ਹੈ।
ਪੁਲੀਸ ਦੇ ਭਰੋਸੇ ਉੱਤੇ ਡਾਕਟਰਾਂ ਨੇ ਧਰਨਾ ਚੁੱਕ ਲਿਆ ਪਰ ਨਾਲ ਹੀ ਧਰਨਾਕਾਰੀਆਂ ਡਾਕਟਰਾਂ ਅਰਵਿੰਦ ਮਹਾਜਨ, ਰਾਜ ਮਸੀਹ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਅਰਵਿੰਦ ਮੱਲੀ, ਰਜਵੰਤ ਕੌਰ, ਮਨਜਿੰਦਰ ਸਿੰਘ ਬੱਬਰ, ਰਾਜਨ, ਰਮੇਸ਼ ਮਹਾਜਨ, ਦੀਪਕ ਸਹੋਤਾ, ਪ੍ਰਿੰਸ, ਪੂਜਾ, ਹਰਲੀਨ ਕੌਰ ਅਤੇ ਪ੍ਰੇਰਣਾ ਮਹਾਜਨ ਆਦਿ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਭਲਕੇ ਸ਼ਾਮ ਪੰਜ ਵਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਬੁੱਧਵਾਰ ਤੋਂ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਜ਼ਿਲ੍ਹਾ ਤੇ ਸੂਬਾ ਪੱਧਰ ਉੱਤੇ ਲਿਜਾਇਆ ਜਾਵੇਗਾ।


Comments Off on ਡਾਕਟਰਾਂ ਦੇ ਧਰਨੇ ਬਾਅਦ ਮਰੀਜ਼ ਦੇ ਵਾਰਸਾਂ ਖ਼ਿਲਾਫ਼ ਕੇਸ ਦਰਜ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.