ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਡੀਟੀਓ ਦਫ਼ਤਰਾਂ ’ਚ ਸੁੰਨ ਪਸਰੀ; ਕੰਪਨੀਆਂ ਦੇ ਕਾਮਿਆਂ ਦਾ ਭਵਿੱਖ ਖ਼ਤਰੇ ’ਚ

Posted On March - 20 - 2017

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਮਾਰਚ

ਮੁਕਤਸਰ ਵਿਚ ਬਣੇ ਆਟੋਮੇਟਡ ਟਰੇਨਿੰਗ ਟਰੈਕ ਦੀ ਝਲਕ ।

ਮੁਕਤਸਰ ਵਿਚ ਬਣੇ ਆਟੋਮੇਟਡ ਟਰੇਨਿੰਗ ਟਰੈਕ ਦੀ ਝਲਕ ।

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਖਤਮ ਕਰਨ ਦੇ ਹੁਕਮਾਂ ਨੇ ਅਫ਼ਸਰਾਂ, ਕਰਮਚਾਰੀਆਂ ਤੇ ਆਮ ਲੋਕਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਸਰਕਾਰ ਦੇ ਨਵੇਂ ਹੁਕਮਾਂ ਦੀ ਆਉਣ ਵਾਲੇ ਦਿਨਾਂ ‘ਚ ਹੋਣ ਵਾਲੀ ਸਪੱਸ਼ਟਤਾ ਦੇ ਡਰੋਂ ਡੀਟੀਓ ਦਫ਼ਤਰ ਚਲਾਉਣ ਵਾਲੀਆਂ ‘ਨੈਵੀਲਿਟ’ ਤੇ ‘ਸਮਾਰਟ ਚਿੱਪ’ ਕੰਪਨੀਆਂ ਦੇ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਖੁੱਸਦੀਆਂ ਨਜ਼ਰ ਆ ਰਹੀਆਂ ਹਨ। ਸਰਕਾਰ ਦੇ ਇਸ ਫ਼ੈਸਲੇ ਨੇ ਆਮ ਲੋਕਾਂ ਅਤੇ ਖਾਸ ਕਰਕੇ ਟਰਾਂਸਪੋਰਟ ਕਾਰੋਬਾਰੀਆਂ ਨੂੰ ਵੱਡਾ ਸਕੂਨ ਦਿੱਤਾ ਹੈ ਪਰ ਅਫ਼ਸਰ ਤੇ ਮੁਲਾਜ਼ਮ ਖੌਫ਼ ਵਿੱਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਈ 2012 ਵਿੱਚ ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ‘ਹਾਈ ਸਕਿਓਰਿਟੀ ਨੰਬਰ ਪਲੇਟਾਂ’ ਦਾ ਠੇਕਾ ‘ਐਗਰੋ ਇੰਪੈਕਸ ਪ੍ਰਾਈਵੇਟ ਲਿਮਟਿਡ’ ਨਾਂ ਦੀ ਕੰਪਨੀ ਨੂੰ ਦਿੱਤਾ ਗਿਆ ਸੀ। ਇਸ ਸਿਸਟਮ ਅਧੀਨ ਵਾਹਨ ਦੀ ਰਜਿਸਟਰੇਸ਼ਨ ਕਰਵਾਉਣ ਸਮੇਂ ਹੀ ਵਾਹਨ ਮਾਲਕ ਤੋਂ ਇਸ ਹਾਈ ਸਕਿਓਰਟੀ ਨੰਬਰ ਪਲੇਟ ਦੀ ਕੀਮਤ ਵਜੋਂ ਪੈਸੇ ਜਮ੍ਹਾਂ ਕਰਵਾ ਲਏ ਜਾਂਦੇ ਸਨ। ਕੰਪਨੀ ਵੱਲੋਂ ਇਹ ਕੰਮ ਮਾਰਚ 2015 ਤੱਕ ਹੀ ਚਲਾਇਆ ਗਿਆ ਤੇ ਲੋਕਾਂ ਦੇ ਕਰੋੜਾਂ ਰੁਪਏ ਹਜ਼ਮ ਕਰ ਕੇ ਰਫੂਚੱਕਰ ਹੋ ਗਈ। ਕੰਪਨੀ ਹਜ਼ਾਰਾਂ ਵਾਹਨ ਚਾਲਕਾਂ ਦੇ ਪੈਸੇ ਵੀ ਖਾ ਗਈ ਤੇ ਸਰਕਾਰੀ ਖ਼ਜ਼ਾਨੇ ‘ਚ ਫੁੱਟੀ ਕੌਡੀ ਵੀ ਜਮ੍ਹਾਂ ਨਹੀਂ ਹੋਈ।
ਇਸੇ ਤਰਜ਼ ‘ਤੇ ਸਰਕਾਰ ਵੱਲੋਂ ਟਰਾਂਸਪਰੋਟ ਵਿਭਾਗ ਦਾ ਕੰਮ ਚਲਾਉਣ ਲਈ ‘ਨਾਈਲੈਟ’ ਅਤੇ ‘ਸਮਾਰਟ ਚਿੱਪ’ ਨਾਂ ਦੀਆਂ ਕੰਪਨੀਆਂ ਨੂੰ ਅੱਗੇ ਲਿਆਂਦਾ ਗਿਆ ਤੇ ‘ਆਟੋਮੇਟਡ ਡਰਾਈਵਿੰਗ ਟੈਸਟ, ਆਨਲਾਈਨ ਲਾਇਸੈਂਸ ਅਤੇ ਟਰੇਨਿੰਗ ਸੈਂਟਰ’ ਬਣਾ ਕੇ ਵਿਭਾਗ ਦਾ ਲਗਭਗ ਸਮੁੱਚਾ ਕੰਮ ਇਨ੍ਹਾਂ ਨੂੰ ਸੌਂਪ ਦਿੱਤਾ ਗਿਆ। ਇੱਕ ਸਾਲ ਪਹਿਲਾਂ ਹੀ ਕਰੋੜਾਂ ਰੁਪਏ ਲਾ ਕੇ ਬਣਾਏ ਟਰੈਕ ਹੁਣ ਬੇਕਾਰ ਹੋ ਗਏ ਹਨ। ਸਰਕਾਰ ਵੱਲੋਂ ਡੀਟੀਓ ਦਫ਼ਤਰ ਬੰਦ ਕਰਨ ਦੇ ਹੁਕਮਾਂ ਕਾਰਨ ਕੰਮ ਕਰਾਉਣ ਵਾਲੇ ਹਾਲ ਦੀ ਘੜੀ ਚੁੱਪ ਕਰ ਗਏ ਹਨ। ਮੁਕਤਸਰ ਡੀਟੀਓ ਦਫ਼ਤਰ ‘ਚ ਸੋਮਵਾਰ ਦਾ ਦਿਨ ਹੋਣ ਦੇ ਬਾਵਜੂਦ ਬਹੁਤ ਘੱਟ ਗਿਣਤੀ ‘ਚ ਲੋਕ ਪੁੱਜੇ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਕੰਮ ਨਹੀਂ ਹੋਇਆ। ਸਬੰਧਤ ਕਰਮਚਾਰੀ ਘਬਰਾਏ ਹੋਏ ਕੰਮ ਫੜਨ ਤੋਂ ਟਾਲਾ ਵੱਟ ਰਹੇ ਸਨ।  ਡੀਟੀਓ ਦਫ਼ਤਰਾਂ ਦੇ ਟਰੈਕ ਅਤੇ ਕੰਪਿਊਟਰ ਵਿਭਾਗ ‘ਚ ਕੰਮ ਕਰਦੇ ‘ਨੈਵੀਲਿਟ ਕੰਪਨੀ’ ਦੇ ਕਰਮਚਾਰੀਆਂ ਅਮਨ, ਰਿਸ਼ੂ, ਅਜੇ, ਗੁਰਪਾਲ ਸਿੰਘ, ਹਰਪ੍ਰੀਤ, ਲਵਜਿੰਦਰ ਤੇ ਸਮਾਰਟ ਚਿੱਪ ਦੇ ਕਰਮਚਾਰੀਆਂ ਅੰਸ਼ਲ, ਇੰਦੀਵਰ, ਜੋਤੀ, ਸਤਨਾਮ, ਗੁਰਮੇਲ ਅਤੇ ਜਗਜੀਤ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਲੰਬੇ ਅਰਸੇ ਤੋਂ ਕੀਤੇ ਜਾ ਰਹੇ ਕੰਮ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਮਹਿਕਮੇ ਅੰਦਰ ਐਡਜਸਟ ਕੀਤਾ ਜਾਵੇ।
ਕੈਪਸ਼ਨ-
ਕੰਮ ਨਹੀਂ ਰੁਕੇਗਾ, ਤਿਆਰੀਆਂ ਮੁਕੰਮਲ: ਅਧਿਕਾਰੀ
ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਅਨਮੋਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਅਜੇ ਤੱਕ ਸਰਕਾਰ ਵੱਲੋਂ ਕੋਈ ਹਦਾਇਤ ਜਾਰੀ ਨਹੀਂ ਹੋਈ ਪਰ ਫਿਰ ਵੀ ਵਿਭਾਗ ਨੇ ਆਪਣੇ ਪੱਧਰ ’ਤੇ ਤਿਆਰੀ ਮੁਕੰਮਲ ਕਰ ਲਈ ਹੈ ਤੇ ਆਦੇਸ਼ ਮਿਲਦਿਆਂ ਹੀ ਬਦਲਵੇਂ ਪ੍ਰਬੰਧਕਾਂ ਨੂੰ ਕੰਮ ਸੌਂਪ ਦਿੱਤਾ ਜਾਵੇਗਾ। ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਕਿ ਤਬਦੀਲੀ ਦੌਰਾਨ ਕੰਮ ਨਾ ਰੁਕੇ ਤੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਸਟਾਫ਼ ਦੇ ਨੌਕਰੀ ਖੁੱਸਣ ਦੇ ਤੌਖਲੇ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਪੱਧਰ ‘ਤੇ ਹੀ ਹੋਣਾ ਹੈ ਤੇ ਬਾਕੀ ਆਦੇਸ਼ਾਂ ਤੋਂ ਹੀ ਸਪਸ਼ਟ ਹੋਵੇਗਾ।


Comments Off on ਡੀਟੀਓ ਦਫ਼ਤਰਾਂ ’ਚ ਸੁੰਨ ਪਸਰੀ; ਕੰਪਨੀਆਂ ਦੇ ਕਾਮਿਆਂ ਦਾ ਭਵਿੱਖ ਖ਼ਤਰੇ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.