ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਡੀਟੀਓ ਦਫ਼ਤਰ ਵਿੱਚ ਕੰਮ ਬੰਦ; ਲੋਕ ਬੇਰੰਗ ਪਰਤੇ

Posted On March - 20 - 2017
ਸੰਗਰੂਰ ’ਚ ਡੀਟੀਓ ਦਫ਼ਤਰ ’ਚ ਕੰਮ ਬੰਦ ਹੋਣ ਕਾਰਨ ਕਾਊਂਟਰਾਂ ’ਤੇ ਨਿਰਾਸ਼ ਖੜ੍ਹੇ ਲੋਕ। -ਫੋਟੋ: ਲਾਲੀ

ਸੰਗਰੂਰ ’ਚ ਡੀਟੀਓ ਦਫ਼ਤਰ ’ਚ ਕੰਮ ਬੰਦ ਹੋਣ ਕਾਰਨ ਕਾਊਂਟਰਾਂ ’ਤੇ ਨਿਰਾਸ਼ ਖੜ੍ਹੇ ਲੋਕ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਮਾਰਚ
ਨਵੀਂ ਚੁਣੀ ਕਾਂਗਰਸ ਸਰਕਾਰ ਵੱਲੋਂ ਪਲੇਠੀ ਕੈਬਨਿਟ ਮੀਟਿੰਗ ਵਿੱਚ ਹੀ ਡੀਟੀਓ ਦੀ ਅਸਾਮੀ ਖਤਮ ਕਰਨ ਅਤੇ ਟਰਾਂਸਪੋਰਟ ਦਾ ਕੰਮ ਸਬੰਧਤ ਐਸਡੀਐਮ ਦਫਤਰਾਂ  ਨੂੰ  ਸੌਂਪਣ ਦਾ ਲਿਆ ਫੈਸਲਾ ਅਜੇ ਲਾਗੂ ਹੋਣਾ ਬਾਕੀ ਹੈ ਪਰ ਡੀਟੀਓ ਦਫ਼ਤਰਾਂ ਵਿੱਚ ਕੰਮਕਾਜ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਥੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵਿੱਚ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਿਹਾ ਜਿਸ ਕਾਰਨ ਜ਼ਿਲ੍ਹਾ ਭਰ ਤੋਂ ਕੰਮ ਕਰਾਉਣ ਆਏ ਲੋਕਾਂ ਨੂੰ ਖੱਜਲ ਖੁਆਰ ਹੋ ਕੇ ਨਿਰਾਸ਼ ਵਾਪਸ ਪਰਤਣਾ ਪਿਆ। ਓਧਰ ਦਫ਼ਤਰ ਵਿੱਚ ਤਾਇਨਾਤ ਡੀਟੀਓ ਸਰਕਾਰ ਦੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਹਨ। ਸਰਕਾਰ ਦੇ ਫੈਸਲੇ ਮਗਰੋਂ ਕੰਮਕਾਜ ਦਾ ਅੱਜ ਪਹਿਲਾ ਦਿਨ ਸੀ ਪਰ ਡੀਟੀਓ ਦਫ਼ਤਰ ਵਿੱਚ ਕੰਮਕਾਜ ਮੁਕੰਮਲ ਤੌਰ ’ਤੇ ਬੰਦ ਸੀ ਤੇ ਲੋਕ ਆਪਣੇ ਕੰਮਕਾਰ ਕਰਵਾਉਣ ਲਈ ਪੁੱਜੇ ਹੋਏ ਸਨ। ਅੱਜ ਡੀਟੀਓ ਦਫ਼ਤਰ ਵਿੱਚ ਚਲਾਨ ਭੁਗਤਣ ਦਾ ਦਿਨ ਹੁੰਦਾ ਹੈ ਤੇ ਡਰਾਈਵਿੰਗ ਲਾਇਸੈਂਸ, ਰਜਿਸਟਰੇਸ਼ਨ, ਮਲਕੀਅਤ ਤਬਦੀਲ ਅਤੇ ਹੋਰ ਅਨੇਕਾਂ ਕੰਮਾਂ ਦੀ ਡੀਟੀਓ ਵੱਲੋਂ ਮਾਰਕਿੰਗ ਕੀਤੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਵਾਲੇ ਦਿਨ ਕਰੀਬ 50 ਵਿਅਕਤੀ ਜ਼ਿਲ੍ਹੇ ਅਤੇ ਜ਼ਿਲ੍ਹੇ ਤੋਂ ਬਾਹਰ ਤੋਂ ਆਪਣੇ ਚਲਾਨ ਭੁਗਤਣ ਲਈ ਆਉਂਦੇ ਹਨ। ਇਸ ਤੋਂ ਇਂਲਾਵਾ ਕਰੀਬ 125 ਵਿਅਕਤੀ ਆਪਣੇ ਡਰਾਈਵਿੰਗ ਲਾਇਸੈਂਂਸ ਬਣਾਉਣ ਲਈ ਆਉਂਦੇ ਹਨ। ਖੰਨਾ ਸ਼ਹਿਰ ਤੋਂ ਚਲਾਨ ਭੁਗਤਣ ਲਈ ਡੀਟੀਓ ਦਫ਼ਤਰ ਪੁੱਜੇ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਹੈਲਮਟ ਦਾ ਚਲਾਨ ਹੋਇਆ ਸੀ ਜਿਸ ਦੀ ਅੱਜ ਤਾਰੀਖ ਸੀ ਪਰ ਇੱਥੇ ਕੰਮਕਾਜ ਬੰਦ ਹੋਣ ਕਾਰਨ ਉਸ ਨੂੰ ਬਗੈਰ ਚਲਾਨ ਭੁਗਤੇ ਵਾਪਸ ਜਾਣਾ ਪੈ ਰਿਹਾ ਹੈ। ਸ਼ੇਰਪੁਰ ਤੋਂ ਪੁੱਜੇ ਵਿਅਕਤੀ ਨੇ ਦੱਸਿਆ ਕਿ ਉਹ ਆਪਣਾ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਪੁੱਜਿਆ ਸੀ ਪਰ ਕੋਈ ਕੰਮ ਨਹੀਂ ਹੋਇਆ। ਇਨ੍ਹਾਂ ਕੰਮਾਂ ਸਬੰਧੀ ਸਰਕਾਰੀ ਫੀਸਾਂ ਵੀ ਅੱਜ ਆਨਲਾਈਨ ਨਹੀਂ ਭਰੀਆਂ ਗਈਆਂ। ਡੀਟੀਓ ਹਿਮਾਂਸ਼ੂ ਗੁਪਤਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦੇ ਕੰਮ ਨੂੰ ਰੋਕ ਦੇਣ ਦੇ ਆਦੇਸ਼ ਪ੍ਰਾਪਤ ਹੋਏ ਸਨ ਜਿਸ ਕਾਰਨ ਕੰਮ ਅੱਜ ਨਹੀਂ ਹੋ ਸਕਿਆ।


Comments Off on ਡੀਟੀਓ ਦਫ਼ਤਰ ਵਿੱਚ ਕੰਮ ਬੰਦ; ਲੋਕ ਬੇਰੰਗ ਪਰਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.