ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਡੇਰਾ ਬਾਬਾ ਵਡਭਾਗ ਸਿੰਘ

Posted On March - 7 - 2017

ਗੁਰਮੀਤ ਸਿੰਘ ਸੇਠੀ
10703cd _Una 1ਹਿਮਾਚਲ ਪ੍ਰਦੇਸ਼, ਜਿੱਥੇ ਕੁਦਰਤੀ ਨਜ਼ਾਰਿਆਂ ਕਾਰਨ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ, ਉਥੇ ਹੀ ਵੱਖ ਵੱਖ ਧਾਰਮਿਕ ਸਥਾਨਾਂ ਕਾਰਨ ਵੀ ਇਸ ਪ੍ਰਦੇਸ਼ ਦੀ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਵੱਖਰੀ ਪਛਾਣ ਹੈ। ਇੱਥੇ ਸਥਿਤ ਧਾਰਮਿਕ ਸਥਾਨਾਂ  ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਸ਼ਰਧਾਲੂ ਪੁੱਜਦੇ ਹਨ। ਪ੍ਰਦੇਸ਼ ਵਿੱਚ ਸਥਿਤ ਧਾਰਮਿਕ ਸਥਾਨਾਂ ਵਿੱਚ ਜ਼ਿਲ੍ਹਾ ਊਨਾ ਦੇ ਉਪਮੰਡਲ ਅੰਬ ਵਿੱਚ ਸਥਿਤ ਬਾਬਾ ਵਡਭਾਗ ਸਿੰਘ ਦਾ ਪਵਿੱਤਰ ਸਥਾਨ ਮੈੜੀ ਵੀ ਸ਼ਾਮਲ ਹੈ। ਅੰਬ  ਤੋਂ  ਲਗਪਗ 10 ਕਿਲੋਮੀਟਰ ਦੀ ਦੂਰੀ ਉੱਤੇ ਜੰਗਲ  ਦੇ ਵਿਚਕਾਰ  ਮੈੜੀ ਸੁੰਦਰ ਤੇ ਸ਼ਾਂਤ ਸਥਾਨ ਹੈ।
ਇਸ ਸਥਾਨ  ਬਾਰੇ ਕਈ ਕਹਾਣੀਆਂ ਤੇ ਦੰਦ ਕਥਾਵਾਂ ਪ੍ਰਚੱਲਿਤ ਹਨ। ਇੱਕ ਕਥਾ ਦੇ ਅਨੁਸਾਰ ਲਗਪਗ 300 ਸਾਲ ਪਹਿਲਾਂ ਪੰਜਾਬ ਦੇ ਕਸਬੇ ਕਰਤਾਰਪੁਰ ਤੋਂ ਬਾਬਾ ਰਾਮ ਸਿੰਘ ਦੇ ਪੁੱਤਰ ਵਡਭਾਗ ਸਿੰਘ  ਅਹਿਮਦਸ਼ਾਹ ਅਬਦਾਲੀ  ਦੇ ਹਮਲਿਆਂ ਤੋਂ ਤੰਗ ਆ ਕੇ ਸ਼ਿਵਾਲਿਕ ਪਹਾੜੀਆਂ ਵੱਲ ਚੱਲ ਪਏ।  ਜਦੋਂ ਉਹ ਨੈਹਰੀਆ ਪਿੰਡ  ਦੇ ਨਾਲ ਲੱਗਦੇ ਖੇਤਰ ਦਰਸ਼ਨੀ ਖੱਡ ਦੇ ਨੇੜੇ ਪੁੱਜੇ ਤਾਂ ਉਨ੍ਹਾਂ ਦਾ ਸਾਹਮਣਾ ਅਫ਼ਗਾਨੀ ਸੈਨਿਕਾਂ ਨਾਲ ਹੋਇਆ।  ਉਨ੍ਹਾਂ ਨੇ ਆਪਣੇ ਤੇਜ (ਸ਼ਕਤੀ) ਨਾਲ ਅਫ਼ਗਾਨ ਫ਼ੌਜ ਨੂੰ ਉੱਥੋਂ ਖਦੇੜ ਦਿੱਤਾ। ਉਸ ਸਮੇਂ ਮੈੜੀ ਇੱਕ ਵੀਰਾਨ ਸਥਾਨ ਸੀ ਤੇ ਇੱਥੇ ਦੂਰ-ਦੂਰ ਤਕ ਕੋਈ ਬਸਤੀ ਨਹੀਂ ਸੀ। ਇਸ ਖੇਤਰ ਵਿੱਚੋਂ ਜੇ ਕੋਈ ਲੰਘ ਜਾਂਦਾ ਸੀ ਤਾਂ ਉਸ ਨੂੰ ਭੂਤ ਪ੍ਰੇਤ ਜਾਂ ਤਾਂ ਬਿਮਾਰ ਕਰ ਦਿੰਦੇ ਸਨ ਜਾਂ ਪਾਗਲ  ਕਰ ਦਿੰਦੇ ਸਨ।  ਬਾਬਾ ਵਡਭਾਗ ਸਿੰਘ ਨੇ ਇਸ ਜਗ੍ਹਾ ਉੱਤੇ ਘੋਰ ਤਪ ਕੀਤਾ।
ਇੱਕ ਹੋਰ ਮਾਨਤਾ ਅਨੁਸਾਰ ਸਾਲ 1761 ਵਿੱਚ ਪੰਜਾਬ  ਦੇ ਕਸਬੇ ਕਰਤਾਰਪੁਰ ਵਿੱਚ ਬਾਬਾ ਰਾਮ ਸਿੰਘ  ਸੋਢੀ ਤੇ ਮਾਤਾ ਰਾਜ ਕੌਰ  ਦੇ ਘਰ ਵਡਭਾਗ ਸਿੰਘ  ਦਾ ਜਨਮ ਹੋਇਆ ਸੀ। ਉਨ੍ਹੀਂ ਦਿਨੀਂ ਅਫ਼ਗਾਨਾਂ ਨਾਲ ਸਿੱਖ ਜਥੇਦਾਰਾਂ ਦੀ ਜੰਗ ਹੁੰਦੀ ਰਹਿੰਦੀ ਸੀ।  ਬਾਬਾ ਵਡਭਾਗ ਸਿੰਘ  ਬਾਲ ਅਵਸਥਾ ਤੋਂ ਹੀ ਅਧਿਆਤਮਿਕ ਸਨ ਤੇ ਮਨੁੱਖਤਾ ਦੀ ਸੇਵਾ ਕਰਦੇ ਸਨ। ਇੱਕ ਦਿਨ ਉਹ ਮੈੜੀ ਪਿੰਡ ਸਥਿਤ ਦਰਸ਼ਨੀ ਖੱਡ, ਜਿਸ ਨੂੰ ਹੁਣ ਪੜਾਅ ਗੰਗਾ  ਦੇ ਨਾਂ ਨਾਲ  ਜਾਣਿਆ ਜਾਂਦਾ ਹੈ,  ਵਿਖੇ ਪੁੱਜੇ ਅਤੇ ਇੱਥੋਂ ਦੇ ਪਵਿੱਤਰ ਪਾਣੀ ਵਿੱਚ ਇਸ਼ਨਾਨ ਕਰਨ  ਤੋਂ ਬਾਅਦ ਮੈੜੀ ਸਥਿਤ ਇੱਕ ਬੇਰੀ  ਦੇ ਰੁੱਖ ਹੇਠਾਂ ਧਿਆਨਚਿੱਤ ਹੋ ਕੇ ਬੈਠ ਗਏ। ਲੰਮਾ ਸਮਾਂ ਤੱਪ ਕੀਤਾ। ਉਨ੍ਹਾਂ ਵੱਲੋਂ ਦਿਖਾਏ ਇਸ ਰੂਹਾਨੀ ਸਾਹਸ ਸਦਕਾ ਲੋਕਾਂ ਵਿੱਚੋਂ ਭੂਤਾਂ-ਪ੍ਰੇਤਾਂ ਦਾ ਵਹਿਮ ਦੂਰ ਹੋ ਗਿਆ। ਇਸੇ ਕਾਰਨ ਇਹ ਮਾਨਤਾ ਬਣ ਗਈ ਕਿ ਇਹ ਸਥਾਨ ਮਨੋਰੋਗੀਆਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤੀ ਦਿਵਾਉਂਦਾ ਹੈ। ਬੇਰੀ ਦਾ ਦਰੱਖ਼ਤ ਅੱਜ ਵੀ ਇੱਥੇ ਮੌਜੂਦ ਹੈ ਅਤੇ ਡੇਰਾ ਬਾਬਾ ਵਡਭਾਗ ਸਿੰਘ  ਨਾਮਕ ਧਾਰਮਿਕ ਥਾਂ  ਦੇ ਨਾਲ ਪਹਾੜੀ ਹੈ। ਹਰ ਸਾਲ ਇਸ ਸਥਾਨ ਉੱਤੇ ਲੱਖਾਂ ਸ਼ਰਧਾਲੂ ਆਉਂਦੇ ਹਨ। ਇੱਥੇ ਹੋਲੀ ਮੇਲਾ ਵੀ ਮਨਾਇਆ ਜਾਂਦਾ ਹੈ।


Comments Off on ਡੇਰਾ ਬਾਬਾ ਵਡਭਾਗ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.