ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਤਬਲਾ ਵਾਦਨ ਨੂੰ ਇਬਾਦਤ ਮੰਨਣ ਵਾਲਾ

Posted On March - 11 - 2017

12802cd _lakhwinder lakhaਸਰਬਜੀਤ ਸਾਗਰ
ਸੰਗੀਤ ਅਜਿਹਾ ਸਮੁੰਦਰ ਹੈ ਜਿਸ ਵਿੱਚ ਹਰ ਕੋਈ ਤੈਰਨਾ ਚਾਹੁੰਦਾ ਹੈ, ਪਰ ਸਫਲਤਾ ਹਮੇਸ਼ਾਂ ਉਸੇ ਇਨਸਾਨ ਨੂੰ ਮਿਲੀ ਹੈ ਜਿਸਨੇ ਸੰਗੀਤ ਨੂੰ ਇਬਾਦਤ ਮੰਨਿਆ ਹੈ। ਇਨ੍ਹਾਂ ਕਥਨਾਂ ਨੂੰ ਸੱਚ ਕੀਤਾ ਹੈ ਤਬਲਾ ਵਾਦਕ ਲਖਵਿੰਦਰ ਸਿੰਘ ਲੱਖਾ ਨੇ। ਉਸ ਨੇ ਛੋਟੀ ਉਮਰ ਵਿੱਚ ਸ਼ੌਕ ਵਜੋਂ ਤਬਲਾ ਵਜਾਉਣਾ ਸ਼ੁਰੂ ਕੀਤਾ, ਪਰ ਬਾਅਦ ਵਿੱਚ ਇਸਨੂੰ ਇਬਾਦਤ ਮੰਨਦਿਆਂ ਖ਼ੁਦ ਨੂੰ ਸੰਗੀਤ ਪ੍ਰਤੀ ਸਮਰਪਿਤ ਕਰ ਦਿੱਤਾ। ਇਸਦੀ ਬਦੌਲਤ ਅੱਜ ਉਹ ਨਾਮਣਾ ਖੱਟ ਚੁੱਕਿਆ ਹੈ। ਲਖਵਿੰਦਰ ਹੁਣ ਤਕ ਦੇਸ਼-ਵਿਦੇਸ਼ ਦੀਆਂ ਅਨੇਕਾਂ ਸਟੇਜਾਂ ’ਤੇ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕਿਆ ਹੈ।
ਉਸ ਦਾ ਜਨਮ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਮਾਲਪੁਰ ’ਚ ਮਾਤਾ ਪੂਰਨ ਕੌਰ ਅਤੇ ਪਿਤਾ ਸ਼ਿੰਗਾਰਾ ਸਿੰਘ ਦੇ ਘਰ ਹੋਇਆ। ਉਸ ਨੇ ਤਬਲੇ ਦੀ ਮੁੱਢਲੀ ਸਿੱਖਿਆ ਵੱਡੇ ਭਰਾ ਭਾਈ ਬਲਵਿੰਦਰ ਸਿੰਘ ਤੋਂ ਪ੍ਰਾਪਤ ਕੀਤੀ ਅਤੇ ਫਿਰ ਪੰਜਾਬ ਘਰਾਣੇ ਦੇ ਸੰਗੀਤਕਾਰ ਉਸਤਾਦ ਸੁਸ਼ੀਲ ਕੁਮਾਰ ਜੈਨ ਨੂੰ ਗੁਰੂ ਧਾਰ ਕੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।
ਉਹ ਸ਼ੁਰੂਆਤ ਵਿੱਚ ਕਈ ਸਾਲਾਂ ਤਕ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਅੰਮ੍ਰਿਤਸਰ (ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ) ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਉਂਦੇ ਹੋਏ ਬੱਚਿਆਂ ਨੂੰ ਤਬਲਾ ਵਾਦਨ ਦੀ ਕਲਾ ਸਿਖਾਉਂਦੇ ਰਹੇ। ਉਸ ਤੋਂ ਬਾਅਦ ਮਲੇਸ਼ੀਆ ’ਚ ਬਤੌਰ ਮਿਊਜ਼ਿਕ ਡਾਇਰੈਕਟਰ ਵਜੋਂ ਕੰਮ ਕਰਦਿਆਂ ਉੱਥੋਂ ਦੇ ਅਨੇਕਾਂ ਬੱਚਿਆਂ ਨੂੰ ਤਬਲੇ ਦੇ ਗੁਰ ਸਿਖਾਏ।
ਉਹ ਹੁਣ ਤਕ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ, ਕੀਰਤਨੀਏ ਬਾਬਾ ਜਸਪਾਲ ਸਿੰਘ ਯੂਐੱਸਏ ਵਾਲੇ, ਉਸਤਾਦ ਕੁਲਦੀਪ ਰਾਏ ਪਠਾਨਕੋਟ ਵਾਲੇ, ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਉਸਤਾਦ ਗ਼ੁਲਾਮ ਅੱਬਾਸ ਖ਼ਾਨ, ਕਲਾਸੀਕਲ ਗਾਇਕਾ ਸੁਨੰਦਾ ਸ਼ਰਮਾ ਅਤੇ ਮਹਿੰਦਰ ਸਿੰਘ ਠੁਮਰੀ ਵਾਲਿਆਂ ਨਾਲ ਸੰਗਤ ਕਰ ਚੁੱਕੇ ਹਨ। ਉਹ ਫਰਵਰੀ 2014 ’ਚ ਆਸਟਰੇਲੀਆ ’ਚ ਹੋਏ ਫਰਿੰਗ ਫੈਸਟੀਵਲ ਅਤੇ ਮਲੇਸ਼ੀਆ ਵਿਖੇ ਰਾਮ ਅੰਜਲੀ ਨਾਂ ਦੇ ਪ੍ਰੋਗਰਾਮ ਵਿੱਚ ਪ੍ਰਸਿੱਧ ਸਿਤਾਰ ਵਾਦਕ ਉਸਤਾਦ ਸਟੀਫਨ ਫੀਲਿਕਸ ਨਾਲ ਤਬਲੇ ਦੀ ਸੰਗਤ ਕਰਨ ਨੂੰ ਆਪਣੀ ਵੱਡੀ ਪ੍ਰਾਪਤੀ ਮੰਨਦੇ ਹਨ। ਇਸੇ ਤਰ੍ਹਾਂ ਆਸਟਰੇਲੀਆ ਵਿੱਚ‘ਆਸਟਰੇਲੀਆ ਡੇ’ ਅਤੇ ਮਾਰਚ 2015 ਵਿੱਚ ਐਡੀਲੇਡ ਫੈਸਟੀਵਲ ਸੈਂਟਰ ’ਚ ‘ਸੈਲੀਬ੍ਰੇਸ਼ਨ ਆਫ ਜਰਨੀ’ ਨਾਂ ਦੇ ਪ੍ਰੋਗਰਾਮ ’ਚ ਦੁਨੀਆਂ ਦੇ ਵੱਖ-ਵੱਖ ਕੋਨਿਆਂ ’ਚੋਂ ਆਏ ਅਲੱਗ-ਅਲੱਗ ਸਾਜ਼ਾਂ ਦੇ ਵਜੰਤਰੀਆਂ ਨਾਲ ਫਿਊਜ਼ਨ ਵਜਾਉਣਾ ਵੀ ਯਾਦਗਾਰੀ ਪਲ ਰਿਹਾ।   ਉਸ ਨੂੰ 2002 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਮੈਡਲ-ਏ-ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਦੇ ਪ੍ਰਸਿੱਧ ਕਲਾਸੀਕਲ ਪ੍ਰੋਗਰਾਮ ਹਰਿਵੱਲਬ ਸੰਗੀਤ ਸੰਮੇਲਨ ’ਚ 1996 ਵਿੱਚ ਸੀਨੀਅਰ ਵਰਗ ਦੇ ਮੁਕਾਬਲੇ ਵਿੱਚ ਉਸ ਨੂੰ ਦੂਜਾ ਸਥਾਨ ਮਿਲਿਆ ਸੀ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ’ਚ ਅਨੇਕਾਂ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਅੱਜਕੱਲ੍ਹ ਉਹ ਅੰਮ੍ਰਿਤਸਰ ’ਚ ‘ਸੁਰ-ਤਾਲ ਵੋਕਲ ਮਿਊਜ਼ਿਕ ਇੰਸਟੀਚਿਊਟ’ ਚਲਾ ਰਹੇ ਹਨ। .


Comments Off on ਤਬਲਾ ਵਾਦਨ ਨੂੰ ਇਬਾਦਤ ਮੰਨਣ ਵਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.