ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਤਾਪਸੀ ਦੀ ਫਿ਼ਲਮ ‘ਨਾਮ ਸ਼ਬਾਨਾ’ ਅਸਲ ਕਹਾਣੀ ’ਤੇ ਆਧਾਰਿਤ

Posted On March - 20 - 2017

12003CD _NAAM SHABANAਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਾਰਚ
ਫਿਲਮ ‘ਨਾਮ ਸ਼ਬਾਨਾ’ ਵਿੱਚ ਮੁੱਖ ਕਿਰਦਾਰ ਨਿਭਾਅ ਰਹੀ ਤਾਪਸੀ ਪੰਨੂ ਦਾ ਕਿਰਦਾਰ ਅਸਲ ਜ਼ਿੰਦਗੀ ਦੇ ਇਕ ਕਿਰਦਾਰ ਉਪਰ ਅਧਾਰਿਤ ਹੈ। ਨੀਰਜ ਪਾਂਡੇ ਦੀ ਇਸ ਫਿਲਮ ਨਾਲ ਜੁੜੇ ਸੂਤਰ ਮੁਤਾਬਕ ਇਹ ਫਿਲਮ ਇਕ ਅੰਡਰਕਵਰ ਏਜੰਟ ਦੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਉਤੇ ਆਧਾਰਤ ਹੈ ਅਤੇ ਤਾਪਸੀ ਦਾ ਕਿਰਦਾਰ ਨਿਰਾਪੁਰਾ ਕਾਲਪਨਿਕ ਨਹੀਂ ਹੈ।
ਫਿਲਮ ਦੀ ਕਹਾਣੀ ਮੁਤਾਬਕ ਤਾਪਸੀ ਪੰਨੂ ਨੂੰ ਭਾਰਤੀ ਖ਼ੁਫ਼ੀਆ ਏਜੰਸੀ ਆਪਣਾ ਅੰਡਰਕਵਰ ਏਜੰਟ ਬਣਾਉਂਦੀ ਹੈ। ਮਲੇਸ਼ੀਆ ਵਿੱਚ ਮਿਸ਼ਨ ਉਪਰ ਜਾਣ ਤੋਂ ਪਹਿਲਾਂ ਉਸ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਉਸ ਲਈ ਬਾਕਾਇਦਾ ਇਕ ਸਾਬਕਾ ਅਧਿਕਾਰੀ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਸਨ ਤੇ ਉਸੇ ਦੀ ਸਲਾਹ ਮੁਤਾਬਕ ਮਿਸ਼ਨ ਦੇ ਵੇਰਵੇ ਤਿਆਰ ਕੀਤੇ ਗਏ ਸਨ, ਜਿਸ ਕਰ ਕੇ ਤਾਪਸੀ ਪੰਨੂ ਕਿਰਦਾਰ ਨੂੰ ਸਹੀ ਤਰੀਕੇ ਨਾਲ ਨਿਭਾਅ ਸਕੀ।


Comments Off on ਤਾਪਸੀ ਦੀ ਫਿ਼ਲਮ ‘ਨਾਮ ਸ਼ਬਾਨਾ’ ਅਸਲ ਕਹਾਣੀ ’ਤੇ ਆਧਾਰਿਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.