ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਤਾਮਿਲ ਨਾਡੂ ਨੇ ਜਿੱਤੀ ਵਿਜੈ ਹਜ਼ਾਰੇ ਟਰਾਫੀ

Posted On March - 20 - 2017
ਤਾਮਿਲ ਨਾਡੂ ਦੀ ਟੀਮ ਵਿਜੈ ਹਜ਼ਾਰੇ ਟੂਰਨਾਮੈਂਟ ਦੀ ਟਰਾਫੀ ਹਾਸਲ ਕਰਦੀ ਹੋਈ। -ਫੋਟੋ: ਪੀਟੀਆਈ

ਤਾਮਿਲ ਨਾਡੂ ਦੀ ਟੀਮ ਵਿਜੈ ਹਜ਼ਾਰੇ ਟੂਰਨਾਮੈਂਟ ਦੀ ਟਰਾਫੀ ਹਾਸਲ ਕਰਦੀ ਹੋਈ। -ਫੋਟੋ: ਪੀਟੀਆਈ

ਨਵੀਂ ਦਿੱਲੀ, 20 ਮਾਰਚ
ਸੀਨੀਅਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਸ਼ਾਨਦਾਰ ਸੈਂਕੜੇ ਦੀ ਪਾਰੀ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਤਾਮਿਲ ਨਾਡੂ ਨੇ ਵਿਜੈ ਹਜ਼ਾਰੇ ਟਰਾਫੀ ਦੇ ਇੱਕ-ਰੋਜ਼ਾ ਕ੍ਰਿਕਟ ਟੂਰਨਾਮੈਂਟ ’ਚ ਅੱਜ ਬੰਗਾਲ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਤਾਮਿਲ ਨਾਡੂ ਨੇ ਇਸ ਕੌਮੀ ਇੱਕ-ਰੋਜ਼ਾ ਚੈਂਪੀਅਨਸ਼ਿਪ ’ਚ ਤੀਜੀ ਵਾਰ ਬੰਗਾਲ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ 2008-09 ਅਤੇ 2009-10 ’ਚ ਵੀ ਤਾਮਿਲ ਨਾਡੂ ਨੇ ਬੰਗਾਲ ਨੂੰ ਮਾਤ ਦਿੱਤੀ ਸੀ।
ਤਾਮਿਲ ਨਾਡੂ ਨੇ 47.2 ਓਵਰ ’ਚ 217 ਦੌੜਾਂ ਬਣਾਈਆਂ ਜਿਸ ’ਚ ਕਾਰਤਿਕ ਦੀਆਂ 112 ਦੌੜਾਂ ਸ਼ਾਮਲ ਸਨ। ਕਾਰਤਿਕ ਨੇ ਆਪਣੀ ਪਾਰੀ ’ਚ 14 ਚੌਕੇ ਲਗਾਏ। ਬੰਗਾਲ ਲਈ ਮੁਹੰਮਦ ਸ਼ਮੀ ਨੇ 26 ਦੌੜਾਂ ਦੇ ਕੇ ਚਾਰ ਅਤੇ ਅਸ਼ੋਕ ਡਿੰਡਾ ਨੇ 36 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਤਾਮਿਲ ਨਾਡੂ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਨੂੰ 180 ਦੌੜਾਂ ’ਤੇ ਹੀ ਸਮੇਟ ਦਿੱਤਾ। ਆਫ ਸਪਿੰਨਰ ਵਾਸ਼ਿੰਗਟਨ ਸੁੰਦਰ ਨੂੰ ਕੋਈ ਵਿਕਟ ਨਹੀਂ ਮਿਲੀ, ਪਰ ਉਸ ਬੇਹੱਦ ਕਿਫਾਇਤੀ ਗੇਂਦਬਾਜ਼ੀ ਕਰਦਿਆਂ ਸਿਰਫ਼ 17 ਦੌੜਾਂ ਦਿੱਤੀਆਂ। ਸ੍ਰੀਵਤਸ ਗੋਸਵਾਮੀ (23) ਅਤੇ ਅਭਿਮੰਨਿਊ ਈਸ਼ਵਰਨ (1) ਸਸਤੇ ’ਚ ਹੀ ਆਊਟ ਹੋ ਗਏ। ਕਪਤਾਨ ਮਨੋਜ ਤਿਵਾੜੀ ਵੀ ਸਿਰਫ਼ 32 ਦੌੜਾਂ ਹੀ ਬਣਾ ਸਕਿਆ ਅਤੇ ਵਿਜੈ ਸ਼ੰਕਰ ਨੇ ਉਸ ਨੂੰ ਬੋਲਡ ਕਰ ਦਿੱਤਾ। ਸੁਦੀਪ ਚੈਟਰਜੀ (58) ਅਤੇ ਅਨੂਸਤੂਪ ਮਜੂਮਦਾਰ (24) ਨੇ ਪੰਜਵੀਂ ਵਿਕਟ ਲਈ 65 ਦੌੜਾਂ ਜੋੜੀਆਂ। ਸਪਿੰਨਰ ਰਾਹਿਲ ਸ਼ਾਹ ਨੇ ਇਸ ਭਾਈਵਾਲੀ ਨੂੰ ਤੋੜਿਆ।

-ਪੀਟੀਆਈ


Comments Off on ਤਾਮਿਲ ਨਾਡੂ ਨੇ ਜਿੱਤੀ ਵਿਜੈ ਹਜ਼ਾਰੇ ਟਰਾਫੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.