ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਤਿੰਨ ਆਈਏਐਸ ਜੋੜੇ ਸੰਭਾਲਣਗੇ ਛੇ ਜ਼ਿਲ੍ਹਿਆਂ ਦੀ ਕਮਾਨ

Posted On March - 19 - 2017

ਅਨਿਰੁੱਧ ਗੁਪਤਾ
ਫਿਰੋਜ਼ਪੁਰ, 19 ਮਾਰਚ
ਸੱਤਾ ਪਰਿਵਰਤਨ ਮਗਰੋਂ ਸ਼ੁਰੂ ਹੋਈ ਨੌਕਰਸ਼ਾਹਾਂ ਦੀਆਂ ਬਦਲੀਆਂ ਦੀ ਕਵਾਇਦ ਤੋਂ ਬਾਅਦ ਸੂਬੇ ਵਿੱਚ ਪਹਿਲੀ ਵਾਰ ਤਿੰਨ ਆਈਏਐਸ ਜੋੜੇ ਛੇ ਜ਼ਿਲ੍ਹਿਆਂ ਦੀ ਕਮਾਨ ਸੰਭਾਲਗਣਗੇ। ਇੰਨਾ ਹੀ ਨਹੀਂ, ਨਵੀਂ ਪਹਿਲ ਤਹਿਤ ਪਹਿਲੀ ਵਾਰ ਛੇ ਮਹਿਲਾ ਅਫਸਰਾਂ ਨੂੰ ਇਸ ਸਰਹੱਦੀ ਸੂਬੇ ਵਿੱਚ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਇਸ ਦੇ ਨਾਲ ਹੀ ਦੋ ਮਹਿਲਾ ਪੁਲੀਸ ਅਫਸਰਾਂ ਨੂੰ ਐਸਐਸਪੀ ਲਾਇਆ ਗਿਆ ਹੈ।
ਅਕਾਲੀ-ਭਾਜਪਾ ਸਰਕਾਰ ਸਮੇਂ ਸਿਰਫ ਇਕ ਹੀ ਆਈਏਐਸ ਜੋੜਾ( ਸੁਮੀਤ ਜਾਰੰਗਲ ਅਤੇ ਇਸ਼ਾ ਕਾਲੀਆ) ਜੋ 2009 ਬੈਚ ਦਾ ਸੀ ਨੂੰ ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੀ ਕਮਾਨ ਮਿਲੀ ਸੀ। ਇਹ ਜ਼ਿਲ੍ਹੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਸਬੰਧਤ ਹਨ। ਇਸ ਜੋੜੇ ਨੂੰ ਫੇਰਬਦਲ ਦੌਰਾਨ ਜਿਥੇ ਉਥੇ ਹੀ ਰਹਿਣ ਦਿੱਤਾ ਗਿਆ, ਉਥੇ ਦੋ ਹੋਰ ਜੋੜਿਆਂ ਵਿਪੁਲ ਉੱਜਵਲ ਅਤੇ ਸੋਨਾਲੀ ਗਿਰੀ (ਦੋਵੇਂ 2009 ਬੈਚ) ਦੇ ਨਾਲ ਨਾਲ ਅਮਿਤ ਕੁਮਾਰ ਤੇ ਨੀਲਿਮਾ (2008 ਬੈਚ) ਨੂੰ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਗੁਰਪ੍ਰੀਤ ਕੌਰ ਸਪਰਾ (2006 ਬੈਚ), ਕੰਵਲਪ੍ਰੀਤ ਕੌਰ ਬਰਾੜ (2007 ਬੈਚ) ਅਤੇ ਗੁਰਨੀਤ ਤੇਜ਼ (2007 ਬੈਚ) ਨੂੰ ਕ੍ਰਮਵਾਰ ਮੁਹਾਲੀ, ਫਤਹਿਗੜ੍ਹ ਸਾਹਿਬ ਅਤੇ ਰੋਪੜ ਦਾ ਡੀ ਸੀ ਲਾਇਆ ਗਿਆ ਹੈ। ਇਸ ਲਿਸਟ ਵਿੱਚ ਹੋਰ ਇਜ਼ਾਫਾ ਕਰਦਿਆਂ ਕੁਮਾਰ ਅਮਿਤ (2010 ਬੈਚ) ਨੂੰ ਪਟਿਆਲਾ ਦਾ ਡਿਪਟੀ ਕਮਿਸ਼ਨਰ, ਜਦੋਂ ਕਿ ਪਤਨੀ ਅਲਕਾ ਮੀਨਾ (2010ਬੈਚ) ਜੋ ਕਪੂਰਥਲਾ ਵਿੱਚ ਐਸਐਸਪੀ ਸਨ ਨੂੰ ਇਸੇ ਅਹੁਦੇ ’ਤੇ ਫਤਿਹਗੜ੍ਹ ਸਾਹਿਬ ਵਿੱਚ ਤਬਦੀਲ ਕੀਤਾ ਗਿਆ ਹੈ।


Comments Off on ਤਿੰਨ ਆਈਏਐਸ ਜੋੜੇ ਸੰਭਾਲਣਗੇ ਛੇ ਜ਼ਿਲ੍ਹਿਆਂ ਦੀ ਕਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.