ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਤੰਗ ਜੀਨ ਤੇ ਉੱਚੀ ਅੱਡੀ ਦੀ ਸ਼ੌਕੀਨੀ ਪੈ ਸਕਦੀ ਹੈ ਮਹਿੰਗੀ

Posted On March - 19 - 2017

ਲੰਡਨ, 19 ਮਾਰਚ
11903CD _HIGH HEELSਫੈਸ਼ਨ ਦੀ ਆੜ ਹੇਠ ਭਾਰੇ ਹੈਂਡਬੈਗ, ਤੰਗ ਜੀਨਜ਼ ਤੇ ਉੱਚੀ ਅੱਡੀ ਵਾਲੇ ਜੁੱਤੇ ਪਾਉਣ ਦੀਆਂ ਸ਼ੌਕੀਨ ਮਹਿਲਾਵਾਂ ਆਪ-ਮੁਹਾਰੇ ਕਈ ਸਿਹਤ ਸਮੱਸਿਆਵਾਂ ਸਹੇੜ ਲੈਂਦੀਆਂ ਹਨ। ਇਹ ਖ਼ੁਲਾਸਾ ਇੱਕ ਨਵੇਂ ਅਧਿਐਨ ਵਿੱਚ ਹੋਇਆ ਹੈ, ਜੋ ਫੈਸ਼ਨਪ੍ਰਸਤ ਮਹਿਲਾਵਾਂ ਨੂੰ ਖ਼ਬਰਦਾਰ ਕਰਦਾ ਹੈ।
ਬਰਤਾਨੀਆ ਦੀ ਕੰਗਰੋੜ ਚਿਕਿਤਸਾ ਬਾਰੇ ਐਸੋਸੀਏਸ਼ਨ ‘ਬੀਸੀਏ’ ਦੀ ਅਧਿਐਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕ ਫੈਸ਼ਨ ਦੀ ਆੜ ਵਿੱਚ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਅਧਿਐਨ ਵਿੱਚ ਸਾਹਮਣੇ ਆਇਆ ਕਿ 73 ਫ਼ੀਸਦੀ ਔਰਤਾਂ ਨੂੰ ਪਿੱਠ ਦੇ ਦਰਦ ਨਾਲ ਜੂਝਣਾ ਪੈ ਰਿਹਾ ਹੈ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਅਰਾਮਦਾਇਕ ਕੱਪੜੇ ਨਾ ਪਾਉਣਾ ਹੈ। ਇਨ੍ਹਾਂ ਵਿੱਚੋਂ 28 ਫ਼ੀਸਦੀ ਮਹਿਲਾਵਾਂ ਬੇਢੰਗੇ ਤੇ ਤੰਗ ਕੱਪੜੇ ਪਾਉਣ ਦੇ ਨੁਕਸਾਨ ਜਾਣਨ ਦੇ ਬਾਵਜੂਦ ਅਜਿਹਾ ਕਰਦੀਆਂ ਹਨ, ਜਦੋਂਕਿ 33 ਫ਼ੀਸਦੀ ਮਹਿਲਾਵਾਂ ਇਸ ਤੋਂ ਅਣਜਾਣ ਹਨ ਕਿ ਅਰਾਮਦਾਇਕ ਕੱਪੜੇ ਨਾ ਪਾਉਣ ਕਾਰਨ ਪਿੱਠ ਤੇ ਗਰਦਨ ਦੇ ਦਰਦ ਨਾਲ ਜੂਝਣਾ ਪੈ ਸਕਦਾ ਹੈ।
ਅਧਿਐਨ ਅਨੁਸਾਰ 20 ਫ਼ੀਸਦੀ ਮਹਿਲਾਵਾਂ ਅਜਿਹੇ ਜੁੱਤੇ ਪਾਉਂਦੀਆਂ ਹਨ, ਜੋ ਪੈਰ ਦਾ ਸੰਤੁਲਨ ਨਹੀਂ ਬਣਾਉਂਦੇ ਤੇ ਨਤੀਜੇ ਵਜੋਂ ਪਿੱਠ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਦਸ ਫ਼ੀਸਦੀ ਮਹਿਲਾਵਾਂ ਲੋੜ ਤੋਂ ਵੱਧ ਭਾਰੇ ਗਹਿਣੇ ਪਾਉਣ ਕਾਰਨ ਗਰਦਨ ਦਾ ਦਰਦ ਸਹੇੜ ਲੈਂਦੀਆਂ ਹਨ। ਅਧਿਐਨ ਵਿੱਚ ਖ਼ੁਲਾਸਾ ਹੋਇਆ ਕਿ ਹਾਈ ਹੀਲਜ਼, ਭਾਰੇ ਹੈਂਡਬੈਗ ਤੇ ਤੰਗ ਜੀਨਜ਼ ਪਾਉਣ ਵਾਲੀਆਂ ਮਹਿਲਾਵਾਂ ਵਾਧੂ ਸਿਹਮ ਸਮੱਸਿਆਵਾਂ ਸਹੇੜ ਲੈਂਦੀਆਂ ਹਨ, ਜਿਨ੍ਹਾਂ ਦਾ ਪਤਾ ਕੁਝ ਸਮਾਂ ਬਾਅਦ ਲੱਗਦਾ ਹੈ।
ਬੀਸੀਏ ਦੇ ਮਾਹਿਰ ਟਿਮ ਹਚਫੁਲ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਆਉਂਦੇ ਕਈ ਮਰੀਜ਼ਾਂ ਨੂੰ ਬੇਢੰਗੇ ਤੇ ਗ਼ੈਰ-ਅਰਾਮਦਾਇਕ ਕੱਪੜੇ ਪਾਉਣ ਦਾ ਨੁਕਸਾਨ ਪਤਾ ਹੀ ਨਹੀਂ ਹੁੰਦਾ, ਜਦੋਂਕਿ ਫ਼ੈਸ਼ਨ ਦੇ ਇਸ ਦੌਰ  ਵਿੱਚ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।     -ਪੀਟੀਆਈ


Comments Off on ਤੰਗ ਜੀਨ ਤੇ ਉੱਚੀ ਅੱਡੀ ਦੀ ਸ਼ੌਕੀਨੀ ਪੈ ਸਕਦੀ ਹੈ ਮਹਿੰਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.