ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਤੰਦੂਰੀ ਭੋਜਨ ਵੀ ਉਭਾਰਦਾ ਹੈ ਕੈਂਸਰ

Posted On March - 17 - 2017

ਵੈਦ ਨਰਿੰਦਰ ਸਿੰਘ
11603cd _tandoorਸਾਡੇ ਮੁਲਕ ਵਿੱਚ ਕੈਂਸਰ ਜਿਸ ਤੇਜ਼ੀ ਨਾਲ ਫੈਲ ਰਿਹਾ ਹੈ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿੱਚ ਖ਼ਾਸ ਤੌਰ ’ਤੇ ਮਾਲਵੇ ਇਲਾਕੇ ਵਿੱਚ ਕੈਂਸਰ ਦਾ ਕਹਿਰ ਜ਼ਿਆਦਾ ਹੈ। ਇੱਥੇ ਇਸ ਬਿਮਾਰੀ ਦੇ ਫੈਲਣ ਦੇ ਕਈ ਕਾਰਨ ਮੰਨੇ ਜਾਂਦੇ ਹਨ ਜਿਸ ਵਿੱਚ ਧਰਤੀ ਹੇਠਲੇ ਯੂਰੇਨੀਅਮ ਵਾਲੇ ਪਾਣੀ ਨੂੰ ਮੁੱਖ ਮੰਨਿਆ ਜਾਂਦਾ ਹੈ। ਕੈਂਸਰ ਦੀ ਮਰਜ਼ ਦੇ ਹੋਰ ਕਾਰਨਾਂ ਤੋਂ ਇਲਾਵਾ ਸਾਡਾ ਖਾਣਾ ਪੀਣਾ ਵੀ ਇਸ ਬਿਮਾਰੀ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਤੰਦੂਰ ਦਾ ਪੱਕਿਆ ਹੋਇਆ ਭੋਜਨ ਇਨ੍ਹਾਂ ਵਿੱਚੋਂ ਹੀ ਇੱਕ ਹੈ ਜੋ ਕੈਂਸਰ ਰੋਗ ਵਿੱਚ ਵਾਧਾ ਕਰਨ ਦਾ ਅਹਿਮ ਕਾਰਨ ਮੰਨਿਆ ਗਿਆ ਹੈ।
ਉਂਜ ਤਾਂ, ਤੰਦੂਰ ਦਾ ਭੋਜਨ ਖਾਣ ਦੇ ਸ਼ੌਕੀਨ ਭਾਰਤ ਤੋਂ ਬਾਹਰ ਵੀ ਵੱਡੀ ਗਿਣਤੀ ਵਿੱਚ ਹਨ ਪਰ ਸਾਡੇ ਪੰਜਾਬੀ ਤਾਂ ਤੰਦੂਰੀ ਖਾਣੇ ਦੇ ਕੁਝ ਜ਼ਿਆਦਾ ਹੀ ਸ਼ੌਕੀਨ ਹਨ। ਤੰਦੂਰੀ ਚਿਕਨ, ਤੰਦੂਰੀ ਨਾਨ, ਤੰਦੂਰੀ ਪਰਾਉਂਠਾ ਅਤੇ ਹੋਰ ਖਾਦ ਪਦਾਰਥ ਜੋ ਤੰਦੂਰ ਤੋਂ ਤਿਆਰ ਹੁੰਦੇ ਹਨ, ਨੂੰ ਪੰਜਾਬੀ ਬੜੇ ਚਾਅ ਨਾਲ ਖਾਂਦੇ ਹਨ। ਪਿਛਲੇ ਦਿਨੀਂ ਵਿਸ਼ਵ ਸਿਹਤ ਸੰਸਥਾ ਦੇ ਪ੍ਰਧਾਨ, ਜੋ ਕੈਂਸਰ ਰੋਗਾਂ ਦੇ ਮਾਹਿਰ ਡਾਕਟਰ ਵੀ ਹਨ, ਨੇ ਕੈਂਸਰ ਵਿਸ਼ੇ ਉੱਤੇ ਕਾਫ਼ੀ ਖੋਜ ਅਤੇ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ। ਅਧਿਐਨ ਦੌਰਾਨ ਤੰਦੂਰੀ ਭੋਜਨ ਬਾਰੇ ਕਾਫ਼ੀ ਅਹਿਮ ਜਾਣਕਾਰੀ ਪ੍ਰਾਪਤ ਹੋਈ। ਇਸ ਖੋਜ ਤੋਂ ਸਾਹਮਣੇ ਆਇਆ ਕਿ ਤੰਦੂਰੀ ਰੋਟੀਆਂ ਅਤੇ ਤੰਦੂਰ ਵਿੱਚ ਪਕਾਇਆ ਹੋਇਆ ਹਰ ਪ੍ਰਕਾਰ ਦਾ ਮਾਸ, ਮੁਰਗਾ ਤੇ ਤੰਦੂਰੀ ਸੀਖ ਕਬਾਬ ਆਦਿ ਖਾਣ ਵਾਲਿਆਂ ਨੂੰ ਕੈਂਸਰ ਰੋਗ ਹੋਣ ਦੀ ਸੰਭਾਵਨਾ ਦੂਜੇ ਲੋਕਾਂ (ਨਾ ਖਾਣ ਵਾਲਿਆਂ) ਨਾਲੋਂ ਜ਼ਿਆਦਾ ਰਹਿੰਦੀ ਹੈ।
ਕੈਂਸਰ ਮਾਹਿਰਾਂ ਦਾ ਮੰਨਣਾ ਹੈ ਕਿ ਤੰਦੂਰ ਦੇ ਵਿੱਚ ਜਦੋਂ ਕੋਈ ਪਦਾਰਥ ਪਕਾਉਂਦੇ ਹਾਂ ਤਾਂ ਉਸ ਵਿੱਚ ਇੱਕ ਜ਼ਹਿਰੀਲਾ ਰਸਾਇਣ ਬਣ ਜਾਂਦਾ ਹੈ ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਰੋਟੀ, ਮੁਰਗਾ, ਮਟਨ ਅਤੇ ਹੋਰ ਪਦਾਰਥਾਂ ਨੂੰ ਜਦੋਂ ਤੰਦੂਰ ਵਿੱਚ ਪਕਾਇਆ ਜਾਂਦਾ ਹੈ ਤਾਂ ਤੰਦੂਰ ਦੇ ਜ਼ਿਆਦਾ ਸੇਕ ਕਾਰਨ ਮਾਸ ਜਾਂ ਹੋਰ ਪਦਾਰਥਾਂ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਸੁਲਗ ਕੇ ਜ਼ਹਿਰੀਲੇ ਤੱਤ ਹਾਈਡ੍ਰੋਕਾਰਬਨਿਕ  ਰਸਾਇਣ ਵਿੱਚ ਬਦਲ ਜਾਂਦੇ ਹਨ, ਜੋ ਕੈਂਸਰ ਨੂੰ ਪੈਦਾ ਕਰਦਾ ਹੈ। ਤਪੇ ਹੋਏ ਤੰਦੂਰ ਵਿਚਲਾ ਤਾਪਮਾਨ 400 ਡਿਗਰੀ ਸੈਲਸੀਅਸ ਤੋਂ ਕਿਤੇ ਜ਼ਿਆਦਾ ਹੋ ਜਾਂਦਾ ਹੈ। ਇੰਨਾ ਜ਼ਿਆਦਾ ਤਾਪਮਾਨ ਹੋਣ ਕਾਰਨ ਖਾਧ ਪਦਾਰਥ ਇਸ ਤਾਪਮਾਨ ਨੂੰ ਸੋਖ ਕੇ ਆਪਣੇ ਆਪ ਹੀ ਅਲੱਗ ਅਲੱਗ ਕਿਸਮ ਦੇ ਰਸਾਇਣ ਪੈਦਾ ਕਰ ਲੈਂਦੇ ਹਨ। ਇਨ੍ਹਾਂ ਰਸਾਇਣਾਂ ਨੂੰ ਵਿਗਿਆਨੀ ‘ਬੀਜੋਪਾਈਰਿਨ’ ਕਹਿੰਦੇ ਹਨ ਜੋ ਸਾਡੇ ਸਰੀਰ ਅੰਦਰ ਜਾ ਕੇ ਕੈਂਸਰ ਦਾ ਮੁੱਖ ਕਾਰਨ ਬਣਦਾ ਹੈ। ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਮਿੱਟੀ ਦੇ ਚੁੱਲ੍ਹੇ ਉੱਤੇ ਬਣਾਈ ਗਈ ਰੋਟੀ, ਸਟੋਵ, ਹੀਟਰ, ਪੱਥਰ ਦੇ ਕੋਇਲੇ ਅਤੇ ਤੰਦੂਰ ਉੱਤੇ ਬਣੀ ਹੋਈ ਰੋਟੀ ਨਾਲੋਂ ਕਈ ਗੁਣਾ ਚੰਗੀ ਹੈ।
ਕੈਂਸਰ ਮਾਹਿਰਾਂ ਦਾ ਕਹਿਣਾ ਹੈ ਕਿ ਤੰਦੂਰ ਵਿੱਚ ਪਕਾਏ ਗਏ ਇੱਕ ਕਿਲੋ ਮੁਰਗੇ ਵਿੱਚ ਜਿੰਨਾ ਬੀਜੋਪਾਈਰਿਨ ਪੈਦਾ ਹੁੰਦਾ ਹੈ, ਉਹ 600 ਸਿਗਰਿਟਾਂ ਪੀਣ ਨਾਲ ਪੈਦਾ ਹੋਏ ਬੀਜੋਪਾਈਰਿਨ ਦੇ ਬਾਰਬਰ ਹੈ। ਭਾਵ ਇੱਕ ਕਿਲੋ ਤੰਦੂਰੀ ਚਿਕਨ ਖਾ ਲਿਆ ਜਾਂ 600 ਸਿਗਰਿਟਾਂ ਪੀ ਲਈਆਂ ਇੱਕ ਬਰਾਬਰ ਹਨ। ਤੰਦੂਰ ਵਿੱਚ ਮਾਸਾਹਾਰੀ ਚੀਜ਼ਾਂ ਦੇ ਕਣ ਕਣ ਵਿੱਚ ਬੀਜੋਪਾਈਰਿਨ ਰਸਾਇਣ ਪੈਦਾ ਹੋ ਜਾਂਦਾ ਹੈ। ਕੈਂਸਰ ਮਾਹਿਰ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਜੇ ਕੈਂਸਰ ਤੋਂ ਬਚਣਾ ਹੈ ਤਾਂ ਤੰਦੂਰੀ ਮੁਰਗੇ, ਤੰਦੂਰੀ ਮੱਛੀ, ਤੰਦੂਰੀ ਸੀਖ ਕਬਾਬ ਅਤੇ ਤੰਦੂਰੀ ਰੋਟੀ ਤੋਂ ਬਚਣਾ ਚਾਹੀਦਾ ਹੈ। ਕੈਂਸਰ ਕਾਰਕ ਬੀਜੋਪਾਈਰਿਨ ਪਦਾਰਥ ਔਰਤਾਂ ਉੱਤੇ ਗੰਭੀਰ ਪ੍ਰਭਾਵ ਪਾਉਂਦਾ ਹੈ। ਇਸ ਕਾਰਨ ਔਰਤਾਂ ਨੂੰ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਸੰਪਰਕ: 98761-27993


Comments Off on ਤੰਦੂਰੀ ਭੋਜਨ ਵੀ ਉਭਾਰਦਾ ਹੈ ਕੈਂਸਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.