ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਝੱਲਣਾ ਪਵੇਗਾ ਪਾਣੀ ਦਾ ਸੰਕਟ

Posted On March - 20 - 2017

ਚਰਨਜੀਤ ਭੁੱਲਰ
ਬਠਿੰਡਾ, 20 ਮਾਰਚ

ਕੋਟਲਾ ਨਹਿਰ ਦੀ ਪੁਰਾਣੀ ਤਸਵੀਰ।

ਕੋਟਲਾ ਨਹਿਰ ਦੀ ਪੁਰਾਣੀ ਤਸਵੀਰ।

ਐਤਕੀਂ ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਪਾਣੀ ਦਾ ਸੰਕਟ ਬਣੇਗਾ। ਸਿੰਜਾਈ ਮਹਿਕਮੇ ਨੇ 22 ਮਾਰਚ ਤੋਂ ਕੋਟਲਾ ਬਰਾਂਚ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪਹਿਲੀ ਦਫ਼ਾ ਏਦਾਂ ਹੋ ਰਿਹਾ ਹੈ ਕਿ ਵਿਸਾਖੀ ਮੇਲਾ ਅਤੇ ਮਾਈਸਰਖਾਨਾ ਮੇਲੇ ਦੇ ਐਨ ਮੌਕੇ ’ਤੇ ਨਹਿਰ ਬੰਦ ਕੀਤੀ ਜਾ ਰਹੀ ਹੋਵੇ। ਵਿਸਾਖੀ ਮੇਲੇ ਤੇ ਦਮਦਮਾ ਸਾਹਿਬ ਵਿਚ ਨਹਿਰੀ ਪਾਣੀ ਮੰਗ ਵਿਚ ਕਾਫ਼ੀ ਵਾਧਾ ਹੋ ਜਾਂਦਾ ਹੈ ਅਤੇ ਇਸ ਮੌਕੇ ’ਤੇ ਤਲਵੰਡੀ ਸਾਬੋ ਦੇ ਆਸ ਪਾਸ ਦੇ ਪਿੰਡਾਂ ਦੇ ਜਲ ਘਰਾਂ ਦੇ ਟੈਂਕ ਵੀ ਭਰ ਦਿੱਤੇ ਜਾਂਦੇ ਹਨ। ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਸਰੋਵਰਾਂ ਵਿਚ ਪਾਣੀ ਭਰਿਆ ਜਾਂਦਾ ਹੈ। 11 ਅਪਰੈਲ ਤੋਂ ਹੀ ਦਮਦਮਾ ਸਾਹਿਬ ਵਿਚ ਪਾਣੀ ਦੀ ਖਪਤ ਵਿਚ ਵਾਧਾ ਹੋ ਜਾਂਦਾ ਹੈ।     ਵੇਰਵਿਆਂ ਅਨੁਸਾਰ ਕੋਟਲਾ ਬਰਾਂਚ 22 ਮਾਰਚ ਤੋਂ 15 ਅਪਰੈਲ ਤੱਕ ਬੰਦ ਰਹੇਗਾ ਜਿਸ ਨਾਲ ਸੰਗਰੂਰ, ਮਾਨਸਾ ਅਤੇ ਬਠਿੰਡਾ ਜ਼ਿਲੇ ਦਾ ਤਲਵੰਡੀ ਸਾਬੋ ਦਾ ਇਲਾਕਾ ਪ੍ਰਭਾਵਿਤ ਹੋਵੇਗਾ। ਇਨ੍ਹਾਂ ਜ਼ਿਲਿਆਂ ਦੇ ਸੈਂਕੜੇ ਜਲ ਘਰਾਂ ਲਈ ਵੀ ਪਾਣੀ ਦਾ ਸੰਕਟ ਬਣ ਸਕਦਾ ਹੈ। ਭਾਵੇਂ ਅਗਲੀ ਫਸਲ ਦੀ ਬਿਜਾਂਦ ਬਹੁਤੀ ਪ੍ਰਭਾਵਿਤ ਨਹੀਂ ਹੋਣੀ ਪ੍ਰੰਤੂ ਬਿਜਾਈ ਸ਼ੁਰੂ ਹੋ ਜਾਣੀ ਹੈ। ਅਗੇਤੀ ਬਿਜਾਈ ਨੂੰ ਸੱਟ ਵੱਜ ਸਕਦੀ ਹੈ। ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਦਰਜਨਾਂ ਲੰਗਰ ਲੱਗਦੇ ਹਨ ਜਿਨ੍ਹਾਂ ਵੱਲੋਂ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇਵੇਂ, ਵਿਸਾਖੀ ਮੌਕੇ ਛਬੀਲਾਂ ਵੀ ਲੱਗਦੀਆਂ ਹਨ ਜਿਨ੍ਹਾਂ ਨੂੰ ਪਾਣੀ ਦੀ ਮੁਸ਼ਕਲ ਆ ਸਕਦੀ ਹੈ।
ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਿਸਾਖੀ ਮੌਕੇ ਨਹਿਰੀ ਬੰਦੀ ਨੂੰ ਰੱਦ ਕਰੇ ਕਿਉਂਕਿ ਗਰਮੀ ਸ਼ੁਰੂ ਹੋ ਗਈ ਹੈ ਅਤੇ ਵਿਸਾਖੀ ਮੇਲੇ ਦੇ ਮੌਕੇ ’ਤੇ ਸ਼ਰਧਾਲੂਆਂ ਨੂੰ ਮੁਸ਼ਕਲ ਬਣ ਸਕਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਨਹਿਰਬੰਦੀ ਦਾ ਫੈਸਲਾ ਵਾਪਸ ਲਿਆ ਜਾਵੇ। ਕਿਸਾਨੀ ਨੂੰ ਵੀ ਇਨ੍ਹਾਂ ਦਿਨਾਂ ਵਿਚ ਪਾਣੀ ਦੀ ਲੋੜ ਹੈ। ਦੱਸਣਯੋਗ ਹੈ ਕਿ ਮਾਈਸਰਖਾਨਾ ਮੇਲਾ ਵੀ 2 ਅਪਰੈਲ ਤੋਂ 4 ਅਪਰੈਲ ਤੱਕ ਹੈ। ਇਸ ਮੇਲੇ ਦੇ ਸਰੋਵਰਾਂ ਵਿਚ ਵੀ ਪਾਣੀ ਦੀ ਲੋੜ ਪੈਂਦੀ ਹੈ। ਪਿਛਲੇ ਵਰ੍ਹਿਆਂ ਵਿਚ ਇਨ੍ਹਾਂ ਦੋਵੇਂ ਮੇਲਿਆਂ ਕਰ ਕੇ ਆਸ ਪਾਸ ਦੇ ਜਲ ਘਰਾਂ ਦੇ ਟੈਂਕ ਅਗੇਤੀ ਹੀ ਭਰ ਦਿੱਤੇ ਜਾਂਦੇ ਸਨ। ਨਹਿਰ ਮਹਿਕਮੇ ਨੇ ਫੈਸਲਾ ਨਾ ਟਾਲਿਆ ਤਾਂ ਇਹ ਸਿਆਸੀ ਰੰਗ ਵੀ ਫੜ ਸਕਦਾ ਹੈ ਅਤੇ ਵਿਸਾਖੀ ਕਾਨਫਰੰਸਾਂ ਤੇ ਵਿਰੋਧੀ ਧਿਰਾਂ ਇਸ ਨੂੰ ਮੁੱਦਾ ਵੀ ਬਣਾ ਸਕਦੀਆਂ ਹਨ।

ਨਹਿਰ ’ਤੇ ਬਰਿੱਜ ਬਣਨੇ ਹਨ : ਐਕਸੀਅਨ
ਜਵਾਹਰਕੇ ਡਵੀਜ਼ਨ ਦੇ ਐਕਸੀਅਨ ਕਰਤਾਰ ਚੰਦ ਦਾ ਕਹਿਣਾ ਸੀ ਕਿ ਕੋਟਲਾ ਬਰਾਂਚ ਤੇ ਕਈ ਬਰਿੱਜ ਬਣਨੇ ਹਨ ਜਿਸ ਕਰਕੇ ਨਹਿਰ 22 ਮਾਰਚ ਤੋਂ 15 ਅਪਰੈਲ ਤੱਕ ਬੰਦ ਕੀਤੀ ਜਾ ਰਹੀ ਹੈ ਕਿਉਂਕਿ ਕੇਂਦਰੀ ਫੰਡ ਸਮੇਂ ਸਿਰ ਖਰਚੇ ਜਾਣ ਦਾ ਮਾਮਲਾ ਹੈ। ਉਨ੍ਹਾਂ ਆਖਿਆ ਕਿ ਵਿਸਾਖੀ ਦਾ ਮਾਮਲਾ ਉਨ੍ਹਾਂ ਮੁੱਖ ਦਫ਼ਤਰ ਦੇ ਧਿਆਨ ਵਿਚ ਲਿਆ ਦਿੱਤਾ ਹੈ ਅਤੇ ਉੁਹ ਵਿਸਾਖੀ ਦੇ ਮੱਦੇਨਜ਼ਰ ਪਾਣੀ ਵਾਸਤੇ ਹੋਰ ਉਪਰਾਲੇ ਕਰਨਗੇ।


Comments Off on ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਝੱਲਣਾ ਪਵੇਗਾ ਪਾਣੀ ਦਾ ਸੰਕਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.