ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦਰਸ਼ਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ ਵਰੁਣ ਧਵਨ

Posted On March - 18 - 2017

ਸ਼ਾਂਤੀਸਵਰੂਪ ਤ੍ਰਿਪਾਠੀ
11003cd _varun dhawan_5607_00ਬੌਲੀਵੁੱਡ ਵਿੱਚ ਇਹ ਚਰਚਾ ਆਮ ਹੈ ਕਿ ਫ਼ਿਲਮੀ ਮਾਹੌਲ ਵਿੱਚ ਪਲਿਆ ਵਰੁਣ ਧਵਨ ਵੀ ਸਲਮਾਨ ਖ਼ਾਨ ਦੀ ਤਰ੍ਹਾਂ ਹੀ ਕਾਮੇਡੀ, ਐਕਸ਼ਨ, ਹਲਕੀਆਂ-ਫੁਲਕੀਆਂ ਰੁਮਾਂਟਿਕ ਫ਼ਿਲਮਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂਕਿ ਉਸਦਾ ਕਹਿਣਾ ਹੈ ਕਿ ਉਹ ਤਾਂ ਆਪਣੀ ਸ਼ੈਲੀ ਅਪਣਾਉਂਦਾ ਹੈ। ਅੱਜਕੱਲ੍ਹ ਉਹ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਲਈ ਕਾਫ਼ੀ ਤਾਰੀਫ਼ ਬਟੋਰ ਰਿਹਾ ਹੈ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
-ਤੁਹਾਡੇ ਸਫਲ ਹੋ ਰਹੇ ਕਰੀਅਰ ਨੂੰ ਫ਼ਿਲਮ ‘ਢਿਸ਼ੁਮ’ ਨੇ ਰੋਕ ਲਗਾ ਦਿੱਤੀ?
-ਮੈਂ ਕਦੇ ਕਦੇ ਮੰਨਦਾ ਹਾਂ ਕਿ ‘ਢਿਸ਼ੁਮ’ ਅਸਫਲ ਸੀ। ਅਸਲ ਵਿੱਚ ‘ਢਿਸ਼ੁਮ’ ਬੱਚਿਆਂ ਲਈ ਖ਼ਾਸ ਫ਼ਿਲਮ ਸੀ ਅਤੇ ਬੱਚਿਆਂ ਨੇ ਮੈਨੂੰ ਬਹੁਤ ਪਸੰਦ ਕੀਤਾ। ਮੈਂ ਕਦੇ ਨਹੀਂ ਕਿਹਾ ਕਿ ਮੈਂ ਇਹ ਫ਼ਿਲਮ ਬਾਲਗ ਦਰਸ਼ਕਾਂ ਲਈ ਕੀਤੀ ਸੀ। ਮੈਂ ਨਿੱਜੀ ਤੌਰ ’ਤੇ ਖੁ਼ਸ਼ ਹਾਂ ਕਿ ਫ਼ਿਲਮ ਨੇ ਟਿਕਟ ਖਿੜਕੀ ’ਤੇ ਕਮਾਈ ਕੀਤੀ ਹੈ। ਬੱਚਿਆਂ ਦੇ ਵਿਚਕਾਰ ਮੈਨੂੰ ਲੋਕਪ੍ਰਿਯ ਬਣਾਇਆ।
-ਬਦਰੀਨਾਥ ਦਾ ਕਿਰਦਾਰ ਤੁਹਾਡੇ ਲਈ ਖ਼ਾਸ ਕਿਉਂ ਹੈ?
-ਕਿਉਂਕਿ ਨਿੱਜੀ ਜੀਵਨ ਵਿੱਚ ਮੇਰਾ ਨਾਮ ਬਦਰੀ ਵੀ ਹੈ, ਮੇਰਾ ਇੱਕ ਦੋਸਤ ਪਿਛਲੇ 15 ਸਾਲਾਂ ਤੋਂ ਮੈਨੂੰ  ਬਦਰੀ ਬੁਲਾਉਂਦਾ ਆ ਰਿਹਾ ਹੈ। ਬਦਰੀ ਦਾ ਮਤਲਬ ਭਰਾ ਹੈ। ਉਹ ਮੈਨੂੰ ਕਹਿੰਦਾ ਰਿਹਾ ਕਿ ਜੇਕਰ ਹਿੰਦੀ ਫ਼ਿਲਮਾਂ ਵਿੱਚ ਮੇਰਾ ਕਰੀਅਰ ਨਹੀਂ ਬਣਿਆ ਤਾਂ ਭੋਜਪੁਰੀ ਫ਼ਿਲਮਾਂ ਵਿੱਚ ਤਾਂ ਕੰਮ ਮਿਲ ਹੀ ਜਾਏਗਾ। ਭੋਜਪੁਰੀ ਫ਼ਿਲਮਾਂ ਵਿੱਚ ਕਿਰਦਾਰਾਂ ਦੇ ਨਾਂ ਇਸ ਤਰ੍ਹਾਂ ਦੇ ਹੀ ਹੁੰਦੇ ਹਨ।
-ਕੀ ਅੱਜ ਤੁਸੀਂ ਆਪਣੀ ਦਿੱਖ ਬਦਲਣ ’ਤੇ ਉਤਾਰੂ ਹੋ?
-ਜੀ ਨਹੀਂ! ਮੈਂ ਆਪਣੀ ਦਿੱਖ ਨਹੀਂ ਬਦਲਦਾ ਕਿਉਂਕਿ ਮੇਰਾ ਅਕਸ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਅਭਿਨੇਤਾ ਦਾ ਹੈ। ਫਿਰ ਚਾਹੇ ਉਹ ਨਾਕਾਰਾਤਮ ਹੋਵੇ, ਸਾਕਾਰਾਤਮਕ ਹੋਵੇ ਜਾਂ ਕਾਮੇਡੀ ਦਾ ਕੋਈ ਕਿਰਦਾਰ ਨਿਭਾਵਾਂ। ਮੇਰੀ ਸੋਚ ਪੂਰੇ ਦੇਸ਼ ਦੇ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੁੰਦੀ ਹੈ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਨ੍ਹਾਂ ਫ਼ਿਲਮਾਂ ਵਿੱਚ ਅਭਿਨੈ ਕਰਾਂ ਜਿਨ੍ਹਾਂ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ। ਕਰਨ ਜੌਹਰ ਨੇ ਹਮੇਸ਼ਾਂ ਇਸੀ ਨਜ਼ਰੀਏ ਨਾਲ ਮੇਰੇ ਲਈ ਫ਼ਿਲਮਾਂ ਬਣਾਈਆਂ ਹਨ। ਇਸ ਲਈ ਮੈਂ ਉਨ੍ਹਾਂ ਫ਼ਿਲਮਾਂ ਵਿੱਚ ਅਭਿਨੈ ਕਰਨਾ ਪਸੰਦ ਕਰਦਾ ਹਾਂ ਜੋ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤਕ ਪਹੁੰਚ ਸਕਣ। ਉਨ੍ਹਾਂ ਨੂੰ ਪਸੰਦ ਆ ਸਕਣ। ਮੈਂ ਲੋਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ।
-ਤੁਹਾਡੇ ਅਭਿਨੈ ਵਿੱਚ ਕੀ ਤਬਦੀਲੀ ਆਈ ਹੈ?
-ਮੈਂ ਹੁਣ ਥੋੜ੍ਹਾ ਸਹਿਜ ਅਤੇ ਸ਼ਾਂਤ ਰਹਿਣ ਲੱਗਿਆ ਹਾਂ। ਮੇਰੇ ਵਿੱਚ ਜਲਦਬਾਜ਼ੀ ਨਹੀਂ ਰਹੀ। ਹੁਣ ਮੈਂ ਖ਼ੁਦ ਨੂੰ ਆਪਣੇ ਕਿਰਦਾਰਾਂ ਦੇ ਮਾਹੌਲ ਅਨੁਸਾਰ ਬਦਲਣਾ ਸ਼ੁਰੂ ਕੀਤਾ ਹੈ।
-ਸੀਕੁਏਲ ਫ਼ਿਲਮਾਂ ਵਿੱਚ ਕੰਮ ਕਰਨਾ ਮੁਸ਼ਕਿਲ ਹੈ ?
-ਕਲਾਕਾਰ ਦੇ ਤੌਰ ’ਤੇ ਦਬਾਅ ਹੁੰਦਾ ਹੈ ਕਿਉਂਕਿ ਇੱਕ ਫ਼ਿਲਮ ਸਫਲ ਰਹੀ ਹੈ। ਦਰਸ਼ਕਾਂ ਦਾ ਪਿਆਰ ਹਾਸਿਲ ਕਰ ਚੁੱਕੀ ਹੈ ਤਾਂ ਹੁਣ ਸਾਡੇ ਸਾਹਮਣੇ ਉਸਨੂੰ ਬਰਕਰਾਰ ਰੱਖਣਾ ਚੁਣੌਤੀ ਹੋ ਜਾਂਦੀ ਹੈ ਕਿਉਂਕਿ ਲੋਕ ਚਾਹੁੰਦੇ ਹਨ ਕਿ ਸੀਕੁਏਲ ਉਸਤੋਂ ਜ਼ਿਆਦਾ ਹਿੱਟ ਹੋਵੇ।
-ਤੁਸੀਂ ਫ਼ਿਲਮ ‘ਜੁੜਵਾ’ ਦਾ ਸੀਕੁਏਲ ‘ਜੁੜਵਾ 2’ ਕਰ ਰਹੇ ਹੋ?
-ਜੀ ਹਾਂ! ਇਸ ਫ਼ਿਲਮ ਦਾ ਨਿਰਦੇਸ਼ਨ ਮੇਰੇ ਪਿਤਾ ਕਰ ਰਹੇ ਹਨ। ‘ਮੈਂ ਤੇਰਾ ਹੀਰੋ’ ਤੋਂ ਬਾਅਦ ਮੈਂ ਉਨ੍ਹਾਂ ਨਾਲ ਦੁਬਾਰਾ ਕੰਮ ਕਰ ਰਿਹਾ ਹਾਂ। ਮੇਰੇ ਪਿਤਾ ਚਾਹੁੰਦੇ ਹਨ ਕਿ ਮੈਂ ਧਰਮਾ ਪ੍ਰੋਡਕਸ਼ਨਜ਼ ਅਤੇ ਦੂਜੇ ਨਿਰਮਾਤਾਵਾਂ ਨਾਲ ਕੰਮ ਕਰਾਂ, ਇਸ ਲਈ ਮੈਂ ਸ਼੍ਰੀ ਰਾਮ ਰਾਘਵਨ, ਰੋਹਿਤ ਸ਼ੈਟੀ, ਸਾਜਿਦ ਨਾਡਿਆਡਵਾਲਾ ਸਮੇਤ ਦੂਜੇ ਲੋਕਾਂ ਨਾਲ ਕੰਮ ਕੀਤਾ। ਮੇਰੇ ਪਿਤਾ ਦਾ ਮੰਨਣਾ ਹੈ ਕਿ ਕਲਾਕਾਰ ਦੇ ਤੌਰ ’ਤੇ ਸਾਨੂੰ ਅਲੱਗ ਅਲੱਗ ਨਿਰਦੇਸ਼ਕਾਂ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿਚਕਾਰ ਮੇਰੇ ਪਿਤਾ ‘ਜੁੜਵਾ 2’ ਦੀ ਸਕ੍ਰਿਪਟ ’ਤੇ ਕੰਮ ਕਰਦੇ ਰਹੇ।
-‘ਜੁੜਵਾ’ ਤੋਂ ‘ਜੁੜਵਾ 2’ ਕਿੰਨੀ ਅਲੱਗ ਹੋਏਗੀ?
-ਬਹੁਤ ਅੰਤਰ ਆਏਗਾ। ਪਟਕਥਾ ਵਿੱਚ ਕਾਫ਼ੀ ਤਬਦੀਲੀ ਕੀਤੀ ਗਈ ਹੈ। ਕਹਾਣੀ ਨੂੰ ਸਮੇਂ ਅਨੁਸਾਰ ਬਣਾਇਆ ਗਿਆ ਹੈ। ਕਾਮੇਡੀ ਅੱਜ ਦੀ ਹੈ। ਕਲਾਕਾਰ ਅਤੇ ਗੀਤ ਨਵੇਂ ਹਨ। .


Comments Off on ਦਰਸ਼ਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ ਵਰੁਣ ਧਵਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.