ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਦਸਤਕ ਦੀ ਉਡੀਕ

Posted On March - 18 - 2017

ਯਾਦਾਂ ਦੇ ਪਰਛਾਵੇਂ

11803CD _DOOR_KNOCKINGਦਸੰਬਰ ਦੀ ਇਕ  ਰਾਤ। ਅਤਿ ਠੰਢੀ। ਠੰਢੀਆਂ ਹਵਾਵਾਂ ਚੱਲ ਰਹੀਆਂ ਸਨ। ਬਾਹਰ ਧੁੰਦ ਪਸਰੀ ਹੋਈ ਸੀ। ਰਾਤ ਦੇ ਗਿਆਰਾਂ ਵੱਜਣ ਵਾਲੇ ਸਨ। ਮੈਂ ਇਕ ਪੁਸਤਕ ਪੜ੍ਹ ਰਿਹਾ ਸਾਂ। ਬਾਹਰਲੇ ਲੋਹੇ ਦੇ ਵੱਡੇ ਗੇਟ ਉੱਤੇ ਬੜੀ ਬੇਰਹਿਮ ਦਸਤਕ ਹੋਈ। ਜਿਵੇਂ ਦਰਵਾਜ਼ਾ ਹੀ ਤੋੜ ਦਿੱਤਾ ਗਿਆ ਹੋਵੇ। ਦਰਵਾਜ਼ੇ ਦੇ ਉਪਰ ਤਿੱਖੀਆਂ ਸਰਚ ਲਾਈਟਾਂ ਵਿਹੜੇ ਵਿੱਚ ਪੈ ਰਹੀਆਂ ਸਨ। ਮੈਂ ਦੌੜ ਕੇ ਦਰਵਾਜ਼ਾ ਖੋਲ੍ਹਿਆ। ਪੰਜ-ਛੇ ਪੁਲੀਸ ਵਾਲੇ ਅੰਦਰ ਆ ਵੜੇ-‘ਅੰਦਰ ਕੌਣ ਹੈ?’ ਮੈਂÐ ਕਿਹਾ-‘ਮੇਰਾ ਪਰਿਵਾਰ ਹੈ। ਸੌਂ ਰਿਹਾ ਹੈ।’
‘ਗੇਟ ਦੇ ਸਾਹਮਣੇ ਇਸ ਲਾਲ ਬੱਤੀ ਦਾ ਕੀ  ਮਤਲਬ ਹੈ? ਜ਼ਰੂਰ ਇਹ ਕੋਈ ਗੁਪਤ ਸੰਕੇਤ ਹੈ। ਜ਼ਰੂਰ ਇਥੇ ਅਤਿਵਾਦੀ ਆ ਕੇ ਸ਼ਰਨ ਲੈਂਦੇ ਹੋਣਗੇ।’
ਦਰਅਸਲ, ਮੇਰਾ ਘਰ ਸ਼ਹਿਰੋਂ ਬਾਹਰਵਾਰ ਸੂਏ ਦੇ ਕਿਨਾਰੇ ਉੱਤੇ ਹੈ। ਸੂਏ ਦੀ ਪਟੜੀ ਦੇ ਨਾਲ ਆਪਣੇ ਗੇਟ ਸਾਹਮਣੇ ਖੜ੍ਹੇ ਵੱਡੇ ਸਫੈਦੇ ਨਾਲ ਮੈਂ ਛੋਟਾ ਜਿਹਾ ਬਲਬ ਲਾਇਆ ਹੋਇਆ ਹੈ। ਮੈਂ ਰਾਤ ਨੂੰ ਇਹ ਬਲਬ ਜਗਾ ਦਿੰਦਾ ਹਾਂ ਤਾਂ ਕਿ ਦਰਵਾਜ਼ੇ ਉੱਤੇ ਮੱਧਮ ਜਿਹੀ ਰੌਸ਼ਨੀ ਪੈਂਦੀ ਰਹੇ। ਬਲਬ ਵਾਲੀ ਲੱਕੜ ਦੀ ਨਿੱਕੀ ਜਿਹੀ ਡੱਬੀ ਮੈਂ ਸਫੈਦੇ ਦੀ ਆਪੇ ਬਣੀ ਖੁੱਡ ਜਿਹੀ ਵਿੱਚ ਫਿੱਟ ਕਰਵਾਈ ਹੋਈ ਹੈ। ਬਿਲਕੁਲ ਨਵਾਂ ਤੇ ਆਕਰਸ਼ਕ ਡਿਜ਼ਾਈਨ। ਮੈਂ ਸੋਚਿਆ ਸੀ ਲੇਖਕ ਹਾਂ। ਹਰ ਚੀਜ਼ ਵਿੱਚ ਨਵੀਨਤਾ ਚਾਹੀਦੀ ਹੈ। ਮੌਲਿਕਤਾ ਚਾਹੀਦੀ ਹੈ। ਮੇਰੇ ਘਰ ਤੋਂ ਕਰੀਬ ਦੋ ਸੌ ਗਜ਼ ਦੀ ਵਿੱਥ ਉੱਤੇ ਸੂਏ ’ਤੇ ਪੁਲ ਹੈ। ਇਸ ਪੁਲ ਉੱਤੇ ਉਦੋਂ ਹਰ ਰਾਤ  ਨਾਕਾ ਲੱਗਿਆ ਕਰਦਾ ਸੀ। ਹੁਣ ਵੀ ਅਕਸਰ ਇਸ ਪੁਲ ਉੱਤੇ ਪੁਲੀਸ ਦਾ ਨਾਕਾ ਲੱਗਦਾ ਹੈ। ਕਾਲੇ ਦੌਰ ਵਿੱਚ 96 ਫੀਸਦੀ ਸੱਚੇ-ਝੂਠੇ ਪੁਲੀਸ ਮੁਕਾਬਲੇ ਸੂਇਆਂ, ਨਹਿਰਾਂ ਦੇ ਪੁਲਾਂ ਉੱਤੇ ਹੀ ਹੋਏ ਦੱਸੇ ਜਾਂਦੇ ਸਨ। ਪੁਲੀਸ ਦੀ ਦਗੜ-ਦਗੜ ਸੁਣ ਕੇ ਕਾਲਜ ਵਿੱਚ ਪੜ੍ਹਦਾ ਮੇਰਾ ਬੇਟਾ ਨਵਚੇਤਨ ਬਾਹਰ ਆਇਆ।
‘‘ਤੁਹਾਨੂੰ ਸਾਡੇ ਨਾਲ ਥਾਣੇ ਜਾਣਾ ਪਵੇਗਾ। ਥਾਣੇ ਜਾ ਕੇ ਪਤਾ ਲੱਗੂ ਕਿ ਦਰਵਾਜ਼ੇ ਸਾਹਮਣੇ ਸਫੈਦੇ ਵਿੱਚ ਲਾਲ ਬੱਤੀ ਲਾਉਣ ਦਾ ਕੀ ਰਾਜ਼ ਹੈ। ਅਸੀਂ ਤੁਹਾਡੇ ਮੁੰਡੇ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ।’’  ਤੇ ਉਹ ਮੇਰੇ ਬੇਟੇ ਨਵਚੇਤਨ ਨੂੰ ਸੂਏ ਦੇ ਪੁਲ ਨੇੜੇ ਖੜ੍ਹੀ ਪੁਲੀਸ ਵੈਨ ਵਿੱਚ ਬਿਠਾ ਕੇ ਲੈ ਗਏ। ਸਾਰੀ ਰਾਤ ਮੈਂ ਡਰਾਉਣੇ ਸੁਪਨਿਆਂ ਸੰਗ ਬਿਤਾਈ।
***

ਹਮਦਰਦਵੀਰ ਨੌਸ਼ਹਿਰਵੀ (ਪ੍ਰੋ.)

ਹਮਦਰਦਵੀਰ ਨੌਸ਼ਹਿਰਵੀ (ਪ੍ਰੋ.)

ਦਰਵਾਜ਼ੇ ’ਤੇ ਬੜੀ ਮੱਧਮ ਜਿਹੀ ਸਰੋਦਮਈ ਦਸਤਕ ਹੋਈ। ਨਾਲ ਹੀ ਤਾਲਮਈ ਆਵਾਜ਼ ਆਈ, ‘‘ਪ੍ਰੋਫੈਸਰ ਸਾਹਿਬ।’’ ਮੈਂ ਸੋਚਿਆ   ਕਿ ਕੋਈ ਮਿੱਤਰ ਪਿਆਰਾ ਹੋਵੇਗਾ। ਮੈਂ ਦਰਵਾਜ਼ਾ ਖੋਲ੍ਹਿਆ। ਪੰਜ-ਸੱਤ ਹੱਟੇ-ਕੱਟੇ ਸ਼ਸਤਰਧਾਰੀ ਮੁੰਡੇ ਜ਼ਬਰਦਸਤੀ ਅੰਦਰ ਆ ਵੜੇ। ਮੈਂ ਘਰ ਇਕੱਲਾ ਹੀ ਸਾਂ। ‘‘ਦਰਿਆ ਬਿਆਸ ਨੇ ਪਿਛਲੇ ਸਾਲ ਆਪਣਾ ਵਹਾਅ ਬਦਲ ਕੇ ਜਿਹੜੀ ਜ਼ਮੀਨ ਖਾਲ੍ਹੀ ਕੀਤੀ ਸੀ ਉਹ ਅਸੀਂ ਬਾਬਿਆਂ ਲਈ ਮੱਲ ਲਈ ਹੈ। ਉੱਥੇ ਬਾਬਾ ਰਾਮ ਅਲੀ ਜ਼ੋਰ ਜਬਰ ਸਿੰਘ ਦਾ ਡੇਰਾ ਉਸਾਰੀ ਅਧੀਨ ਹੈ। ਵੱਡੇ ਘਰਾਂ ਲਈ ਅਸੀਂ ਪੰਜ-ਪੰਜ ਸੌ ਰੁਪਇਆ ਉਗਰਾਹੀ ਲਾਈ ਹੈ। ਤੁਸੀਂ ਵੱਧ ਵੀ ਦੇ ਸਕਦੇ ਹੋ।’’ ਗੱਲਾਂ ਕਰਦੇ ਉਹ ਬੈਠਕ ਅੰਦਰ ਵੜ ਆਏ ਸਨ। ਟੈਲੀਫੋਨ ਦੀ ਘੰਟੀ ਵੱਜੀ।
‘ਜਾਓ ਟੈਲੀਫੋਨ ਸੁਣੋ। ਫਿਰ ਬਹਿ ਕੇ ਗੱਲਾਂ ਕਰਦੇ ਹਾਂ।’ ਬਾਬਿਆਂ ਦੇ ਸੇਵਾਦਾਰਾਂ ਦਾ ਹੁਕਮ ਸੀ। ‘ਜਿਹੜੇ ਕਾਰ ਸੇਵਾ ਵਾਲੇ ਬਾਬੇ ਦੇ ਸੇਵਾਦਾਰ ਤੁਹਾਡੇ ਘਰ ਆਏ ਹਨ, ਇਨ੍ਹਾਂ ਨੂੰ ਖਾਲੀ ਹੱਥ ਨਾ ਮੋੜਿਓ। ਵਰਨਾ ਬੁਰਾ ਹੋਵੇਗਾ।’ ਮੈਂ ਕੁਝ ਨਾ ਬੋਲਿਆ। ਟੈਲੀਫੋਨ ਰੱਖ ਦਿੱਤਾ। ਇਕ ਪਲ ਆਸਾ-ਪਾਸਾ ਵੇਖ ਕੇ ਮੈਂ ਫਿਰ ਟੈਲੀਫੋਨ ਚੁੱਕਿਆ। ਨੰਬਰ ਮਿਲਾਉਣ ਲੱਗਾ। ‘ਕੋਈ ਫਾਇਦਾ ਨਹੀਂ। ਟੈਲੀਫੋਨ ਹੁਣ ਨਹੀਂ ਬੋਲੇਗਾ। ਸਿਰਫ ਅਸੀਂ ਬੋਲਾਂਗੇ। ਹਾਂ, ਲਿਆਓ ਪੰਜ ਹਜ਼ਾਰ। ਵਕਤ ਜਾਇਆ ਨਾ ਕਰੋ।’
‘‘ਮੈਨੂੰ ਤਾਂ ਦੋ ਮਹੀਨਿਆਂ ਦੀ ਤਨਖਾਹ ਹੀ ਨਹੀਂ ਮਿਲੀ। ਹਾਲੇ ਕਾਲਜ ਨੂੰ ਗਰਾਂਟ ਹੀ ਨਹੀਂ ਮਿਲੀ। ਘਰ ਤਾਂ ਇੰਨੇ ਪੈਸੇ ਹੈ ਨਹੀਂ।’’
‘‘ਚਲੋ, ਜਿੰਨੇ ਪੈਸੇ ਘਰ ਹਨ, ਦੇ ਦਿਓ। ਬਾਕੀ ਅਸੀਂ ਕੁਝ ਸਾਮਾਨ ਛਾਂਟ ਲੈਂਦੇ ਹਾਂ।’’ ਮੈਂ ਵੇਖਿਆ ਕਿ ਦਰਾਂ ਤੋਂ ਹਟਵੀਂ ਸੂਏ ਦੀ ਪਟੜੀ ਉਤੇ ਕਾਰਸੇਵਾ ਵਾਲੀ ਵੈਨ ਖੜ੍ਹੀ ਸੀ। ਉਹ ਮੇਰਾ ਪੜ੍ਹਨ-ਲਿਖਣ, ਸੌਣ ਵਾਲਾ ਕਮਰਾ ਫੋਲ ਰਹੇ ਸਨ। ਚਾਰੇ ਪਾਸੇ ਕਿਤਾਬਾਂ ਹੀ ਕਿਤਾਬਾਂ ਸਨ। ਕੋਈ ਕਿਤਾਬ ਨਹੀਂ ਸੀ ਬੋਲ ਰਹੀ। ਮੇਰੀਆਂ ਕਹਾਣੀਆਂ ਦਾ ਕੋਈ ਪਾਤਰ ਵੀ ਜੁਅਰੱਤ ਨਹੀਂ ਸੀ ਵਿਖਾ ਰਿਹਾ। ਮੇਰਾ ਅਧਿਐਨ, ਅਧਿਆਪਨ ਕੋਈ ਹੁੰਗਾਰਾ ਨਹੀਂ ਸੀ ਭਰ ਰਿਹਾ। ਮੈਨੂੰ ਜਾਪਿਆ ਇਹ ਝੂਠ ਹੈ ਕਿ ਕਲਮ ਤਲਵਾਰ ਨਾਲੋਂ ਤਾਕਤਵਰ ਹੁੰਦੀ ਹੈ।
***
ਮੇਰੇ ਘਰ ਦੇ ਇਕ ਹਿੱਸੇ ਉਤੇ ਮੇਰੀ ਨੂੰਹ ਦਾ ਕਬਜ਼ਾ ਹੈ। ਉਸ ਨੇ ਵਿਹੜੇ ਵਿਚ ਉੱਚੀ-ਉੱਚੀ ਕੰਧ ਕਰ ਦਿੱਤੀ ਹੈ। ਕੰਧੋਂ ਪਾਰ ਨਾ ਕੋਈ ਦਿੱਸਦਾ ਹੈ, ਨਾ ਕੋਈ ਆਵਾਜ਼ ਆਉਂਦੀ ਹੈ। ਕਦੇ-ਕਦੇ- ਤਿੰਨ ਸਾਲਾ ਬੱਚੀ ਦੀ ‘ਤਾ ਜੀ’ (ਪਿਤਾ ਜੀ) ਪੁਕਾਰਦੀ ਦੀ ਆਵਾਜ਼ ਜ਼ਰੂਰ ਕੰਧ ਟੱਪ ਕੇ ਆ ਜਾਂਦੀ ਹੈ। ਮੈਂ ਸੋਚਦਾ ਹਾਂ ਕਿ ਇਸ ਹਿਰਾਸਤ ਦੇ ਸਮੇਂ ਡਾਕੀਆ ਹੀ ਕੋਈ ਰਾਹਤ ਦੀ ਚਿੱਠੀ ਦਰਾਂ ਅੰਦਰ ਸੁੱਟ ਜਾਵੇ। ਉਡੀਕ ਹੈ-ਦਰਾਂ ਉਤੇ ਕਿਸੇ ਪਿਆਰੀ, ਸੱਚੀ-ਸੁੱਚੀ ਦਸਤਕ ਦੀ। ਹੱਥਾਂ ਨਾਲ ਨਹੀਂ, ਕੋਈ ਦਿਲ ਨਾਲ ਦਸਤਕ ਦੇਵੇ।
ਸੰਪਰਕ: 94638-08697


Comments Off on ਦਸਤਕ ਦੀ ਉਡੀਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.