ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦਸ ਸਾਲਾਂ ਤੋਂ ਬੰਦ ਹੈ ਫ਼ਰੀਦਕੋਟ ਦਾ ਜ਼ਿਲਾ ਟਰਾਂਸਪੋਰਟ ਦਫ਼ਤਰ

Posted On March - 20 - 2017

ਜਸਵੰਤ ਜੱਸ
ਫਰੀਦਕੋਟ, 20 ਮਾਰਚ

ਫਰੀਦਕੋਟ ਦੇ ਡੀਟੀਓ ਦਫ਼ਤਰ ਦੀ ਝਲਕ

ਫਰੀਦਕੋਟ ਦੇ ਡੀਟੀਓ ਦਫ਼ਤਰ ਦੀ ਝਲਕ

ਪੰਜਾਬ ‘ਚ ਨਵੀਂ ਬਣੀ ਸਰਕਾਰ ਵੱਲੋਂ ਭਾਵੇਂ ਜ਼ਿਲਾ ਟਰਾਂਸਪੋਰਟ ਦਫ਼ਤਰ ਹੁਣ ਬੰਦ ਕਰਨ ਦਾ ਫੈਸਲਾ ਕੀਤਾ ਹੈ ਪਰੰਤੂ ਹਕੀਕਤ ਵਿੱਚ ਪਿਛਲੇ ਦਸਾਂ ਸਾਲਾਂ ਤੋਂ ਜ਼ਿਲਾ ਟਰਾਂਸਪੋਰਟ ਦਫ਼ਤਰ ਬੰਦ ਹੀ ਪਿਆ ਹੈ।
ਹਰ ਮਹੀਨੇ ਇੱਕ ਕਰੋੜ ਤੋਂ ਵੱਧ ਦੀ ਕਮਾਈ ਦੇਣ ਵਾਲੇ ਟਰਾਂਸਪੋਰਟ ਦਫ਼ਤਰ ਵਿੱਚ ਪਿਛਲੇ 11 ਸਾਲਾਂ ਤੋਂ ਪੱਕੇ ਤੌਰ ’ਤੇ ਕੋਈ ਵੀ ਜ਼ਿਲਾ ਟਰਾਂਸਪੋਰਟ ਅਧਿਕਾਰੀ ਨਿਯੁਕਤ ਨਹੀਂ ਕੀਤਾ ਗਿਆ ਅਤੇ ਨਾ ਹੀ ਲੋੜੀਂਦੇ ਸਟਾਫ਼ ਨੂੰ ਭਰਤੀ ਕੀਤਾ ਗਿਆ ਹੈ ਬਲਕਿ ਡੀਟੀਓ ਦਫ਼ਤਰ ਦਾ ਕੰਮ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਟਰਾਂਸਪੋਰਟ ਵਿਭਾਗ ਦੀਆਂ ਫੀਸਾਂ ਵਿੱਚ 90 ਫ਼ੀਸਦੀ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ ਜਦਕਿ ਨਵੇਂ ਵਹੀਕਲਾਂ ਦੀਆਂ ਰਜਿਸਟਰੇਸ਼ਨਾਂ ਦਾ ਸਮੁੱਚਾ ਕੰਮ ਏਜੰਸੀਆਂ ਨੂੰ ਹੀ ਸੌਂਪ ਦਿੱਤਾ ਗਿਆ ਹੈ। ਡੀਟੀਓ ਦੀਆਂ ਸੇਵਾਵਾਂ ਹੋਰਨਾਂ ਅਧਿਕਾਰੀਆਂ ਪਾਸੋਂ ਲਈਆਂ ਜਾ ਰਹੀਆਂ ਹਨ। ਵਿਭਾਗ ਦੇ ਸੂਤਰਾਂ ਅਨੁਸਾਰ ਜ਼ਿਲਾ ਟਰਾਂਸਪੋਰਟ ਦਫ਼ਤਰਾਂ ਦਾ ਕੰਮ ਐੱਸ.ਡੀ.ਐੱਮ. ਹਵਾਲੇ ਕਰਨ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੋਰ ਵੀ ਵਧਣਗੀਆਂ ਕਿਉਂਕਿ ਐੱਸ.ਡੀ.ਐੱਮ. ਕੋਲ ਮਾਲ ਵਿਭਾਗ, ਕਾਨੂੰਨ ਵਿਵਸਥਾ ਅਤੇ ਵੋਟਰਾਂ ਤੇ ਚੋਣਾਂ ਨਾਲ ਸੰਬੰਧਤ ਵਿਸ਼ੇਸ਼ ਡਿਊਟੀਆਂ ਵੀ ਹਨ ਅਤੇ ਐੱਸ.ਡੀ.ਐੱਮ ਲਈ ਵਾਹਨਾਂ ਦੀ ਜਾਂਚ ਆਦਿ ਲਈ ਨਾਕਿਆਂ ਵਾਸਤੇ ਸਮਾਂ ਕੱਢਣ ਨਾਲ ਆਮ ਜਨਤਾ ਦੇ ਦਫ਼ਤਰ ਵਿੱਚ ਕੰਮ ਪ੍ਰਭਾਵਿਤ ਹੋਣਗੇ। ਪੰਜਾਬ ਸਰਕਾਰ ਦੇ ਨਵੇਂ ਫੈਸਲੇ ਮੁਤਾਬਿਕ 24 ਡੀ.ਟੀ.ਓਜ਼ ਦੀ ਥਾਂ 58 ਐੱਸ.ਡੀ.ਐੱਮਜ਼ ਟਰਾਂਸਪੋਰਟ ਵਿਭਾਗ ਦਾ ਕੰਮ ਸੰਭਾਲਣਗੇ ਪਰੰਤੂ ਸਰਕਾਰ ਵੱਲੋਂ ਲਾਇਸੰਸ ਬਣਾਉਣ ਲਈ ਸਥਾਪਿਤ ਕੀਤੇ ਆਟੋਮੇਟਡ ਡਰਾਇਵਿੰਗ ਟਰੇਨਿੰਗ ਸੈਂਟਰ ਜ਼ਿਲਾ ਪੱਧਰ ‘ਤੇ ਹੀ ਸਥਾਪਿਤ ਕੀਤੇ ਗਏ ਹਨ ਅਤੇ ਲਾਇਸੰਸ ਬਣਾਉਣ ਲਈ ਇਨ੍ਹਾਂ ਟਰੇਨਿੰਗ ਸੈਂਟਰਾਂ ਵਿੱਚ ਟੈਸਟ ਦੇਣਾ ਲਾਜ਼ਮੀ ਹੈ। ਪ੍ਰਤੀ ਟਰੇਨਿੰਗ ਸੈਂਟਰ 4 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਹਨ ਅਤੇ ਇਨ੍ਹਾਂ ਸੈਂਟਰਾਂ ਵਿੱਚ ਐੱਨ.ਆਈ.ਟੀ ਨਾਮ ਦੀ ਨਿੱਜੀ ਕੰਪਨੀ ਦੇ ਮੁਲਾਜ਼ਮ ਸੇਵਾਵਾਂ ਦੇ ਰਹੇ ਹਨ। 11 ਸਾਲਾਂ ਤੋਂ ਜ਼ਿਲਾ ਟਰਾਂਸਪੋਰਟ ਵਿੱਚ ਲੋੜੀਂਦੇ ਸਟਾਫ਼ ਦੀ ਭਰਤੀ ਨਹੀਂ ਕੀਤੀ ਗਈ ਅਤੇ ਮਹਿਜ਼ ਦੋ ਕਲਰਕ ਹੀ ਜ਼ਿਲਾ ਟਰਾਂਸਪੋਰਟ ਦਫ਼ਤਰ ਨੂੰ ਚਲਾ ਰਹੇ ਹਨ ਜਿਨਾਂ ਵਿੱਚ ਇੱਕ ਕਲਰਕ ਸਿਰਫ਼ ਅਦਾਲਤੀ ਗਵਾਹੀਆਂ ਤੱਕ ਹੀ ਸੀਮਤ ਹੈ।
ਐਸਡੀਐਮ ਨੂੰ ਨੋਟੀਫਿਕੇਸ਼ਨ ਦੀ ਉਡੀਕ
ਡੀ.ਟੀ.ਓ. ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਫਰੀਦਕੋਟ ਦੇ ਐੱਸ.ਡੀ.ਐੱਮ ਹਰਜੀਤ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਪਾਬੰਦ ਹਨ ਅਤੇ ਨੋਟੀਫਿਕੇਸ਼ਨ ਦੀ ਉਡੀਕ ਕੀਤੀ ਜਾ ਰਹੀ ਹੈ।


Comments Off on ਦਸ ਸਾਲਾਂ ਤੋਂ ਬੰਦ ਹੈ ਫ਼ਰੀਦਕੋਟ ਦਾ ਜ਼ਿਲਾ ਟਰਾਂਸਪੋਰਟ ਦਫ਼ਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.