ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦਿੱਲੀ ’ਵਰਸਿਟੀ ਵਿੱਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

Posted On March - 19 - 2017
ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਡੀਯੂ ਦੀ ਆਰਟ ਫੈਕਲਟੀ ਵਿੱਚ ਮਨਾਏ ਜਾਣ ਦਾ ਦਿ੍ਰਸ਼।

ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਡੀਯੂ ਦੀ ਆਰਟ ਫੈਕਲਟੀ ਵਿੱਚ ਮਨਾਏ ਜਾਣ ਦਾ ਦਿ੍ਰਸ਼।

ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਮਾਰਚ
ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨਾਲ ਸਬੰਧਤ ਸਮਾਗਮ ਕ੍ਰਾਂਤੀਕਾਰੀ ਯੁਵਾ ਸੰਗਠਨ ਵੱਲੋਂ ਦਿੱਲੀ ਯੂਨੀਵਰਸਿਟੀ ਦੀ ਆਰਟ ਫੈਕਲਟੀ ਵਿੱਚ ਕੀਤਾ ਗਿਆ ਜਿਸ ਵਿੱਚ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਬਾਰੇ ਵਿਦਿਆਰਥੀ ਆਗੂਆਂ ਨੇ ਵਿਚਾਰ ਪੇਸ਼ ਕੀਤੇ। ਕ੍ਰਾਂਤੀਕਾਰੀ ਯੁਵਾ ਸੰਗਠਨ ਦੇ ਜ਼ਿਆਦਾਤਰ ਕਾਰਕੁਨ ਸਕੂਲ ਆਫ ਓਪਨ ਲਰਨਿੰਗ (ਐਸਓਐਲ) ਤੋਂ ਹਨ ਤੇ ਅੱਜ ਉਨ੍ਹਾਂ ਦੀ ਪੜ੍ਹਾਈ ਦਾ ਆਖ਼ਰੀ ਦਿਨ ਹੋਣ ਕਰਕੇ ਵਿਦਿਆਰਥੀਆਂ ਨੇ ਦੇਸ਼ ਲਈ ਕੁਰਬਾਨ ਹੋਣ ਵਾਲੇ ਇਸ ਕ੍ਰਾਂਤੀਕਾਰੀ ਸ਼ਹੀਦ ਨੂੰ ਆਪਣੀ ਸ਼ਰਧਾ ਭੇਟ ਕੀਤੀ।  ਬੁਲਾਰਿਆਂ ਨੇ ਭਗਤ ਸਿੰਘ ਦੇ ਸੁਪਨੇ ਸਕਾਰ ਕਰਨ ਦਾ ਸੰਕਲਪ ਲਿਆ ਤੇ ਸਿੱਖਿਆ ਖੇਤਰ ਵਿੱਚ ਭੇਦ-ਭਾਵ ਖ਼ਿਲਾਫ਼ ਜਦੋ-ਜਹਿਦ ਜਾਰੀ ਰੱਖਣ ਦਾ ਅਹਿਦ ਕੀਤਾ। ਸਮਾਗਮ ਦੌਰਾਨ ਜ਼ਿਕਰ ਕੀਤਾ ਗਿਆ ਕਿ ਭਗਤ ਸਿੰਘ ਇੱਕ ਅਜਿਹੇ ਦੇਸ਼ ਦਾ ਸੁਪਨਾ ਦੇਖ ਰਹੇ ਸਨ ਜਿੱਥੇ ਗ਼ਰੀਬ ਤੇ ਗ਼ੈਰਬਰਾਬਰੀ ਨਾ ਹੋਵੇ ਤੇ ਪੂੰਜੀਵਾਦੀ ਸੋਸ਼ਣ ਦਾ ਨਾਂ-ਨਿਸ਼ਾਨ ਨਾ ਹੋਵੇ ਸਗੋਂ ਹਰ ਮਿਹਨਤਕਸ਼ ਨੂੰ ਉਸ ਦੀ ਮਿਹਨਤ ਦਾ ਮੁੱਲ ਮਿਲੇ ਪਰ ਹੁਣ ਹਾਲਤ ਇਹ ਹੈ ਕਿ ਉਸੇ ਭਾਰਤ ਵਿੱਚ ਸਨਮਾਨਜਨਕ ਜੀਵਨ ਮਜ਼ਦੂਰਾਂ ਨੂੰ ਨਹੀਂ ਮਿਲਿਆ। ਕੇਵਾਈਐਸ ਦੇ ਆਗੂਆਂ ਨੇ ਗ਼ਰੀਬੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਦੇ ਦੇਸ਼ ਅੰਦਰ ਫੈਲਣ ਦਾ ਮੁੱਖ ਕਾਰਨ ਸਿਆਸੀ ਪ੍ਰਬੰਧ ਵਿੱਚ ਆਈ ਵੱਡੀ ਗਿਰਾਵਟ ਕਰਾਰ ਦਿੱਤਾ।


Comments Off on ਦਿੱਲੀ ’ਵਰਸਿਟੀ ਵਿੱਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.