ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦੇਰੀ ਨਾਲ ਆ ਸਕਦੇ ਪੰਜਾਬੀ ’ਵਰਸਿਟੀ ਦੇ ਨਤੀਜੇ

Posted On March - 20 - 2017

ਪੱਤਰ ਪੇ੍ਰਕ
ਪਟਿਆਲਾ, 20 ਮਾਰਚ
ਪੁਨਰ ਨਿਯੁਕਤ ਅਧਿਆਪਕਾਂ ਨੂੰ ਫ਼ਾਰਗ ਕਰਾਉਣ ਲਈ ਕਰਮਚਾਰੀਆਂ ਵੱਲੋਂ ਡੇਢ ਮਹੀਨੇ ਤੋਂ ਚਲਾਏ ਜਾ ਰਹੇ ਸੰਘਰਸ਼ ਕਰਕੇ ਇਸ ਸਮੈਸਟਰ ਦਾ ਨਤੀਜਾ ਦੇਰੀ ਨਾਲ ਆਉਣ ਦੀ ਸੰਭਾਵਨਾ ਹੈ। ਹੁਣ ਤੱਕ 125 ਦੇ ਕਰੀਬ ਨਤੀਜਿਆਂ ਦੇ ਐਵਾਰਡ ਲਿਸਟਾਂ ਤੱਕ ਯੂਨੀਵਰਸਿਟੀ ਵਿਚ ਪੁੱਜ ਚੁੱਕੇ ਹਨ ਪਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵੱਲੋਂ ਕੀਤੀ ਜਾਂਦੀ ਅਖੀਰਲੀ ਚੈਕਿੰਗ ਨਾ ਹੋਣ ਕਰਕੇ ਅਜੇ ਸਾਰੇ ਨਤੀਜੇ ਪੈਂਡਿੰਗ ਪਏ ਹਨ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਚ ਪੁਨਰ ਨਿਯੁਕਤ ਅਧਿਆਪਕਾਂ ਨੂੰ ਫ਼ਾਰਗ ਕਰਾਉਣ ਲਈ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਕਰਕੇ 8 ਫਰਵਰੀ ਤੋਂ ਯੂਨੀਵਰਸਿਟੀ ਵਿਚ ਨਾਨ ਟੀਚਿੰਗ ਦਾ ਕੋਈ ਕੰਮ ਨਹੀਂ ਹੋ ਰਿਹਾ, ਹੜਤਾਲ ਕਰਕੇ ਜੋ ਦੂਰੋਂ ਦੂਰੋਂ ਆਉਂਦੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਉਹ ਵੱਖਰੀ ਹੈ। ਪਹਿਲੇ ਸਮੈਸਟਰ ਦੇ ਨਤੀਜੇ ਆਉਣੇ ਲਾਜ਼ਮੀ ਹਨ ਪਰ ਅਜੇ ਤੱਕ ਨਤੀਜੇ ਤਿਆਰ ਹੋਣੇ ਤਾਂ ਦੂਰ, ਉਹ ਦੇਖੇ ਤੱਕ ਨਹੀਂ ਗਏ।
ਸੂਤਰਾਂ ਨੇ ਦੱਸਿਆ ਹੈ ਕਿ 125 ਤੋਂ ਵੱਧ ਵੱਖ ਵੱਖ ਵਿਸ਼ਿਆਂ ਅਤੇ ਵੱਖ ਵੱਖ ਕਲਾਸਾਂ ਦੀਆਂ ਐਵਾਰਡ ਲਿਸਟਾਂ ਆ ਚੁੱਕੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰੀਖਿਆ ਸ਼ਾਖਾ ਦੇ ਸਬੰਧਤ ਕਰਮਚਾਰੀਆਂ ਨੇ ਅਜੇ ਤੱਕ ਉਹ ਦੇਖੇ ਤੱਕ ਨਹੀਂ ਹਨ।
ਪਹਿਲਾਂ ਇਹ ਨਤੀਜੇ ਫਰਵਰੀ ਤੋਂ ਆਉਣੇ ਸ਼ੁਰੂ ਹੋ ਜਾਂਦੇ ਸਨ ਪਰ ਇਸ ਵਾਰ ਮਾਰਚ ਵੀ ਕਰੀਬ ਸਾਰਾ ਬੀਤ ਗਿਆ ਹੈ, ਪਰ ਅਜੇ ਤੱਕ ਇੱਕ ਵੀ ਨਤੀਜਾ ਨਹੀਂ ਨਿਕਲਿਆ। ਸੂਤਰਾਂ ਨੇ ਦੱਸਿਆ ਕਿ ਸ਼ਾਖਾ ਵਿਚ ਬਹੁਤ ਸਾਰੇ ਕਰਮਚਾਰੀ ਆਪਣੀਆਂ ਕੁਰਸੀਆਂ ’ਤੇ ਬੈਠਦੇ ਹੀ ਨਹੀਂ ਹਨ। ਦੂਜੇ ਪਾਸੇ ਅਗਲੇ ਸਮੈਸਟਰ ਦੇ ਪੇਪਰ 6 ਮਈ ਨੂੰ ਸ਼ੁਰੂ ਹੋ ਰਹੇ ਹਨ।

ਹੜਤਾਲ ਕਰਕੇ ਮੁਸ਼ਕਲ ਆਈ: ਪ੍ਰੀਖਿਆ ਕੰਟਰੋਲਰ
ਪ੍ਰੀਖਿਆ ਕੰਟਰੋਲਰ ਡਾ. ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਹੜਤਾਲ ਕਰਕੇ ਪ੍ਰੀਖਿਆ ਦਾ ਕੰਮ ਨਹੀਂ ਹੋਇਆ,ਜਿਸ ਕਰਕੇ ਇੰਜ ਲੱਗ ਰਿਹਾ ਹੈ ਕਿ ਇਸ ਵਾਰ ਨਤੀਜੇ ਦੇਰੀ ਨਾਲ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਕੰਟਰੋਲਰ ਦਾ ਚਾਰਜ ਲਿਆ ਸੀ, ਉਸ ਵੇਲੇ ਨਤੀਜੇ ਆਉਣ ਵਿਚ ਦੇਰੀ ਹੋ ਰਹੀ ਸੀ ਪਰ ਪੇਪਰ ਦੇਖਣ ਵਾ‍ਲਿਆਂ ਨੇ ਉਸ ਵੇਲੇ ਬਹੁਤ ਤੇਜ਼ੀ ਦਿਖਾਉਂਦਿਆਂ ਨਤੀਜੇ ਸਮੇਂ ਸਿਰ ਕੱਢ ਦਿੱਤੇ ਸਨ। ਪਰ ਇਸ ਵਾਰ ਹੜਤਾਲ ਕਰਕੇ ਉਨ੍ਹਾਂ ਨੂੰ ਮੁਸ਼ਕਿਲ ਆ ਰਹੀ ਹੈ।


Comments Off on ਦੇਰੀ ਨਾਲ ਆ ਸਕਦੇ ਪੰਜਾਬੀ ’ਵਰਸਿਟੀ ਦੇ ਨਤੀਜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.