ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨਟਰਾਜ ਕਲਾ ਕੇਂਦਰ ਵੱਲੋਂ ਅੱਖਾਂ ਦਾ ਜਾਂਚ ਕੈਂਪ

Posted On March - 20 - 2017

ਪੱਤਰ ਪ੍ਰੇਰਕ
ਗਿੱਦੜਬਾਹਾ, 20 ਮਾਰਚ

ਕੈਂਪ ਦੌਰਾਨ ਅੱਖਾਂ ਦੀ ਜਾਂਚ ਕਰਦੇ ਹੋਏ ਡਾ. ਬਲਜੀਤ ਕੌਰ। -ਫੋਟੋ: ਬੇਦੀ

ਕੈਂਪ ਦੌਰਾਨ ਅੱਖਾਂ ਦੀ ਜਾਂਚ ਕਰਦੇ ਹੋਏ ਡਾ. ਬਲਜੀਤ ਕੌਰ। -ਫੋਟੋ: ਬੇਦੀ

ਸਮਾਜ ਸੇਵੀ ਸੰਸਥਾ ਨਟਰਾਜ ਕਲਾ ਕੇਂਦਰ, ਗਿੱਦੜਬਾਹਾ ਵੱਲੋਂ ਲਾਲਾ ਜਗਨ ਨਾਥ ਜੈਨ ਦੀ ਯਾਦ ਵਿੱਚ 29ਵਾਂ ਵਿਸ਼ਾਲ ਅੱਖਾਂ ਦਾ ਮੁਫ਼ਤ ਕੈਂਪ ਪੰਚਾਇਤੀ ਧਰਮਸ਼ਾਲਾ ਨਜ਼ਦੀਕ ਬੱਸ ਸਟੈਂਡ ਗਿੱਦੜਬਾਹਾ ਵਿੱਚ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਰਾਜੇਸ਼ ਜੈਨ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਮੇਸ਼ ਜੈਨ, ਗੋਪਾਲ ਦਵੇਦੀਆ, ਐਸ.ਐਮ.ਓ. ਪ੍ਰਦੀਪ ਸਚਦੇਵਾ ਅਤੇ ਸੰਤ ਬਾਬਾ ਕਲਿਆਣ ਦੇਵ ਆਨੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਨਟਰਾਜ ਕਲਾ ਕੇਂਦਰ ਦੇ ਸੰਸਥਾਪਕ ਗੋਬਿੰਦ ਗੁਪਤਾ ਨੇ ਦੱਸਿਆ ਕਿ ਮਾਰਚ 1985 ਤੋਂ ਸਮਾਜ ਸੇਵਾ ਨੂੰ ਸਮਰਪਿਤ ਇਸ ਸੰਸਥਾ ਵੱਲੋਂ ਅੱਖਾਂ ਦੇ 28 ਕੈਂਪ ਲਗਾਏ ਜਾ ਚੁੱਕੇ ਹਨ, ਜਿਸ ਵਿੱਚ ਹੁਣ ਤੱਕ ਲਗਭਗ 3900 ਅਪਰੇਸ਼ਨ ਕੀਤੇ ਜਾ ਚੁੱਕੇ ਹਨ ਅਤੇ ਲਗਭਗ 36 ਹਜ਼ਾਰ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਅੱਖਾਂ ਦੀ ਮਾਹਰ ਡਾ. ਬਲਜੀਤ ਕੌਰ ਅਤੇ ਡਾ. ਮਹਿੰਦਰਾ ਹਰਸ਼ਪ੍ਰੀਤ ਕੌਰ ਨੇ ਅੱਖਾਂ ਦੀ ਸੰਭਾਲ ਲਈ ਜਾਗਰੂਕ ਕਰਦਿਆਂ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਸੰਸਥਾ ਦੇ ਪ੍ਰਧਾਨ ਧਰਮਪਾਲ ਸਿੰਗਲਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਵਲ ਸਰਜਨ ਡਾ.ਐਚ.ਐਨ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ.ਐਮ.ਓ. ਡਾ. ਪ੍ਰਦੀਪ ਸਚਦੇਵਾ ਦੀ ਅਗਵਾਈ ਵਿੱਚ ਅੱਖਾਂ ਦੀ ਮਾਹਰ ਡਾ. ਬਲਜੀਤ ਕੌਰ ਅਤੇ ਡਾ. ਮਹਿੰਦਰਾ ਹਰਸ਼ਪ੍ਰੀਤ ਕੌਰ ਨੇ ਆਪਣੀ ਪੂਰੀ ਟੀਮ ਦੇ ਸਹਿਯੋਗ ਨਾਲ 640 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਹੈ। ਉਨ੍ਹਾ ਦੱਸਿਆ ਕਿ ਜਾਂਚ ਉਪਰੰਤ 87 ਮਰੀਜ਼ਾਂ ਦੀਆਂ ਅੱਖਾਂ ਦੇ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਅਪਰੇਸ਼ਨ ਕੀਤੇ ਜਾਣਗੇ। ਕੈਂਪ ਵਿੱਚ ਦਸਮੇਸ਼ ਨਰਸਿੰਗ ਕਾਲਜ ਗਿੱਦੜਬਾਹਾ ਦੀਆਂ ਵਿਦਿਆਰਥਣਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸੰਸਥਾ ਦੇ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਨਿਕਾ ਬੱਬਰ, ਡਾ. ਨਰਿੰਦਰ, ਸਕੱਤਰ ਰਾਕੇਸ਼ ਮੱਕੜ, ਖ਼ਜ਼ਾਨਚੀ ਕੁਲਦੀਪ ਅਰੋੜਾ, ਅਜੈ ਬਾਂਸਲ, ਸਤੀਸ਼ ਬਾਂਸਲ, ਰਮੇਸ਼ ਮੋਂਗਾ, ਰਾਜ ਗਰਗ, ਕੇਵਲ ਕ੍ਰਿਸ਼ਨ ਗੋਇਲ, ਰਮੇਸ਼ ਬਤਰਾਨਾ, ਜਗਦੀਸ਼ ਸੈਨ, ਅਸ਼ੋਕ ਬਾਂਸਲ, ਕੁੰਜ ਬਿਹਾਰੀ, ਮਹੇਸ਼ ਬਾਂਸਲ, ਰਮੇਸ਼ ਗਰਗ ਤੇ ਬਲਦੇਵ ਕ੍ਰਿਸ਼ਨ ਹਾਜ਼ਰ ਸਨ।


Comments Off on ਨਟਰਾਜ ਕਲਾ ਕੇਂਦਰ ਵੱਲੋਂ ਅੱਖਾਂ ਦਾ ਜਾਂਚ ਕੈਂਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.