ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ, ਸ਼ਰਾਬ ਹੋਵੇਗੀ ਮਹਿੰਗੀ

Posted On March - 18 - 2017

ਟਿ੍ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਾਰਚ
ਪੰਜਾਬ ਮੰਤਰੀ ਮੰਡਲ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿਤੀ, ਜਿਸ ਤਹਿਤ ਸ਼ਰਾਬ ਦੇ ਠੇਕਿਆਂ ਦੀ ਗਿਣਤੀ 6384 ਤੋਂ ਘਟਾ ਕੇ 5900 ਕਰ ਦਿਤੀ ਹੈ। ਇਸ ਤਰ੍ਹਾਂ ਕੁੱਲ 484 ਠੇਕੇ ਘਟਾ ਦਿੱਤੇ ਗਏ ਹਨ। ਇਹ ਗਿਣਤੀ ਹਰ ਸਾਲ ਘਟਾਈ ਜਾਵੇਗੀ। ਦੇਸੀ ਸ਼ਰਾਬ ਦਾ ਕੋਟਾ 14 ਫ਼ੀਸਦੀ ਘਟਾ ਕੇ 10.10 ਕਰੋੜ ਪਰੂਫ ਲਿਟਰ ਤੋਂ 8.70 ਕਰੋੜ ਪਰੂਫ ਲਿਟਰ ਕਰ ਦਿਤਾ ਗਿਆ ਹੈ। ਅੰਗਰਜ਼ੀ ਸ਼ਰਾਬ ਵੀ 20 ਫ਼ੀਸਦੀ ਘਟਾ ਕੇ 4.73 ਕਰੋੜ ਪਰੂਫ ਲਿਟਰ ਤੋਂ 3.80 ਕਰੋੜ ਪਰੂਫ ਲਿਟਰ ਕਰ ਦਿਤੀ ਗਈ ਹੈ। ਕੌਮੀ ਮਾਰਗਾਂ ਤੋਂ ਅੱਧਾ ਕਿਲੋਮੀਟਰ ਦੂਰ ਹੀ ਠੇਕੇ ਖੋਲ੍ਹੇ ਜਾਣਗੇ। ਨਵੀਂ ਨੀਤੀ ਤਹਿਤ ਥੋਕ ’ਚ ਬਣੇ ‘ਐਲ ਵਨ ਏ’ ਲਾਇਸੈਂਸਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਹੁਣ ਇਨ੍ਹਾਂ ਲਾਇਸੈਂਸਾਂ ਵਾਲੇ ਕੰਪਨੀਆਂ, ਡਿਸਟਿਲਰੀਆਂ ਤੋਂ ਸਿੱਧੀ ਸ਼ਰਾਬ ਖਰੀਦ ਸਕਣਗੇ।
ਨਵੀਂ ਆਬਕਾਰੀ ਨੀਤੀ ਤਹਿਤ ਦੇਸੀ ਸ਼ਰਾਬ 10 ਤੋਂ 15 ਰੁਪਏ ਪ੍ਰਤੀ ਬੋਤਲ ਅਤੇ ਅੰਗਰੇਜ਼ੀ ਸ਼ਰਾਬ 40 ਰੁਪਏ ਪ੍ਰਤੀ ਬੋਤਲ ਮਹਿੰਗੀ ਹੋ ਜਾਵੇਗੀ। ਬੀਅਰ ਦੀ ਪ੍ਰਤੀ ਬੋਤਲ ਕੀਮਤ ਵਿੱਚ ਤਬਦੀਲੀ ਦੀ ਸੰਭਾਵਨਾ ਨਹੀਂ ਹੈ।


Comments Off on ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ, ਸ਼ਰਾਬ ਹੋਵੇਗੀ ਮਹਿੰਗੀ
1 Star2 Stars3 Stars4 Stars5 Stars (1 votes, average: 3.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.