ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਨਵੇਂ ਉਪ ਕੁਲਪਤੀ ਲਈ ਚੁਣੌਤੀਆਂ ਭਰਿਆ ਹੋਵੇਗਾ ਸਮਾਂ

Posted On March - 20 - 2017
ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਦਾ ਦ੍ਰਿਸ਼।

ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਦਾ ਦ੍ਰਿਸ਼।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਮਾਰਚ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵਜੋਂ ਡਾ. ਜਸਪਾਲ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਨਵੇਂ ਵਾਈਸ ਚਾਂਸਲਰ ਲਈ ਸਮਾਂ ਚੁਣੌਤੀਆਂ ਭਰਿਆ ਹੋਵੇਗਾ ਕਿਉਂਕਿ ਜਿੱਥੇ ਯੂਨੀਵਰਸਿਟੀ ਵਿੱਤੀ ਸੰਕਟ ਵਿਚ ਚੱਲ ਰਹੀ ਹੈ ਉੱਥੇ ਹੀ ਕਰਮਚਾਰੀਆਂ ਵੱਲੋਂ ਪੁਨਰ ਨਿਯੁਕਤ ਅਧਿਆਪਕਾਂ ਨੂੰ ਫ਼ਾਰਗ ਕਰਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਬੰਦ ਕਰਾਉਣਾ ਵੀ ਅਹਿਮ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਅਧੀਨ ਜਿੱਥੇ 260 ਦੇ ਕਰੀਬ ਕਾਲਜ ਹਨ ਉੱਥੇ ਹੀ ਇਸ ਦੇ 13 ਕਾਂਸਟੀਚੁਐਂਟ ਕਾਲਜ ਤੇ ਹੋਰ ਨੇਬਰਹੁੱਡ ਕੈਂਪਸ ਹਨ। ਪਿਛਲੇ ਸਾਲ ਇਸ ਯੂਨੀਵਰਸਿਟੀ ਦਾ ਬਜਟ 130 ਕਰੋੜ ਘਾਟੇ ਦਾ ਪਾਸ ਕੀਤਾ ਗਿਆ ਸੀ ਜਿਸ ਵਿਚ ਫ਼ੀਸਾਂ ਵਧਾਉਣ ਦੀ ਤਜਵੀਜ਼ ਵੀ ਰੱਖੀ ਗਈ ਸੀ ਪਰ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਫ਼ੀਸਾਂ ਨਹੀਂ ਵਧਾਈਆਂ ਗਈਆਂ। ਇਸ ਤੋਂ ਇਲਾਵਾ ਐਨਪੀਐਸ ਲਾਗੂ ਕਰਨ ਲਈ ਕਰਮਚਾਰੀਆਂ ਤੇ ਅਧਿਆਪਕਾਂ ਦੇ ਜੋ ਰੁਪਏ ਕੱਟੇ ਜਾਂਦੇ ਰਹੇ ਪਰ ਉਹ ਖਾਤਿਆਂ ਵਿਚ ਜਮ੍ਹਾਂ ਨਹੀਂ ਕਰਾਏ। ਇਸੇ ਤਰ੍ਹਾਂ ਜੋ 70 ਦੇ ਕਰੀਬ ਅਧਿਆਪਕ ਪੁਨਰ ਨਿਯੁਕਤ ਕੀਤੇ ਹੋਏ ਹਨ ਉਨ੍ਹਾਂ ਦੇ ਸੇਵਾਮੁਕਤੀ ਤੋਂ ਬਾਅਦ ਦੇ ਬਕਾਏ ਅਜੇ ਤੱਕ ਨਹੀਂ ਦਿੱਤੇ ਗਏ, ਜੇਕਰ ਉਨ੍ਹਾਂ ਨੂੰ ਫ਼ਾਰਗ ਕੀਤਾ ਜਾਂਦਾ ਹੈ ਤਾਂ 20 ਕਰੋੜ ਦੇ ਕਰੀਬ ਬਣਦੀ ਰਕਮ ਤੁਰੰਤ ਦੇਣੀ ਪਵੇਗੀ। ਇਸੇ ਤਰ੍ਹਾਂ ਅਗਲੀ ਤਨਖ਼ਾਹ ਦੇਣੀ ਵੀ ਕਰਮਚਾਰੀਆਂ ਤੇ ਅਧਿਆਪਕਾਂ ਨੂੰ ਦੇਣੀ ਔਖੀ ਹੋਵੇਗੀ ਕਿਉਂਕਿ ਪਹਿਲਾਂ ਹੀ ਯੂਨੀਵਰਸਿਟੀ ਨੇ 45 ਕਰੋੜ ਦਾ ਓਵਰ ਡਰਾਫ਼ਟ ਚੁੱਕ ਕੇ ਤਨਖ਼ਾਹਾਂ ਦਿੱਤੀਆਂ ਹਨ।
ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਵਿੱਤੀ ਵਿਭਾਗ, ਪੰਜਾਬੀ ਵਿਭਾਗ ਅਤੇ ਡਾਂਸ ਵਿਭਾਗ ਸਮੇਤ ਕੁੱਝ ਹੋਰ ਵਿਭਾਗਾਂ ਵਿਚ ਅਧਿਆਪਕਾਂ ਦੀਆਂ ਲੜਾਈਆਂ ਜਾਰੀ ਹਨ ਜਿਨ੍ਹਾਂ ਦਾ ਪੱਕਾ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਯੂਨੀਵਰਸਿਟੀ ਦੇ ਨਿਯਮ ਵਿਧਾਨ ਵੀ ਛਿੱਕੇ ਟੰਗੇ ਜਾ ਰਹੇ ਹਨ। ਇਹ ਵੀ ਨਵੇਂ ਵਾਈਸ ਚਾਂਸਲਰ ਲਈ ਚੁਣੌਤੀ ਬਣੇਗੀ ਕਿ ਸਹੀ ਮਾਹੌਲ ਕਿਵੇਂ ਸਿਰਜਿਆ ਜਾਵੇ। ਇਸੇ ਤਰ੍ਹਾਂ ਮਾਰਚ ਦੇ ਅਖੀਰਲੇ ਹਫ਼ਤੇ ਬਜਟ ਵੀ ਪਾਸ ਹੋਣਾ ਹੈ ਉਹ ਕਿਹੋ ਜਿਹਾ ਹੋਵੇ ਤੇ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਵਿਚੋਂ ਕਿਵੇਂ ਕੱਢਿਆ ਜਾਵੇ ਵੀ ਅਗਲੇ ਵੀਸੀ ਲਈ ਚੁਣੌਤੀ ਹੋਵੇਗਾ।


Comments Off on ਨਵੇਂ ਉਪ ਕੁਲਪਤੀ ਲਈ ਚੁਣੌਤੀਆਂ ਭਰਿਆ ਹੋਵੇਗਾ ਸਮਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.