ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨਸੀਹਤ ਦਾ ਤਰੀਕਾ

Posted On March - 4 - 2017
ਪੰਡਿਤ ਗੋਵਿੰਦ ਬੱਲਭ ਪੰਤ

ਪੰਡਿਤ ਗੋਵਿੰਦ ਬੱਲਭ ਪੰਤ

ਪ੍ਰੇਰਕ ਪ੍ਰਸੰਗ

ਬਲਦੇਵ ਸਿੱਧੂ

ਕਹਿੰਦੇ ਹਨ ਕਿ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਪੰਡਿਤ ਗੋਵਿੰਦ ਬੱਲਭ ਪੰਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸਨ। ਉਹ ਆਪਣੇ ਨਿਯਮਾਂ ਦੇ ਪੱਕੇ ਸਨ ਅਤੇ ਜਨਤਾ ਦੀਆਂ ਮੁਸ਼ਕਲਾਂ ਬੜੇ ਧਿਆਨ ਨਾਲ ਸੁਣਦੇ ਸਨ ਅਤੇ ਮੌਕੇ ’ਤੇ ਹੀ ਹਾਜ਼ਰ ਅਧਿਕਾਰੀ ਨੂੰ ਸਮੱਸਿਆ ਹੱਲ ਕਰਨ ਦਾ ਆਦੇਸ਼ ਦੇ ਦਿੰਦੇ ਸਨ।
ਉਸ ਸਮੇਂ ਲਾਲ ਅਤੁੱਲ ਕਾਨਪੁਰ ’ਚ ਜ਼ਿਲ੍ਹਾ ਅਧਿਕਾਰੀ ਸੀ। ਉਹ ਇੱਕ ਬਹੁਤ ਅੜੀਅਲ ਸੁਭਾਅ ਦਾ ਅਧਿਕਾਰੀ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਆਮ ਲੋਕਾਂ ਦੀ ਗੱਲ ਨਾ ਸੁਣਨ ਦੀ ਉਸ ਨੇ ਕਸਮ ਖਾ ਰੱਖੀ ਹੋਵੇ। ਉਸ ਦੀਆਂ ਅਨੇਕਾਂ ਸ਼ਿਕਾਇਤਾਂ ਮੁੱਖ ਮੰਤਰੀ ਕੋਲ ਜਾਂਦੀਆਂ ਸਨ।
ਪੰਡਿਤ ਗੋਵਿੰਦ ਨੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਇੱਕ ਨਵਾਂ ਰਸਤਾ ਕੱਢਿਆ। ਉਨ੍ਹਾਂ ਨੇ ਉਸ ਅਧਿਕਾਰੀ ਨੂੰ ਆਪਣੇ ਦਫ਼ਤਰ ਵਿੱਚ ਮਿਲਣ ਲਈ ਬੁਲਾਇਆ।
ਜਿਸ ਦਿਨ ਉਹ ਜ਼ਿਲ੍ਹਾ ਅਧਿਕਾਰੀ ਮੁੱਖ ਮੰਤਰੀ ਨੂੰ ਮਿਲਣ ਲਈ ਲਖਨਊ ਪਹੁੰਚਿਆ ਤਾਂ ਉਸ ਨੂੰ ਬੜੇ ਆਦਰ ਨਾਲ ਇੱਕ ਕਮਰੇ ’ਚ ਬਿਠਾਇਆ ਗਿਆ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਉਸ ਦੇ ਆਉਣ ਦੀ ਸੂਚਨਾ ਦੇ ਦਿੱਤੀ। ਮੁੱਖ ਮੰਤਰੀ ਉਸ ਅਧਿਕਾਰੀ ਨੂੰ ਮਿਲਣ ਦੀ ਬਜਾਏ ਸਿੱਧਾ ਵਿਧਾਨ ਸਭਾ ਚਲੇ ਗਏ। ਮੀਟਿੰਗ ਦੇ ਅੱਧੇ ਸਮੇਂ ਬਾਅਦ ਅਧਿਕਾਰੀ ਨੇ ਜਦੋਂ ਉਨ੍ਹਾਂ ਨਾਲ ਮਿਲਣ ਦਾ ਯਤਨ ਕੀਤਾ ਤਾਂ ਜਵਾਬ ਮਿਲਿਆ ਕਿ ਉਹ ਅਜੇ ਵਿਹਲੇ ਨਹੀਂ ਹੋਏ ਤੇ ਥੋੜ੍ਹੀ ਦੇਰ ਬਾਅਦ ਮਿਲਣਗੇ, ਪਰ ਉਹ ਫਿਰ ਵੀ ਉਸ ਨੂੰ ਨਾ ਮਿਲੇ।
ਇਸ ਤਰ੍ਹਾਂ ਇਹ ਸਿਲਸਿਲਾ ਲਗਾਤਾਰ ਤਿੰਨ ਦਿਨ ਚਲਦਾ ਰਿਹਾ ਅਤੇ ਤੀਜੇ ਦਿਨ ਉਹ ਉਸ ਅਧਿਕਾਰੀ ਨੂੰ ਮਿਲੇ ਅਤੇ ਕਿਹਾ, ‘‘ ਤੁਹਾਨੂੰ ਇੱਥੇ ਕਿਸ ਲਈ ਬੁਲਾਇਆ ਗਿਆ ਹੈ, ਇਹ ਤਾਂ ਤੁਸੀਂ ਪਿਛਲੇ ਦੋ ਦਿਨਾਂ ’ਚ ਸਮਝ ਹੀ ਗਏ ਹੋਵੋਗੇ। ਤੁਸੀਂ ਹੁਣ ਜਾ ਸਕਦੇ ਹੋ।’’
ਇਹ ਸ਼ਬਦ ਸੁਣਦੇ ਹੀ ਜ਼ਿਲ੍ਹਾ ਅਧਿਕਾਰੀ ਦਾ ਸਾਰਾ ਗ਼ਰੂਰ ਜਾਂਦਾ ਰਿਹਾ। ਉਹ ਆਪਣਾ ਮੂੰਹ ਲਟਕਾ ਕੇ ਵਾਪਸ ਚਲਾ ਗਿਆ। ਕਹਿੰਦੇ ਹਨ ਕਿ ਇਸ ਘਟਨਾ ਤੋਂ ਬਾਅਦ ਉਸ ਅਡੀਅਲ ਅਧਿਕਾਰੀ ਦੇ ਸੁਭਾਅ ’ਚ ਅਜਿਹੀ ਤਬਦੀਲੀ ਆਈ ਕਿ ਉਸ ਨੇ ਮੁੜ ਕੇ ਕਿਸੇ ਨੂੰ ਵੀ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਬੱਚਿਓ, ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਨੂੰ ਕੋਈ ਗੱਲ ਸਮਝਾਉਣ ਲਈ ਸਿਰਫ਼ ਗੁੱਸੇ ਅਤੇ ਤਾਕਤ ਦੀ ਹੀ ਵਰਤੋਂ ਕੀਤੀ ਜਾਵੇ। ਬਲਕਿ ਆਪਣੀ ਨਿਮਰਤਾ ਅਤੇ ਸਾਦਗੀ ਨਾਲ ਅਸਿੱਧੇ ਢੰਗ ਨਾਲ ਵੀ ਕਿਸੇ ਨੂੰ ਨਸੀਹਤ ਦਿੱਤੀ ਜਾ ਸਕਦੀ ਹੈ। ਅਜਿਹੀ ਨਸੀਹਤ ਦਾ ਸਾਹਮਣੇ ਵਾਲੇ ’ਤੇ ਅਸਰ ਵੀ ਜ਼ਿਆਦਾ ਹੁੰਦਾ ਹੈ।

ਸੰਪਰਕ: 94642-60288


Comments Off on ਨਸੀਹਤ ਦਾ ਤਰੀਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.