ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

‘ਨਾਜਾਇਜ਼ ਕਬਜ਼ੇ’ ਖ਼ਿਲਾਫ਼ ਐਸਡੀਐਮ ਦਫ਼ਤਰ ਅੱਗੇ ਧਰਨਾ

Posted On March - 21 - 2017

ਨਿੱਜੀ ਪੱਤਰ ਪ੍ਰੇਰਕ
ਡੇਰਾਬਸੀ, 20 ਮਾਰਚ

ਐਸਡੀਐਮ ਦਫ਼ਤਰ ਅੱਗੇ ਪੀੜਤ ਪਰਿਵਾਰ ਨਾਲ ਧਰਨੇ ’ਤੇ ਬੈਠਾ ਅਵਤਾਰ ਸਿੰਘ।-ਫੋਟੋ: ਰੂਬਲ

ਐਸਡੀਐਮ ਦਫ਼ਤਰ ਅੱਗੇ ਪੀੜਤ ਪਰਿਵਾਰ ਨਾਲ ਧਰਨੇ ’ਤੇ ਬੈਠਾ ਅਵਤਾਰ ਸਿੰਘ।-ਫੋਟੋ: ਰੂਬਲ

ਪਿੰਡ ਨਗਲਾ ਵਸਨੀਕ ਅਵਤਾਰ ਸਿੰਘ ‘ਨਾਜਾਇਜ਼ ਕਬਜ਼ਿਆਂ’ ਸਬੰਧੀ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਐਸ.ਡੀ.ਐਮ. ਦਫਤਰ ਅੱਗੇ ਅਣਮਿਥੇ ਸਮੇਂ ਲਈ ਧਰਨੇ ’ਤੇ ਬੈਠ ਗਿਆ ਹੈ। ਅਵਤਾਰ ਸਿੰਘ ਨੇ ਦੋਸ਼ ਲਾਇਆ ਕਿ ਬੀਤੇ ਦਿਨ ਉਹ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਟੈਂਕੀ ’ਤੇ ਚੜ੍ਹਿਆ ਸੀ, ਪਰ ਪੁਲੀਸ ਅਤੇ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਅਵਤਾਰ ਸਿੰਘ ਨਗਲਾ ਨੇ ਕਿਹਾ ਕਿ ਪਿੰਡ ਦੀ ਬਜ਼ੁਰਗ ਔਰਤ ਹਰਵਿੰਦਰ ਕੌਰ ਦੇ ਪਲਾਟ ’ਤੇ ਇੱਕ ਵਿਅਕਤੀ ਨੇ ਜਬਰੀਂ ਕਬਜ਼ਾ ਕਰ ਲਿਆ। ਔਰਤ ਵੱਲੋਂ ਪੁਲੀਸ ਅਤੇ ਐਸ.ਡੀ.ਐਮ. ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ, ਉਲਟਾ ਕਬਜ਼ਾ ਕਰਨ ਵਾਲੇ ਦੇ ਸਾਥੀ ਪੀੜਤ ਮਹਿਲਾ ’ਤੇ ਹਮਲਾ ਕਰਨਾ ਚਾਹੁੰਦੇ ਹਨ। ਜਦੋਂ ਉਹ ਇਨਸਾਫ ਲਈ ਟੈਂਕੀ ’ਤੇ ਚੜ੍ਹਿਆ ਸੀ, ਉਦੋਂ ਪੁਲੀਸ ਅਧਿਕਾਰੀਆਂ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਮਹਿਲਾ ਦੇ ਪਲਾਟ ’ਤੇ ਉਸਾਰੀ ਕੀਤੀ ਜਾ ਰਹੀ ਹੈ ਤੇ ਉਸ ਨੂੰ ਰੋਜ਼ਾਨਾ ਧਮਕੀਆਂ ਮਿਲ ਰਹੀਆਂ ਹਨ।
ਐਸ.ਡੀ.ਐਮ. ਕੋਲ ਪਹੁੰਚ ਕਰਨ ’ਤੇ ਸ਼ਿਕਾਇਤ ਨੂੰ ਈਓ ਜ਼ੀਰਕਪੁਰ ਨੂੰ ਮਾਰਕ ਕੀਤੀ ਗਈ। ਅਵਤਾਰ ਸਿੰਘ ਨੇ ਕਿਹਾ ਕਿ ਉਸ ਦੀ ਜਾਨ ਨੂੰ ਖਤਰਾ ਹੈ। ਇਸ ਲਈ ਉਸ ਨੇ ਇਨਸਾਫ ਮਿਲਣ ਤੱਕ ਐਸਡੀਐਮ ਦਫ਼ਤਰ ਅੱਗੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਡੇਰਾਬਸੀ ਪੁਲੀਸ ਦੇ ਸਹਾਇਕ ਇੰਸਪੈਕਟਰ ਕੁਲਦੀਪ ਚੰਦ ਪੁਲੀਸ ਪਾਰਟੀ ਨਾਲ ਅਵਤਾਰ ਸਿੰਘ ਨੂੰ ਧਰਨੇ ਤੋਂ ਉਠਾਉਣ ਲਈ ਪੁੱਜੇ। ਅਵਤਾਰ ਸਿੰਘ ਨੇ ਸ਼ਾਂਤੀ ਪੂਰਨ ਧਰਨਾ ਦੇਣ ਦੀ ਗੱਲ ਕਹਿ ਕੇ ਪੁਲੀਸ ਨੂੰ ਬੇਰੰਗ ਮੋੜ ਦਿੱਤਾ। ਥਾਣਾ ਮੁਖੀ ਡੇਰਾਬੱਸੀ ਹਰਕੀਰਤ ਸਿੰਘ ਨੇ ਕਿਹਾ ਕਿ ਇਹ ਮਾਮਲਾ (ਜ਼ੀਰਕਪੁਰ) ਪੁਲੀਸ ਸਟੇਸ਼ਨ ਨਾਲ ਸਬੰਧਤ ਹੈ। ਜਦੋਂ ਤੱਕ ਅਵਤਾਰ ਸਿੰਘ ਸ਼ਾਂਤੀ ਨਾਲ ਧਰਨੇ ’ਤੇ ਬੈਠਾ ਹੈ ਉਦੋਂ ਤੱਕ ਉਸ ਨੂੰ ਕੁਝ ਨਹੀਂ ਕਿਹਾ ਜਾਵੇਗਾ।
ਥਾਣਾ ਮੁਖੀ (ਡੇਰਾਬੱਸੀ) ਦੇਸ ਰਾਜ ਨੇ ਕਿਹਾ ਕਿ ਕੱਲ੍ਹ ਅਵਤਾਰ ਸਿੰਘ ਨੂੰ ਸਬੰਧਤ ਪਲਾਟ ਦੇ ਕਾਗਜ਼ ਦਿਖਾਉਣ ਲਈ ਕਿਹਾ ਸੀ, ਪਰ ਉਸ ਵੱਲੋਂ ਕੋਈ ਦਸਤਾਵੇਜ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਪਹਿਲਾਂ ਦਰਖ਼ਤ ਫਿਰ ਟੈਂਕੀ ਅਤੇ ਹੁਣ ਧਰਨੇ ’ਤੇ ਬੈਠ ਕੇ ਪੁਲੀਸ ’ਤੇ ਕਥਿਤ ਨਾਜਾਇਜ਼ ਕਾਰਵਾਈ ਲਈ ਦਬਾਅ ਬਣਾ ਰਿਹਾ ਹੈ। ਜਦਕਿ ਦੂਜੀ ਪਾਰਟੀ ਕੋਲ ਸਾਰੇ ਦਸਤਾਵੇਜ਼ ਮੌਜੂਦ ਹਨ।


Comments Off on ‘ਨਾਜਾਇਜ਼ ਕਬਜ਼ੇ’ ਖ਼ਿਲਾਫ਼ ਐਸਡੀਐਮ ਦਫ਼ਤਰ ਅੱਗੇ ਧਰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.