ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਨਾਜਾਇਜ਼ ਹੁੱਕਾ ਬਾਰਾਂ ਦੇ ਧੂੰਏਂ ’ਚ ਉੱਡ ਗਏ ਨਿਯਮ

Posted On March - 20 - 2017
ਹਾਈਵੇਅ ’ਤੇ ਸਥਿਤ ਮੋਕਸ ਬਾਰ ਵਿੱਚ ਖੁੱਲ੍ਹੇਆਮ ਪਰੋਸਿਆ ਜਾ ਰਿਹਾ ਹੁੱਕਾ ਅਤੇ ਸ਼ਰਾਬ ਦਾ ਦ੍ਰਿਸ਼। -ਫੋਟੋ: ਰੂਬਲ

ਹਾਈਵੇਅ ’ਤੇ ਸਥਿਤ ਮੋਕਸ ਬਾਰ ਵਿੱਚ ਖੁੱਲ੍ਹੇਆਮ ਪਰੋਸਿਆ ਜਾ ਰਿਹਾ ਹੁੱਕਾ ਅਤੇ ਸ਼ਰਾਬ ਦਾ ਦ੍ਰਿਸ਼। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 20 ਮਾਰਚ
ਜ਼ੀਰਕਪੁਰ ਖੇਤਰ ਵਿੱਚ ਖੁੱਲ੍ਹੇਆਮ ਗੈਰ-ਕਾਨੂੰਨੀ ਢੰਗ ਨਾਲ ਅਜਿਹੇ ਬਾਰ ਚੱਲ ਰਹੇ ਹਨ ਜਿਥੇ ਬਿਨਾਂ ਪ੍ਰਵਾਨਗੀ ਤੋਂ ਸ਼ਰਾਬ ਅਤੇ ਹੁੱਕਾ ਪਰੋਸ ਕੇ ਨੌਜਵਾਨਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪ੍ਰਸ਼ਾਸ਼ਨਿਕ ਅਤੇ ਪੁਲੀਸ ਅਧਿਕਾਰੀਆਂ ਦੀ ਨੱਕ ਹੇਠ ਚੱਲ ਰਹੇ ਬਾਰ ਵਿੱਚ ਬਿਨਾਂ ਮਨਜ਼ੂਰੀ ਤੋਂ ਸ਼ਰਾਬ ਪਰੋਸ ਕੇ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਹੁੱਕਾ ਦੇ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਇਸ ਉਪਰ ਪੂਰਨ ਤੌਰ ’ਤੇ ਪਾਬੰਦੀ ਲਾਈ ਗਈ ਹੈ। ਪਰ ਇਸ ਤੋਂ ਉਲਟ ਚੱਲ ਰਹੇ ਇਹ ਹੁੱਕਾ ਬਾਰ ਪ੍ਰਸ਼ਾਸ਼ਨਕ ਅਤੇ ਪੁਲੀਸ ਅਧਿਕਾਰੀਆਂ ਦੀ ਕਾਰਜਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾਉਂਦੇ ਹਨ।  ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਡਿਸਕੋ ਕਲੱਬਾਂ ਅਤੇ ਹੁੱਕਾ ਬਾਰ ਤੇ ਸਖ਼ਤੀ ਵਰਤੇ ਜਾਣ ਮਗਰੋਂ ਲੰਘੇ ਕੁਝ ਮਹੀਨਿਆਂ ਤੋਂ ਜ਼ੀਰਕਪੁਰ ਖੇਤਰ ਵਿੱਚ ਅੱਧਾ ਦਰਜਨ ਦੇ ਕਰੀਬ ਨਵੇਂ ਡਿਸਕੋ ਘਰ ਅਤੇ ਹੁੱਕਾ ਬਾਰ  ਖੁੱਲ੍ਹੇ ਹੋਏ ਹਨ। ਹਾਈਵੇਅ ’ਤੇ ਸਥਿਤ ਮੋਕਸ ਬਾਰ ਵਿਚ ਖੁੱਲ੍ਹੇਆਮ ਮਹਿੰਗੇ ਰੇਟਾਂ ਤੇ ਬਿਨਾਂ ਪ੍ਰਵਾਗਨੀ ਤੋਂ ਸ਼ਰਾਬ ਅਤੇ ਹੁੱਕਾ ਪਰੋਸਿਆ ਜਾ ਰਿਹਾ ਹੈ। ਸ਼ਾਮ ਹੁੰਦੇ ਹੀ ਇਥੇ ਨੌਜਵਾਨਾਂ ਦਾ ਜਮਾਵੜਾ ਲੱਗ ਜਾਂਦਾ ਹੈ। ਨਾਜਾਇਜ਼ ਤੌਰ ’ਤੇ ਚੱਲ ਰਹੇ ਇਸ ਹੁੱਕਾ ਬਾਰ ਦੇ ਬਾਹਰ ਪ੍ਰਾਈਵੇਟ ਸਿਕਿੁਰਟੀ ਤਾਇਨਾਤ ਕੀਤੀ ਹੋਈ ਹੈ ਜੋ ਆਪਣੀ ਤਸੱਲੀ ਕਰੇ ਅਤੇ ਰਜਿਸਟਰ ਵਿੱਚ ਐਂਟਰੀ ਕੀਤੇ ਬਿਨਾਂ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੰਦੇ। ਅੰਦਰ ਹੱਟਾਂ ਬਣਾ ਕੇ ਰੰਗ ਬਿਰੰਗੀ ਮੱਧਮ ਰੋਸ਼ਨੀ ਵਿੱਚ ਨਾਜਿਾਇਜ਼ ਹੁੱਕਾ ਅਤੇ ਸ਼ਰਾਬ ਪਰੋਸੀ ਜਾ ਰਹੀ ਹੈ। ਇਥੇ ਹੁੱਕਾ ਪੀਣ ਲਈ ਨੌਜਵਾਨ ਮੁੰਡੇ ਕੁੜੀਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਸ਼ਨਿਚਰਵਾਰ ਤੇ ਐਤਵਾਰ ਜਾਂ ਹੋਰ ਛੁੱਟੀ ਅਤੇ ਵਿਸ਼ੇਸ਼ ਤਿਉਹਾਰ ਵਾਲੇ ਦਿਨ ਤਾਂ ਇਥੇ ਵਾਰੀ ਆਉਣ ਦੀ ਉੱਡੀਕ ਵਿੱਚ ਨੌਜਵਾਨ ਮੁੰਡੇ ਕੁੜੀਆਂ ਲਾਈਨਾਂ ਵਿੱਚ ਲੱਗੇ ਰਹਿੰਦੇ ਹਨ। ਹਾਈਵੇਅ ’ਤੇ ਪੈਂਦੇ ਇਸ ਬਾਰ ਦੇ ਬਾਹਰ ਪਾਰਕਿੰਗ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਚਾਲਕ ਬੇਤਰਤੀਬੀ ਨਾਲ ਖੜ੍ਹੇ ਵਾਹਨ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ।
ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਵਿੱਢੀ ਮੁਹਿੰਮ ਮਗਰੋਂ ਵੱਡੀ ਗਿਣਤੀ ਨੌਜਵਾਨਾਂ ਦੀ ਪਹਿਲੀ ਪਸੰਦ ਜ਼ੀਕਰਪੁਰ ਬਣਦਾ ਜਾ ਰਿਹਾ ਹੈ। ਸ਼ਨਿੱਚਰਵਾਰ, ਐਤਵਾਰ ਜਾਂ ਹੋਰ ਛੁੱਟੀ ਜਾਂ ਤਿਉਹਾਰ ਵਾਲੇ ਦਿਨ ਜ਼ੀਰਕਪੁਰ ਦੀਆਂ ਸੜਕਾਂ ’ਤੇ ਦੇਰ ਰਾਤ ਤੱਕ ਨੌਜਵਾਨ ਹੁੱਲੜਬਾਜ਼ੀ ਕਰਦੇ ਦੇਖੇ ਜਾਂਦੇ ਹਨ।

ਕੀ ਕਹਿੰਦੇ ਨੇ ਅਧਿਕਾਰੀ
ਸਿਵਲ ਸਰਜਨ ਮੁਹਾਲੀ ਡਾ. ਜੈ ਸਿੰਘ ਨੇ ਕਿਹਾ ਕਿ ਹੁੱਕਾ ਪਿਲਾਉਣ ’ਤੇ ਪਾਬੰਦੀ ਲਾਈ ਹੋਈ ਹੈ। ਸਬੰਧਤ ਬਾਰ ਬਾਰੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਬੰਧਤ ਹੁੱਕਾ ਬਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਆਬਕਾਰੀ ਇੰਸਪੈਕਟਰ ਸੁਖਮੁੱਖ ਸਿੰਘ ਨੇ ਕਿਹਾ ਕਿ ਮਹਿਕਮੇ ਵੱਲੋਂ ਕਿਸੇ ਵੀ ਮੋਕਸ ਬਾਰ ਵੱਲੋਂ ਸ਼ਰਾਬ ਪਿਲਾਉਣ ਦੀ ਮਨਜ਼ੂਰੀ ਨਹੀ ਲਈ ਹੋਈ। ਉਨ੍ਹਾਂ ਨੇ ਕਾਰਵਾਈ ਕਰਨ ਦੀ ਗੱਲ ਆਖੀ। ਥਾਣਾ ਮੁਖੀ ਜ਼ੀਰਕਪੁਰ ਦੇਸ਼ ਰਾਜ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਸਬੰਧਤ ਬਾਰ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।

ਹੁੱਕਾ ਬਾਰ ਦੇ ਪ੍ਰਬੰਧਕਾਂ ਦਾ ਪੱਖ
ਮੋਕਸ ਹੁੱਕਾ ਬਾਰ ਦੀ ਦੇ ਖਰੇਖ ਕਰਨ ਵਾਲੀ ਮੈਡਮ ਮੋਨਾ ਨਾਲ ਗੱਲ ਕਰਨ ’ਤੇ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਉਹ ਕੁਝ ਦੇਰ ਵਿੱਚ ਸਾਰੇ ਦਸਤਾਵੇਜ ਦਿਖਾਉਂਦੇ ਹਨ। ਮੁੜ ਤੋਂ ਫੋਨ ਕਰਨ ’ਤੇ ਉਨ੍ਹਾਂ ਨੇ ਆਪਣੇ ਆਪ ਦਾ ਇਸ ਬਾਰ ਨਾਲ ਕੋਈ ਵੀ ਸਬੰਧ ਨਾ ਹੋਣ ਦੀ ਗੱਲ ਆਖਦਿਆਂ ਇਕ ਘਰੇਲੂ ਔਰਤ ਹੋਣ ਦਾ ਦਾਅਵਾ ਕੀਤਾ। ਜਦ ਉਨ੍ਹਾਂ ਨੂੰ ਦੱਸਿਆ ਕਿ ਲੰਘੀ ਰਾਤ ਉਨ੍ਹਾਂ ਨੇ ਇਥੇ ਕਰਵਾਈ ਜਾਣ ਵਾਲੀ ਪਾਰਟੀ ਦਾ ਰੇਟ ਦੱਸਿਆ ਹੈ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ।


Comments Off on ਨਾਜਾਇਜ਼ ਹੁੱਕਾ ਬਾਰਾਂ ਦੇ ਧੂੰਏਂ ’ਚ ਉੱਡ ਗਏ ਨਿਯਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.