ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਨਿਕਾਸੀ ਨਾਲਿਆਂ ’ਤੇ ਰੱਖੀਆਂ ਟਾਈਲਾਂ ਤੋਂ ਰਾਹਗੀਰ ਪ੍ਰੇਸ਼ਾਨ

Posted On March - 20 - 2017
ਨਿਕਾਸੀ ਨਾਲੇ ’ਤੇ ਰੱਖੀਆਂ ਸਲੈਬਾਂ ਦੀ ਤਸਵੀਰ।

ਨਿਕਾਸੀ ਨਾਲੇ ’ਤੇ ਰੱਖੀਆਂ ਸਲੈਬਾਂ ਦੀ ਤਸਵੀਰ।

ਖੇਤਰੀ ਪ੍ਰਤੀਨਿਧ
ਧੂਰੀ, 20 ਮਾਰਚ
ਸ਼ਹਿਰ ਦੇ ਧੂਰੀ-ਸੰਗਰੂਰ ਕੌਮੀ ਸ਼ਾਹ ਮਾਰਗ ’ਤੇ ਦੋਵੇਂ ਪਾਸੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਵੱਡੇ ਨਾਲਿਆਂ ਉੱਤੇ ਪਾਈਆਂ ਗਈਆਂ ਟਾਈਲਾਂ ਦਾ ਸਹੀ ਤਰੀਕੇ ਨਾਲ ਰੱਖ-ਰਖਾਅ ਨਾ ਹੋਣ ਅਤੇ ਸੜਕ ਦੇ ਕਈ ਜਗ੍ਹਾ ਤੋਂ ਟੁੱਟਣ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਹਾਦਸੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ। ਧੂਰੀ ਅੰਦਰ ਲੰਘੀ ਜ਼ਿਮਨੀ ਚੋਣ ਮਗਰੋਂ ਇਸ ਮੁੱਖ ਮਾਰਗ ਉੱਪਰ ਟੋਲ ਪਲਾਜ਼ਾ ਸਥਾਪਤ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਨੇ ਇਸ ਟੋਲ ਪਲਾਜ਼ਾ ਦਾ ਵਿਰੋਧ ਕੀਤਾ ਸੀ।
ਲੋਕਾਂ ਨੂੰ ਆਸ ਸੀ ਕਿ ਟੋਲ ਪਲਾਜ਼ਾ ਅਧੀਨ ਆਉਣ ਕਾਰਨ ਇਸ ਰੋਡ ‘ਤੇ ਉਨ੍ਹਾਂ ਨੂੰ ਚੰਗੀਆਂ ਸੜਕ ਸੇਵਾਵਾਂ ਮਿਲਣਗੀਆਂ ਪਰ ਇਸ ਰੋਡ ਅਤੇ ਨਾਲਿਆਂ ਉੱਪਰ ਪਾਈਆਂ ਸਲੈਬਾਂ ਦਾ ਰੱਖ-ਰਖਾਅ ਨਾ ਹੋਣ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਟੋਲ ਪਲਾਜ਼ਾ ਸਬੰਧੀ ਕੁੱਝ ਸ਼ਰਤਾਂ ਸਰਕਾਰ ਵੱਲੋਂ ਤੈਅ ਕੀਤੀਆਂ ਜਾਂਦੀਆਂ ਹਨ ਪਰ ਇੱਥੇ ਟੋਲ ਪਲਾਜ਼ਾ ਅਧਿਕਾਰੀ ਉਨ੍ਹਾਂ ਸ਼ਰਤਾਂ ਵਿੱਚੋਂ ਕਈ ਸ਼ਰਤਾਂ ਉੱਪਰ ਖਰੇ ਨਹੀਂ ਉਤਰ ਰਹੇ। ਉਨ੍ਹਾਂ ਕਿਹਾ ਕਿ ਨਾਲਿਆਂ ਉੱਪਰ ਦੀਆਂ ਸਲੈਬਾਂ ਦਾ ਰੱਖ-ਰਖਾਅ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਗੰਦਗੀ ਇਨ੍ਹਾਂ ਨਾਲਿਆਂ ਵਿੱਚ ਜਮ੍ਹਾਂ ਹੋ ਰਹੀ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਥਾਂ-ਥਾਂ ਤੋਂ ਟੁੱਟੀ ਹੋਈ ਸੜਕ ਅਤੇ ਕਿਨਾਰਿਆਂ ਉੱਪਰ ਬਣੇ ਨਿਕਾਸੀ ਨਾਲਿਆਂ ਉੱਪਰ ਲੱਗੀਆਂ ਸੀਮਿੰਟ ਦੀਆਂ ਟਾਈਲਾਂ ਦਾ ਸਹੀ ਤਰੀਕੇ ਨਾਲ ਰੱਖ-ਰਖਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਨਾ ਹੋਣ ’ਤੇ ਉਹ ਜਲਦ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਣਗੇ। ਟੋਲ ਅਧਿਕਾਰੀ ਰਿਖੀ ਰਾਜ ਨੇ ਕਿਹਾ ਕਿ ਉਹ ਮੌਕਾ ਦੇਖ ਕੇ ਜਲਦੀ ਸਮੱਸਿਆ ਦਾ ਹੱਲ ਕਰਨਗੇ।


Comments Off on ਨਿਕਾਸੀ ਨਾਲਿਆਂ ’ਤੇ ਰੱਖੀਆਂ ਟਾਈਲਾਂ ਤੋਂ ਰਾਹਗੀਰ ਪ੍ਰੇਸ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.