ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਨਿਗਮ ਚੋਣਾਂ: ਦਿੱਲੀ ਦੇ ਚੋੋਣ ਅਧਿਕਾਰੀ ਨੇ ਮੁੱਖ ਸਕੱਤਰ ਤੇ ਨਿਗਮ ਕਮਿਸ਼ਨਰਾਂ ਤੋਂ ਮੰਗੀ ਰਿਪੋਰਟ

Posted On March - 20 - 2017

ਕੁਲਵਿੰਦਰ ਦਿਓਲ
ਨਵੀਂ ਦਿੱਲੀ, 20 ਮਾਰਚ

ਰੋਹਿਣੀ ਦੇ ਪੋਲੀਕਲੀਨਿਕ ਦੇ ਬਾਹਰ ਲੱਗਿਆ ਬੋਰਡ, ਜਿਸ ਦਾ ਨਾਮ ਆਮ ਆਦਮੀ ਪੋਲੀਕਲੀਨਿਕ ਲਿਖਿਆ ਹੋਇਆ ਹੈ। ਇਸ ਨਾਮ ਉਪਰ ਦਿੱਲੀ  ਪ੍ਰਦੇਸ਼ ਭਾਜਪਾ ਇਕਾਈ ਦਾ ਵਫਦ ਸਖ਼ਤ ਇਤਰਾਜ਼ ਪ੍ਰਗਟਾਉਂਦਾ ਹੋਇਆ। -ਫੋਟੋ: ਦਿਓਲ

ਰੋਹਿਣੀ ਦੇ ਪੋਲੀਕਲੀਨਿਕ ਦੇ ਬਾਹਰ ਲੱਗਿਆ ਬੋਰਡ, ਜਿਸ ਦਾ ਨਾਮ ਆਮ ਆਦਮੀ ਪੋਲੀਕਲੀਨਿਕ ਲਿਖਿਆ ਹੋਇਆ ਹੈ। ਇਸ ਨਾਮ ਉਪਰ ਦਿੱਲੀ ਪ੍ਰਦੇਸ਼ ਭਾਜਪਾ ਇਕਾਈ ਦਾ ਵਫਦ ਸਖ਼ਤ ਇਤਰਾਜ਼ ਪ੍ਰਗਟਾਉਂਦਾ ਹੋਇਆ। -ਫੋਟੋ: ਦਿਓਲ

ਦਿੱਲੀ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦੇ ਨੇਤਾ ਵਜਿੰਦਰ ਗੁਪਤਾ ਦੀ ਅਗਵਾਈ ਹੇਠ ਇੱਕ ਵਫ਼ਦ ਦਿੱਲੀ ਦੇ ਚੋਣ  ਅਧਿਕਾਰੀ ਨੂੰ ਮਿਲਿਆ ਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਬਾਰੇ ਸ਼ਿਕਾਇਤ ਕੀਤੀ।
ਚੋਣ ਅਧਿਕਾਰੀ ਨੂੰ ਮਿਲਣ ਮਗਰੋਂ ਸ੍ਰੀ ਵਜਿੰਦਰ ਗੁਪਤਾ ਨੇ ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਦਿੱਲੀ ਸਰਕਾਰ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ ਜਿਸ ਵਿੱਚ ਦਿੱਲੀ ਸਰਕਾਰ ਦੀਆਂ ਕਈ ਯੋਜਨਾਵਾਂ ਨਾਲ ਜੁੜੇ ਆਮ ਆਦਮੀ ਪਾਰਟੀ ਦੇ ਨਾਂ ਦੇ ਅਗਲੇ ਹਿੱਸੇ ਬਾਰੇ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਅਧਿਕਾਰੀ ਨੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਤੋਂ ਇਲਾਵਾ ਦਿੱਲੀ ਨਗਰ ਨਿਗਮਾਂ ਦੇ ਤਿੰਨਾਂ ਜ਼ੋਨਾਂ ਦੇ ਕਮਿਸ਼ਨਰਾਂ ਤੋਂ ਛੇਤੀ ਹੀ ਕਾਰਵਾਈ ਰਿਪੋਰਟ ਮੰਗੀ ਹੈ।
ਇਸ ਸ਼ਿਕਾਇਤ ਵਿੱਚ ਭਾਜਪਾ ਵੱਲੋਂ ਆਮ ਆਦਮੀ ਮੁਹੱਲਾ ਕਲੀਨਿਕ, ਆਮ ਆਦਮੀ ਪੋਲੀ ਕਲੀਨਿਕ ਤੇ ਆਮ ਆਦਮੀ ਕੰਟੀਨ ਦੇ ਨਾਵਾਂ ਉਪਰ ਇਤਰਾਜ਼ ਕੀਤਾ ਗਿਆ ਹੈ। ਸ੍ਰੀ ਗੁਪਤਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਚੋਣ ਜ਼ਾਬਤੇ ਦਾ ਉਲੰਘਣ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਚੋਣ ਅਧਿਕਾਰੀ ਐਸ. ਕੇ. ਵਾਸਤਵ ਨਾਲ ਕਸ਼ਮੀਰੀ ਗੇਟ ਸਥਿਤ ਦਫ਼ਤਰ ਵਿਖੇ ਮੁਲਾਕਾਤ ਕਰਕੇ ਆਮ ਆਦਮੀ ਕਲੀਨਿਕ ਤੇ ਆਮ ਆਦਮੀ ਪੋਲੀਕਲੀਨਿਕ ਦੇ ਚਿੱਤਰ ਪੇਸ਼ ਕੀਤੇ ਹਨ।
ਵਿਧਾਇਕ ਨੇ ਕਿਹਾ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਆਮ ਆਦਮੀ ਬੱਸ ਸਰਵਿਸ 12003CD _20 MARCH 2017 BJP MAINਰਾਹੀਂ ਵੀ ਪਾਰਟੀ ਦਾ ਪ੍ਰਚਾਰ ਹੋ ਰਿਹਾ ਹੈ ਜੋ ਐਕਸਪ੍ਰੈਸ ਸਰਵਿਸ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸਿਆਸੀ ਲਾਹਾ ਮਿਲੇਗਾ ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਕਲੀਨਿਕਾਂ, ਪੋਲੀਕਲੀਨਿਕਾਂ ਤੇ ਕੰਟੀਨ ਅਤੇ ਬੱਸ ਸਰਵਿਸ ਤੋਂ ‘ਆਮ ਆਦਮੀ’ ਹਟਾਇਆ ਜਾਵੇ ਜਾਂ ਢੱਕ ਦਿੱਤਾ ਜਾਵੇ।

ਆਪ ਨੇ ਨਿਗਮ ਲਈ ਹੋਰ ਉਮੀਦਵਾਰ ਐਲਾਨੇ
ਆਮ ਆਦਮੀ ਪਾਰਟੀ ਨੇ 24 ਹੋਰ ਉਮੀਦਵਾਰ ਨਗਰ ਨਿਗਮ ਚੋਣਾਂ ਲਈ ਐਲਾਨੇ ਹਨ। ਇਸ ਤੋਂ ਪਹਿਲਾਂ ‘ਆਪ’ ਨੇ 109 ਉਮੀਦਵਾਰਾਂ ਦੀ ਪਹਿਲੀ ਸੂਚੀ, 89 ਦੀ ਦੂਜੀ ਸੂਚੀ, 50 ਉਮੀਦਵਾਰਾਂ ਦੇ ਨਾਵਾਂ ਦੀ ਤੀਜੀ ਸੂਚੀ, 24 ਉਮੀਦਵਾਰਾਂ ਦੀ ਚੌਥੀ ਸੂਚੀ ਅੱਜ ਜਾਰੀ ਕੀਤੀ ਗਈ ਹੈ। ਹੁਣ 10 ਵਾਰਡਾਂ ਲਈ ਅਜੇ ਉਮੀਦਵਾਰ ਦੇ ਨਾਂ ਜਾਰੀ ਕੀਤੇ ਜਾਣੇ ਬਾਕੀ ਰਹਿ ਗਏ ਹਨ। ‘ਆਪ’ ਨੇ ਰਣਜੀਤ ਨਗਰ ਤੋਂ ਜਸਬੀਰ ਕੌਰ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਵਾਲੀਆਂ ਸੂਚੀਆਂ ਵਿੱਚ ਵੀ ਸਿੱਖ ਉਮੀਦਵਾਰ ਸ਼ਾਮਲ ਕੀਤੇ ਗਏ ਸਨ।


Comments Off on ਨਿਗਮ ਚੋਣਾਂ: ਦਿੱਲੀ ਦੇ ਚੋੋਣ ਅਧਿਕਾਰੀ ਨੇ ਮੁੱਖ ਸਕੱਤਰ ਤੇ ਨਿਗਮ ਕਮਿਸ਼ਨਰਾਂ ਤੋਂ ਮੰਗੀ ਰਿਪੋਰਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.