ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨਿੱਤ ਡੱਸੇ ਮਾਇਆ ਨਾਗਣ…

Posted On March - 18 - 2017

ਸਖੀ ਸਈਆਂ ਕਮਈਆ ਤੋਂ ਖੂਬ ਕਰਤ ਹੈ
ਮਹਿੰਗਾਈ ਡਾਇਣ ਖਾਈ ਜਾਤ ਹੈ
11803CD _COLOURBOX4170335ਇਣ ਤਾਂ ਕੋਈ ਨਾ ਕੋਈ ਹੈ, ਪਰ ਉਹ ਦਿਸਦੀ ਨਹੀਂ। ਦੇਸ਼ ਵੰਡ ਸਮੇਂ ਤੱਕ (1947) ਰੁਪਈਆ, ਅਠਿਆਨੀ, ਚਵਾਨੀ, ਦਿਵਾਨੀ, ਆਨਾ, ਟਕਾ, ਪੈਸਾ, ਧੇਲਾ, ਪਾਈ ਅਤੇ ਦਮੜੀ ਵਿਖਾਈ ਦਿੰਦੇ ਸਨ। ਰੁਪਈਆ, ਅਠਿਆਨੀ ਤੇ ਚਵਾਨੀ ਚਾਂਦੀ ਦੇ ਸਨ, ਬਾਕੀ ਸਿੱਕੇ ਤਾਂਬੇ ਦੇ। ਹਰ ਸਿੱਕੇ ਅੰਦਰ ਕੁਝ ਨਾ ਕੁਝ ਖਰੀਦ ਸ਼ਕਤੀ ਸੀ। ਇਕ ਰੁਪਏ ਵਿੱਚ 64 ਪੈਸੇ, ਇਕ ਪੈਸੇ ਵਿੱਚ ਦੋ ਧੇਲੇ, ਤਿੰਨ ਪਾਈਆਂ ਅਤੇ ਚਾਰ ਦਮੜੀਆਂ ਹੁੰਦੀਆਂ ਸਨ। ਅੱਜ ਦੇ ਰੁਪਏ ਦੇ ਨੋਟ ਦੀ ਖਰੀਦ ਸ਼ਕਤੀ ਇਕ ਦਮੜੀ ਨਾਲੋਂ ਅੱਧਾ ਹਿੱਸਾ ਹੈ। ਇਨ੍ਹਾਂ 70 ਸਾਲਾਂ ਅੰਦਰ ਕਿਸ ਜਾਦੂ ਦੀ ਛੜੀ ਨੇ ਇਹ ਕਾਰਨਾਮਾ ਕੀਤਾ ਹੈ? ਕੋਈ ਐਸੀ ਜਾਦੂ ਦੀ ਛੜੀ ਨਹੀਂ, ਜਿਸ ਨਾਲ ਸਾਡੀ ਗਵਾਚੀ ਹੋਈ ਕਰੰਸੀ ਸ਼ਕਤੀ ਵਾਪਸ ਆ ਜਾਵੇ? ਚਲੋ ਨਹੀਂ ਵੀ ਆਉਂਦੀ ਤਾਂ ਘੱਟੋ-ਘੱਟ ਇਥੇ ਹੀ ਸਥਿਰ ਹੋ ਜਾਵੇ।
ਇਹ ਜਾਦੂ ਦੀ ਛੜੀ ਨਿਰੀ ਭਾਰਤ ਉੱਤੇ ਹੀ ਨਹੀਂ ਚੱਲੀ ਸਗੋਂ ਦੁਨੀਆਂ ਦੇ ਬਹੁਤ ਦੇਸ਼ਾਂ ਉੱਤੇ ਚੱਲੀ ਹੈ। ਇਹ ਜਾਦੂ ਕਰੀਬ ਢਾਈ ਸੌ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਇਕ-ਇਕ ਕਰਕੇ ਲਗਪਗ ਕੁੱਲ ਦੁਨੀਆਂ ਉੱਤੇ ਛਾ ਗਿਆ। ਜਿਹੜੇ ਦੇਸ਼ ਲੋਕਤੰਤਰੀ ਢੰਗ ਨਾਲ ਕਾਬੂ ਆ ਗਏ, ਵਾਹ ਭਲਾ, ਨਹੀਂ ਤਾਂ ਬਾਹਰੋਂ ਅੰਦਰੋਂ ਠੋਸੀਆਂ ਜੰਗਾਂ ਨਾਲ ਕਾਬੂ ਕੀਤੇ ਗਏ। ਇਹ ਸਿਲਸਿਲਾ ਪਿਛਲੇ ਦਹਾਕਿਆਂ ਵਿੱਚ ਇਨ੍ਹਾਂ ਦੇਸ਼ਾਂ ਨੂੰ ਹੜੱਪ ਕਰ ਗਿਆ- ਅਫਗਾਨਿਸਤਾਨ, ਇਰਾਕ, ਲੀਬੀਆ ਅਤੇ ਸੂਡਾਨ। ਇਨ੍ਹਾਂ ਸਭਨਾਂ ਦੇ ਬੈਂਕ ਸਹੀ ਅਰਥਾਂ ਵਿੱਚ ਲੋਕਾਂ ਦੇ/ ਸਰਕਾਰੀ ਸਨ ਅਤੇ ਕੀਮਤਾਂ ਸਥਿਰ ਸਨ। ਜਾਦੂ ਦੀ ਛੜੀ ਇਹ ਨਹੀਂ ਸਹਿ ਸਕਦੀ ਕਿ ਕੋਈ ਬੈਂਕ ਉਸ ਦੀ ਮੱੁਠੀ ਤੋਂ ਬਾਹਰ ਹੋਵੇ। ਇਸ ਸਮੇਂ ਜੋ ਦੇਸ਼ ਜਾਦੂਈ ਛੜੀ ਤੋਂ ਬਚੇ ਰਹਿ ਗਏ ਨੇ ਅਤੇ ਜਿਨ੍ਹਾਂ ਉੱਤੇ ਭਾਰੀ ਸਿਆਸੀ ਵਿੱਤੀ ਅਤੇ ਫੌਜੀ ਦਬਾਅ ਪਾਇਆ ਜਾ ਰਿਹਾ ਹੈ, ਉਹ ਹਨ ਸੀਰੀਆ, ਇਰਾਨ, ਕਿਊਬਾ ਅਤੇ ਉੱਤਰੀ ਕੋਰੀਆ। ਰੂਸ ਅਤੇ ਚੀਨ ਜਿਹੇ ਦੇਸ਼ ਵੀ ਕਿਸੇ ਹੱਦ ਤੋਂ ਬੜੀ ਹੱਦ ਤੱਕ ਇਸ ਜਾਦੂ ਦੇ ਪ੍ਰਭਾਵ ਹੇਠ ਹਨ।
ਸਾਡਾ ਦੇਸ਼ ਕਿਹੜੇ ਬਾਗ ਦੀ ਮੂਲੀ ਹੈ? ਓਸੇ ਬਾਗ ਦੀ ਜਿੱਥੇ ਦੇ ਬਾਕੀ ਕੁੱਲ ਦੁਨੀਆਂ ਦੇ ਦੇਸ਼ ਹਨ- ਕੁੱਲ ਦਾ ਸਹੀ ਅਰਥ ਹੈ ਕੁੱਲ। ਹਰ ਦੇਸ਼ ਦੇ ਸਿੱਕੇ ਦਾ ਮੁੱਲ ਡਿੱਗ ਰਿਹੈ, ਲਗਾਤਾਰ ਡਿੱਗ ਰਿਹੈ; ਸਮੇਤ ਡਾਲਰ ਦੇ ਜਿਸ ਨੂੰ ਅਸੀਂ ਬਹੁਤਾ ਤਕੜਾ ਸਮਝਦੇ ਹਾਂ। ਜਿਸ ਤੇਜ਼ੀ ਨਾਲ ਡਾਲਰ ਡਿੱਗ ਰਿਹੈ, ਉਸ ਤੋਂ ਜ਼ਿਆਦਾ ਤੇਜ਼ੀ ਨਾਲ ਸਾਡਾ ਰੁਪਿਆ ਡਿੱਗ ਰਿਹੈ। ਇੰਜ ਟਾਕਰਾ ਕੀਤਿਆਂ ਜਾਪਦਾ ਹੈ ਕਿ ਡਾਲਰ ਤਕੜਾ ਹੋ ਰਿਹੈ।
ਦੁਨੀਆਂ ਵਿੱਚ ਰਹਿੰਦਿਆਂ ਦੋ ਚੀਜ਼ਾਂ ਦੀ ਬੜੀ ਲੋੜ ਹੈ-ਪੈਸਾ ਅਤੇ ਪਿਆਰ। ਪਿਆਰ ਬਾਰੇ ਤਾਂ ਲਿਖਤਾਂ ਅਤੇ ਫਿਲਮਾਂ ਦੀ ਕੋਈ ਕਮੀ ਨਹੀਂ, ਪਰ ਪੈਸੇ ਬਾਰੇ ਵਾਕਫੀ ਬਹੁਤ ਘੱਟ ਹੈ ਅਤੇ ਜੋ ਹੈ ਜੋ ਵੀ ਉਹ ਇਸ ਢੰਗ ਨਾਲ ਪੇਸ਼ ਕੀਤੀ ਹੁੰਦੀ ਹੈ ਕਿ ਸਮੱਸਿਆ ਦਾ ਸਿਰ-ਮੂੰਹ ਵੀ ਚੰਗੀ ਤਰ੍ਹਾਂ ਨਹੀਂ ਲੱਭਦਾ।
ਜੇ ਜਾਦੂਗਰ ਬੈਂਕਰ ਰੌਠਚਾਈਲਡ ਦੇ ਮੂੰਹੋਂ ਸੱਚ ਅਖਵਾਉਣਾ ਹੋਵੇ ਤਾਂ ਉਹ ਇੰਜ ਕਹੇਗਾ: ‘‘ਮੇਰਾ ਨਾਂ ਹੈ ਜੈਕਬ ਰੌਠਚਾਈਲਡ। ਮੇਰੇ ਪਰਿਵਾਰ ਦੀ ਦੌਲਤ 500 ਟ੍ਰਿਲੀਅਨ ਡਾਲਰ ਤੋਂ ਵੱਧ ਹੈ। ਦੁਨੀਆਂ ਦੇ ਕਰੀਬ ਸਾਰੇ ਬੈਂਕ ਸਾਡੀ ਮਲਕੀਅਤ ਹਨ। ਨੈਪੋਲੀਅਨ ਸਮੇਂ ਤੋਂ ਲੈ ਕੇ ਹੁਣ ਤੱਕ ਸਾਰੀਆਂ ਜੰਗਾਂ ਦੇ ਦੋਵੇਂ ਪਾਸੇ ਅਸੀਂ ਸਾਂ। ਤੁਹਾਡੀਆਂ ਖਬਰਾਂ ਦੇ ਸੋਮੇ, ਮੀਡੀਆ, ਤੁਹਾਡਾ ਤੇਲ ਅਤੇ ਤੁਹਾਡੀਆਂ ਸਰਕਾਰਾਂ ਸਾਡੀ ਮਲਕੀਅਤ ਹਨ। ਤੁਸਾਂ ਤਾਂ ਕਦੇ ਮੇਰਾ ਨਾਂ ਵੀ ਨਹੀਂ ਸੁਣਿਆ ਹੋਣਾ।
ਅਮਰੀਕਾ ਦੇ ਜੌੜੇ ਟਾਵਰਾਂ ਦੇ ‘ਆਪ ਡੇਗਾਏ’ ਗਏ ਕਰਨਾਮੇ ਦੇ ਪਿੱਛੇ, ਉਸ ਦੀਆਂ ਫੌਜਾਂ ਨੇ ਅਫ਼ਗਾਨਿਸਤਾਨ, ਇਰਾਕ, ਲਿਬੀਆ ਅਤੇ ਸੂਡਾਨ ਦੀਆਂ ਸਰਕਾਰਾਂ ਡੇਗੀਆਂ ਅਤੇ ਦੇਸ਼ਾਂ ਦੀ ਤਬਾਹੀ ਕੀਤੀ। ਪਹਿਲਾਂ ਅਫ਼ਗਾਨਿਸਤਾਨ ਉੱਤੇ ਦੋਸ਼ ਲਾਇਆ ਕਿ ਓਸਾਮਾ ਬਿਨ ਲਾਦਿਨ ਨੇ ਉੱਥੇ ਬੈਠ ਕੇ ਅਮਰੀਕਾ ਵਿਰੁੱਧ ਕਾਰਵਾਈ ਕੀਤੀ (ਉਹ ਤਾਂ ਉਨ੍ਹਾਂ ਦਾ ਆਪਣਾ ਏਜੰਟ ਸੀ) ਉਸ ਪਿੱਛੋਂ ਸ਼ਾਮਤ ਆਈ ਇਰਾਕ ਦੀ ਅਖੇ ਟਾਵਰ ਡੇਗਣ ਪਿੱਛੇ ਇਰਾਕ ਦੀ ਭਾਰੀ ਮਦਦ ਸੀ ਅਤੇ ਇਹ ਵੀ ਕਿ ਉਹ ਸਮੂਹਿਕ-ਕਤਲ-ਹਥਿਆਰ (ਪ੍ਰਮਾਣੂ ਅਤੇ ਕਿਮਿਆਈ) ਪੱਛਮ ਅਤੇ ਅਮਰੀਕਾ ਉੱਤੇ ਵਰਤਣ ਲਈ ਤਿਆਰ ਹੈ। ਲਿਬੀਆ ਅਤੇ ਸੂਡਾਨਾਂ ਉੱਤੇ ਤਾਂ ਬਿਨਾਂ ਕਿਸੇ ਬਹਾਨੇ ਦੇ ਹੀ ਰਾਜ ਪਲਟੇ ਅਤੇ ਤਬਾਹੀ ਕਰ ਦਿੱਤੀ। ਕੀ ਸਾਰੀਆਂ ਕਾਰਵਾਈਆਂ ਭੈਅਵਾਦ ਜਾਂ ਦਹਿਸ਼ਤਵਾਦ ਦੇ ਵਿਰੁੱਧ ਸਨ? ਕੀ ਇਨ੍ਹਾਂ ਦੇਸ਼ਾਂ ਦੇ ਤੇਲ ਸੋਮੇ ਖੋਹਣ ਲਈ ਸਨ? ਜਾਂ ਉੱਥੇ ਲੋਕਤੰਤਰੀ ਰਾਜ ਕਾਇਮ ਕਰਨ ਲਈ ਸਨ? ਜਾਂ ਉੱਥੋਂ ਦੇ ‘‘ਜ਼ਾਲਮ’’ ਹਾਕਮ ਮੁਕਾਉਣ ਲਈ ਸਨ? ਨਹੀਂ, ਇਨ੍ਹਾਂ ਸਭ ਦੇਸ਼ਾਂ ਦੀ ਤਬਾਹੀ ਇਸ ਕਾਰਨ ਕੀਤੀ ਗਈ ਕਿ ਉਨ੍ਹਾਂ ਦੇਸ਼ਾਂ ਦੇ ਕੇਂਦਰ ਬੈਂਕ, ਉਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਦੇ ਹੱਥ ਵਿੱਚ ਸਨ, ਜੋ ਆਪਣੀ ਲੋੜ ਮੁਤਾਬਕ ਕਰਜ਼ਾ ਅਤੇ ਸੂਦ-ਮੁਕਤੀ ਕਰੰਸੀ ਆਪ ਪੈਦਾ ਕਰਦੀਆਂ ਸਨ। ਰੌਠਚਾਈਲਡ ਦੇ ਹੱਥ ਵਿੱਚ ਕੇਂਦਰੀ ਬੈਂਕ ਆ ਜਾਣ ਨਾਲ ‘ਸਭ ਕੁਝ ਠੀਕ ਹੋ ਗਿਆ।’
ਇਸ ਸਮੇਂ ਪੰਜ ਸਾਲਾਂ ਤੋਂ ਸੀਰੀਆ ਵਿੱਚ ਜੰਗ ਚੱਲ ਰਹੀ ਹੈ। ਕਈ ਵੱਡੇ-ਵੱਡੇ ਸ਼ਹਿਰ ਖੰਡਰ ਬਣ ਗਏ ਹਨ, ਸੀਰੀਆ ਦਾ ਤੇਲ ਚੋਰੀ ਹੁੰਦਾ ਜਾ ਰਿਹੈ। ਜੰਗ ਵਿੱਚ ਬੇਅੰਤ ਖਰਚਾ ਹੋ ਰਿਹੈ, ਬਾਹਰੋਂ ਵਿੱਤੀ ਪਾਬੰਦੀਆਂ ਲਾਈਆਂ ਹੋਈਆਂ ਹਨ ਤਾਂ ਵੀ ਇਸ ਦੇਸ਼ ਅਤੇ ਸਦਰ ਬਸ਼ਰ ਅਸਦ ਨੇ ਗੋਡੇ ਨਹੀਂ ਟੇਕੇ। ਇਸ ਵੇਲੇ ਸੀਰੀਆ ਉੱਤੇ ਇਕ ਪੈਸੇ ਦਾ ਕਰਜ਼ਾ ਨਹੀਂ ਹੈ, ਕੀਮਤਾਂ ਸਥਿਰ ਹਨ ਅਤੇ ਸੀਰੀਆਈ ਲੋਕ ਜੰਗ ਜਿੱਤਣ ਅਤੇ ਦੇਸ਼ ਦੀ ਮੁੜ ਉਸਾਰੀ ਲਈ ਤਤਪਰ ਹਨ। ਇਹ ਕ੍ਰਿਸ਼ਮਾ ਕਿਵੇਂ ਹੋ ਰਿਹੈ? ਇਹ ਹੋ ਰਿਹੈ ਲੋਕਾਂ ਦੇ/ਸਰਕਾਰ ਦੇ ਆਪਣੇ ਆਜ਼ਾਦ ਬੈਂਕ ਕਾਰਨ ਜੋ ਕਰਜ਼ੇ ਨਹੀਂ ਚੁੱਕਦਾ, ਬਲਕਿ ਆਪਣੀ ਕਰਜ਼ਾ-ਸੂਦ ਮੁਕਤ ਕਰੰਸੀ ਆਪ ਪੈਦਾ ਕਰਦਾ ਹੈ।

   ਡਾ. ਦਲਜੀਤ ਸਿੰਘ


ਡਾ. ਦਲਜੀਤ ਸਿੰਘ

ਇਰਾਨ, ਕਿਊਬਾ ਅਤੇ ਉੱਤਰੀ ਕੋਰੀਆ ਉੱਤੇ ਕਿੰਨੇ ਸਾਰੇ ਦਹਾਕਿਆਂ ਤੋਂ ਆਰਥਿਕ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਦੇਸ਼ਾਂ ਨੂੰ ਰੱਜ ਕੇ ਭੰਡਿਆ ਜਾ ਰਿਹਾ ਹੈ। ਇਨ੍ਹਾਂ ਦੇ ਆਲੇ-ਦੁਆਲੇ ਜੰਗੀ ਮਸ਼ਕਾਂ ਕੀਤੀਆਂ ਹਨ ਅਤੇ ਨਿੱਤ ਦਿਨ ਹਮਲੇ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪਰ ਇਹ ਸਾਧਾਰਨ ਜਿਹੇ ਦੇਸ਼ ਆਪਣੀ ਆਜ਼ਾਦੀ ਕਿਵੇਂ ਕਾਇਮ ਰੱਖੀ ਬੈਠੇ ਨੇ। ਉੱਤਰੀ ਕੋਰੀਆ ਨੇ ਆਪਣੀ ਰੱਖਿਆ ਲਈ ਤਕੜੀ ਫੌਜ ਰੱਖੀ ਹੈ ਅਤੇ ਜਵਾਬੀ ਕਾਰਵਾਈ ਲਈ ਪਰਮਾਣੂ ਬੰਬ ਅਤੇ ਰਾਕਟ। ਜੇ ਇਹ ਨਾ ਹੁੰਦੇ ਤਾਂ ਅਮਰੀਕਾ ਵੱਲੋਂ ਉੱਤਰੀ ਕੋਰੀਆ ਕਦੋਂ ਦਾ ਮਿਟ ਗਿਆ ਹੁੰਦਾ। ਉੱਤਰੀ ਕੋਰੀਆ, ਛੋਟਾ ਅਤੇ ਵਿੱਤੀ ਕਮਜ਼ੋਰੀ ਦੇ ਬਾਵਜੂਦ ਏਡੇ ਭਾਰੇ ਖਰਚੇ ਕਿਵੇਂ ਸਹਿ ਰਿਹੈ? ਸਾਦਾ ਜਵਾਬ ਹੈ- ਬੈਂਕ ਆਪਣਾ ਹੈ, ਕਰਜ਼ਾ ਕੋਈ ਨਹੀਂ।
ਲਿਬੀਆ ਨੇ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਕਰ ਦਿੱਤਾ ਅਮਰੀਕਾ ਦੇ ਧਰਵਾਸੇ ਪਿੱਛੋੋਂ। ਜੇ ਉਸ ਨੇ ਆਪਣੇ ਬੰਬ ਹਟਾਏ ਨਾ ਹੁੰਦੇ ਤਾਂ ‘‘ਅਫਰੀਕਾ ਸਵਿਟਜ਼ਲੈਂਡ’’ ਦਾ ਹੁਣ ਵਾਲਾ ਹਾਲ ਨਾ ਹੁੰਦਾ। ਇਰਾਨ ਨੇ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਕਰਕੇ, ਆਪਣੀ ਤਬਾਹੀ ਦਾ ਰਸਤਾ ਫੜ ਲਿਆ। ਅਮਰੀਕਾ ਨੇ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਸੀਰੀਆ ਪਿੱਛੋਂ ਇਰਾਨ ਉੱਤੇ ਧਾਵਾ ਬੋਲਣਾ ਸੀ, ਜਿਸ ਲਈ ਲੋੜ ਤੋਂ ਵੱਧ ਤਿਆਰੀਆਂ ਕੀਤੀਆਂ ਹੋਈਆਂ ਨੇ ਪਰ ਹੋਇਆ ਇਹ ਕਿ ਅਮਰੀਕਾ (ਆਪਣੇ ਅਲ-ਕਾਇਦਾ, ਆਈਸਿਸ, ਅਲ-ਨੁਸਰਾ ਆਦਿ ਭਾੜੇ ਦੀਆਂ ਫੌਜਾਂ ਰਾਹੀਂ) ਸੀਰੀਆ ਦੇ ਮੁਹਾਜ਼ ਉਤੇ ਹੀ ਮੁੜ ਗਿਆ ਹੈ। ਸੀਰੀਆ ਅਤੇ ਇਰਾਨ ਪਿੱਛੋਂ ਰੂਸ ਦੀ ਵਾਰੀ ਆਉਣੀ ਸੀ। ਪਰ ਰੂਸ ਪਹਿਲਾਂ ਹੀ ਸੀਰੀਆ ਦੀ ਮਦਦ ਉੱਤੇ ਨਿਕਲ ਆਇਆ। (ਉਸ ਦਾ ਦੋਸ਼: ਪਿਛਲੇ ਸਾਲ ਰੌਠਚਾਈਲਡ ਬੈਂਕ ਨੂੰ ਰੂਸ ਤੋਂ ਦੇਸ਼ ਨਿਕਾਲਾ ਮਿਲ ਗਿਆ)।
ਅਮਰੀਕਾ ਨੂੰ ਕਿਉਂ ਅੱਗ ਲੱਗੀ ਹੋਈ ਹੈ, ਹੋਰਨਾਂ ਦੇਸ਼ਾਂ ਅੰਦਰ ਤਬਾਹੀ ਲਿਆਉਣ ਅਤੇ ਕਬਜ਼ੇ ਕਰਨ ਲਈ। ਅਮਰੀਕਾ ਆਪ ਰੌਠਚਾਈਲਡ ਮੁੱਠੀ ਵਿੱਚ ਹੈ, ਜੋ ਉਸ ਨੂੰ ਖਿਡੌਣਾ ਬਣਾ ਕੇ ਵਰਤ ਰਿਹਾ ਹੈ-ਜੰਗਾਂ ਦੇ ਨਾਲ ਅਮਰੀਕੀ ਅਰਥਚਾਰਾ ਕਮਜ਼ੋਰ ਹੋ ਰਿਹੈ, ਉਸ ਦੇ ਫੌਜੀ  ਮਰ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋ ਕੇ ਫੌਜੀ ਅਤੇ ਸਪੈਸ਼ਲ ਹਸਪਤਾਲਾਂ ਨੂੰ ਭਰ ਰਹੇ ਹਨ। ਅਮਰੀਕੀ ਸ਼ਹਿਰੀਆਂ ਦੇ ਹੱਥ ਵਿੱਚ ਕੁਝ ਵੀ ਨਹੀਂ। ਉਹ ਅੰਦਰੋਂ ਜੰਗ ਨਹੀਂ ਚਾਹੁੰਦੇ, ਪਰ ਅਖ਼ਬਾਰਾਂ ਅਤੇ ਮੀਡੀਆ ਦੇ ਕੂੜ ਪ੍ਰਚਾਰ ਹੇਠ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਸਭ ਜੰਗਾਂ ਦਾ ਸਾਥ ਦਿੰਦੇ ਹਨ। ਲਾਭ ਕੇਵਲ ਬੈਂਕਰਾਂ ਦਾ ਹੈ। ਅਮਰੀਕਾ  ਉੱਤੇ ਕਰਜ਼ਾ ਤੇਜ਼ੀ ਨਾਲ ਵੱਧ ਰਿਹਾ ਹੈ। ਓਬਾਮਾ ਦੇ ਅੱਠ ਸਾਲਾਂ ਦੀ ਪ੍ਰਧਾਨਗੀ ਸਮੇਂ ਕਰਜ਼ਾ 8 ਟ੍ਰਿਲੀਅਨ ਵਧਿਆ ਹੈ।
ਸਾਡਾ ਦੇਸ਼ ਰਿਜ਼ਰਵ ਬੈਂਕ (ਰੌਠਚਾਈਲਡ) ਦੀ ਗੁਲਾਮੀ ਅੰਦਰ ‘‘ਤਰੱਕੀ’’ ਕਰ ਰਿਹਾ ਹੈ। ਕੀਮਤਾਂ ਹਰ ਸਾਲ ਵਧੀ ਜਾ ਰਹੀਆਂ ਹਨ ਅਤੇ ਨਾਲ ਹੀ ਲੋਕਾਂ ਅੰਦਰ ਬੇਚੈਨੀ। ਸਾਨੂੰ ਇਹ ਕਹਿ ਕੇ ਪਲੋਸਿਆ ਜਾ ਰਿਹਾ ਹੈ ਕਿ ਕੀਮਤਾਂ ਤਾਂ ਕੁਦਰਤੀ ਤੌਰ ’ਤੇ ਸਾਰੀ ਦੁਨੀਆਂ ਅੰਦਰ ਵੱਧ ਰਹੀਆਂ ਹਨ। ਗੱਲ ਤਾਂ ਸੱਚ ਹੈ, ਪਰ ਉਨ੍ਹਾਂ ਦੇਸ਼ਾਂ ਦੇ ਬੈਂਕ ਕਿਸ ਦੀ ਮੁੱਠੀ ਵਿੱਚ ਹਨ? ਰੌਠਚਾਈਲਡ ਦੀ ਕਰੰਸੀ ਕੌਣ ਪੈਦਾ ਕਰ ਰਿਹੈ ਅਤੇ ਕਿਹੋ ਜਿਹੀ ਪੈਦਾ ਹੁੰਦੀ ਏ? ਰੌਠਚਾਈਲਡ ਦੇ ਏਜੰਟ ਕੇਂਦਰੀ ਬੈਂਕ ਵੱਲੋਂ ਕਰਜ਼ੇ-ਸੂਦ ਵਾਲੀ ਕਰੰਸੀ ਪੈਦਾ ਹੋਵੇ ਤਾਂ ਫਿਰ ਜੀਵਨ ਦੇ ਵਿੱਤੀ ਮਾਮਲਿਆਂ ਵਿੱਚ ਸਥਿਰਤਾ ਕਿਸ ਤਰ੍ਹਾਂ ਆ ਸਕਦੀ ਹੈ? ਕੇਂਦਰੀ ਬੈਂਕਾਂ ਦੀ ਮਲਕੀਅਤ ਦੇਸ਼ਾਂ ਦੀਆਂ ਸਰਕਾਰਾਂ/ਲੋਕਾਂ ਦੀ ਜਾਪੇ, ਬੈਂਕਾਂ ਦੇ ਨਾਂ ਇੰਜ ਰੱਖੇ ਹੁੰਦੇ ਹਨ ਜਿਵੇਂ ਜਾਪੇ ਕਿ ਇਹੀ ਅਸਲੀਅਤ ਹੈ, ਜੋ ਵਾਸਤਵ ਵਿੱਚ ਝੂਠ ਹੈ।
ਕਿਸੇ ਵੀ ਕੇਂਦਰੀ ਸਰਕਾਰ, ਸਮੇਤ ਸਾਡੀ ਆਪਣੀ ਕੇਂਦਰੀ ਸਰਕਾਰ ਦਾ ਦਿਲ ਗੁਰਦਾ ਨਹੀਂ ਹੈ ਕਿ ਉਹ ਕਰੰਸੀ ਜਾਰੀ ਕਰਨ ਦੀ ਸ਼ਕਤੀ ਆਪਣੇ ਹੱਥਾਂ ਵਿੱਚ ਲੈ ਲਵੇ। ਇੰਜ ਕੀਤਾ ਨਹੀਂ ਤਾਂ ਰੌਠਚਾਈਲਡ ਦੀਆਂ ਭੂਗੋਲੀ ਸ਼ਕਤੀਆਂ ਨੇ ਸਰਕਾਰ ਦਾ ਫੱਟਾ ਉਲਟਾ ਦੇਣੈ ਜਾਂ ਤਬਾਹੀ ਕਰਦੀ ਜੰਗ ਛੇੜ ਦੇਣੀ ਹੈ। ਕੇਂਦਰੀ ਸਰਕਾਰ ਬੇਬਸ ਹੈ। ਆਪਣੇ ਦੇਸ਼ ਨੂੰ ਵਿੱਤੀ ਤੌਰ ’ਤੇ  ਸ਼ਕਤੀਵਰ ਕਰਨ ਲਈ ਕੀਤਾ ਕੀ ਜਾਵੇ:
1. ਬਹੁਤ ਵੱਡੇ ਪੈਮਾਨੇ ’ਤੇ ਲੋਕਾਂ ਨੂੰ, ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਵੇ, ਜਿੱਥੋਂ ਉਨ੍ਹਾਂ ਨੂੰ ਪਤਾ ਲੱਗੇ ਕਿ ਅੱਜ ਦੀ ਬੈਂਕਕਾਰੀ ਕਿਵੇਂ ਦੇਸ਼ ਨੂੰ ਲਗਾਤਾਰ ਖੋਰਾ ਲਾ ਰਹੀ ਹੈ। ਕਿਉਂਕਿ ਹਰ ਰਾਜ ਕਰ ਰਹੀ ਹਾਕਮ/ਸੂਬਾਈ ਸਰਕਾਰ ਲੋਕਾਂ ਦੀ  ਪਤਲੀ ਹਾਲਤ ਵਿੱਚ ਕੋਈ ਸੁਧਾਰ ਲਿਆਉਣ ਵਿੱਚ ਅਸਮਰੱਥ ਰਹਿੰਦੀ ਹੈ? ਕਿਉਂ ਹਰ ਚੋਣ ਵਿੱਚ ਵੋਟਰ ਚੱਲ ਰਹੀ ਸਰਕਾਰ ਨੂੰ ਉਲਟਾਉਣ ਦੇ ਰੋਹ ਵਿੱਚ ਹੁੰਦੇ ਹਨ? ਸਭਨਾਂ ਦਾ ਇਕ ਹੀ ਜਵਾਬ ਹੈ-ਬੈਂਕਕਾਰੀ ਵੱਲੋਂ ਦੇਸ਼/ਪ੍ਰਾਂਤ ਨੂੰ ਵਿੱਤੀ ਖੋਰਾ ਅਤੇ ਲਗਾਤਾਰ ਚੜ੍ਹਦੇ ਜਾਂਦੇ ਕਰਜ਼ੇ ਅਤੇ ਕੀਮਤਾਂ।
2. ਪ੍ਰਾਂਤਕ ਅਸੈਂਬਲੀਆਂ ਨੂੰ ਇਕਮੁੱਠ ਹੋ ਕੇ ਇਕ ਮਤਾ ਪਾਸ ਕਰਕੇ, ਕੇਂਦਰ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਕੁੱਲ ਕਰੰਸੀ ਦੀ ਪੈਦਾਵਾਰ ਆਪਣੇ ਹੱਥ ਵਿੱਚ ਲਵੇ (ਇਸ ਸਮੇਂ ਕੇਵਲ ਇਕ ਰੁਪਏ ਦਾ ਨੋਟ ਅਤੇ ਸਿੱਕੇ ਹੀ ਭਾਰਤ ਸਰਕਾਰ ਦੇ ਹਿੱਸੇ ਵਿੱਚ ਆਉਂਦੇ ਹਨ)। ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਇਹ ਮੰਗ ਕਰਨ ਕਿ ਕਰੰਸੀ ਦੇ ਹਰ ਨੋਟ ਉੱਤੇ ਭਾਰਤ ਸਰਕਾਰ ਲਿਖਿਆ ਹੋਣਾ ਚਾਹੀਦਾ ਹੈ, ਨਾ ਕਿ ਰਿਜ਼ਰਵ ਬੈਂਕ।
3. ਸੰਵਿਧਾਨ ਵਿੱਚ ਸਾਫ ਤੌਰ ’ਤੇ ਅੰਕਿਤ ਕਰਵਾਇਆ ਜਾਵੇ ਕਿ ਕਰੰਸੀ ਪੈਦਾ ਕਰਨ ਦੀ ਜ਼ਿੰਮੇਵਾਰੀ ਭਾਰਤ ਸਰਕਰ ਦੀ ਹੀ ਜ਼ਿੰਮੇਵਾਰੀ ਹੈ। ਅੱਜ ਤੱਕ ਚੱਲ ਰਹੇ ਸੰਵਿਧਾਨ ਵਿੱਚ ਕੋਈ ਵੀ ਰਿਜ਼ਰਵ ਬੈਂਕ ਬਾਰੇ ਸੇਧ ਨਹੀਂ ਹੈ। ਕਿੰਨੀ ਹੈਰਾਨੀ ਦੀ ਗੱਲ ਹੈ।
ਸੰਖੇਪ ਵਿੱਚ ਸਾਰੇ ਦੇਸ਼ ਵਾਸੀਆਂ ਨੂੰ  ਚੇਤੰਨ ਹੋਣਾ ਚਾਹੀਦਾ ਹੈ ਕਿ ਕਿਹੜੀ ਮਾਇਆ ਦੀ ਨਾਗਣ ਸਾਨੂੰ ਦਿਨ ਪ੍ਰਤੀ ਦਿਨ ਡੱਸ ਰਹੀ ਹੈ। ਕਿਹੜੀ ਡਾਇਣ ਸਾਡੀ ਲਹੂ-ਪਸੀਨੇ ਦੀ ਕਮਾਈ ਪੀਂਦੀ ਜਾ ਰਹੀ ਹੈ। ਸਭ ਪੜ੍ਹੇ-ਲਿਖੇ ਅਨਪੜ੍ਹਾਂ ਨੂੰ ਅੱਖਾਂ ਖੋਲ੍ਹਣ ਦੀ ਲੋੜ ਹੈ।
ਲੇਖਕ ਉੱਘਾ ਨੇਤਰ ਚਕਿਸਤਕ ਤੇ ਸਿਆਸੀ ਵਿਸ਼ਲੇਸ਼ਕ ਹੈ।
ਸੰਪਰਕ: 98150-00207


Comments Off on ਨਿੱਤ ਡੱਸੇ ਮਾਇਆ ਨਾਗਣ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.