ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਨੀਲ ਗਾਂ ਮੋਟਰਸਾਈਕਲਾਂ ਨਾਲ ਟਕਰਾਈ; ਦੋ ਨੌਜਵਾਨਾਂ ਦੀ ਮੌਤ

Posted On March - 20 - 2017

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਮਾਰਚ
ਥਾਣਾ ਬਾਬੈਨ ਤਹਿਤ ਪਿੰਡ ਸੁਲਤਾਨਪੁਰ ਕੋਲ ਦੇਰ ਰਾਤ  ਹੋਏ ਸੜਕ ਹਾਦਸੇ ਵਿੱਚ  ਦੋ ਨੌਜਵਾਨਾਂ ਦੀ ਮੌਤ ਹੋ ਗਈ  ਅਤੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਥਾਣਾ ਬਾਬੈਨ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਜ਼ਖ਼ਮੀ ਰਣਜੀਤ ਸਿੰਘ  ਵਾਸੀ ਬਾਬੈਨ ਨੇ ਦੱਸਿਆ ਕਿ  ਉਹ ਤੇ ਉਸ ਦੇ ਤਿੰਨ ਸਾਥੀ  ਕਾਬਲ ਸਿੰਘ  ਪੁੱਤਰ ਬਲਬੀਰ ਸਿੰਘ ਵਾਸੀ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ  ਪੰਜਾਬ,  ਸੇਵਾ ਸਿੰਘ  ਵਾਸੀ ਬਾਬੈਨ  ਤੇ ਗੁਰਦਿੱਤਾ ਸਿੰਘ  ਪੁੱਤਰ  ਮਾਨ ਸਿੰਘ ਵਾਸੀ  ਬਾਬੈਨ  ਹਰ ਰੋਜ਼ ਆਪਣੇ  ਪਿੰਡ ਬਾਬੈਨ ਵਿੱਚ ਗਣੇਸ਼  ਕੋਲਡ ਸਟੋਰ  ਸੁਲਤਾਨਪੁਰ  ਵਿੱਚ ਮਜ਼ਦੂਰੀ ਲਈ ਮੋਟਰਸਾਈਕਲ  ’ਤੇ  ਜਾਂਦੇ ਸਨ।
ਰਣਜੀਤ ਸਿੰਘ ਨੇ ਦੱਸਿਆ  ਕਿ ਬੀਤੀ ਰਾਤ  ਕਰੀਬ 9 ਵਜੇ  ਉਹ ਚਾਰੇ ਦੋ ਮੋਟਰਸਾਈਕਲਾਂ ’ਤੇ ਰਾਮ ਨਗਰ  ਕੰਦੋਲੀ  ਵਾਪਸ ਆਪਣੇ ਘਰ ਜਾ ਰਹੇ ਸਨ। ਅਚਾਨਕ  ਇਕ ਨੀਲ ਗਾਂ  ਤੇਜ਼ੀ ਨਾਲ ਦੌੜਦੀ  ਹੋਈ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾ ਗਈ  ਤੇ ਦੋਵੇਂ ਮੋਟਰਸਾਈਕਲਾਂ ਦਾ ਸੰਤੁਲਨ ਵਿਗੜ ਗਿਆ।
ਉਨ੍ਹਾਂ ਦਾ ਮੋਟਰਸਾਈਕਲ  ਖੇਤਾਂ ਵਿੱਚ ਜਾ ਡਿੱਗਿਆ  ਅਤੇ ਕਾਬਲ ਤੇ ਮਨਜੀਤ ਵਾਲਾ ਮੋਟਰਸਾਈਕਲ  ਸੜਕ ਕੰਢੇ ਖੜੇ ਦਰਖਤ ਨਾਲ ਜਾ ਟਕਰਾਇਆ ਅਤੇ ਉਹ ਖੇਤਾਂ ਵਿੱਚ  ਜਾ ਡਿੱਗੇ।  ਉਹ ਚਾਰੋਂ ਜਣੇ ਜ਼ਖ਼ਮੀ ਹੋਣ ਮਗਰੋਂ ਬੇਹੋਸ਼ ਹੋ ਗਏ।
ਸਵੇਰੇ ਜਦ ਹੋਸ਼ ਆਇਆ ਤਾਂ ਦੇਖਿਆ ਕਿ ਉਸ ਦੇ ਤਿੰਨੇ ਸਾਥੀ  ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਏ ਹਨ। ਉਹ ਜ਼ਖ਼ਮੀ ਹਾਲਤ ਵਿੱਚ ਥਾਣਾ ਬਾਬੈਨ  ਆਇਆ ਤੇ ਘਟਨਾ ਦੀ ਜਾਣਕਾਰੀ ਦਿੱਤੀ।
ਬਾਬੈਨ ਪੁਲੀਸ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਆਏ  ਤੇ ਦੇਖਿਆ ਕਿ  ਕਾਬਲ ਸਿੰਘ ਤੇ  ਮਨਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ।
ਪੁਲੀਸ ਨੇ ਜ਼ਖ਼ਮੀਆਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਲਾਡਵਾ  ਭੇਜਿਆ ਜਿੱਥੋਂ ਡਾਕਅਰਾਂ ਨੇ ਮੁਢਲੀ ਸਹਾਇਤਾ ਦੇ ਕੇ  ਉਨ੍ਹਾਂ ਨੂੰ ਐਲਐਨਜੇਪੀ ਹਸਪਤਾਲ ਭੇਜ ਦਿੱਤਾ।  ਗੁਰਦਿੱਤਾ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।


Comments Off on ਨੀਲ ਗਾਂ ਮੋਟਰਸਾਈਕਲਾਂ ਨਾਲ ਟਕਰਾਈ; ਦੋ ਨੌਜਵਾਨਾਂ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.