ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨੌਜਵਾਨ ਸੋਚ: ਕੀ ਕੀ ਕਰੇ ਨਵੀਂ ਸਰਕਾਰ ?

Posted On March - 16 - 2017

11503CD _ARWINDER SINGHਟੈਕਸਾਂ ਵਿੱਚ ਕਟੌਤੀ ਹੋਵੇ
ਕਿਸਾਨਾਂ ਦੀ ਖੁਸ਼ਹਾਲੀ, ਬੇਰੁਜ਼ਗਾਰੀ ਦਾ ਖਾਤਮਾ ਤੇ ਟੈਕਸਾਂ ਵਿੱਚ ਕਟੌਤੀ ਨਵੀਂ ਸਰਕਾਰ ਦੇ ਮੁੱਢਲੇ ਕਾਰਜ ਹੋਣੇ ਚਾਹੀਦੇ ਹਨ। ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ, ਪੜ੍ਹੇ-ਲਿਖੇ ਵਰਗ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀ ਨਾ ਮਿਲਣੀ ਅਤੇ ਆਮ ਲੋਕਾਂ ’ਤੇ ਟੈਕਸਾਂ ਦਾ ਬੋਝ ਗੰਭੀਰ ਮਸਲੇ ਹਨ, ਜਿਨ੍ਹਾਂ ਦਾ ਹੱਲ ਹੋਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਲੜਕੀਆਂ ਦੀ ਸੁਰੱਖਿਆ, ਸਖ਼ਤ ਕਾਨੂੰਨੀ ਪ੍ਰਬੰਧ ਤੇ ਲੋਕਤੰਤਰਿਕ ਢਾਂਚੇ ਦੀ ਮਜ਼ਬੂਤੀ ਲਈ ਲੋਕ ਰਾਇ ਦੀ ਹਿੱਸੇਦਾਰੀ ਯਕੀਨੀ ਬਣਾਉਣ ਵੱਲ ਵੀ ਨਵੀਂ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ।
ਅਰਵਿੰਦਰ ਸਿੰਘ (ਜਲੰਧਰ)
ਸਿੱਖਿਆ ਤੇ ਸਿਹਤ ਖੇਤਰ ’ਚ ਸੁਧਾਰਾਂ ਦੀ ਲੋੜ
ਅਜੋਕੇ ਸਮੇਂ ਵਿੱਚ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਸੁਧਾਰ ਦੀ ਵੱਡੀ ਲੋੜ ਹੈ। ਜੇਕਰ ਸਰਕਾਰ ਇਨ੍ਹਾਂ ਦੋ ਖੇਤਰਾਂ ਵਿੱਚ ਸੁਧਾਰ ਕਰੇ ਤਾਂ ਦੇਸ਼ ਕਈ ਗੁਣਾ ਵੱਧ ਤਰੱਕੀ ਕਰ ਸਕਦਾ ਹੈ। ਸਰਕਾਰ ਨੂੰ ਸਿੱੱਖਿਆ ਲਈ ਕਈ ਅਹਿਮ ਕਦਮ ਚੁੱਕਣ ਦੀ ਲੋੜ ਹੈ, ਜਿਵੇਂ ਸਰਕਾਰੀ ਸਕੂਲਾਂ ਵਿੱਚ ਪੂਰਾ ਸਟਾਫ਼, ਗ਼ੈਰ-ਵਿਦਿਅਕ ਕੰਮਾਂ ਲਈ ਵੱਖਰਾ ਸਟਾਫ਼, ਉਚੇਰੀ ਸਿਖਿਆ ਲਈ ਵਿਦਿਆਰਥੀਆਂ ਨੂੰ ਘੱਟ ਵਿਆਜ ਦਰਾਂ ’ਤੇ ਕਰਜ਼, ਉਚੇਰੀ ਸਿੱਖਿਆ ਦਾ ਪੇਂਡੂ ਇਲਾਕਿਆਂ ਵਿੱਚ ਖਾਸ ਪ੍ਰਬੰਧ ਤੇ ਲੜਕੀਆਂ ਦੀ ਪੜ੍ਹਾਈ ਲਈ ਵਿਸ਼ੇਸ਼ ਪ੍ਰਬੰਧ ਜ਼ਰੂਰੀ ਹਨ। ਇਸ ਤੋਂ ਇਲਾਵਾ ਪੇਂਡੂ ਇਲਾਕਿਆਂ ਵਿੱਚ ਹਸਪਤਾਲਾਂ ਜਾਂ ਸਰਕਾਰੀ ਡਿਸਪੈਂਸਰੀਆਂ ਯਕੀਨੀ ਬਣਾਉਣਾ ਅਤੇ ਗ਼ਰੀਬ ਲੋਕਾਂ ਲਈ ਸਿਹਤ ਬੀਮਾ ਸਕੀਮਾਂ ਦੀ ਵੱਡੀ ਲੋੜ ਹੈ।
11503CD _SUKHDEV SINGH 10ਗਰਿਮਾ ਬੇਦੀ, ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ
ਕਿਸਾਨੀ ਤੇ ਨੌਜਵਾਨੀ ਦੇ ਮਸਲਿਆਂ ਦਾ ਹੱਲ ਜ਼ਰੂਰੀ
ਪੰਜਾਬ ਦੀ ਨਵੀਂ ਸਰਕਾਰ ਅੱਗੇ ਕਈ ਚੁਣੌਤੀਆਂ ਹਨ। ਨਵੀਂ ਸਰਕਾਰ ਨੂੰ ਪਹਿਲਾ ਕੰਮ ਨਸ਼ਿਆਂ ਵਿਰੁੱਧ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਉਹ ਨਸ਼ਿਆਂ ਤੋਂ ਬਚੇ ਰਹਿਣ। ਪੰਜਾਬ ਦੇ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਮਿਲੇ। ਇਸ ਲਈ ਵੱਖ-ਵੱਖ ਖੇਡ ਵਿੰਗਾਂ ਦਾ ਗਠਨ ਕਰਨਾ ਪਵੇਗਾ। ਸਭ ਤੋਂ ਵੱਡਾ ਕੰਮ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦਾ ਤੋੜ ਲੱਭਣਾ ਹੈ ਤਾਂ ਜੋ ਸੂਬੇ ਵਿੱਚ ਆਏ ਦਿਨ ਹੁੰਦੀਆਂ ਕਿਸਾਨ ਖ਼ੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ।
ਸੁਖਦੇਵ ਸਿੰਘ, ਪਿੰਡ ਨਿੱਕੂਵਾਲ (ਰੂਪਨਗਰ)
ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਵਿੱਚ ਲਾਇਆ ਜਾਵੇ
ਨਵੀਂ ਸਰਕਾਰ ਲੋਕ-ਹਿਤੈਸ਼ੀ ਹੋਵੇ। ਲੋਕਾਂ ਦੇ ਨੁਮਾਇੰਦੇ ਆਪਣੀਆਂ ਜੇਬਾਂ ਭਰਨ ਦੀ ਥਾਂ ਲੋਕ ਭਲਾਈ ਦੇ ਕੰਮ ਕਰਨ। ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾਣ, ਕਿਉਂਕਿ ਰੁਜ਼ਗਾਰ ਵਾਧੇ ਨਾਲ ਵਧੀ ਆਮਦਨ ਕਾਰਨ ਵਧਦੀ ਮੰਗ ਨੂੰ ਵੱਧ ਉਤਪਾਦਨ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ ਤੇ ਵੱਧ ਉਤਪਾਦਨ ਲਈ ਹੋਰ ਰੁਜ਼ਗਾਰ ਦੀ ਲੋੜ ਪੈਦੀ ਹੈ। ਜੇ ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਦੇ ਚੰਗੇ ਮੌਕੇ ਮਿਲਣ ਲੱਗ ਜਾਣ ਤਾਂ ਘਰ-ਬਾਰ ਛੱਡ ਕੇ ਪਰਵਾਸ ਕਰਨ ਦੀ ਲੋੜ ਨਹੀਂ ਪਵੇਗੀ। ਨਵੀਂ ਸਰਕਾਰ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਵਿੱਚ ਲਾਵੇ। ਸਰਕਾਰ ਵੱਲੋਂ ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ 11503CD _KARNAIL SINGH SARANਅਤੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਸਾਹਿਤਕ ਮੇਲੇ ਲਾਏ ਜਾਣ।
ਸਤਵਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਮੁਕਤਸਰ ਸਾਹਿਬ
ਵੀਆਈਪੀਜ਼ ਦੇ ਖ਼ਰਚੇ ਘਟਾਏ ਜਾਣ
ਪੰਜਾਬ ਭਾਰੀ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ। ਨਵੀਂ ਸਰਕਾਰ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਕੇ ਸੂਬੇ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਵਿਸ਼ੇਸ਼ ਉਪਰਾਲੇ ਕਰੇ। ਰਾਜਨੀਤਿਕ ਆਗੂਆਂ ਅਤੇ ਵੀਆਈਪੀਜ਼ ਦੇ ਬੇਲੋੜੇ ਖ਼ਰਚੇ ਘਟਾਏ ਜਾਣ। ਭ੍ਰਿਸ਼ਟਾਚਾਰ ਖਤਮ ਕਰਨ ਲਈ ਉਪਰਾਲੇ ਕੀਤੇ ਜਾਣ। ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਕੱਢਿਆ ਜਾਵੇ ਅਤੇ ਸਵੈ-ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ।
ਕਰਨੈਲ ਸਿੰਘ ਸਰਾਂ, ਪਿੰਡ ਪੰਨੀ ਵਾਲਾ ਮੋਰੀਕਾ (ਸਿਰਸਾ)
11503CD _HARMANJEETਲੋਕਾਂ ਦੀਆਂ ਉਮੀਦਾਂ ’ਤੇ ਖਰੀ ਉੱਤਰੇ ਸਰਕਾਰ
ਨਵੀਂ ਸਰਕਾਰ ਤੋਂ ਲੋਕਾਂ ਨੂੰ ਬਦਲਾਅ ਦੀ ਉਮੀਦ ਹੁੰਦੀ ਹੈ। ਸਰਕਾਰ ਨੂੰ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਚਾਹੀਦਾ ਹੈ। ਸਰਕਾਰ ਆਮ ਲੋਕਾਂ ਲਈ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਏ, ਕਿਉਂਕਿ ਦੂਸ਼ਿਤ ਵਾਤਾਵਰਨ ਅਤੇ ਗਲਤ ਜੀਵਨਸ਼ੈਲੀ ਕਾਰਨ ਕੋਈ ਵੀ ਰੋਗ-ਮੁਕਤ ਨਹੀਂ ਹੈ। ਨਵੀਂ ਸਰਕਾਰ ਦੇ ਕੰਮਾਂ ਵਿੱਚ ਵਿਦਿਆਰਥੀਆਂ ਦੇ ਰੁਜ਼ਗਾਰਮੁਖੀ ਹੋਣ ਲਈ ਵੀ ਨੀਤੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਬਚ ਸਕਣ। ਫੀਸਾਂ ਅਤੇ ਕਿਤਾਬਾਂ ਸਸਤੀਆਂ ਹੋਣੀਆਂ ਚਾਹੀਦੀਆਂ ਹਨ। ਕਿਸਾਨਾਂ ਦੀਆਂ ਫ਼ਸਲਾਂ ਮੰਡੀਆਂ ਵਿੱਚ ਜਲਦੀ ਵਿਕਣ ਅਤੇ ਨਾਲ ਹੀ ਪੂਰਾ ਮੁੱਲ ਮਿਲੇ। ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਵਾਰਾ ਪਸ਼ੂਆਂ ਦਾ ਮਸਲਾ ਹੱਲ ਕੀਤਾ ਜਾਵੇ।
ਹਰਮਨਜੀਤ ਮੰਡੇਰ, ਪਿੰਡ ਧੂਰੀ (ਸੰਗਰੂਰ)
11503CD _NEERAJਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਰੋਕੀਆਂ ਜਾਣ
ਵਪਾਰ ਦਾ ਕੇਂਦਰ ਬਣੇ ਪ੍ਰਾਈਵੇਟ ਸਕੂਲਾਂ ਵਿੱਚ ਸਟੇਨਸ਼ਰੀ, ਕਾਪੀਆਂ, ਵਰਦੀਆਂ ਤੇ ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਮਹਿੰਗੀਆਂ ਕਿਤਾਬਾਂ ਤੋਂ ਇਲਾਵਾ ਮੋਟੀਆਂ ਫੀਸਾਂ ਮਾਪਿਆਂ ਦੀਆਂ ਜੇਬਾਂ ਢਿੱਲੀਆਂ ਕਰ ਰਹੀਆਂ ਹਨ। ਡੋਨੇਸ਼ਨ ਦੇ ਨਾਮ ਉਤੇ ਕਈ ਸਕੂਲ ਮੈਨੇਜਮੈਂਟ ਕੋਟੇ ਵਿੱਚੋਂ ਦਾਖ਼ਲਾ ਦੇਣ ’ਤੇ ਮੋਟੀ ਰਿਸ਼ਵਤ ਵੀ ਲੈ ਰਹੇ ਹਨ। ਸਾਲਾਨਾ ਸਮਾਗਮਾਂ ਦੇ ਖ਼ਰਚੇ ਦਾ ਬੋਝ ਬੱਚਿਆਂ ’ਤੇ ਪਾਇਆ ਜਾਂਦਾ ਹੈ ਅਤੇ ਗਰਮੀ ਮਹੀਨੇ ਦੀਆਂ ਛੁੱਟੀਆਂ ਦੀ ਸਕੂਲ ਫੀਸ ਅਤੇ ਵੈਨ ਫੀਸ ਵੀ ਲਈ ਜਾਂਦੀ ਹੈ। ਆਉਣ ਵਾਲੀ ਨਵੀਂ ਸਰਕਾਰ ਨੂੰ ਨਵੇਂ ਸੈਸ਼ਨ ਤੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ’ਤੇ ਰੋਕ ਲਾਵੇ।
ਨੀਰਜ ਮਿੱਤਲ, ਸਰਦੂਲਗੜ੍ਹ (ਮਾਨਸਾ)
ਵਧਦੀ ਆਬਾਦੀ ਨੂੰ ਰੋਕਣ ਲਈ ਉਪਰਾਲੇ ਕਰੇ ਸਰਕਾਰ
ਦੇਸ਼ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਵੇਂ ਵਧਦੀ ਜਨਸੰਖਿਆ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ੇ ਦੀ ਮਾਰ, ਗ਼ਰੀਬਾਂ ਤੇ ਮਜ਼ਦੂਰਾਂ ਦੀ ਮਾੜੀ ਸਥਿਤੀ, ਔਰਤਾਂ ਦੀ ਤ੍ਰਾਸਦੀ ਆਦਿ। ਇਹ ਸਮੱਸਿਆਵਾਂ ਸਾਡੇ ਦੇਸ਼ ਨੂੰ ਘੁਣ ਵਾਂਗ ਅੰਦਰੋਂ-ਅੰਦਰ ਖੋਖਲਾ ਕਰ ਰਹੀਆਂ ਹਨ। ਪੰਜਾਬ ਵੀ ਇਨ੍ਹਾਂ ਸਮੱਸਿਆ ਤੋਂ ਬਚਿਆ ਨਹੀਂ ਹੈ। ਇਸ ਲਈ ਨਵੀਂ ਸਰਕਾਰ ਨੂੰ ਵਧਦੀ ਜਨਸੰਖਿਆ ਨੂੰ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਹੰਸ ਕਲੇਰ, ਪਿੰਡ ਦੁਗਾਲ ਖੁਰਦ (ਪਟਿਆਲਾ)
 (ਇਹ ਬਹਿਸ ਅਗਲੇ ਵੀਰਵਾਰ ਵੀ ਜਾਰੀ ਰਹੇਗੀ)

 


Comments Off on ਨੌਜਵਾਨ ਸੋਚ: ਕੀ ਕੀ ਕਰੇ ਨਵੀਂ ਸਰਕਾਰ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.