ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪਲਾਈਬੋਰਡ ਫੈਕਟਰੀ ਖਿਲਾਫ਼ ਲੋਕਾਂ ਨੇ ਕੱਢਿਆ ਰੋਸ ਮਾਰਚ

Posted On March - 21 - 2017

ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਮਾਰਚ
ਪਿੰਡ ਦੌਲੋਵਾਲ ਵਿਖੇ ਲੱਗ ਰਹੀ ਸੈਂਚੁਰੀ ਪਲਾਈਬੋਰਡ ਫੈਕਟਰੀ ਦੇ ਵਿਰੋਧ ਵਿਚ ਅੱਜ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਇਲਾਕਾ ਸੰਘਰਸ਼ ਕਮੇਟੀ ਦੀ ਅਗਵਾਈ ’ਚ ਰੋਡ ਮਾਰਚ ਕੀਤਾ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਫੈਕਟਰੀ ਕਾਰਨ ਪੈਦਾ ਹੋਏ ਖਤਰੇ ਤੋਂ ਜਾਣੂ ਕਰਵਾਇਆ। ਦੌਲੋਵਾਲ ਤੋਂ ਸ਼ੁਰੂ ਹੋਇਆ ਇਹ ਸਕੂਟਰ ਮਾਰਚ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਇੱਥੇ ਹੀ ਸਮਾਪਤ ਹੋਇਆ। ਪਿੰਡ ਵਾਸੀਆਂ ਵਲੋਂ ਫੈਕਟਰੀ ਦੇ ਖਿਲਾਫ਼ ਪਿਛਲੇ 12 ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਫੈਕਟਰੀ ਨੂੰ ਇੱਥੋਂ ਚੁੱਕਿਆ ਜਾਵੇ ਕਿਉਂਕਿ ਇਸ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਲੋਕਾਂ ਦੇ ਜੀਵਨ ਲਈ ਮਾਰੂ ਸਾਬਿਤ ਹੋਵੇਗਾ। ਇਲਾਕਾ ਸੰਘਰਸ਼ ਕਮੇਟੀ ਦੇ ਆਗੂ ਗੁਰਦੀਪ ਸਿੰਘ ਖੁਣ-ਖੁਣ, ਓਮ ਸਿੰਘ ਸਟਿਆਣਾ, ਮਹਿੰਦਰ ਸਿੰਘ ਖੈਰੜ ਆਦਿ ਨੇ ਕਿਹਾ ਕਿ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ।
ਇੱਥੇ ਜ਼ਿਕਰਯੋਗ ਹੈ ਕਿ ਫੈਕਟਰੀ ਦੀ ਸਥਾਪਨਾ ਖਿਲਾਫ਼ ਸਫਲ ਭਾਰਤ ਗੁਰੂ ਪ੍ਰੰਪਰਾ ਨਾਂਅ ਦੀ ਸੰਸਥਾ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਵੀ ਇਕ ਪਟੀਸ਼ਨ ਪਾਈ ਹੋਈ ਹੈ ਜਿਸ ਦੀ ਅਗਲੀ ਸੁਣਵਾਈ 12 ਅਪਰੈਲ ਨੂੰ ਹੋ ਰਹੀ ਹੈ।


Comments Off on ਪਲਾਈਬੋਰਡ ਫੈਕਟਰੀ ਖਿਲਾਫ਼ ਲੋਕਾਂ ਨੇ ਕੱਢਿਆ ਰੋਸ ਮਾਰਚ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.