ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਪਿਸਤੌਲ ਵਿਖਾ ਕੇ 1.62 ਲੱਖ ਤੇ ਹੋਰ ਸਾਮਾਨ ਲੁੱਟਿਆ

Posted On March - 20 - 2017

ਪੱਤਰ  ਪ੍ਰੇਰਕ
ਯਮੁਨਾਨਗਰ, 20 ਮਾਰਚ
ਇੱਥੋਂ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਇੱਕ ਸ਼ੋਅ ਰੂਮ ਦੇ ਕਰਿੰਦਿਆਂ ਤੋਂ ਲੁਟੇਰਿਆਂ ਨੇ ਪਿਸਤੌਲ ਵਿਖਾ ਕੇ ਨਕਦੀ ਅਤੇ ਹੋਰ ਸਾਮਾਨ ਲੁੱਟ ਲਿਆ।  ਜਗਾਧਰੀ ਵਰਕਸ਼ਾਪ ਦੀ ਰਾਮ ਨਗਰ ਕਲੋਨੀ ਵਾਸੀ ਦਵਿੰਦਰ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਹ ਮਾਡਲ ਟਾਊਨ ਸਥਿਤ ਸਪੋਰਟਸ ਸਟੇਸ਼ਨ ਨਾਂ ਦੇ ਸ਼ੋਅਰੂਮ ਵਿੱਚ ਕੰਮ  ਕਰਦਾ ਹੈ।
ਬੀਤੀ ਰਾਤ ਉਹ ਤੇ ਉਸ ਦੇ ਸਾਥੀ ਜਦੋਂ ਸ਼ੋਅਰੂਮ ਬੰਦ ਕਰਨ ਲੱਗੇ ਤਾਂ ਤਿੰਨ ਨਕਾਬਪੋਸ਼ ਲੁਟੇਰੇ ਆਏ। ਇਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ’ਤੇ ਬੈਠਾ ਰਿਹਾ ਅਤੇ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਨਕਦੀ ਹਵਾਲੇ ਕਰਨ ਲਈ ਕਿਹਾ। ਇਨਕਾਰ ਕਰਨ ’ਤੇ ਲੁਟੇਰਿਆਂ ਨੇ ਉਸ ਦੇ ਸਿਰ ’ਤੇ ਦੇਸੀ ਕੱਟੇ ਦੀ ਹੱਥੀ ਨਾਲ ਵਾਰ ਕੀਤਾ ਅਤੇ ਗੱਲੇ ਵਿੱਚ ਪਏ ਲਗਭਗ ਇੱਕ ਲੱਖ 62 ਹਜ਼ਾਰ ਰੁਪਏ, ਟੀ ਸ਼ਰਟਾਂ ਅਤੇ ਚੱਪਲਾਂ ਚੋਰੀ ਕਰ ਕੇ ਲੈ ਗਏ।  ਪੁਲੀਸ ਅਧਿਕਾਰੀ  ਹਰਦਿਆਲ ਸਿੰਘ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਦੇ ਲਾਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ  ਕਰ ਲਿਆ ਜਾਵੇਗਾ।


Comments Off on ਪਿਸਤੌਲ ਵਿਖਾ ਕੇ 1.62 ਲੱਖ ਤੇ ਹੋਰ ਸਾਮਾਨ ਲੁੱਟਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.