ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਪਿਸਤੌਲ ਸਾਫ ਕਰਦਿਆਂ ਚੱਲੀ ਗੋਲੀ, ਪਤਨੀ ਜ਼ਖਮੀ

Posted On March - 21 - 2017

ਪੱਤਰ ਪ੍ਰੇਰਕ
ਟਾਂਡਾ, 20 ਮਾਰਚ

ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਜ਼ਖਮੀ ਔਰਤ ਮਹਿੰਦਰ ਕੌਰ।   -ਫੋਟੋ: ਗੁਰਾਇਆ

ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਜ਼ਖਮੀ ਔਰਤ ਮਹਿੰਦਰ ਕੌਰ। -ਫੋਟੋ: ਗੁਰਾਇਆ

ਟਾਂਡਾ ਉੜਮੁੜ ਦੀ ਫੌਜੀ ਕਲੋਨੀ ਵਿੱਚ ਪਿਸਤੌਲ ਸਾਫ ਕਰਦਿਆਂ ਅਚਾਨਕ ਚੱਲੀ ਗੋਲੀ ਕਾਰਨ ਬਜ਼ੁਰਗ ਔਰਤ ਜ਼ਖਮੀ ਹੋ ਗਈ ਜਿਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ  ਔਰਤ ਦੀ ਪਛਾਣ ਮਹਿੰਦਰ ਕੌਰ ਪਤਨੀ ਕੈਪਟਨ ਹਰਦਲੀਪ ਸਿੰਘ ਦੇ ਰੂਪ ਵਿੱਚ ਹੋਈ ਹੈ।
ਕੈਪਟਨ ਹਰਦਲੀਪ ਸਿੰਘ ਅੱਜ ਹੀ ਚੋਣਾਂ ਦੌਰਾਨ ਥਾਣਾ ਟਾਂਡਾ ਵਿੱਚ ਜਮ੍ਹਾਂ ਕਰਵਾਇਆ ਆਪਣਾ 32 ਬੋਰ ਦਾ ਪਿਸਤੌਲ ਘਰ ਲੈਕੇ ਆਏ ਸਨ ਜਦੋਂ ਉਹ ਦੁਪਹਿਰ ਨੂੰ ਪਿਸਤੌਲ ਸਾਫ ਕਰ ਰਹੇ ਸਨ ਤਾਂ ਭੁਲੇਖੇ ਨਾਲ ਪਿਸਤੌਲ ਵਿੱਚ ਬਚੀ ਇੱਕ ਗੋਲੀ ਚਲ ਗਈ ਜੋ ਨਜ਼ਦੀਕ ਬੈਠੀ ਉਸਦੀ ਪਤਨੀ ਮਹਿੰਦਰ ਕੌਰ ਦੀ ਲੱਤ ਵਿੱਚ ਲੱਗੀ। ਇਹ ਗੋਲੀ ਇੱਕ ਲੱਤ ਨੂੰ ਜ਼ਖਮੀ ਕਰਕੇ ਦੂਸਰੀ ਲੱਤ ਵਿੱਚ ਜਾ ਵੜੀ। ਜ਼ਖਮੀ ਔਰਤ ਨੂੰ ਟਾਂਡਾ ਦੇ ਸਿਵਲ ਹਸਪਤਾਲ ਵਿੱਚ ਮੁੱਢਲੀ ਮੱਦਦ ਤੋਂ ਬਾਅਦ ਜਲੰਧਰ ਰੈਫਰ ਕੀਤਾ ਗਿਆ ਹੈ।


Comments Off on ਪਿਸਤੌਲ ਸਾਫ ਕਰਦਿਆਂ ਚੱਲੀ ਗੋਲੀ, ਪਤਨੀ ਜ਼ਖਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.