ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੀਡੀਪੀ ਦੇ ਚੋਣ ਸੰਮੇਲਨ ’ਤੇ ਹਮਲਾ, ਤਿੰਨ ਜ਼ਖ਼ਮੀ

Posted On March - 19 - 2017

ਸ੍ਰੀਨਗਰ, 19 ਮਾਰਚ
ਅਨੰਤਨਾਗ ਹਲਕੇ ਦੀ ਉਪ ਚੋਣ ਦੇ ਮੱਦੇਨਜ਼ਰ ਪੀਡੀਪੀ ਵੱਲੋਂ ਕੀਤੇ ਜਾ ਰਹੇ ਚੋਣ ਸੰਮੇਲਨ ’ਤੇ ਪੱਥਰਬਾਜ਼ਾਂ ਵੱਲੋਂ ਹਮਲਾ ਕੀਤਾ ਗਿਆ, ਜਿਸ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ ਅਤੇ ਅਨੰਤਨਾਗ ਹਲਕਿਆਂ ਦੀ ਉਪ ਚੋਣ ਲਈ ਪ੍ਰਚਾਰ ਦੌਰਾਨ ਕੁਲਗਾਮ ਜ਼ਿਲ੍ਹੇ ਦੇ ਛਾਵਲਗਾਮ ਇਲਾਕੇ ਵਿੱਚ ਡਾਕ ਬਗਲੇ ਦੇ ਅਹਾਤੇ ਵਿੱਚ ਪੀਡੀਪੀ ਵੱਲੋਂ ਇਕੱਠ ਕੀਤਾ ਜਾ ਰਿਹਾ ਸੀ ਕਿ ਕੁਝ ਨੌਜਵਾਨਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਤੁਰਤ ਹਰਕਤ ਵਿੱਚ ਆਉਂਦਿਆਂ ਪੱਥਰਬਾਜ਼ਾਂ ਦਾ ਪਿੱਛਾ ਕੀਤਾ। ਪੀਡੀਪੀ ਨੇ ਅਨੰਤਨਾਗ ਹਲਕੇ ਤੋਂ ਤਸਾਦੁਕ ਹੁਸੈਨ ਨੂੰ ਉਮੀਦਵਾਰ ਬਣਾਇਆ ਹੈ ਜੋ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਭਰਾ ਹਨ। ਪੇਂਡੂ ਵਿਕਾਸ ਵਿਭਾਗ ਦੇ ਮੰਤਰੀ ਅਬਦੁਲ ਹੱਕ ਖਾਨ ਸਮੇਤ ਕੁਝ ਹੋਰ ਪਾਰਟੀ ਵਰਕਰ ਇਸ ਮੌਕੇ ਹਾਜ਼ਰ ਸਨ। ਪੱਥਰਬਾਜ਼ੀ ਦੀ ਘਟਨਾ ਦੇ ਬਾਅਦ ਵੀ ਮੀਟਿੰਗ ਜਾਰੀ ਰਹੀ। ਸ੍ਰੀਨਗਰ ਲੋਕ ਸਭਾ ਹਲਕੇ ਵਿੱਚ 9 ਅਪਰੈਲ ਅਤੇ ਅਨੰਤਨਾਗ ਵਿੱਚ 12 ਨੂੰ ਵੋਟਾਂ ਪੈਣਗੀਆਂ। ਪੀਡੀਪੀ ਨੇ ਨਾਜ਼ਿਰ ਅਹਿਮਦ ਖਾਨ ਨੂੰ ਸ੍ਰੀਨੰਗਰ ਸੀਟ ਤੋਂ ਉਮੀਦਵਾਰ ਬਣਾਇਆ ਹੈ।

-ਪੀਟੀਆਈ


Comments Off on ਪੀਡੀਪੀ ਦੇ ਚੋਣ ਸੰਮੇਲਨ ’ਤੇ ਹਮਲਾ, ਤਿੰਨ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.