ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੁਜਾਰਾ ਦੇ ਦੋਹਰੇ ਸੈਂਕੜੇ ਨਾਲ ਭਾਰਤ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ

Posted On March - 19 - 2017

ਰਾਂਚੀ, 19 ਮਾਰਚ

ਦੋਹਰਾ ਸੈਂਕੜਾ ਪੂਰਾ ਕਰਨ ਮਗਰੋਂ ਚੇਤੇਸ਼ਵਰ ਪੁਜਾਰਾ।

ਦੋਹਰਾ ਸੈਂਕੜਾ ਪੂਰਾ ਕਰਨ ਮਗਰੋਂ ਚੇਤੇਸ਼ਵਰ ਪੁਜਾਰਾ।

ਚੇਤੇਸ਼ਵਰ ਪੁਜਾਰਾ ਦੇ ਦੋਹਰੇ ਸੈਂਕੜੇ ਅਤੇ ਰਿਧੀਮਾਰਨ ਸਾਹਾ ਦੇ ਸੈਂਕੜੇ ਦੀ ਮਦਦ ਨਾਲ ਅੱਜ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ 152 ਦੌੜਾਂ ਦੀ ਲੀਡ ਹਾਸਲ ਕਰਨ ਮਗਰੋਂ ਦੂਜੀ ਪਾਰੀ ’ਚ ਆਸਟਰੇਲੀਆ ਦੀਆਂ ਦੋ ਵਿਕਟਾਂ 23 ਦੌੜਾਂ ’ਤੇ ਝਟਕਾ ਕੇ ਮੈਚ ’ਚ ਆਪਣੀ ਸਥਿਤੀ ਕਾਫੀ ਮਜ਼ਬੂਤ ਕਰ ਲਈ ਹੈ।
ਭਾਰਤ ਨੇ ਆਸਟਰੇਲੀਆ ਦੀਆਂ 451 ਦੌੜਾਂ ਦੇ ਜਵਾਬ ਵਿੱਚ ਪਹਿਲੀ ਪਾਰੀ ਨੌਂ ਵਿਕਟਾਂ ’ਤੇ 603 ਦੌੜਾਂ ਬਣਾ ਸਮਾਪਤ ਐਲਾਨ ਦਿੱਤੀ। ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ (ਛੇ ਦੌੜਾਂ ’ਤੇ ਦੋ ਵਿਕਟਾਂ) ਨੇ ਇਸ ਮਗਰੋਂ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (14) ਅਤੇ ਨਾਥਨ ਲਿਓਨ ਨੂੰ ਆਊਟ ਕਰਕੇ ਦੂਜੀ ਪਾਰੀ ਦੇ 7.2 ਓਵਰਾਂ ’ਚ ਹੀ ਆਸਟਰੇਲੀਆ ਲਈ ਸੰਕਟ ਖੜ੍ਹਾ ਕਰ ਦਿੱਤਾ। ਆਸਟਰੇਲੀਆ ਦੀ ਟੀਮ ਅਜੇ ਵੀ 129 ਦੌੜਾਂ ਨਾਲ ਪਛੜ ਰਹੀ ਹੈ ਜਦਕਿ ਉਸ ਕੋਲ ਅੱਠ ਵਿਕਟਾਂ ਬਾਕੀ ਹਨ। ਸਲਾਮੀ ਬੱਲੇਬਾਜ਼ ਮੈਟ ਰੇਨਸ਼ਾਅ ਸੱਤ ਦੌੜਾਂ ਬਣਾ ਕੇ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਪੁਜਾਰਾ ਇੱਕ ਪਾਰੀ ’ਚ 500 ਤੋਂ ਵੱਧ ਗੇਂਦਾਂ ਖੇਡਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਆਪਣੇ ਤੀਜੇ ਅਤੇ ਆਸਟਰੇਲੀਆ ਖ਼ਿਲਾਫ਼ ਦੂਜੇ ਦੋਹਰੇ ਸੈਂਕੜੇ ਦੌਰਾਨ 525 ਗੇਂਦਾਂ ’ਤੇ 21 ਚੌਕਿਆਂ ਦੀ ਮਦਦ ਨਾਲ 202 ਦੌੜਾਂ ਬਣਾਈਆਂ ਅਤੇ ਗੇਂਦਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਪਾਰੀ ਦੇ ਆਪਣੇ ਆਦਰਸ਼ ਰਾਹੁਲ ਦ੍ਰਾਵਿੜ ਦੇ 12 ਸਾਲ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡਿਆ, ਜਿਸ ਨੇ ਅਪਰੈਲ 2004 ’ਚ ਪਾਕਿਸਤਾਨ ਖ਼ਿਲਾਫ਼ 270 ਦੌੜਾਂ ਦੀ ਪਾਰੀ ਦੌਰਾਨ 495 ਗੇਂਦਾਂ ਦਾ ਸਾਹਮਣਾ ਕੀਤਾ ਸੀ।
ਪੁਜਾਰਾ ਨੇ ਪੰਜ ਸੈਸ਼ਨ ਤੋਂ ਵੱਧ ਬੱਲੇਬਾਜ਼ੀ ਕਰਦਿਆਂ ਕਰੀਜ਼ ’ਤੇ 11 ਘੰਟੇ ਅਤੇ 12 ਮਿੰਟ ਬਿਤਾਏ। ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਵਿਕਟਕੀਪਰ ਸਾਹਾ ਨੇ 233 ਗੇਂਦਾਂ ’ਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 117 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਸੱਤਵੀਂ ਵਿਕਟ ਲਈ 199 ਦੌੜਾਂ ਦੀ ਭਾਈਵਾਲੀ ਕੀਤੀ। ਜਡੇਜਾ ਨੇ ਅਖੀਰ ’ਚ 55 ਗੇਂਦਾਂ ’ਚ ਪੰਜ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 54

ਆਸਟਰੇਲੀਆ ਦੇ ਨਾਥਨ ਲਿਓਨ ਨੂੰ ਆੳੂਟ ਕਰਨ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋਅਾਂ: ਏਐਫਪੀ ਪੁਜਾਰਾ ਦੇ ਦੋਹਰੇ ਸੈਂਕਡ਼ੇ ਨਾਲ ਭਾਰਤ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ ਰਾਂਚੀ, 19 ਮਾਰਚ ਚੇਤੇਸ਼ਵਰ ਪੁਜਾਰਾ ਦੇ ਦੋਹਰੇ ਸੈਂਕਡ਼ੇ ਅਤੇ ਰਿਧੀਮਾਰਨ ਸਾਹਾ ਦੇ ਸੈਂਕਡ਼ੇ ਦੀ ਮਦਦ ਨਾਲ ਅੱਜ ਭਾਰਤ ਨੇ ਅਾਸਟਰੇਲੀਆ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ 152 ਦੌਡ਼ਾਂ ਦੀ ਲੀਡ ਹਾਸਲ ਕਰਨ ਮਗਰੋਂ ਦੂਜੀ ਪਾਰੀ ’ਚ ਆਸਟਰੇਲੀਆ ਦੀਆਂ ਦੋ ਵਿਕਟਾਂ 23 ਦੌਡ਼ਾਂ ’ਤੇ ਝਟਕਾ ਕੇ ਮੈਚ ’ਚ ਆਪਣੀ ਸਥਿਤੀ ਕਾਫੀ ਮਜ਼ਬੂਤ ਕਰ ਲਈ ਹੈ।  ਭਾਰਤ ਨੇ ਆਸਟਰੇਲੀਆ ਦੀਆਂ 451 ਦੌਡ਼ਾਂ ਦੇ ਜਵਾਬ ਵਿੱਚ ਪਹਿਲੀ ਪਾਰੀ ਨੌਂ ਵਿਕਟਾਂ ’ਤੇ 603 ਦੌਡ਼ਾਂ ਬਣਾ ਸਮਾਪਤ ਐਲਾਨ ਦਿੱਤੀ। ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ (ਛੇ ਦੌਡ਼ਾਂ ’ਤੇ ਦੋ ਵਿਕਟਾਂ) ਨੇ ਇਸ ਮਗਰੋਂ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (14) ਅਤੇ ਨਾਥਨ ਲਿਓਨ ਨੂੰ ਆੳੂਟ ਕਰਕੇ ਦੂਜੀ ਪਾਰੀ ਦੇ 7.2 ਓਵਰਾਂ ’ਚ ਹੀ ਅਾਸਟਰੇਲੀਆ ਲਈ ਸੰਕਟ ਖਡ਼੍ਹਾ ਕਰ ਦਿੱਤਾ। ਆਸਟਰੇਲੀਆ ਦੀ ਟੀਮ ਅਜੇ ਵੀ 129 ਦੌਡ਼ਾਂ ਨਾਲ ਪਛਡ਼ ਰਹੀ ਹੈ ਜਦਕਿ ਉਸ ਕੋਲ ਅੱਠ ਵਿਕਟਾਂ ਬਾਕੀ ਹਨ। ਸਲਾਮੀ ਬੱਲੇਬਾਜ਼ ਮੈਟ ਰੇਨਸ਼ਾਅ ਸੱਤ ਦੌਡ਼ਾਂ ਬਣਾ ਕੇ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਪੁਜਾਰਾ ਇੱਕ ਪਾਰੀ ’ਚ 500 ਤੋਂ ਵੱਧ ਗੇਂਦਾਂ ਖੇਡਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਆਪਣੇ ਤੀਜੇ ਅਤੇ ਆਸਟਰੇਲੀਆ ਖ਼ਿਲਾਫ਼ ਦੂਜੇ ਦੋਹਰੇ ਸੈਂਕਡ਼ੇ ਦੌਰਾਨ 525 ਗੇਂਦਾਂ ’ਤੇ 21 ਚੌਕਿਆਂ ਦੀ ਮਦਦ ਨਾਲ 202 ਦੌਡ਼ਾਂ ਬਣਾਈਆਂ ਅਤੇ ਗੇਂਦਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਪਾਰੀ ਦੇ ਆਪਣੇ ਆਦਰਸ਼ ਰਾਹੁਲ ਦ੍ਰਾਵਿਡ਼ ਦੇ 12 ਸਾਲ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡਿਆ, ਜਿਸ ਨੇ ਅਪਰੈਲ 2004 ’ਚ ਪਾਕਿਸਤਾਨ ਖ਼ਿਲਾਫ਼ 270 ਦੌਡ਼ਾਂ ਦੀ ਪਾਰੀ ਦੌਰਾਨ 495 ਗੇਂਦਾਂ ਦਾ ਸਾਹਮਣਾ ਕੀਤਾ ਸੀ। ਪੁਜਾਰਾ ਨੇ ਪੰਜ ਸੈਸ਼ਨ ਤੋਂ ਵੱਧ ਬੱਲੇਬਾਜ਼ੀ ਕਰਦਿਆਂ ਕਰੀਜ਼ ’ਤੇ 11 ਘੰਟੇ ਅਤੇ 12 ਮਿੰਟ ਬਿਤਾਏ। ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਵਿਕਟਕੀਪਰ ਸਾਹਾ ਨੇ 233 ਗੇਂਦਾਂ ’ਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 117 ਦੌਡ਼ਾਂ ਦੀ ਪਾਰੀ ਖੇਡੀ। ਦੋਵਾਂ ਨੇ ਸੱਤਵੀਂ ਵਿਕਟ ਲਈ 199 ਦੌਡ਼ਾਂ ਦੀ ਭਾਈਵਾਲੀ ਕੀਤੀ। ਜਡੇਜਾ ਨੇ ਅਖੀਰ ’ਚ 55 ਗੇਂਦਾਂ ’ਚ ਪੰਜ ਚੌਕਿਆਂ ਤੇ ਦੋ ਛੱਕਿਅਾਂ ਦੀ ਮਦਦ ਨਾਲ 54 ਦੌਡ਼ਾਂ ਦੀ ਪਾਰੀ ਖੇਡ ਕੇ ਭਾਰਤ ਦੀ ਲੀਡ ਨੂੰ 150 ਦੌਡ਼ਾਂ ਤੋਂ ਪਾਰ ਪਹੁੰਚਾਇਆ। ਆਸਟਰੇਲੀਆ ਵੱਲੋਂ ਪੈਟ ਕਮਿਨਜ਼ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਿਸ ਨੇ 106 ਦੌਡ਼ਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਖੱਬੇ ਹੱਥ ਦੇ ਸਪਿੰਨਰ ਸਟੀਵ ਓਕੀਫ ਨੇ ਵੀ 199 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਓਕੀਫ ਨੇ ਪਾਰੀ ’ਚ 77 ਓਵਰ ਸੁੱਟੇ    ਜੋ ਭਾਰਤੀ ਧਰਤੀ ’ਤੇ ਇੱਕ ਪਾਰੀ    ’ਚ ਕਿਸੇ ਆਸਟਰੇਲਿਆਈ    ਗੇਂਦਬਾਜ਼ ਵੱਲੋਂ ਸੁੱਟੇ ਗਏ ਸਭ ਤੋਂ ਵਧ ਓਵਰ ਹਨ।-ਪੀਟੀਆਈ

ਆਸਟਰੇਲੀਆ ਦੇ ਨਾਥਨ ਲਿਓਨ ਨੂੰ ਆਊਟ ਕਰਨ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋਆਂ: ਏਐਫਪੀ

ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀ ਲੀਡ ਨੂੰ 150 ਦੌੜਾਂ ਤੋਂ ਪਾਰ ਪਹੁੰਚਾਇਆ।
ਆਸਟਰੇਲੀਆ ਵੱਲੋਂ ਪੈਟ ਕਮਿਨਜ਼ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਿਸ ਨੇ 106 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਖੱਬੇ ਹੱਥ ਦੇ ਸਪਿੰਨਰ ਸਟੀਵ ਓਕੀਫ ਨੇ ਵੀ 199 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਓਕੀਫ ਨੇ ਪਾਰੀ ’ਚ 77 ਓਵਰ ਸੁੱਟੇ    ਜੋ ਭਾਰਤੀ ਧਰਤੀ ’ਤੇ ਇੱਕ ਪਾਰੀ    ’ਚ ਕਿਸੇ ਆਸਟਰੇਲਿਆਈ    ਗੇਂਦਬਾਜ਼ ਵੱਲੋਂ ਸੁੱਟੇ ਗਏ ਸਭ ਤੋਂ ਵਧ ਓਵਰ ਹਨ।    -ਪੀਟੀਆਈ


Comments Off on ਪੁਜਾਰਾ ਦੇ ਦੋਹਰੇ ਸੈਂਕੜੇ ਨਾਲ ਭਾਰਤ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.