ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਪ੍ਰੀਖਿਆਵਾਂ ਦੌਰਾਨ ਮਾਨਸਿਕ ਬੋਝ ਘੱਟ ਕਰਨ ਦੇ ਨੁਕਤੇ

Posted On March - 9 - 2017

ਡਾ. ਸ਼ੁਭਨੀਤ ਕੌਰ ਧੂਰੀ

10903cd _Examਫਰਵਰੀ-ਮਾਰਚ ਮਹੀਨੇ ਦੀ ਆਮਦ ’ਤੇ ਸਕੂਲਾਂ ਦੇ ਬੱਚਿਆਂ ਦੇ ਦਿਲ ਦੀਆਂ ਧੜਕਣਾਂ ਕਾਫ਼ੀ ਤੇਜ਼ ਹੋ ਜਾਂਦੀਆਂ ਹਨ। ਇਸ ਦਾ ਮੁੱਖ ਕਾਰਨ ਸਾਲਾਨਾ ਪ੍ਰੀਖਿਆਵਾਂ ਦਾ ਸ਼ੁਰੂ ਹੋਣਾ ਹੁੰਦਾ ਹੈ। ਬੱਚਿਆਂ ਦੇ ਨਾਲ ਨਾਲ ਇਨ੍ਹੀਂ ਦਿਨੀਂ ਮਾਪੇ ਵੀ ਕਾਫ਼ੀ ਪ੍ਰੇਸ਼ਾਨ ਨਜ਼ਰ ਆਉਂਦੇ ਹਨ। ਇਹ ਤਣਾਅ ਜੇ ਸਾਕਾਰਤਮਕ ਹੋਵੇ ਤਾਂ ਚੰਗਾ ਹੁੰਦਾ ਹੈ ਪਰ ਜੇ ਕਿਤੇ ਇਹ ਨਾਕਾਰਾਤਮਕ ਹੋ ਜਾਵੇ ਤਾਂ ਸਾਰੇ ਸਾਲ ਦੀ ਪੜ੍ਹਾਈ ਅਤੇ ਅੰਤਲੇ ਦਿਨਾਂ ਵਿੱਚ ਕੀਤੀ ਸਖ਼ਤ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ। ਜ਼ਿਆਦਾ ਮਾਨਸਿਕ ਬੋਝ ਨਾ ਕੇਵਲ ਬੱਚਿਆਂ ਦੀ ਇਕਾਗਰਤਾ ਨੂੰ ਹੀ ਭੰਗ ਕਰਦਾ ਹੈ ਬਲਕਿ ਉਨ੍ਹਾਂ ਦੀ ਸਿਹਤ ਉੱਤੇ ਵੀ ਬੁਰਾ ਪ੍ਰਭਾਵ ਪਾਉਂਦਾ ਹੈ। ਇਸ ਲਈ ਜ਼ਰੂਰੀ ਹੈ ਪੇਪਰਾਂ ਦੌਰਾਨ ਮਾਨਸਿਕ ਬੋਝ ਵਧਣ ਨਾ ਦਿੱਤਾ ਜਾਵੇ। ਇਸ ਨੂੰ ਘੱਟ ਕਰਨ ਦੇ ਨੁਕਤੇ ਹਨ-
ਸੰਤੁਲਿਤ ਭੋਜਨ ਖਾਣਾ: ਪ੍ਰੀਖਿਆਵਾਂ ਦੌਰਾਨ ਬੱਚਿਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਬੱਚੇ ਖਾਣਾ ਪੀਣਾ ਛੱਡ ਕੇ ਸਾਰਾ ਦਿਨ ਕਿਤਾਬਾਂ ਵਿੱਚ ਸਿਰ ਸੁੱਟੀ ਬੈਠੇ ਰਹਿੰਦੇ ਹਨ। ਇਸ ਵੇਲੇ ਪੌਸ਼ਟਿਕ ਭੋਜਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਭੋਜਨ ਕਰਨ ਨਾਲ ਸਰੀਰ ਨੂੰ ਲੋੜੀਂਦੀ ਊਰਜਾ ਮਿਲਦੀ ਹੈ ਜਿਸ ਨਾਲ ਇਕਾਗਰਤਾ ਵਿੱਚ ਵਾਧਾ ਹੁੰਦਾ ਹੈ।
ਪੂਰੀ ਨੀਂਦ ਲੈਣਾ: ਪ੍ਰੀਖਿਆਵਾਂ ਦੇ ਦਿਨਾਂ ਵਿੱਚ ਬੱਚੇ ਲਗਾਤਾਰ ਅਤੇ ਦੇਰ ਰਾਤ ਤਕ ਪੜ੍ਹਦੇ ਰਹਿੰਦੇ ਹਨ। ਲਗਾਤਾਰ ਘੱਟ ਸੌਣ ਨਾਲ ਉਨ੍ਹਾਂ ਦਾ ਸਰੀਰਿਕ ਅਤੇ ਮਾਨਸਿਕ ਰੂਪ ਵਿੱਚ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਮਨ ਨੂੰ ਤਰੋ-ਤਾਜ਼ਾ ਰੱਖਣ ਲਈ ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ।
ਯੋਜਨਾਬੱਧ ਤਰੀਕਾ ਅਪਣਾਓ: ਪ੍ਰੀਖਿਆ ਦੌਰਾਨ ਬੱਚਿਆਂ ਕੋਲ ਸਮਾਂ ਘੱਟ ਪਰ ਸਿਲੇਬਸ ਬਹੁਤ ਜ਼ਿਆਦਾ ਹੁੰਦਾ ਹੈ। ਕਈ ਬੱਚੇ ਤਾਂ ਕਿਤਾਬ ਦੀ ਮੋਟਾਈ ਦੇਖ ਕੇ ਹੀ ਡਰਦੇ ਰਹਿੰਦੇ ਹਨ। ਜੇ ਇਸ ਦੌਰਾਨ ਵਿਸ਼ੇ ਵਸਤੂ ਨੂੰ ਸਹੀ ਢੰਗ ਨਾਲ ਵੰਡ ਲਿਆ ਜਾਵੇ ਤਾਂ ਇਸ ਔਖੇ ਦੌਰ ਵਿੱਚੋਂ ਆਸਾਨੀ ਨਾਲ ਲੰਘਿਆ ਜਾ ਸਕਦਾ ਹੈ। ਬਹੁਤ ਵਾਰ ਬੱਚੇ ਪੂਰਾ ਦਿਨ ਗੁੰਝਲਦਾਰ ਅਤੇ ਵਿਸਥਾਰਪੂਰਵਕ ਪ੍ਰਸ਼ਨਾਂ ਨਾਲ ਉਲਝੇ ਰਹਿੰਦੇ ਹਨ, ਜਿਸ ਕਾਰਨ ਉਹ ਜਲਦੀ ਅੱਕ ਜਾਂਦੇ ਹਨ ਅਤੇ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਲੈਂਦੇ। ਫਲੋ-ਚਾਰਟ ਅਤੇ ਗਰਾਫਿਕਸ ਵੱਡੇ ਪ੍ਰਸ਼ਨਾਂ ਨੂੰ ਯਾਦ ਕਰਨ ਵਿੱਚ ਮਦਦ ਕਰ ਸਕਦੇ ਹਨ। ਦੁਹਰਾਈ ਦੌਰਾਨ ਤੁਹਾਨੂੰ ਸਿਰਫ਼ ਆਪਣੇ ਨੋਟਸ ਅਤੇ ਉਜਾਗਰ ਕੀਤੇ ਭਾਗਾਂ ਨੂੰ ਪੜ੍ਹਣ ਦੀ ਲੋੜ ਹੈ।
ਮਨੋਬਲ ਵਧਾਓ:  ਪ੍ਰੀਖਿਆ ਦੀ ਘੜੀ ਕੇਵਲ ਬੱਚਿਆਂ ਦੀ ਨਹੀਂ ਹੁੰਦੀ, ਬਲਕਿ ਮਾਪਿਆਂ ਨੂੰ ਵੀ ਇਸ ਦੌਰਾਨ ਬੱਚਿਆਂ ਦਾ ਮਨੋਬਲ ਵਧਾਉਣਾ ਚਾਹੀਦਾ ਹੈ। ਬੱਚਿਆਂ ਨਾਲ ਪਿਆਰ ਨਾਲ ਪੇਸ਼ ਆ ਕੇ, ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰਖਦਿਆਂ ਮਾਪੇ ਬੱਚਿਆਂ ਨੂੰ ਤਣਾਅ ਮੁਕਤ ਰੱਖ ਸਕਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਨੰਬਰਾਂ ਦੀ ਦੌੜ ਪਿੱਛੇ ਨਾ ਭੱਜ ਕੇ ਬੱਚਿਆਂ ਨੂੰ ਆਪਣਾ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨ।
ਆਤਮ ਵਿਸ਼ਵਾਸ ਰੱਖੋ: ਬੋਰਡ ਦੇ ਪੇਪਰਾਂ ਨੂੰ ਲੈ ਕੇ ਚਿੰਤਤ ਹੋਣ ਜਾਂ ਘਬਰਾਉਣ ਦੀ ਲੋੜ ਨਹੀਂ। ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਕੁਝ ਵੀ ਵੱਖਰਾ ਨਹੀਂ ਹੁੰਦਾ। ਇਹ ਪ੍ਰੀਖਿਆਵਾਂ ਵੀ ਉਸੇ ਤਰ੍ਹਾਂ ਦੀਆਂ ਹੀ ਹੁੰਦੀਆਂ ਹਨ ਜਿਵੇਂ ਸਕੂਲ ਦੀਆਂ ਸਾਧਾਰਨ ਪ੍ਰੀਖਿਆਵਾਂ ਹੁੰਦੀਆਂ ਹਨ। ਇਸ ਲਈ ‘ਬੋਰਡ’ ਸ਼ਬਦ ਨੂੰ ਆਪਣੇ ਦਿਮਾਗ ’ਤੇ ਭਾਰੂ ਨਾ ਹੋਣ ਦਿਓ। ਆਪਣਾ ਆਤਮ ਵਿਸ਼ਵਾਸ ਬਣਾ ਕੇ ਰੱਖੋ ਅਤੇ ਆਪਣੇ ਸਾਰੇ ਸਾਲ ਦੀ ਕੀਤੀ ਮਿਹਨਤ ’ਤੇ ਭਰੋਸਾ ਰੱਖੋ।
ਇਮਤਿਹਾਨ ਤੋਂ ਪਹਿਲਾਂ ਅਤੇ ਬਾਅਦ: ਪੇਪਰ ਤੋਂ ਪਹਿਲਾਂ ਉਤਸੁਕਤਾਵੱਸ ਜਾਂ ਡਰ ਨਾਲ ਕੀਤਾ ਗਿਆ ਦੁਹਰਾਓ ਤੁਹਾਨੂੰ ਹੋਰ ਜ਼ਿਆਦਾ ਦੁਚਿੱਤੀ ਵਿੱਚ ਪਾ ਦੇਵੇਗਾ। ਇਸ ਲਈ ਪੇਪਰ ਤੋਂ ਇੱਕ ਘੰਟਾ ਪਹਿਲਾਂ ਕਿਤਾਬ ਨੂੰ ਛੱਡ ਕੇ ਤਣਾਅ ਮੁਕਤ ਹੋ ਜਾਵੋ। ਇਸੇ ਤਰ੍ਹਾਂ ਇਮਤਿਹਾਨ ਦੇਣ ਤੋਂ ਬਾਅਦ ਉਸ ਬਾਰੇ ਜ਼ਿਆਦਾ ਚਰਚਾ ਨਾ ਕਰੋ। ਇਸ ਦੀ ਥਾਂ ਅਗਲੇ ਇਮਤਿਹਾਨ ’ਤੇ ਇਕਾਗਰ ਚਿੱਤ ਹੋ ਜਾਵੋ। ਕਈ ਵਾਰ ਜੇ ਬੱਚੇ ਦਾ ਇੱਕ ਪੇਪਰ ਜ਼ਿਆਦਾ ਵਧੀਆ ਨਹੀਂ ਹੁੰਦਾ ਤਾਂ ਉਹ ਉਸੇ ਦੇ ਫ਼ਿਕਰ ਵਿੱਚ ਆਪਣੇ ਬਾਕੀ ਪੇਪਰ ਵੀ ਚੰਗੇ ਨਹੀਂ ਦੇ ਪਾਉਂਦਾ।
ਪੇਪਰਾਂ ਦੇ ਦਿਨਾਂ ਦੌਰਾਨ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਨੂੰ ਹੌਸਲਾ ਦੇਣ ਦੇ ਨਾਲ ਨਾਲ ਉਸ ਦੀ ਪੜ੍ਹਾਈ ਵਿੱਚ ਸਹਾਇਤਾ ਕਰਨ। ਮਾਵਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹੀਂ ਦਿਨੀ ਟੀ.ਵੀ. ਤੋਂ ਆਪਣਾ ਧਿਆਨ ਘਟਾ ਕੇ ਆਪਣੇ ਬੱਚੇ ਦੇ ਭਵਿੱਖ ਵੱਲ ਕੇਂਦਰਿਤ ਕਰਨ ਅਤੇ ਪਿਤਾ ਨੂੰ ਵੀ ਚਾਹੀਦਾ ਹੈ ਕਿ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਆਪਣੇ ਬੱਚਿਆਂ ਨਾਲ ਬਿਤਾਉਣ।
ਇਸ ਗੱਲ ਦਾ ਖ਼ਿਆਲ ਰੱਖੋ ਕਿ ਆਪਣੇ ਬੱਚੇ ਨੂੰ ਕਿਸੇ ਦੂਜੇ ਦੇ ਬੱਚੇ ਵਾਂਗ ਪੜ੍ਹਨ ਲਈ ਮਜਬੂਰ ਨਾ ਕਰੋ। ਹਰ ਬੱਚੇ ਦੀ ਆਪੋ-ਆਪਣੀ ਸਮਰੱਥਾ ਹੁੰਦੀ ਹੈ। ਇਸ ਲਈ ਧੱਕੇ ਨਾਲ ਪੜ੍ਹਾ ਕੇ ਅਸੀਂ ਬੱਚੇ ਦੇ ਨੰਬਰ ਵਧਾਉਣ ਦੀ ਥਾਂ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਵਿੱਚ ਪਾ ਸਕਦੇ ਹਾਂ। ਬੱਚੇ ਨੂੰ ਡਰਾ ਕੇ ਨਹੀਂ ਪੜ੍ਹਾਉਣਾ ਚਾਹੀਦਾ। ਜੇਕਰ ਹਰ ਵਕਤ ਸਖ਼ਤੀ ਵਰਤੀ ਜਾਵੇਗੀ ਤਾਂ ਬੱਚਾ ਮਾਪਿਆਂ   ਦੇ ਪਰ੍ਹੇ ਹੁੰਦੇ ਹੀ ਪੜ੍ਹਾਈ ਤੋਂ  ਖਹਿੜਾ ਛੁਡਾਉਣ ਦੀ ਤਾਕ ਵਿੱਚ ਰਹਿੰਦਾ ਹੈ।


Comments Off on ਪ੍ਰੀਖਿਆਵਾਂ ਦੌਰਾਨ ਮਾਨਸਿਕ ਬੋਝ ਘੱਟ ਕਰਨ ਦੇ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.