ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੰਚਕੂਲਾ ਵਿੱਚ ਵਸਤਾਂ ਦੀ ਗੁਣਵੱਤਾ ਬਾਰੇ ਸੈਮੀਨਾਰ

Posted On March - 21 - 2017

ਪੀ.ਪੀ. ਵਰਮਾ
ਪੰਚਕੂਲਾ, 20 ਮਾਰਚ

ਪੰਚਕੂਲਾ ਵਿੱਚ ਕਰਵਾਏ ਸੈਮੀਨਾਰ ਦਾ ਦ੍ਰਿਸ਼। -ਫੋਟੋ: ਵਰਮਾ

ਪੰਚਕੂਲਾ ਵਿੱਚ ਕਰਵਾਏ ਸੈਮੀਨਾਰ ਦਾ ਦ੍ਰਿਸ਼। -ਫੋਟੋ: ਵਰਮਾ

ਇਥੇ ਲਘੂ ਉਦਯੋਗਾਂ ਵਾਲਿਆਂ ਨੇ ਕੰਜ਼ਿਊਮਰ ਕੋਆਰਡੀਨੇਸ਼ਨ ਕੌਂਸਲ ਦੇ ਸਹਿਯੋਗ ਨਾਲ ਸੈਕਟਰ ਤਿੰਨ ਇੱਕ ਵਿੱਚ ਸੈਮੀਨਾਰ ਕਰਵਾਇਆ, ਜਿਸ ਵਿੱਚ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਿਜ਼ (ਐਮ.ਐਸ.ਐਮ.ਈ.) ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ। ਹਰਿਆਣਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਵਿਸ਼ਣੂ ਗੋਇਲ ਨੇ ਕਿਹਾ ਕਿ ਜ਼ੀਰੋ ਡਿਫੈਕਟ-ਜ਼ੀਰੋ ਅਫੈਕਟ ਤਾਂ ਹੀ ਹੋ ਸਕਦਾ ਹੈ ਜੇਕਰ ਲਘੂ ਉਦਯੋਗਾਂ ਨੂੰ ਮੁੱਢਲੀਆਂ ਸਹੂਲਤਾਂ ਮਿਲਣ। ਉਨ੍ਹਾਂ ਕਿਹਾ ਕਿ ਪੰਚਕੂਲਾ ਵਿੱਚ 2200 ਲਘੂ ਉਦਯੋਗ ਹਨ ਜਦੋਂਕਿ ਪੂਰੇ ਹਰਿਆਣਾ ਵਿੱਚ ਸਵਾ ਲੱਖ ਤੋਂ ਵੱਧ ਲਘੂ ਉਦਯੋਗ ਹਨ। ਇਸ ਲਈ ਲਘੂ ਉਦਯੋਗਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਪ੍ਰਦੂਸ਼ਣ ਨਾ ਫੈਲਾਉਣ ਅਤੇ ਨਾਲ ਹੀ ਅਪਣੀਆਂ ਵਸਤਾਂ ਦੀ ਗੁਣਵੱਤਾ ’ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਪੰਚਕੂਲਾ ਵਿੱਚ ਟਰੈਕਟਰ ਪਾਰਟਸ, ਪਲਾਸਟਿਕ, ਮਾਰਬਲ ਅਤੇ ਟਿੰਬਰ ਦਾ ਵਧੇਰੇ ਕੰਮ ਹੈ, ਜਿਨ੍ਹਾਂ ਨੂੰ ਆਪਣਾ ਮਾਲ ਇੰਡੀਅਨ ਸਟੈਂਡਰਡ ਇੰਸਟੀਟਿਊਸ਼ਨ (ਆਈ.ਐਸ.ਆਈ.) ਦੇ ਮਾਰਕੇ ਨਾਲ਼ ਅਤੇ ਉਸ ਦੀਆਂ ਹਦਾਇਤਾਂ ਅਨੁਸਾਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸੈਮੀਨਾਰ ਕੇਂਦਰ ਸਰਕਾਰ ਦੀ ਯੋਜਨਾ ਮੇਕ ਇਨ ਇੰਡੀਆ ਦਾ ਹਿੱਸਾ ਹੈ। ਕਿਉਂਕਿ ਇਸ ਪਾਰਟ ਵਿੱਚ ਗੁਣਵੱਤਾ ਕੰਟਰੋਲ ਅਤੇ ਪ੍ਰਦੂਸ਼ਣ ਮੁਕਤ ਇੰਡਸਟਰੀ ਹੀ ਮੂਲ ਮੰਤਰ ਹੈ। ਸੈਮੀਨਾਰ ਵਿਚ ਕੰਜ਼ਿਊਮਰ ਕੋਆਰਡੀਨੇਸ਼ਨ ਕੌਂਸਲ ਦੇ ਮੁੱਖ ਅਹੁਦੇਦਾਰ ਸੁਰਿੰਦਰ ਵਰਮਾ ਨੇ ਕਿਹਾ ਕਿ ਲਘੂ ਉਦਯੋਗਾਂ ਵਾਲਿਆਂ ਨੂੰ ਗੁਣਵੱਤਾ ਕੰਟਰੋਲ ’ਤੇ ਧਿਆਨ ਦੇਣਾ ਚਾਹੀਦਾ ਹੈ। ਹਰਿਆਣਾ ਕੰਜ਼ਿਊਮਰ ਫੈਡਰੇਸ਼ਨ ਦੇ ਪ੍ਰਧਾਨ ਐਸਕੇ ਨਈਅਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਮਾਲ ਐਂਡ ਮੀਡੀਅਮ ਇੰਡਸਟਰੀ ਵਾਲਿਆਂ ਨੂੰ ਪ੍ਰੋਡਕਟਾਂ ਬਾਰੇ ਕਈ ਹਿਦਾਇਤਾਂ ਦਿੱਤੀਆਂ ਹਨ।
ਹਰਿਆਣਾ ਚੈਂਬਰ ਦੇ ਵਾਈਸ ਪ੍ਰਧਾਨ ਏ.ਐਲ. ਅਗਰਵਾਲ ਨੇ ਵੀ ਲਘੂ ਉਦਯੋਗਾਂ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਵਸਤਾਂ ਮਾਰਕੇ ਵਾਲੀਆਂ ਬਣਾਉਣ ਤਾਂਕਿ ਉਨ੍ਹਾਂ ਦਾ ਕਾਰੋਬਾਰ ਵੱਧ ਸਕੇ।


Comments Off on ਪੰਚਕੂਲਾ ਵਿੱਚ ਵਸਤਾਂ ਦੀ ਗੁਣਵੱਤਾ ਬਾਰੇ ਸੈਮੀਨਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.