ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੰਜਾਬੀ ਪੁਸਤਕਾਂ ਦੀ ਆਨਲਾਈਨ ਖਰੀਦਦਾਰੀ ਨੂੰ ਮਿਲਿਆ ਹੁੰਗਾਰਾ

Posted On March - 20 - 2017
ਪੁਸਤਕ ਵਿੱਚ ਛਪੀਆਂ ਫੋਟੋਆਂ ਦਿਖਾ ਰਹੇ ਰਵਿੰਦਰ ਰਵੀ। -ਫੋਟੋ: ਬਸਰਾ

ਪੁਸਤਕ ਵਿੱਚ ਛਪੀਆਂ ਫੋਟੋਆਂ ਦਿਖਾ ਰਹੇ ਰਵਿੰਦਰ ਰਵੀ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਮਾਰਚ
ਪੰਜਾਬੀ ਸ਼ਿਅਰਾਂ ਅਤੇ ਗ਼ਜ਼ਲਾਂ ਨਾਲ ਪਹਿਲੀ ਵਾਰ ਫੋਟੋਆਂ ਦੇ ਸੁਮੇਲ ਦਾ ਕੀਤਾ ਗਿਆ ਤਜਰਬਾ ਏਨਾ ਸਫਲ ਰਿਹਾ ਕਿ ਲੋਕ ਪੁਸਤਕਾਂ ਦੀ ਆਨਲਾਈਨ ਖਰੀਦਦਾਰੀ ਕਰਨ ਲੱਗ ਪਏ ਹਨ। ਹੁਣ ਤੱਕ ਦਰਜਨਾਂ ਪੁਸਤਕਾਂ ਆਨਲਾਈਨ ਵਿਕ ਚੁੱਕੀਆਂ ਹਨ। ਇਹ ਦਾਅਵਾ ਨੌਜਵਾਨ ਫੋਟੋ ਕਲਾਕਾਰ ਰਵਿੰਦਰ ਰਵੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਰਵੀ ਨੇ ਦੱਸਿਆ ਕਿ ਉਸ ਵੱਲੋਂ ਖਿੱਚੀਆਂ ਫੋਟੋਆਂ ਨੂੰ ਗੁਰਦਿਆਲ ਰੋਸ਼ਨ ਵਾਲੋਂ ਗਜ਼ਲਾਂ ਦੀ ਲਿਖੀ ਪੁਸਤਕ ‘ਮੰਜ਼ਰੀ ਗ਼ਜ਼ਲਾਂ’ ਅਤੇ ਵੱਖ ਵੱਖ ਸ਼ਾਇਰਾਂ ਦੇ ਸ਼ਿਅਰਾਂ ਨੂੰ ਇਕੱਠਿਆਂ ਕਰਕੇ ਤਿਆਰ ਕੀਤੀ ਪੁਸਤਕ ‘ਮੰਜਰੀ ਸ਼ਿਅਰ’ ਵਿੱਚ ਅਜਿਹੇ ਢੰਗ ਨਾਲ ਛਾਪਿਆ ਗਿਆ ਹੈ ਕਿ ਪਾਠਕ ਦੇ ਮੰਨ ਵਿੱਚ ਕਿਸੇ ਤਰ੍ਹਾਂ ਦੀ ਸ਼ੰਕਾ ਨਹੀਂ ਰਹਿੰਦੀ। ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਅਜਿਹਾ ਤਜਰਬਾ ਕੀਤਾ ਗਿਆ ਹੈ। ਦੋਵਾਂ ਪੁਸਤਕਾਂ ਵਿੱਚ ਕਿਸੇ ਇੱਕ ਵਿਸ਼ੇ ਦੀ ਥਾਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਗ਼ਜ਼ਲਾਂ ਅਤੇ ਸ਼ਿਅਰਾਂ ਨੂੰ ਲਿਆ ਗਿਆ ਹੈ।
ਇਹ ਸ਼ੇਅਰ ਅਤੇ ਗ਼ਜ਼ਲਾਂ ਸਮਾਜ ਵਿੱਚੋਂ ਅਲੋਪ ਹੋ ਰਹੇ ਪੰਛੀਆਂ, ਕੁਦਰਤ ਦੀ ਸੁੰਤਰਤਾ ਦੇ ਹੋ ਰਹੇ ਘਾਣ ਨੂੰ ਬਿਆਨ ਕਰਨ ਦੇ ਨਾਲ ਨਾਲ ਸਮਾਜਿਕ ਵਰਤਾਰੇ, ਅਮੀਰ ਸਭਿਆਚਾਰ ਅਤੇ ਪੁਰਾਤਨ ਖੇਡਾਂ ਨੂੰ ਵੀ ਅੱਗੇ ਤੋਰਦੀਆਂ ਨਜ਼ਰ ਆਉਂਦੀਆਂ ਹਨ। ਰਵੀ ਨੇ ਦੱਸਿਆ ਕਿ ਉੱਘੇ ਲੇਖਕ ਡਾ. ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ ਅਤੇ  ਸਤੀਸ਼ ਘੁਲਾਟੀ ਨੇ ਵੀ ਇਸ ਨੂੰ ਚੰਗਾ ਉਪਰਾਲਾ ਆਖਦਿਆਂ ਇਸ ਨੂੰ ਸਾਂਭਣਯੋਗ ਸਾਹਿਤ ਦੱਸਿਆ ਹੈ। ਰਵੀ ਨੇ ਦੱਸਿਆ ਕਿ ਹੁਣ ਉਸ ਵੱਲੋਂ ਆਪਣੀਆਂ ਗਜ਼ਲਾਂ ਅਤੇ ਫੋਟੋਆਂ ਵਾਲੀ ਪੁਸਤਕ ਛਾਪਣ ਦੀ ਤਿਆਰੀ ਕੀਤੀ ਜਾ ਰਹੀ ਹੈ।


Comments Off on ਪੰਜਾਬੀ ਪੁਸਤਕਾਂ ਦੀ ਆਨਲਾਈਨ ਖਰੀਦਦਾਰੀ ਨੂੰ ਮਿਲਿਆ ਹੁੰਗਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.