ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਪੰਜਾਬੀ ਸਿਨਮਾ ਦੀ ਮਾਣਮੱਤੀ ਅਦਾਕਾਰਾ

Posted On March - 11 - 2017

10203cd _rishi 1ਕਾਲਾ ਸਿੰਘ ਸੈਣੀ
ਪੰਜਾਬੀ ਸਭਿਆਚਾਰ ਦੀ ਬੁੱਕਲ ਵਿੱਚੋਂ ਪੰਜਾਬੀ ਮਾਂ ਬੋਲੀ ਦੇ ਕੁਝ ਸ਼ਬਦ, ਅਖਾਣ ਤੇ ਮੁਹਾਵਰੇ ਅੱਜ ਸਾਡੀ ਬੋਲਚਾਲ ਵਿੱਚੋਂ ਅਲੋਪ ਹੁੰਦੇ ਜਾ ਰਹੇ ਹਨ। ਪਰ ਸਾਡੇ ਰੰਗਮੰਚ ਤੇ ਫ਼ਿਲਮੀ ਪਰਦੇ ਨਾਲ ਜੁੜੇ ਕੁਝ ਅਜਿਹੇ ਸੂਝਵਾਨ ਕਲਾਕਾਰ ਹਨ ਜਿਨ੍ਹਾਂ ਨੂੰ ਇਹ ਅਖਾਣ ਤੇ ਮੁਹਾਵਰੇ ਬੋਲਣ ਦੀ ਖ਼ਾਸ ਮੁਹਾਰਤ ਹਾਸਿਲ ਹੈ। ਜਦੋਂ ਇਨ੍ਹਾਂ ਕਲਾਕਾਰਾਂ ਦੇ ਮੂੰਹ ਤੋਂ ਅਜਿਹੇ ਸ਼ਬਦ  ਸੁਣਨ ਨੂੰ ਮਿਲਦੇ ਹਨ ਤਾਂ ਅਸੀਂ ਪੰਜਾਬੀ ਸਭਿਅਚਾਰ ਨਾਲ ਸਹਿਜ ਸੁਭਾਅ ਜੁੜ ਜਾਂਦੇ ਹਾਂ। ਇਨ੍ਹਾਂ ਹੀ ਅਦਾਕਾਰਾਂ ਵਿੱਚੋਂ ਹੈ ਮਾਲਵੇ ਦਾ ਮਾਣ ਨਿਰਮਲ ਰਿਸ਼ੀ।
ਜ਼ਿਲ੍ਹਾ ਮਾਨਸਾ ਦੇ ਵੱਡੇ (ਖੀਵੇ) ਪਿੰਡ ਵਿੱਚ 1 ਨਵੰਬਰ 1943 ਨੂੰ ਪੈਦਾ ਹੋਈ ਨਿਰਮਲ ਰਿਸ਼ੀ ਨੂੰ ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਉਦੋਂ ਹੀ ਉਸ ਨੇ ਟੈਗੋਰ ਦਾ ਲਿਖਿਆ ਨਾਟਕ ‘ਕਾਬੁਲੀਵਾਲਾ’ ਕੀਤਾ। ਕਾਲਜ ਪੜ੍ਹਦੇ ਹੋਏ ‘ਆਟੇ ਦੀ ਕਟੋਰੀ’, ‘ਤੋਲੀਏ’ ਆਦਿ ਨਾਟਕ ਕੀਤੇ। ਕਲਾ ਦੇ ਸਫ਼ਰ ਨੂੰ ਅੱਗੇ ਤੋਰਦੇ  ਹੋਏ ਉਨ੍ਹਾਂ ਨੇ ਮਰਹੂਮ ਨਾਟਕਕਾਰ ਹਰਪਾਲ ਟਿਵਾਣਾ  ਦੇ ਗਰੁੱਪ ਵਿੱਚ ਸ਼ਾਮਲ ਹੋ ਕੇ ਕਈ  ਨਾਟਕਾਂ ਵਿੱਚ ਮਹੱਤਵਪੂਰਨ ਰੋਲ ਕੀਤੇ। ਇਸ ਟੀਮ ਵਿੱਚ ਨਿਰਮਲ ਰਿਸ਼ੀ ਦੇ ਸਾਥੀ ਕਲਾਕਾਰ ਨੀਨਾ ਟਿਵਾਣਾ, ਓਮਪੁਰੀ, ਸਰਦਾਰ ਸੋਹੀ, ਗੁਰਦਾਸ ਮਾਨ, ਦਰਸ਼ਨ ਬੜੀ, ਗਿਰਜਾ ਸ਼ੰਕਰ, ਯੋਗਰਾਜ ਸ਼ੇਡਾ, ਮੋਹਨ ਬੰਗਨ, ਜੀਵਨ ਨੀਲ, ਗੁਰਦੀਪ ਲਲਤੋਂ, ਦਵਿੰਦਰ ਦਮਨ, ਜਸਵੰਤ ਦਮਨ ਆਦਿ ਰਹੇ। ਨਿਰਮਲ ਰਿਸ਼ੀ ਨੇ 1969 ਤੋਂ 2003 ਤਕ ਖ਼ਾਲਸਾ ਕਾਲਜ ਲੁਧਿਆਣਾ ਵਿਖੇ ਬਤੌਰ ਲੈਕਚਰਾਰ ਨੌਕਰੀ ਦੀ ਸੇਵਾ ਵੀ ਨਿਭਾਈ। ਉਸ ਨੂੰ ਪੰਜਾਬ ਦੀ ਧਰਤੀ ਤੋਂ ਲੈ ਕੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ਵੀ ਨਾਟਕ ਕਰਨ ਦਾ ਮੌਕਾ ਮਿਲਿਆ। ਉਸ ਨੇ 1981 ਵਿੱਚ ਹਰਪਾਲ ਟਿਵਾਣਾ ਦੀ ਨਿਰਦੇਸ਼ਿਤ  ਪੰਜਾਬੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਰਾਹੀਂ ਪਹਿਲੀ ਵਾਰ ਪਰਦੇ ’ਤੇ   ‘ਗਲਾਬੋ ਮਾਸੀ’ ਦੇ ਕਿਰਦਾਰ ਨਾਲ ਪੌਲੀਵੁੱਡ ’ਚ  ਸ਼ਾਨਦਾਰ ਐਂਟਰੀ ਮਾਰੀ ਕਿ ਉਹ ‘ਗੁਲਾਬੋ ਮਾਸੀ’ ਦੇ ਕਿਰਦਾਰ ਨਾਲ ਪ੍ਰਸਿੱਧ ਹੋ ਗਈ। ਇਸ ਤੋਂ ਬਾਅਦ ਲਗਾਤਾਰ ਸੁਨੇਹਾ, ਸ਼ੇਰਾਂ ਦੇ ਪੁੱਤ ਸ਼ੇਰ, ਦੀਵਾ ਬਲੇ ਸਾਰੀ ਰਾਤ, ਜਿਗਰਾ ਜੱਟ ਦਾ, ਕੁਰਬਾਨੀ, ਉੱਚਾ ਦਰ ਬਾਬੇ ਨਾਨਕ ਦਾ, ਮੇਲਾ, ਅੰਗਰੇਜ਼, ਕੁਦੇਸਣ, ਲਵ ਪੰਜਾਬ, ਦੁੱਲਾ ਭੱਟੀ, ਬੰਬੂਕਾਟ ਆਦਿ ਵਰਗੀਆਂ ਪੰਜਾਬੀ ਫ਼ਿਲਮਾਂ ਕਰਕੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਉਸ ਨੇ  ਹਿੰਦੀ ਫ਼ਿਲਮਾਂ ‘ਸਾਂਝੀ ਦੀਵਾਰ’, ‘ਪਰਸਾ’ ਆਦਿ ਵੀ ਕੀਤੀਆਂ। ਨਿਰਮਲ ਰਿਸ਼ੀ ਨੇ ਇੱਕ ਹੌਲੀਵੁੱਡ ਫ਼ਿਲਮ ‘ਲਿਟਲ ਟੈਰਰ’ ਵੀ ਕੀਤੀ ਹੈ। ਉਸ ਦਾ ਸੰਵਾਦ ਬੋਲਣ ਦਾ ਅੰਦਾਜ਼ ਕਮਾਲ ਦਾ ਹੈ। ਉਸ ਦੇ ਠੇਠ ਤੇ ਸਰਲ ਸ਼ਬਦ ਦਰਸ਼ਕਾਂ ਨੂੰ ਧੁਰ ਅੰਦਰ ਤਕ ਟੁੰਬਦੇ ਹਨ। ਉਸ ਵੱਲੋਂ ਕੀਤੀਆਂ ਟੈਲੀ ਫ਼ਿਲਮਾਂ ਅਤੇ ਟੀ.ਵੀ. ਲੜੀਵਾਰਾਂ ਦੀ ਵੀ ਵੱਡੀ ਗਿਣਤੀ ਹੈ। ਉਨ੍ਹਾਂ ਆਪਣੇ ਫ਼ਿਲਮੀ ਸਫ਼ਰ ਦੌਰਾਨ ਰੰਗਮੰਚ ਨਾਲ ਆਪਣੇ ਮੋਹ ਨੂੰ ਵੀ ਭੰਗ ਨਹੀਂ ਹੋਣ ਦਿੱਤਾ। ਅੱਜ ਵੀ ਉਨ੍ਹਾਂ ਦਾ ‘ਅਲਾਈਵ ਆਰਟਿਸਟ’ ਨਾਂ ਦਾ ਗਰੁੱਪ ਹੈ ਜਿੱਥੇ ਨੌਜਵਾਨਾਂ ਨੂੰ ਕਲਾ ਦੇ ਗੁਣ ਸਿਖਾਏ ਜਾਂਦੇ ਹਨ। ਉਹ ਹਰਪਾਲ ਟਿਵਾਣਾ ਫਾਉਂਡੇਸ਼ਨ ਦੀ ਮੈਂਬਰ ਵੀ ਹੈ।
ਇਸ ਮਾਣਮੱਤੀ ਅਦਾਕਾਰਾ ਦੀਆਂ ਰਿਲੀਜ਼ ਹੋਣ ਵਾਲੀਆਂ ਹੋਰ ਪੰਜਾਬੀ ਫ਼ਿਲਮਾਂ ਵਿੱਚ ‘ਦਾ ਰਿਅਲ ਗ੍ਰੇਟ ਸਰਦਾਰ’, ‘ਅਰਜੁਨ’, ‘ਬਿੱਟੂ ਦੀ ਕਰੇਜੀ ਫੈਮਿਲੀ’, ‘ਲਾਹੌਰੀਏ’, ‘ਨਿੱਕਾ ਜ਼ੈਲਦਾਰ 2’ ਆਦਿ ਕਈ ਹੋਰ ਫ਼ਿਲਮਾਂ ਹਨ। ਮਾਲਵੇ ਦੀ ਮਹਿਕ ਨੂੰ ਆਪਣੇ ਅੰਦਰ ਸਮੋਈ ਬੈਠੀ ਇਹ ਅਦਾਕਾਰਾ ਇਸੇ ਤਰ੍ਹਾਂ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਦੀ ਰਹੇ।
ਸੰਪਰਕ: 99882-80386  


Comments Off on ਪੰਜਾਬੀ ਸਿਨਮਾ ਦੀ ਮਾਣਮੱਤੀ ਅਦਾਕਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.