ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਪੰਜਾਬ ਦਾ ਪ੍ਰਸਿੱਧ ਜਰਗ ਦਾ ਮੇਲਾ

Posted On March - 14 - 2017

11403CD _JARAG MELAਦੇਵਿੰਦਰ ਸਿੰਘ ਜੱਗੀ

ਇਤਿਹਾਸਕ ਨਗਰ ਜਰਗ, ਜ਼ਿਲ੍ਹਾ ਲੁਧਿਆਣਾ ਦਾ ਇੱਕ ਘੁੱਗ ਵਸਦਾ ਕਸਬਾ ਹੈ। ਇਸ ਨੂੰ ਲਗਪਗ 1150 ਵਿੱਚ ਸੀਸ ਦਾਨੀ ਰਾਜਾ ਜਗਦੇਵ ਨੇ ਵਸਾਇਆ ਸੀ। ਇੱਥੇ ਲੱਗਣ ਵਾਲਾ ਸੰਸਾਰ ਪ੍ਰਸਿੱਧ ‘ਜਰਗ ਦਾ ਮੇਲਾ’ ਚੇਤ ਦੇ ਮਹੀਨੇ ਦਿਨ ਮੰਗਲਵਾਰ ਨੂੰ ਇੱਥੇ ਸਥਿਤ ਮੰਦਰ ਮਾਤਾ ਸ਼ੀਤਲਾ ਮਸਾਣੀ ਜਾਂ ਵੱਡੀ ਮਾਤਾ, ਬਸੰਤੀ ਜਾਂ ਨਿੱਕੀ ਮਾਤਾ, ਮਾਤਾ ਕਾਲੀ ਤੇ ਸ਼ੇਖ਼ ਬਾਬਾ ਫ਼ਰੀਦ ਸ਼ਕਰਗੰਜ ਦੀ ਮਜ਼ਾਰ ਉੱਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਮੇਲੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਮਿੱਠੀਆਂ ਰੋਟੀਆਂ, ਕਚੌਰੀਆਂ ਤੇ ਗੁਲਗੁਲੇ ਪਕਾਏ ਜਾਂਦੇ ਹਨ, ਜਿਸ ਨੂੰ ‘ਬੇਹਾ ਅੰਨ’ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਸੁੱਚੇ ਰੱਖ ਕੇ ਦੂਜੇ ਦਿਨ ਸਾਰੇ ਮੰਦਰਾਂ ਉੱਤੇ ਪੂਜਾ ਕਰ ਕੇ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ।
ਮੇਲੇ ਤੋਂ ਇੱਕ ਦਿਨ ਪਹਿਲਾਂ ਦੁਪਹਿਰ ਤੋਂ ਹੀ ਇਲਾਕੇ ਤੇ ਦੂਰ-ਦੁਰਾਡੇ ਤੋਂ ਲੋਕ ਮੰਦਰਾਂ ਉੱਤੇ ਪੁੱਜਣੇ ਸ਼ੁਰੂ ਹੋ ਜਾਂਦੇ ਹਨ ਤੇ ਸ਼ਰਧਾਲੂ ਜ਼ਮੀਨ ਉੱਤੇ ਆਸਣ ਲਾ ਕੇ ਮਾਤਾ ਦੀ ਚੌਕੀ ਭਰਦੇ ਤੇ ਸਾਰੀ ਰਾਤ ਡੰਡੌਤ ਕਰਦੇ ਮਾਤਾ ਦਾ ਜਸ ਗਾਇਨ ਕਰਦੇ ਹਨ। ਜਰਗ ਦੇ ਮੇਲੇ ਵਿੱਚ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ ਭਾਵ ਤੋਂ ਮਾਤਾ ਦੇ ਮੰਦਰਾਂ ਉੱਤੇ ਮੱਥਾ ਟੇਕਣ ਆਉਂਦੇ ਹਨ। ਮੇਲੇ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜਦੇ ਹਨ।
ਇਸ ਮੇਲੇ ਵਿੱਚ ਸਿਆਸੀ ਕਾਨਫ਼ਰੰਸਾਂ, ਢਾਡੀ ਜੱਥੇ, ਤੂੰਬੀਆਂ ਅਲਗੋਜ਼ੇ ਵਾਲੇ, ਕਵੀਸ਼ਰ, ਨੁਮਾਇਸ਼ਾਂ, ਜਾਦੂਗਰਾਂ ਦੇ ਤਮਾਸ਼ੇ, ਗੀਤ ਸੰਗੀਤ ਦੇ ਪ੍ਰੋਗਰਾਮ ਅਤੇ ਪਹਿਲਵਾਨਾਂ ਦੇ ਜੌਹਰ ਦੇਖਣ ਨੂੰ ਮਿਲਦੇ ਹਨ। ਜਰਗ ਦੇ ਮੇਲੇ ਵਿੱਚ ਪੰਜਾਬੀ ਸੱਭਿਆਚਾਰ ਦੀ ਪੂਰਨ ਤਸਵੀਰ ਦੇਖਣ ਨੂੰ ਮਿਲਦੀ ਹੈ। ਸ਼ਾਮ ਨੂੰ ਮੇਲਾ ਵਿਛੜਨਾ ਸ਼ੁਰੂ ਹੋ ਜਾਂਦਾ ਹੈ। ਇਹ ਮੇਲਾ ਲੋਕਾਂ   ਵਿੱਚ ਗਿਆਨ ਵਧਾਉਂਦਾ, ਖੁਸ਼ੀਆਂ ਪਾਉਂਦਾ, ਏਕਤਾ ਲਈ ਪ੍ਰੇਰਦਾ ਸਮਾਪਤ ਹੋ ਜਾਂਦਾ ਹੈ।
ਪੰਜਾਬ ਦੇ ਅਮੀਰ ਵਿਰਸੇ ਨੂੰ ਚਾਰ ਚੰਨ ਲਾਉਂਦਾ ਜਰਗ ਦਾ ਪਹਿਲਾ ਮੇਲਾ, ਜਿਸ ਨੂੰ ‘ਵੱਡਾ ਮੇਲਾ’ ਕਿਹਾ ਜਾਂਦਾ ਹੈ ਇਸ ਵਾਰ 21 ਮਾਰਚ ਨੂੰ ਅਤੇ ਦੂਜਾ ਮੇਲਾ, ਜਿਸ ਨੂੰ ‘ਛੋਟਾ ਮੇਲਾ’ ਆਖਿਆ ਜਾਂਦਾ ਹੈ, 28 ਮਾਰਚ ਦਿਨ ਮੰਗਲਵਾਰ ਨੂੰ ਲੱਗ ਰਿਹਾ ਹੈ।

ਸੰਪਰਕ: 94632-00075 


Comments Off on ਪੰਜਾਬ ਦਾ ਪ੍ਰਸਿੱਧ ਜਰਗ ਦਾ ਮੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.