ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਪੰਜਾਬ ਦੀ ਸਭਿਆਚਾਰਕ ਵਿਰਾਸਤ ਤੇ ਮੌਖਿਕ ਪਰੰਪਰਾਵਾਂ ਉਪਰ ਭਰਵੀਂ ਚਰਚਾ

Posted On March - 20 - 2017

ਕੁਲਦੀਪ ਸਿੰਘ
ਨਵੀਂ ਦਿੱਲੀ, 20 ਮਾਰਚ

ਗੋਸ਼ਟੀ ਵਿੱਚ ਵਿਚਾਰ ਪ੍ਰਗਟਾਉਂਦੇ ਹੋਏ ਪ੍ਰੋ. ਸੁਰਜੀਤ ਸਿੰਘ। ਉਨ੍ਹਾਂ ਨਾਲ ਹਨ ਡਾ. ਯਾਦਵਿੰਦਰ ਸਿੰਘ, ਪ੍ਰੋ. ਰਵਿੰਦਰ ਗਰਗੇਸ਼, ਪ੍ਰੋ. ਪਰਮਿੰਦਰ ਸਿੰਘ, ਜਤਿੰਦਰਬੀਰ ਸਿੰਘ, ਡਾ. ਰਘਬੀਰ ਸਿੰਘ, ਆਦਿ।

ਗੋਸ਼ਟੀ ਵਿੱਚ ਵਿਚਾਰ ਪ੍ਰਗਟਾਉਂਦੇ ਹੋਏ ਪ੍ਰੋ. ਸੁਰਜੀਤ ਸਿੰਘ। ਉਨ੍ਹਾਂ ਨਾਲ ਹਨ ਡਾ. ਯਾਦਵਿੰਦਰ ਸਿੰਘ, ਪ੍ਰੋ. ਰਵਿੰਦਰ ਗਰਗੇਸ਼, ਪ੍ਰੋ. ਪਰਮਿੰਦਰ ਸਿੰਘ, ਜਤਿੰਦਰਬੀਰ ਸਿੰਘ, ਡਾ. ਰਘਬੀਰ ਸਿੰਘ, ਆਦਿ।

‘‘ਪਹਿਲਾਂ ਮੌਖਿਕ ਪਰੰਪਰਾ ਕਾਫੀ ਸਮੇਂ ਤੱਕ ਰਹੀ। ਸਭਿਆਚਾਰਕ ਸਰੰਚਨਾਵਾਂ ਦਾ ਲਿਖਤੀ ਸਰੂਪ ਬਹੁਤ ਬਾਅਦ ਵਿੱਚ ਉਜਾਗਰ ਹੋਇਆ।’’ ਇਹ ਵਿਚਾਰ ਪ੍ਰੋ. ਸੁਰਜੀਤ ਸਿੰਘ ਨੇ ਆਪਣੀ ਅੰਗਰੇਜ਼ੀ ਪੁਸਤਕ ‘ਓਰਲ ਟਰੈਡੀਸ਼ਨ ਐਂਡ ਕਲਚਰਲ ਹੈਰੀਟੇਜ ਆਫ ਪੰਜਾਬ’ (ਜਿਸ ਦਾ ਪੰਜਾਬੀ ਰੂਪ ਛਪਾਈ ਅਧੀਨ ਹੈ) ਬਾਰੇ ਪੰਜਾਬ ਲਿਟਰੇਰੀ ਫੋਰਮ, ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਕਰਵਾਈ ਗੋਸ਼ਟੀ ਮੌਕੇ ਪ੍ਰਗਟਾਏ। ਸਭਿਆਚਾਰਕ ਵਿਰਾਸਤ ਦੇ ਵਿਸਤ੍ਰਿਤ ਵਿਸ਼ੇ ਬਾਰੇ ਬੋਲਦਿਆਂ ਪ੍ਰੋ. ਸੁਰਜੀਤ ਸਿੰਘ ਨੇ ਆਰੀਅਨਾਂ ਦੇ ਆਗਮਨ, ਦਿਹਾਤੀ ਸਰੰਚਨਾ, ਬ੍ਰਹਿਮੰਡ, ਧਰਮ ਵਿਸ਼ਵਾਸ, ਔਰਤ ਤੇ ਜਾਤੀ ਵਿਵਸਥਾ ਬਾਰੇ ਬੁਨਿਆਦੀ ਗੱਲਾਂ ਵੀ ਕੀਤੀਆਂ ਤੇ ਸਭਿਆਚਾਰਕ ਵਿਰਾਸਤ ਨੂੰ ਘੋਖਦਿਆਂ ਮੌਖਿਕ ਪਰੰਪਰਾ ‘ਚ ਸੁਦ੍ਰਿੜਤਾ ਨੂੰ ਵਿਸ਼ੇਸ਼ ਤੌਰ ਤੇ ਉਭਾਰਿਆ।
ਉਨ੍ਹਾਂ ਇਹ ਵੀ ਦਸਿਆ ਕਿ ਮੌਖਿਕ ਪਰੰਪਰਾ ਦੀ ਬਦੌਲਤ ਹੀ ਬਹੁਤ ਸਾਰਾ ਲੋਕ ਸਾਹਿਤ ਅਗਾਂਹ ਲਿਖਤ ਰੂਪ ਵਿੱਚ ਸੰਭਾਲਿਆ ਗਿਆ। ਡਾ. ਯਾਦਵਿੰਦਰ ਸਿੰਘ ਨੇ ਪੰਜਾਬ ਦੀ ਸਭਿਆਚਾਰਕ ਵਿਰਾਸਤ ਤੋਂ ਆਪਣੀ ਗੱਲ ਸ਼ੁਰੂ ਕਰਦਿਆਂ ਚਰਚਾ ‘ਚ ਸ਼ਾਮਲ ਹੋਏ ਵਕਤਿਆਂ ਬਾਰੇ ਜਾਣ ਪਛਾਣ ਕਰਾਈ। ਦਿੱਲੀ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਦੇ ਪ੍ਰੋ. ਰਵਿੰਦਰ ਗਰਗੇਸ਼ ਨੇ ਸਭਿਆਚਾਰਕ ਵਿਰਾਸਤ ਦੀ ਉਸ ਭਾਸ਼ਾ ਦੀ ਗੱਲ ਕੀਤੀ ਜਿਹੜੀ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ। ਨਾਲ ਹੀ ਉਨ੍ਹਾਂ ਨੇ ਲੋਕ ਭਾਸ਼ਾ ਦੀ ਗੱਲ ਕਰਦਿਆਂ ਉਸ ਆਦਿ ਭਾਸ਼ਾ ਬਾਰੇ ਸਵਾਲ ਉਠਾਇਆ ਜਿਹੜੀ ਸਾਡੀਆਂ ਮੂਲ ਭਾਸ਼ਾਵਾਂ ਸੰਸਕ੍ਰਿਤ, ਲੈਟਿਨ, ਗਰੀਕ ਆਦਿ ਤੋਂ ਵੀ ਪਹਿਲਾਂ ਮੌਜੂਦ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਪਰਮਿੰਦਰ ਸਿੰਘ ਨੇ ਪੁਸਤਕ ਦੀ ਸਰਾਹਨਾ ਕਰਦਿਆਂ ਸਭਿਆਚਾਰਕ ਵਿਰਾਸਤ ਦੇ ਪ੍ਰਸੰਗ ਵਿੱਚ ਇਤਿਹਾਸ, ਰਾਜਨੀਤੀ, ਸਮਾਜ ਵਿਗਿਆਨ ਆਦਿ ਅਨੁਸ਼ਾਸਨਾਂ ਨੂੰ ਅੰਤਰ ਸਬੰਧਿਤ ਕਰਕੇ ਵਿਚਾਰਨ ਦੀ ਗੱਲ ਕਹੀ, ਜਿਸ ਦੇ ਤਹਿਤ ਵਿਰਾਸਤ ‘ਚ ਪਏ ਸੰਵਾਦ ਦੇ ਨੁਕਤੇ ਨੂੰ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਉਭਾਰਿਆ। ਪਿਕਾਸੋ ਦਾ ਜ਼ਿਕਰ ਕਰਦਿਆਂ ਪ੍ਰੋ. ਪਰਮਿੰਦਰ ਸਿੰਘ ਨੇ ਲੋਕਯਾਨਕ ਕਲਾ ਰੂਪਾਂ ਦੀ ਵੀ ਗੱਲ ਕੀਤੀ ਜਿਸ ਦੀ ਸਮੇਂ ਅਨੁਸਾਰ ਪੇਸ਼ਕਾਰੀ ਕਿਸੇ ਕਲਾਕਾਰ ਨੂੰ ਸਮਾਜ ਦੇ ਕੁਲੀਨ ਵਰਗ ਤੇ ਸਥਾਪਤੀ ਦਾ ਹਿੱਸਾ ਬਣਾਉਂਦੇ ਹਨ। ਸਰੋਤਿਆਂ ਦੇ ਸਵਾਲਾਂ ਤੋਂ ਉਪ੍ਰੰਤ ਡਾ. ਯਾਦਵਿੰਦਰ ਸਿੰਘ ਨੇ ਪਹੁੰਚੇ ਵਿਦਵਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਸੀਐਮਡੀ ਜਤਿੰਦਰਬੀਰ ਸਿੰਘ, ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਸਿੰਘ, ਡਾ. ਦੇਵਿੰਦਰ ਕੌਰ, ਡਾ. ਵਨੀਤਾ, ਡਾ. ਮੋਹਨਜੀਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੋਜ ਵਿਦਿਆਰਥੀ ਮੌਜੂਦ ਸਨ।


Comments Off on ਪੰਜਾਬ ਦੀ ਸਭਿਆਚਾਰਕ ਵਿਰਾਸਤ ਤੇ ਮੌਖਿਕ ਪਰੰਪਰਾਵਾਂ ਉਪਰ ਭਰਵੀਂ ਚਰਚਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.