ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੰਜ ਏਕੜ ਗੰਨੇ ਦੀ ਫ਼ਸਲ ਸੜ ਕੇ ਹੋਈ ਸਵਾਹ

Posted On March - 21 - 2017

ਪੱਤਰ ਪ੍ਰੇਰਕ
ਕਾਹਨੂੰਵਾਨ, 20 ਮਾਰਚ
ਬੇਟ ਖੇਤਰ ਦੇ ਪਿੰਡ ਰਸੂਲਪੁਰ ਵਿੱਚ ਇੱਕ ਕਿਸਾਨ ਵੱਲੋਂ ਦਿਨ ਮੌਕੇ ਆਪਣੇ ਗੰਨੇ ਦੇ ਖੇਤ ਦੇ ਵੱਢ ਵਿੱਚ ਪਈ ਖੋਰੀ ਨੂੰ ਲਾਈ ਅੱਗ ਬੇਕਾਬੂ ਹੋ ਕੇ ਨੇੜਲੇ ਗੰਨੇ ਦੇ ਖੇਤਾਂ ਵਿੱਚ ਫੈਲ ਗਈ ਜਿਸ ਕਾਰਨ 5 ਏਕੜ ਤੋਂ ਵੱਧ ਗੰਨੇ ਦੀ ਫ਼ਸਲ ਅੱਗ ਨਾਲ ਸੜ ਕੇ ਨੁਕਸਾਨੀ ਗਈ।  ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਰਸੂਲਪੁਰ ਦੇ ਹੀ ਹਰਦੀਪ ਸਿੰਘ ਪੁੱਤਰ ਮੰਗਲ ਸਿੰਘ ਨੇ ਆਪਣੇ ਖੇਤਾਂ ਵਿੱਚ ਪਈ ਖੋਰੀ ਨੂੰ ਅੱਗ ਲਗਾਈ ਸੀ। ਇਸ ਮੌਕੇ ਉਸ ਦੇ ਕੋਲ ਸਤਨਾਮ ਸਿੰਘ, ਕਿਸਾਨ ਨੇ ਹਰਮਨਦੀਪ ਨੂੰ ਖੇਤ ਵਿੱਚ ਅੱਗ ਲਾਉਣ ਤੋਂ ਰੋਕਿਆ ਸੀ ਕਿ ਹਵਾ ਬਹੁਤ ਤੇਜ਼ ਹੈ ਇਸ ਲਈ ਅੱਗ ਨੇੜਲੇ ਖੇਤਾਂ ਦਾ ਕੋਈ ਨੁਕਸਾਨ ਕਰ ਸਕਦੀ ਹੈ ਪਰ ਹਰਮਨਦੀਪ ਨੇ ਉਸ ਦੇ ਗੱਲ ਨਾ ਮੰਨਦਿਆਂ ਆਪਣੇ ਖੇਤ ਵਿੱਚ ਅੱਗ ਲੱਗਾ ਦਿੱਤੀ।  ਇਸ ਮੌਕੇ ਪਿੰਡ ਦੇ ਲੋਕਾਂ ਅਤੇ ਨੇੜਲੇ ਪਿੰਡਾਂ ਦੇ ਵਾਸੀਆਂ ਨੇ ਅੱਗ ਉੱਪਰ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਪਰ ਇਸ ਦੌਰਾਨ ਅੱਗ ਨੇ 5 ਏਕੜ ਖੇਤ ਆਪਣੀ ਲਪੇਟ ਵਿੱਚ ਲੈ ਲਏ। ਪਿੰਡ ਵਾਸੀਆਂ ਅਤੇ ਪੀੜਤਾਂ ਨੇ ਦੱਸਿਆ ਕਿ ਇਸ ਅੱਗ ਕਾਰਨ ਸਤਨਾਮ ਸਿੰਘ, ਦਰਸ਼ਨ ਸਿੰਘ ਪੁੱਤਰ ਗਿਆਨ ਸਿੰਘ, ਨਰਿੰਦਰ ਸਿੰਘ ਪੁੱਤਰ ਬੂਟਾ ਸਿੰਘ ਬਲਵਿੰਦਰ ਸਿੰਘ, ਆਦਿ ਦੀ ਫ਼ਸਲ ਅੱਗ ਦੇ ਭੇਟ ਚੜ੍ਹੀ ਹੈ। ਇਸ ਅੱਗ ਵਿੱਚ ਇੱਕ ਕਿਸਾਨ ਦਾ ਪਾਣੀ ਦੀ ਸੰਜਾਈ ਵਾਲਾ ਡੀਜ਼ਲ ਇੰਜਨ ਵੀ ਅੱਗ ਦੀ ਭੇਟ ਚੜ ਗਿਆ।


Comments Off on ਪੰਜ ਏਕੜ ਗੰਨੇ ਦੀ ਫ਼ਸਲ ਸੜ ਕੇ ਹੋਈ ਸਵਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.